ਦਰਿਆ ਸਿੰਧ ਦੇ ਤੱਟ ‘ਤੇ ਇਕ ਸੰਨਿਆਸੀ ਲੇਟਿਆ ਹੋਇਆ ਸੀ।ਸਿਕੰਦਰ ਦੀ ਸੈਨਾ ਲੰਘੀ,ਘੋੜ ਸਵਾਰ,ਊਠਾਂ ‘ਤੇ,ਹਾਥੀਆਂ ‘ਤੇ ਸਵਾਰ ਤੇ ਪੈਦਲ,ਲੰਬਾ ਚੌੜਾ ਲਾਉ-ਲਸ਼ਕਰ ਲੰਘਿਆ। ਆਖ਼ਰੀ ਟੁਕੜੀ ਵਿਚ ਸਿਕੰਦਰ ਆਪ ਸੀ। ਦੇਖ ਕੇ ਦੰਗ ਰਹਿ ਗਿਆ ਕਿ ਇਤਨੀ ਧੂੜ ਉੱਡੀ ਹੈ,ਇਤਨਾ ਮੇਰਾ ਲਾਉ-ਲਸ਼ਕਰ ਲੰਘਿਆ ਹੈ,ਪਰ ਇਸ ਫਕੀਰ ਦੇ ਆਰਾਮ ਵਿਚ ਕੋਈ ਫ਼ਰਕ ਨਹੀਂ ਪਿਆ,ਉਸੇ ਤਰਾੑਂ ਹੀ ਲੇਟਿਆ ਹੋਇਆ ਹੈ।
ਸਿਕੰਦਰ ਕੋਲ ਗਿਆ,ਉਸਦੀ ਮਸਤੀ,ਉਸਦੀ ਬੇਪਰਵਾਹੀ ਵੇਖਣ ਵਾਸਤੇ,ਤਾਂ ਜਿਵੇਂ ਕੋਲ ਗਿਆ,ਇਹ ਫ਼ਕੀਰ ਕਹਿੰਦਾ ਹੈ
“ਸਿਕੰਦਰ,ਕਿੱਥੇ ਚਲਿਆ ਹੈਂ ?”
ਸਿਕੰਦਰ ਕਹਿੰਦਾ ਹੈ
“ਫ਼ਕੀਰ ਸਾਈਂ,ਹਿੰਦੁਸਤਾਨ ਨੂੰ ਫ਼ਤਿਹ ਕਰਨ ਚਲਿਆ ਹਾਂ।”
“ਅੱਛਾ,ਜਦ ਤੂੰ ਹਿੰਦੁਸਤਾਨ ਨੂੰ ਫ਼ਤਿਹ ਕਰ ਲਵੇਂਗਾ,ਜਿੱਤ ਲਵੇਂਗਾ,ਫਿਰ ਕੀ ਕਰੇਂਗਾ ?”
ਸਿਕੰਦਰ ਇਸ ਸਵਾਲ ਦੇ ਜਵਾਬ ਲਈ ਤਿਆਰ ਨਹੀਂ ਸੀ,ਅਤੇ ਐਸੀ ਸਵਾਲ ਹੋ ਸਕਦਾ ਹੈ,ਇਹ ਉਸ ਦੀ ਸੋਚਣੀ ਵਿਚ ਨਹੀਂ ਸੀ। ਫਿਰ ਵੀ ਉਸਨੇ ਸੋਚ ਕੇ ਜਵਾਬ ਜਵਾਬ ਦਿੱਤਾ
“ਮੈਂ ਫਿਰ ਕੋਈ ਹੋਰ ਮੁਲਕ ਫ਼ਤਿਹ ਕਰਾਂਗਾ,ਕੋਈ ਹੱਥ ‘ਤੇ ਹੱਥ ਧਰ ਕੇ ਥੋੜੀੑ ਬੈਠਾਂਗਾ।”
ਉਹ ਫ਼ਕੀਰ ਕਹਿੰਦਾ ਹੈ-
“ਜੇ ਤੂੰ ਉਹ ਮੁਲਕ ਵੀ ਫ਼ਤਿਹ ਕਰ ਲਿਆ ਤਾਂ ਫਿਰ ਕੀ ਕਰੇਂਗਾ?”
ਸਿਆਣਾ ਬੰਦਾ ਸੀ ਸਿਕੰਦਰ,ਬਈ ਇਹ ਤਾਂ ਸੁਆਲ ਚਲਦਾ ਹੀ ਜਾਏਗਾ,ਚਲਦਾ ਹੀ ਜਾਏਗਾ। ਫਿਰ ਵੀ ਉਸਨੇ ਹਿੰਮਤ ਕਰਕੇ ਜੁਆਬ ਦਿੱਤਾ-
“ਮੈਂ ਕਈ ਹੋਰ ਮੁਲਕ ਜਿੱਤਣ ਜਾਵਾਂਗਾ।”
“ਅੱਛਾ,ਮੰਨ ਲੈਂਦੇ ਹਾਂ ਕਿ ਜੇ ਤੂੰ ਉਹ ਮੁਲਕ ਵੀ ਫ਼ਤਿਹ ਕਰ ਲਵੇਂਗਾ,ਤਾਂ ਫਿਰ ਕੀ ਕਰੇਂਗਾ ?”
ਚਿੜੑ ਕੇ ਤੇ ਔਖਾ ਹੋ ਕੇ ਸਿਕੰਦਰ ਕਹਿੰਦਾ ਹੈ-
“ਮੈਂ ਸਾਰੀ ਦੁਨੀਆਂ ਫ਼ਤਿਹ ਕਰਾਂਗਾ। ਇਕ ਚੱਪਾ ਵੀ ਜ਼ਮੀਨ ਨਹੀਂ ਰਹਿਣ ਦਿਆਗਾ,ਜੋ ਮੇਰੀ ਮੁੱਠੀ ਵਿਚ ਨਾ ਹੋਵੇ।”
ਅੰਦਰੋਂ ਹੁਣ ਸਿਕੰਦਰ ਖ਼ੁਸ਼ ਹੋ ਗਿਆ,ਬਈ ਠੀਕ ਜਵਾਬ ਦਿੱਤਾ ਹੈ,ਪਰ ਫ਼ਕੀਰ,ਫ਼ਕੀਰ ਸੀ,ਉਸਨੇ ਕਿਹਾ
“ਸਿਕੰਦਰ,ਚਲੋ ਜੇ ਤੂੰ ਸਾਰੀ ਦੁਨੀਆਂ ਫ਼ਤਿਹ ਕਰ ਲਵੇਂ,ਇਸ ਤਰਾੑਂ ਵੀ ਹੋ ਜਾਏ,ਫਿਰ ਤੂੰ ਕੀ ਕਰੇਂਗਾ ?”
ਹੈਰਾਨ ਹੋ ਗਿਆ ਸਿਕੰਦਰ,ਇਹ ਤਾਂ ਸੁਆਲ ਫਿਰ ਅੱਗੇ ਚਲਾ ਗਿਆ।ਕਹਿਣ ਲੱਗਾ
“ਫ਼ਕੀਰ ਸਾਈਂ,ਫਿਰ ਮੈਂ ਆਰਾਮ ਕਰਾਂਗੇ।”
ਫ਼ਕੀਰ ਕਹਿਣ ਲੱਗਾ
“ਤੂੰ ਇਤਨੇ ਪੁਆੜੇ,ਇਤਨੇ ਸਿਆਪੇ ਪਾਕੇ ਆਰਾਮ ਕਰੇਂਗਾ,ਆਪਾਂ ਆਰਾਮ ਕਰਦੇ ਪਏ ਹਾਂ,ਅਸੀਂ ਸਿਕੰਦਰ ਹਾਂ। ਤੂੰ ਹਜ਼ਾਰਾਂ ਪੁਆੜੇ ਪਾ ਕੇ ਆਰਾਮ ਕਰੇਂਗਾ,ਆਪ ਅਰਾਮ ਵਿਚ ਹਾਂ।”
ਇਹ ਲੋਭ ਵਾਸ਼ਨਾ ਬੰਦੇ ਨੂੰ ਮਰਦੇ ਦਮ ਤੱਕ ਭਜਾਈ ਫਿਰਦੀ ਹੈ। ਇਹ ਲੋਭ ਵਾਸ਼ਨਾ ਤਿ੍ਸ਼ਨਾ ਬਣ ਜਾਂਦੀ ਹੈ ਤੇ ਤਿ੍ਸ਼ਨਾ ਅੱਗ ਦੀ ਤਰਾ੍ਂ ਹੈ ਤੇ ਅੱਗ ਕਦੀ ਲੱਕੜੀ ਤੋਂ ਰੱਜੀ ਹੈ,ਕਿਤਨੀਆਂ ਵੀ ਪਾਉ। ਇਸੇ ਤਰਾੑਂ ਤਿ੍ਸ਼ਨਾ ਤਿ੍ਪਤ ਨਹੀਂ ਹੁੰਦੀ। ਅਹੰਕਾਰ-ਵਾਸ਼ਨਾ,ਲੋਭ-ਵਾਸ਼ਨਾ,ਕਾਮ-ਵਾਸ਼ਨਾ ਵੱਧਦੀ ਹੀ ਜਾਂਦੀ ਹੈ,ਵੱਧਦੀ ਹੀ ਜਾਂਦੀ ਹੈ।
ਲੋਭ ਵਾਸ਼ਨਾ
286