937
ਜਿਵੇਂ ਧਨ-ਜਾਇਦਾਦ ਦੀ ਪੂੰਜੀ ਸਾਡੇ ਜੀਵਨ ਵਿੱਚ ਜ਼ਰੂਰੀ ਹੈ ਤਿਵੇਂ ਹੀ ਅਨੰਦ ਵਿੱਚ ਰਹਿਣ ਲਈ ਵਿਸਮਾਦੀ ਪੂੰਜੀ ਵੀ ਅਤੀ ਜ਼ਰੂਰੀ ਹੈ। ਅਕਾਦਮਿਕ, ਵਪਾਰਕ ਤੇ ਹੋਰ ਵਿਕਾਸ ਦੇ ਨਾਲ ਨਾਲ ਸਾਨੂੰ ਆਪਣੇ ਅਧਿਆਤਮਕ ਵਿਕਾਸ ਵੱਲ ਵੀ ਧਿਆਨ ਕਰਨਾ ਚਾਹੀਦਾ ਹੈ।
ਕਿਵ ਪਤਾ ਲੱਗੇ ਕਿ ਮੇਰਾ ਅਧਿਆਤਮ ਵਿਕਾਸ ਹੋ ਰਿਹਾ ਹੈ? ਇਸ ਲਈ ਹੇਠ ਲਿਖੇ ਕੁਝ ਨੁਕਤਿਆਂ ਵੱਲ ਧਿਆਨ ਦੇਣ ਦੀ ਲੋੜ ਹੈ:
- ਔਖੇ ਹਾਲਾਤਾਂ ਸਮੇਂ ਝੁੰਜਲਾਹਟ ਘਟੇ ਤੇ ਮੁਸੀਬਤਾਂ ਸਹਿਣ ਦਾ ਚਾਓ ਵਧੇ
- ਖਿੜੇ – ਖਿੜੇ ਰਹਿਣਾ, ਮੁਸਕਰਾਹਟ ਦੇ ਪਲ ਵਧਣ
- ਚਿੰਤਾ ਹੋਵੇ ਹੀ ਨਾਹ
- ਵਾਦ – ਵਿਵਾਦ, ਝਗੜਿਆਂ ਤੋਂ ਕੰਨੀ ਕਤਰਾਅ ਕੇ ਰਹਿਣਾ ।
- ਦੂਜਿਆਂ ਦੇ ਵਤੀਰੇ ਦੀ ਵਿਆਖਿਆ ਕਰੀ ਜਾਣ ਦਾ ਸੁਭਾਅ ਘਟੇ
- ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਹਰ ਵੇਲੇ ਜੱਜ ਕਰਨ ਤੋਂ ਹਿਚਕਿਚਾਹਟ ਹੋਵੇ
- ਆਪਣੇ ਆਪੇ ਤੇ ਕੁਦਰਤ ਨਾਲ ਪ੍ਰੇਮ – ਪਿਆਰ ਤੇ ਨਿਕਟਤਾ ਬਣਨੀ
- ਹਰ ਵੇਲੇ ਵਾਹ – ਵਾਹ ਕਹਿਣਾ, ਚੰਗੀਆਂ ਗੱਲਾਂ ਦੀ ਤਾਰੀਫਾਂ ਕਰਨੀਆਂ
- ਭੈ ਮੁਕਤ ਹੋਣਾ ।
- ਪਲ – ਪਲ, ਹਰ ਪਲ ਦਾ ਆਨੰਦ ਮਾਣਨਾ