ਸਮੇਂ ਦਾ ਫਰਕ

by Jasmeet Kaur

ਇਕ ਅੱਧ ਚਿੱਟੀ ਜੀ ਦਾਹੜੀ ਵਾਲਾ ਬੰਦਾ ਰਸੋਈ ਚ ਖੜਾ ਆਪਣੀ ਧੀ ਦੀ ਸਬਜੀ ਬਣਾਉਣ ਵਿੱਚ ਮਦਦ ਕਰ ਰਿਹੈ। ਇਸ ਤੋਂ ਪਹਿਲਾ ਸਬਜੀ ਉਹਦੀ ਪਤਨੀ ਬਣਾਉਦੀ ਸੀ ਪਰ ਅੱਜ ਉਹ ਆਪਣੇ ਪੇਕੇ ਘਰ ਗਈ ਆ ਇਸ ਲਈ ਸਾਰੇ ਕੰਮ ਸਾਂਭਣ ਦੀ ਡਿਉਟੀ ਧੀ ਦੀ ਐ। ਧੀ ਜਦੋਂ ਨਹਾ ਰਹੀ ਸੀ ਤਾਂ ਸਿਆਣੇ ਬਾਪੂ ਨੇ ਉਹਦਾ ਸਕੂਲ ਦਾ ਬੈਗ ਵੀ ਠੀਕ ਕੀਤਾ। ਹੁਣ ਧੀ ਦਾ ਰੋਣਾ ਆ ਗਿਆ ਉਹ ਸੋਚ ਰਹੀ ਸੀ ਕਿ ਐਵੀਂ ਲੋਕੀ ਕਹਿੰਦੇ ਰਹਿੰਦੇ ਆ ਕਿ ਧੀਆਂ ਦੀ ਜੂਨ ਬੁਰੀ ਆ ਦੇਖੋ ਮੇਰੇ ਪਾਪਾ ਮੇਰੀ ਕਿੰਨੀ ਦੇਖਭਾਲ ਕਰਦੇ ਨੇ। ਆਥਣ ਦੇ ਵੇਲੇ ਘਰ ਵਿੱਚ ਇਕ ਰਿਸ਼ਤੇਦਾਰ ਆਉਣ ਕਾਰਨ ਦੁੱਧ ਨੂੰ ਉਭਾਲ ਦੇਣ ਵੇਲੇ ਧੀ ਕੱਲੀ ਰਹਿ ਗਈ। ਰਿਸ਼ਤੇਦਾਰ ਚਲੇ ਗਏ ਪਿਉ ਤੇ ਧੀ ਨੇ ਰਸੋਈ ਚ ਬੈਠ ਕੇ ਹੀ ਰੋਟੀ ਬਣਾ ਲਈ ਤੇ ਖਾ ਵੀ ਲਈ। ਪਰ ਧੀ ਬਾਪੂ ਦੇ ਮੂੰਹ ਤੇ ਇਕ ਭੈਅ ਨੂੰ ਪਛਾਣ ਰਹੀ ਸੀ। ਪੁੱਛਿਆ ਤਾਂ ਬਾਪੂ ਕਹਿੰਦਾ “ਨਹੀ ਪੁੱਤ ਕੁਝ ਨਹੀ ਹੋਇਆ ਐਵੀਂ ਤੌਰ ਜਾ ਢਿੱਲਾ”। ਧੀ ਸੌਣ ਤੋ ਪਹਿਲਾਂ ਬਾਪੂ ਲਈ ਦੁੱਧ ਲੈ ਕੇ ਆਈ ਤਾਂ ਬਾਪੂ ਨੇ ਦੁੱਧ ਪੀਣ ਤੋਂ ਇਨਕਾਰ ਕੀਤਾ। ਇਹ ਕੀ ਹੋ ਗਿਆ ਬਾਪੂ ਨੂੰ ਗੜਵੀ ਦੁੱਧ ਦੀ ਪੀਂਦਾ ਪੀਂਦਾ ਅੱਜ ਘੁੱਟ ਵੀ ਨੀ ਪੀਤੀ। ਦੋਵੇ ਬਿਸਤਰਿਆ ਤੇ ਪੈ ਗਏ। ਧੀ ਨੂੰ ਥੱਕ ਜਾਣ ਕਾਰਨ ਨੀਂਦ ਛੇਤੀ ਆ ਗਈ। ਪਰ ਬਾਪੂ ਨੂੰ ਅਚਵੀ ਲੱਗੀ ਹੋਈ ਸੀ, ਨੀਂਦ ਨਹੀ ਆ ਰਹੀ ਸੀ, ਘੋੜੇ ਵੇਚ ਕੇ ਸੌਣ ਵਾਲੇ ਨੂੰ ਅੱਜ ਕੀ ਹੋ ਗਿਆ।

ਚੱਲ ਓਏ ਲੇਖਕਾ ਪਤਾ ਕਰੀਏ, ਲੇਖਕ ਬਾਪੂ ਦੇ ਦਿਮਾਗ ਦੀ ਸੈਰ ਲਈ ਚੱਲ ਪਿਆ। ਅੰਦਰ ਗਏ ਤਾਂ ਇਕ ਆਵਾਜ ਸੁਣੀ ਜਿਸ ਵਿੱਚ ਇਕ ਆਸ਼ਕ ਤੇ ਉਸਦੀ ਮਸ਼ੂਕ ਗੱਲ ਕਰ ਰਹੇ ਸੀ। ਆਸ਼ਕ ਕਹਿ ਰਿਹਾ ਸੀ” ਗੋਲੀਆ ਚਾਰ ਵੱਧ ਪਾ ਦੀ ਦੁੱਧ ਚ ਚਾਹੇ ਦਾਲ ਸਬਜੀ ਚ ਪਾ ਦੀ ਪਰ ਦੇਖੀ ਅੱਖ ਨਾ ਖੁੱਲੇ ਤੇਰੇ ਪਿਉ ਦੀ, ਮਸਾਂ ਮੌਕਾ ਮਿਲਿਆ ਅੱਜ ਤੇਰੀ ਮਾਂ ਪੇਕੇ ਗਈ ਆ।” ਮਸ਼ੂਕ ਕਹਿ ਰਹੀ ਸੀ ” ਯਰ ਓ ਮੇਰਾ ਪਿਉ ਆ ਜੇ ਇਹਨਾਂ ਗੋਲੀਆ ਨਾਲ ਕੁਛ ਹੋ ਗਿਆ ਫੇਰ” ਆਸ਼ਕ ਕਹਿੰਦਾ ” ਕਿਧਰੇ ਨੀ ਮਰਦਾ , ਜੇ ਨਾ ਅੱਜ ਨਹੀਂ ਮਿਲਣਾ ਤਾਂ ਮੈਨੂੰ ਮੁੜਕੇ ਨਾ ਬਲਾਈਂ “…

ਇਹ ਆਵਾਜ ਧੀ ਦੇ ਬਾਪੂ ਦੀ ਸੀ ਜਵਾਨੀ ਵੇਲੇ ਦੀ….ਇਹੀ ਕਾਰਨ ਸੀ ਕਿ ਉਸ ਨੂੰ ਨੀੰਦ ਕਿਉ ਨੀ ਆਈ, ਦੁੱਧ ਕਿਉਂ ਨੀ ਪੀਤਾ, ਸਬਜੀ ਕੋਲ ਖੜ ਕੇ ਬਣਵਾਈ , ਸਕੂਲ ਦਾ ਬੈਗ ਚੈਕ ਕੀਤਾ.. ..ਦੇਖੋ ਕੁਦਰਤ ਦਾ ਅਸੂਲ ਸੰਦੇਸ਼ – ਮਹੁੱਬਤ ਹਰੇਕ ਨੂੰ ਹੁੰਦੀ ਆ ਇਸਦੇ ਸਵਾਗਤ ਦਾ ਸਲੀਕਾ ਸਿੱਖੋ। ਖੁਦ ਦੀਆ ਐਸ਼ਾਂ ਲਈ ਕਿਸੇ ਦਾ ਘਰ ਨਾ ਉਜਾੜੋ ਕਿਸੇ ਦੀਆਂ ਮਜਬੂਰੀਆ ਦਾ ਫਾਇਦਾ ਨਾ ਚੱਕੋ। ਵਕਤ ਨੂੰ ਹਿਸਾਬ ਦੇਣਾ ਬਹੁਤ ਔਖਾ।

ਸਰੋਤ: ਵਟਸਐਪ

You may also like