1980 ਦੀ ਗੱਲ ਆ, ਮੇਰੇ ਡੈਡੀਟਰੱਕ ਡਰਾਈਵਰ ਸੀ, ਉਹ mpਤੋਂ ਦਿੱਲੀ ਚੱਲਦੇ ਸੀ, ਉਹਨਾਂ ਦੀ ਦਿੱਲੀ ਵਾਹਵਾ ਵਾਕਬ ਬਣ ਗਏ ਸੀ ,ਇੱਕ ਮੁਸਲਮਾਨ ਵੀਰ ਨੇ ਸਲਾਹ ਦਿੱਤੀ ਕਿ ਗੱਡੀ ਛੱਡ ਕੇ ਇੱਥੇ ਟੈਕਸੀ ਪਾ ਲਵੋ ਵਧੀਆ ਕੰਮ ਆ, ਡੈਡੀ ਨੇ ਟੈਕਸੀ ਪਾਈ ਵੱਡਾ ਸ਼ਹਿਰ ਸੀ ਕੰਮ ਸੋਹਣਾ ਚੱਲ ਪਿਆ, ਜਿਸ ਵੀਰ ਨੇ ਸਲਾਹ ਦਿੱਤੀ ਸੀ ਉਹ ਆਪ ਟੈਕਸੀ ਡਰਾਇਵਰ ਸੀ ਅਕਸਰ ਡੈਡੀ ਨੂੰ ਮਿਲਦੇ ਰਹਿੰਦੇ ਸੀ,
ਜਦੋ ਇੰਦਰਾ ਗਾਂਧੀ ਦੀ ਮੌਤ ਹੋਈ ਉਹ ਡੈਡੀ ਨਾਲ ਹੀ ਸੀ , ਦੰਗਾ ਕਰਨ ਵਾਲਿਆਂ ਨੇ ਡੈਡੀ ਦੀ ਗੱਡੀ ਨੂੰ ਸਾੜ ਦਿੱਤਾਉਸ ਮੁਸਲਮਾਨ ਵੀਰ ਨੇ ਆਪਣੀ ਜਾਨ ਖ਼ਤਰੇ ਵਿੱਚ ਪਾਕੇ ਡੈਡੀ ਨੂੰ ਬਚਾਇਆ ਆਪਣੇ ਘਰ ਲੈ ਆਇਆ, 13 ਦਿਨ ਡੇਡੀ ਉਹਨਾਂ ਘਰ ਰਹੇ ਜਦੋ ਮਾਹੌਲ ਥੋੜਾ ਠੀਕ ਹੋਇਆ, ਉਹ ਡੈਡੀ ਨੂੰ ਆਪ ਅੰਬਾਲੇ ਛੱਡ ਕੇ ਗਿਆ ਤੇ ਡੈਡੀ ਅੱਗੇ ਬੱਸ ਤੇ ਘਰ ਆਏ।
ਡੈਡੀ ਸਾਨੂੰ ਦੱਸਦੇ ਕੇ ਕਿਸ ਤਰ੍ਹਾਂ ਦੰਗਾ ਕਰਨ ਵਾਲਿਆਂ ਨੇ ਘਰਾਂ ਵਿੱਚੋਂ ਕੱਢ ਕੱਢ ਸਿੱਖਾਂ ਨੂੰ ਮਾਰਿਆ, ਸਾਡੇ ਡੈਡੀ ਨੇ ਜ਼ਮੀਨ ਵੇਚ ਕੇ ਟਰੱਕ ਲਿਆ ਸੀ ਤੇ ਫੇਰ ਟੈਕਸੀ ਲੈਲਈ, ਪਰ ਉਹ ਵੀ ਸੜ ਗਈ ,ਕਮਾਈ ਦਾ ਕੋਈ ਸਾਧਨ ਨਹੀਂ ਸੀ, ਮੇਰਾ ਜਨਮ 86 ਵਿੱਚ ਹੋਇਆ, ਉਦੋ ਸਾਡੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਸੀ, ਇਸੇ ਕਰਕੇ ਮੇਰੇ ਡੈਡੀ ਡਿਪ੍ਰੈਸ਼ਨ ਵਿੱਚ ਰਹਿਣ ਲੱਗੇ।
ਉਦੋ ਇਲਾਜ ਐਨਾ ਵਧੀਆ ਨਹੀਂ ਸੀ ਹੁੰਦਾ ਸੋ ਅਖੀਰ 92 ਵਿੱਚ ਡੈਡੀ ਦੀ death ਹੋ ਗਈ, ਮੇਰੀ ਵੱਡੀ ਭੈਣ 8 ਸਾਲ ਦੀ ਸੀ ਤੇ ਤੇ ਮੈਂ 6 ਦੀ ਸੀ, ਮੇਰੀ ਮੰਮੀ ਨੇ ਬਹੁਤ ਮਿਹਨਤ ਕਰਕੇ ਸਾਨੂੰ ਪਾਲਿਆ, ਮੇਰੀ ਭੈਣ ਦਾ ਵਿਆਹ ਕੀਤਾ, ਸਾਡੇ ਹਾਲਾਤ ਮਾੜੇ ਸੀ ਤੇ ਰਿਸਤੇਦਾਰਾ ਨੇ ਮੂੰਹ ਮੋੜ ਲਿਆ ਸੀ, ਮੇਰੀ ਭੈਣ ਹੁਣ ਆਪਣੇ ਘਰ ਖੁਸ ਆ ।
ਮੈਂ ਆਪਣੀ ਮੰਮੀ ਕੋਲ ਰਹਿੰਦੀ ਆ, ਵਿਆਹ ਹੋਇਆ ਨਹੀਂ, ਕਰਵਾਇਆ ਹੀ ਨਹੀਂ , ਰੱਬ ਜਾਣੇ, ਮੰਮੀ ਦੇ ਨਾਲ ਰਹਿ ਰਹੀ ਆਉਹਨਾਂ ਨੇ ਸਾਰੀ ਉਮਰ ਸਾਡੇ ਲਈ ਇੰਨਾ ਕੀਤਾ ਹੁਣ ਮੇਰਾ ਫਰਜ਼ ਆਉਹਨਾਂ ਕੋਲ ਰਹਾਂ, ਅਸੀਂ ਅੱਜ ਵੀ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ , 84 ਦੇ ਦੰਗਿਆਂ ਨੇ ਸਾਡੀ ਜ਼ਿੰਦਗੀ ਖਰਾਬ ਕਰ ਦਿੱਤੀ। ਇੱਕ ਭੈਣ ਵੱਲੋ ਦੱਸੀ ਸੱਚੀ ਕਹਾਣੀ ਤੇ ਅਧਾਰਿਤ
ਸੁਮੀਤ ਜੋਸਣ