708
ਪਰੇਸ਼ਾਨ ਇਨਸਾਨ ਦੀ ਮਦਦ ਕਰਨਾ ਔਖਾ ਕੰਮ ਹੈ ਪਰ ਇਹ ਤੁਹਾਡੇ ਜੀਵਨ ਦਾ ਸਭ ਤੋਂ ਜ਼ਰੂਰੀ ਤੇ ਨੇਕ ਕੰਮ ਬਣ ਸਕਦਾ ਹੈ।
ਕਿਸੇ ਪਰੇਸ਼ਾਨ ਵੀਰ/ਭੈਣ ਦੀ
1. ਗੱਲ ਧਿਆਨ ਨਾਲ ਸੁਣੋ ।
ਕੇਵਲ ਸੁਣਨ ਨਾਲ ਹੀ ਉਸਦਾ ਕੁਝ ਦੁੱਖ ਘੱਟ ਸਕਦਾ ਹੈ।
2. ਉਤਸ਼ਾਹ ਦਿਓ।
ਹੌਸਲੇ, ਹੱਲਾਸ਼ੇਰੀ, ਉਤਸ਼ਾਹ ਦੇ ਕੁਝ ਸ਼ਬਦ ਹੀ ਕਰਾਮਾਤ ਕਰ ਸਕਦੇ ਹਨ।
3. ਜੇ ਮਰਨ ਦੀ ਗੱਲ ਕਰੇ।
ਤਾਂ ਉਸਨੂੰ ਅਜਾਂਈ ਨਾ ਸਮਝੋ। ਉਸ ਨਾਲ ਗੱਲ ਕਰੋ। ਵੇਖੋ ਮਸਲਾ ਕਿੰਨਾ ਕੁ ਗੰਭੀਰ ਹੈ। ਲੋੜ ਪਵੇ ਤਾਂ ਪਰਿਵਾਰ ਨੂੰ ਵੀ ਦੱਸੋ, ਡਾਕਟਰ ਦੀ
ਸਲਾਹ ਲਵੋ।
4. ਡਾਕਟਰ ਕੋਲ ਜਾਣ ਲਈ ਪ੍ਰੇਰਿਤ ਕਰੋ
ਜੇ ਕੋਈ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਿਹਾ ਤਾਂ ਉਸਨੂੰ ਡਾਕਟਰ ਕੋਲ ਜਾਣ ਦੀ ਪ੍ਰੇਰਣਾ ਕਰੀਏ।