ਇੱਕ ਰਾਜਾ ਰੋਜ਼ ਸਵੇਰੇ ਸੈਰ ਵਾਸਤੇ ਜਾਂਦਾ ਸੀ | ਰਸਤੇ ਵਿਚ ਇਕ ਵਪਾਰੀ ਦਾ ਘਰ ਸੀ | ਇੱਕ ਦਿਨ ਰਾਜਾ ਵਜੀਰ ਨੂੰ ਕਹਿਣ ਲੱਗਾ ਕਿ ਸੈਰ ਕਰਦਿਆ ਇਸ ਘਰ ਕਰਕੇ ਬਹੁਤ ਵਲਾ ਪੈਂਦਾ ਹੈ ,ਇਹ ਘਰ ਢੁਆ ਦੇ |
ਵਜੀਰ ਹੈਰਾਨ ਸੀ ਕਿ ਇੰਨਾ ਚਿਰ ਹੋ ਗਿਆ ਰਾਜਾ ਸੈਰ ਕਰਨ ਆ ਰਿਹਾ ਹੈ ,ਅੱਜ ਕੀ ਹੋ ਗਿਆ ? ਵਜੀਰ ਨੇ ਏਹੇ ਗੱਲ ਸੁਣ ਕੇ ਟਾਲ ਦਿੱਤਾ |
ਵਜੀਰ ਉਸ ਘਰ ਵਿਚ ਰਹਿੰਦੇ ਵਪਾਰੀ ਕੋਲ ਗਿਆ ਕਹਿਣ ਲੱਗਾ ,’ ਸਚ ਦੱਸ ਕਿ ਤੂੰ ਕਦੇ ਰਾਜੇ ਦਾ ਬੁਰਾ ਤਾ ਨੀ ਚਿਤਵਇਆ ?’
ਵਪਾਰੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾ ਰਾਜੇ ਦੀ ਤਬੀਅਤ ਬਹੁਤ ਖਰਾਬ ਸੀ ,ਮੈਂ ਬਹੁਤ ਸਾਰੀ ਚੰਦਨ ਦੀ ਲੱਕੜੀ ਇਹ ਸੋਚ ਕੇ ਖਰੀਦ ਲਈ ਕਿ ਜਦੋ ਰਾਜਾ ਮਰੇਗਾ ਤਾ ਇਹ ਚੰਦਨ ਮਹਿੰਗੇ ਮੁੱਲ ਤੇ ਵੇਚ ਕ ਚੋਖਾ ਮੁਨਾਫਾ ਕਮਾਵੇਗਾ |
ਪਰ ਰੱਬ ਦੀ ਕਰਨੀ ਰਾਜਾ ਠੀਕ ਹੋ ਗਿਆ |ਮੇਰਾ ਪੈਸਾ ਫੱਸ ਗਿਆ |ਮੈਂ ਰੱਬ ਅੱਗੇ ਰੋਜ਼ ਰਾਜੇ ਦੀ ਮੋਤ ਲੈ ਅਰਦਾਸ ਕਰਦਾ ਹਾ |
ਵਜੀਰ ਕਹਿਣ ਲੱਗਾ ਤੇਰਾ ਰਾਜੇ ਪ੍ਰਤੀ ਬੁਰਾ ਚਿਤਵਨ ਕਰਕੇ ,ਰਾਜੇ ਦੇ ਮਨ ਵਿਚ ਵੀ ਤੇਰੇ ਪ੍ਰਤੀ ਬੁਰਾ ਆ ਗਿਆ ਹੈ ,ਤੇ ਹੁਣ ਉਸ ਨੇ ਤੇਰਾ ਘਰ ਢਾਣ ਦਾ ਹੁਕਮ ਦਿੱਤਾ ਹੈ |ਵਜੀਰ ਨੇ ਕਿਹਾ ਕਿ ਮੈਂ ਕੁਝ ਚੰਦਨ ਦੀ ਲੱਕੜੀ ਖਰੀਦ ਲੈਂਦਾ ਹਾ, ਤੇ ਹੁਣ ਤੂੰ ਹਰ ਰੋਜ਼ ਪਰਮਾਤਮਾ ਅੱਗੇ ਰਾਜੇ ਦੀ ਚੜਦੀ ਕਲਾ ਵਾਸਤੇ ਅਰਦਾਸ ਕਰਿਆ ਕਰ|
ਕੁਝ ਦਿਨ ਵਜੀਰ ਦੇ ਟਾਲਦੇ ਰਹਿਣ ਦੇ ਇੱਕ ਦਿਨ ਰਾਜਾ ਵਜੀਰ ਨੂੰ ਕਹਿਣ ਲੱਗਾ ,ਕਿ ਜੇ ਅਜੇ ਪ੍ਰਬੰਧ ਨਹੀ ਹੋਇਆ , ਤਾ ਰਹਿਣ ਦੇ ,ਕੀ ਕਿਸੇ ਦਾ ਹਸਦਾ-ਵਸਦਾ ਘਰ ਉਜਾੜਨਾ ਹੈ ?ਮੈਂ ਤਾ ਸੈਰ
ਹੀ ਕਰਨੀ ਹੁੰਦੀ ਹੈ,ਫਿਰ ਕੀ ਹੋਇਆ,ਥੋੜਾ ਵਧ ਤੁਰਨਾ ਪੈ ਗਿਆ |