ਭਗਵਾਨ ਦੇ ਘਰ

by Sandeep Kaur

ਇਕ ਮਾਂ ਆਪਣੇ ਪੁੱਤਰ ਨੂੰ ਮੰਦਰ ਨਾ ਜਾਣ ਦੀ ਝਾੜ ਪਾ ਰਹੀ ਸੀ।

ਤੂੰ ਫਿਲਮ ਵੇਖਣ ਲਈ ਸੁਧੀਰ ਦੇ ਘਰ ਜਾਂਦਾ ਹੈ,   ਤੂੰ  ਫੁਟਬਾਲ

ਖੇਡਣ ਲਈ ਅਨਮੋਲ ਦੇ ਘਰ  ਜਾਂਦਾ ਹੈ, ਤੂੰ ਸਿਤਾਰ ਸਿੱਖਣ ਲਈ ਸ਼ੀਲਾ ਦੇ ਘਰ ਜਾਂਦਾ ਹੈ,  ਕੀ ਤੇਰਾ ਫ਼ਰਜ ਨਹੀ ਬਣਦਾ

ਕਿ ਤੂੰ ਹਫਤੇ ਵਿਚ ਇਕ ਦਿਨ ਭਗਵਾਨ ਦੇ ਘਰ ਵੀ ਜਾਵੇਂ।

ਪੁੱਤਰ ਨੇ ਕੁਝ ਚਿਰ ਸੋਚ ਕੇ ਕਿਹਾ : ਮਾਂ, ਮੈਂ ਸੁਧੀਰ ਦੇ ਘਰ ਜਾਂਦਾ ਹਾਂ,ਸੁਧੀਰ ਮਿਲਦਾ ਹੈ,ਅਨਮੋਲ ਦੇ ਘਰ  ਜਾਂਦਾ

ਹਾਂ, ਅਨਮੋਲ ਮਿਲਦਾ ਹੈ,ਸ਼ੀਲਾ ਦੇ ਘਰ , ਸ਼ੀਲਾ ਮਿਲਦੀ ਹੈ ।

ਭਗਵਾਨ ਦੇ ਘਰ ਕਈ ਵਾਰ ਗਿਆ ਹਾਂ ਪਰ ਭਗਵਾਨ ਕਦੀ ਘਰ ਹੁੰਦਾ ਹੀ ਨਹੀਂ, ਹਰ ਵਾਰੀ ਮਿਲੇ ਬਿਨਾਂ ਹੀ ਵਾਪਸ ਆਉਣਾ ਪੈਂਦਾ ਹੈ ।

You may also like