ਫਰਾਂਸ ਦਾ ਪ੍ਰਸਿੱਧ ਬਾਦਸ਼ਾਹ ਲੂਈ, ਜੋਤਸ਼ੀਆਂ ਦਾ ਸ਼ੋਕੀਨ ਸੀ ।
ਇਕ ਵਾਰੀ ਇਕ ਜੋਤਸ਼ੀ ਨੇ ਕਿਹਾ ਕਿ ਦਰਬਾਰ ਦੀ ਇਕ ਮਹੱਤਵਪੂਰਨ ਇਸਤਰੀ ਅਗਲੇ ਇਕ ਸਪਤਾਹ ਵਿਚ ਮਰ ਜਾਵੇਗੀ , ਇਕ ਮਰ ਗਈ ।
ਬਾਦਸ਼ਾਹ ਨੂੰ ਸ਼ੱਕ ਹੋਇਆ ਕਿ ਆਪਣੀ ਭਵਿੱਖਬਾਣੀ ਨੂੰ ਸੱਚੀ ਅਤੇ ਸਫਲ ਸਾਬਤ ਕਰਨ ਵਾਸਤੇ, ਜੋਤਸ਼ੀ ਨੇ ਉਹ ਇਸਤਰੀ ਮਰਵਾਈ ਸੀ ।
ਬਾਦਸ਼ਾਹ ਨੂੰ ਜੋਤਸ਼ੀ ਤੋਂ ਭੈਅ ਆਉਣ ਲੱਗ ਪਿਆ।
ਉਸ ਨੇ ਜੋਤਸ਼ੀ ਤੋਂ ਛੁਟਕਾਰਾ ਪਾਉਣ ਲਈ , ਉਸ ਨੂੰ ਇਕ ਸਵੇਰ , ਮਹਿਲ ਦੀ ਸਭ ਤੋਂ ਉਪਰਲੀ ਮੰਜ਼ਲ ‘ਤੇ ਬੁਲਾਇਆ ਅਤੇ ਆਪਣੇ ਪਹਿਰੇਦਾਰਾਂ ਨੂੰ ਕਿਹਾ ਕਿ ਜਦੋ ਮੈਂ ਇਸ਼ਾਰਾ ਕਰਾ, ਤੁਸੀਂ ਜੋਤਸ਼ੀ ਨੂੰ ਚੁੱਕ ਕੇ ਬਾਰੀ ਚੋਂ ਥੱਲੇ ਸੁੱਟ ਦੇਣਾ ।
ਜੋਤਸ਼ੀ ਆਇਆ । ਜੋਤਸ਼ੀਆਂ ਨੂੰ ਮਨੁੱਖੀ ਵਿਹਾਰ ਦੀ ਡੂੰਗੀ ਸਮਝ ਹੁੰਦੀ ਹੈ , ਉਹ ਦੂਜਿਆਂ ਦੇ ਹਾਵ – ਭਾਵ ਨਾਲ ਹੀ ਸਮੁੱਚੀ ਸਤਿਥੀ ਨੂੰ ਸਮਝ ਜਾਂਦੇ ਹਨ
ਬਾਦਸ਼ਾਹ ਨੇ ਪੁੱਛਿਆ : ਤੁਸੀਂ ਹੋਰਾਂ ਦੇ ਮਰਨ ਬਾਰੇ ਦੱਸਦੇ ਹੋ , ਆਪਣੇ ਮਰਨ ਬਾਰੇ ਦਸੋ l ਤੁਸੀਂ ਕਦੋ ਅਤੇ ਕਿਥੇ ਮਰੋਗੇ ? ਜੋਤਸ਼ੀ ਨੇ ਕਿਹਾ : ਬਾਦਸ਼ਾਹ ਸਲਾਮਤ , ਮੈਂ ਤੁਹਾਡੇ ਮਰਨ ਤੋਂ ਤਿੰਨ ਦਿਨ ਪਹਿਲਾ , ਤੁਹਾਡੇ ਤੋਂ ਕਿਸੇ ਨੇੜਲੀ ਥਾਂ ‘ਤੇ ਮਾਰਾਂਗਾ ।
ਉੱਤਰ ਸੁਣ ਕੇ ਬਾਦਸ਼ਾਹ ਇਸ਼ਾਰਾ ਕਰਨਾ ਹੀ ਭੁੱਲ ਗਿਆ। ਬਾਦਸ਼ਾਹ ਨੇ ਜੋਤਸ਼ੀ ਨੂੰ ਜਿਉਂਦਾ ਰੱਖਿਆ ਅਤੇ ਹੋਰ ਸਹੂਲਤਾਂ ਦਿਤੀਆਂ। ਨਿਰਸੰਦੇਹ ਉਹ ਜੋਤਸ਼ੀ ਬਾਦਸ਼ਾਹ ਤੋਂ ਸਿਆਣਾ ਨਿਕਲਿਆ l ਉਹ ਬਾਦਸ਼ਾਹ ਦੇ ਮਰਨ ਉਪਰੰਤ ਸਤਾਰਾ ਸਾਲ ਜਿਉਂਦਾ ਰਿਹਾ ।
ਉਸ ਕੋਲ ਜੋਤਿਸ਼ ਦੀ ਤਾਕਤ ਨਹੀਂ ਸੀ , ਤਾਕਤ ਮਾਨਣ ਦੀ ਅਕਲ ਸੀ ।
646
previous post