ਮਾਂ ਦੱਸਦੀ ਹੁੰਦੀ ਕਿ ਇੱਥੋਂ ਕੋਈ ਰਿਸ਼ਤਾ ਲੈ ਕੇ ਗਿਆ ਸੀ ਤੇ ਨਾਨਾ ਜੀ ਨੇ ਘਰ ਬਾਰ ਚੰਗਾ ਦੇਖ ਹਾਂ ਕਹਿ ਦਿੱਤੀ ..
ਕੋਈ ਦੇਖ ਦਿਖਾਈ ਨਹੀਂ ਹੋਈ
ਅੱਗੇ ਰਿਸ਼ਤੇ ਇੰਝ ਹੀ ਤਾਂ ਹੁੰਦੇ ਸੀ …
ਜਿਵੇਂ ਵੀ ਸੀ ਪਰ ਮੈਨੂੰ ਪਤਾ ਮੇਰਾ ਮਾਂ ਲਈ ਪਾਪਾ ਤੋਂ ਵਧੀਆ ਕੋਈ ਇਨਸਾਨ ਨਹੀਂ ..
ਮਾਂ ਨੂੰ ਸ਼ੂਗਰ ਏ..
ਪਾਪਾ ਨੂੰ ਬਹੁਤ ਫ਼ਿਕਰ ਹੁੰਦੀ ਏ ਕਿ ਮਿੱਠਾ ਨਾ ਖਾ ਲਵੇ …
ਜੇ ਕਦੇ ਖਾ ਲਵੇ ਤਾਂ ਮੈਨੂੰ ਸ਼ਿਕਾਇਤਾਂ ਕਰਦੇ ਆ ਨਿੱਕੇ ਜਵਾਕਾਂ ਵਾਂਗ ਕਿ ਅੱਜ ਤੇਰੇ ਮਗਰੋਂ ਏਹਨੇ ਮਿੱਠੇ ਵਾਲੀ ਚਾਹ ਪੀ ਲੀ …
ਹਾਂ ਪਰ ਕਦੇ ਕਦੇ ਮੇਰੇ ਸਾਹਮਣੇ ਹੀ ਮਾਂ ਨੂੰ ਕਹਿਣਗੇ ਕਿ ਭੋਰਾ ਜਾ ਤੋੜ ਕੇ ਬਰਫ਼ੀ ਖਾ ਲੈ .. ਜਾਦਾ ਨਾ ਖਾਈ ..
ਮੈਂ ਲੜਦੀ ਕਿ ਕਿਉਂ ਖਵਾਉਣੇ ਓ ਐਵੇਂ ..
ਪਾਪਾ ਆਖਦੇ ਕਿ ਓਹਦਾ ਮਨ ਕਰ ਰਿਹਾ ਸੀ ਖਾਣ ਨੂੰ,ਆਪਾੰ ਸਾਹਮਣੇ ਬੈਠ ਖਾ ਰਹੇ ਸੀ… ਅੱਜ ਸਵੇਰੇ ਵੀ ਮਾਂ ਨੂੰ ਕਹਿਣ ਲੱਗੇ ਪਏ ਸੀ ਕਿ ਨਿਰਣੇ ਕਾਲਜੇ ਸ਼ੂਗਰ ਚੈੱਕ ਕਰਾ ਲੀ ,ਚਾਹ ਨਾ ਪੀਂਵੀ ..
ਹੋਰ ਭਲਾ ਕੋਈ ਰਿਸ਼ਤਾ ਕੀ ਭਾਲਦਾ .. ਇੱਕ ਦੂਸਰੇ ਦੀ ਫ਼ਿਕਰ ਹੀ ਮੁਹੱਬਤ ਏ … ਕਦੇ ਕਦੇ ਓਹ ਗੱਲ ਕਰਦੇ ਕਰਦੇ ਜਿੱਦ ਵੀ ਪੈਂਦੇ ਤਾਂ ਮੈਂ ਵਿੱਚ ਬੋਲ ਪੈਂਦੀ ਕਿ ਕਿਉਂ ਲੜਦੇ ਓ.. ਪਾਪਾ ਝੱਟ ਬੋਲਦੇ ਕਿ ਸਰਸਰੀ ਗੱਲ ਨੂੰ ਲੜਾਈ ਆਖ ਦਿੰਦੇ ਓ ਤੁਸੀਂ ਤਾਂ
ਮਾਂ ਵੀ ਪਾਪਾ ਦੀ ਹਾਮੀ ਭਰਦੀ
ਮੈਂ ਉਦੋਂ ਸਮਝ ਜਾਂਦੀ ਕਿ ਲੜਾਈ ਝਗੜੇ ਤਾਂ ਸਰਸਰੀਆਂ ਗੱਲਾਂ ਨੇ ਏਹਨਾਂ ਲਈ ..
ਏਹ ਕੇਹੜਾ ਲੜ ਕੇ ਮੱਥੇ ਵੱਟ ਪਾ ਦੋ ਦੋ ਦਿਨ ਬੋਲਦੇ ਨਹੀਂ ਆਪਸ ‘ਚ
ਦੋ ਮਿੰਟ ਲੜ ਕੇ ਫਿਰ ਇੱਕ ਦੂਸਰੇ ਦੇ ਬਣ ਜਾਂਦੇ ਨੇ …
brar_jessy
ਬੇਬੇ ਬਾਪੂ
1.2K
previous post