ਅਧਿਆਪਕ

by Manpreet Singh

ਮਸ਼ਹੂਰ ਪਾਕਿਸਤਾਨੀ ਅਦੀਬ ਮਰਹੂਮ ਅਸ਼ਫ਼ਾਕ ਅਹਿਮਦ ਨੇ ਲਿਖਿਆ ਹੈ:-

ਰੋਮ (ਇਟਲੀ) ਵਿੱਚ ਮੇਰਾ ਚਾਲਾਨ ਹੋਇਆ ਪਰ ਮਸਰੂਫ਼ ਹੋਣ ਕਾਰਨ ਫ਼ੀਸ ਸਮੇਂ ਸਿਰ ਜਮ੍ਹਾਂ ਨਾ ਕਰਵਾ ਸਕਿਆ ਲਿਹਾਜ਼ਾ ਅਦਾਲਤ ਜਾਣਾ ਪੈ ਗਿਆ। ਜੱਜ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਨੇ ਵਜ੍ਹਾ ਪੁੱਛੀ। ਮੈਂ ਕਿਹਾ ਕਿ ਪ੍ਰੋਫੈਸਰ ਹਾਂ, ਮਸਰੂਫ਼ ਹੋਣ ਕਾਰਨ ਵਕਤ ਹੀ ਨਹੀਂ ਮਿਲਿਆ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਪੂਰੀ ਕਰਦਾ, ਜੱਜ ਬੋਲ ਪਿਆ :

ਇੱਕ ਅਧਿਆਪਕ ਅਦਾਲਤ ਵਿਚ ਮੌਜੂਦ ਹੈ….!!

… ਸਾਰੇ ਜਣੇ ਖੜ੍ਹੇ ਹੋ ਗਏ ਤੇ ਮੈਥੋਂ ਮਾਫ਼ੀ ਮੰਗ ਕੇ ਚਾਲਾਨ ਰੱਦ ਕਰ ਦਿੱਤਾ।

ਉਸ ਰੋਜ਼ ਮੈਨੂੰ ਇਸ ਮੁਲਕ ਦੀ ਕਾਮਯਾਬੀ ਦੇ ਰਾਜ਼ ਦਾ ਪਤਾ ਲੱਗਾ।

ਸਾਰੇ ਅਧਿਆਪਕਾਂ ਨੂੰ ਬਾ-ਸਤਿਕਾਰ ਸਮਰਪਿਤ🙏

✅ਖ਼ਾਸਮ ਖ਼ਾਸ/ਵੀਆਈਪੀ ਸ਼ਖਸ ਕੌਣ ਹੈ?

🙏 ਕੀ ਤੁਹਾਨੂੰ ਇਹ ਜਾਣਕਾਰੀ ਹੈ ਕਿ……
.
.
💥੧) ਅਮਰੀਕਾ ਵਿੱਚ ਸਿਰਫ ਦੋ ਤਰ੍ਹਾਂ ਦੇ ਲੋਕ ਹੀ ਵੀਆਈਪੀ ਮੰਨੇ ਜਾਂਦੇ ਹਨ:
ਸਾਇੰਸਦਾਨ ਅਤੇ ਅਧਿਆਪਕ।
.
.
💥੨) ਫਰਾਂਸ ਦੀਆਂ ਅਦਾਲਤਾਂ ਵਿੱਚ ਸਿਰਫ਼ ਅਧਿਆਪਕਾਂ ਨੂੰ ਹੀ ਕੁਰਸੀ ਤੇ ਬੈਠਣ ਦਾ ਹੱਕ ਹਾਸਿਲ ਹੈ।
.
.
💥੩) ਜਾਪਾਨ ਦੀ ਪੁਲਿਸ ਸਰਕਾਰ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਕਿਸੇ ਅਧਿਆਪਕ ਨੂੰ ਗ੍ਰਿਫਤਾਰ ਕਰ ਸਕਦੀ ਹੈ।
.
.
💥੪) ਦੱਖਣੀ ਕੋਰੀਆ ਵਿੱਚ ਹਰ ਅਧਿਆਪਕ ਨੂੰ ਉਹ ਸਾਰੇ ਹੱਕ ਹਾਸਲ ਹਨ ਜੋ ਭਾਰਤ ਵਿੱਚ ਵਜ਼ੀਰਾਂ ਨੂੰ ਮਿਲੇ ਹੋਏ ਹਨ, ਉਹ ਵੀ ਸਿਰਫ਼ ਆਪਣਾ ਸ਼ਨਾਖਤੀ ਕਾਰਡ ਵਿਖਾ ਕੇ।
.
.
💥੫) ਅਮਰੀਕੀ ਅਤੇ ਯੂਰਪੀ ਦੇਸ਼ਾਂ ਵਿੱਚ ਪ੍ਰਾਈਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਭ ਤੋਂ ਵੱਧ ਉਜ਼ਰਤ ਦਿੱਤੀ ਜਾਂਦੀ ਹੈ ਕਿਉਂਕਿ ਸਿੱਖਿਆ ਦੇ ਮਹਿਲ ਦੀ ਨੀਂਹ ਉਹਨਾਂ ਵੱਲੋਂ ਹੀ ਪੱਕੀ ਕੀਤੀ ਜਾਣੀ ਹੁੰਦੀ ਹੈ।
.
.
💥੬) ਜਿਸ ਸਮਾਜ ਵਿੱਚ ਅਧਿਆਪਕਾਂ ਦੀ ਬੇਇਜ਼ਤੀ ਕੀਤੀ ਜਾਂਦੀ ਰਹੇਗੀ ਉਸ ਵਿੱਚ ਸਿਰਫ਼ ਚੋਰ, ਡਾਕੂ, ਲੁਟੇਰੇ ਅਤੇ ਰਿਸ਼ਵਤਖ਼ੋਰ ਲੋਕ ਹੀ ਜਿਆਦਾ ਵਧ੍ਹਣ-ਫੁੱਲਣਗੇ।

. – ਇਕ ਸੱਜਣ ਦੀ ਪੋਸਟ ਦੀ ਕਾਪੀ

You may also like