1.1K
ਨਿੱਕੀ ਭੈਣ ਨੇ ਸ਼ਹਿਰ ਰਹਿੰਦੇ ਵੱਡੇ ਭਰਾ ਦੇ ਘਰ ਫੋਨ ਕੀਤਾ ਤੇ ਭਾਬੀ ਨੂੰ ਪੁੱਛਿਆ ..
“ਭਾਬੀ ਜੀ ਰੱਖੜੀ ਪੋਸਟ ਕੀਤੀ ਸੀ ਪਰਸੋਂ ਦੀ ..✍✍✍✍.ਮਿਲੀ ਕੇ ਨਹੀਂ .?
“ਨਹੀਂ ਮਿਲੀ ਅਜੇ ਤੱਕ ”
“ਚਲੋ ਭਾਬੀ ਜੀ ਕੱਲ ਤੱਕ ਉਡੀਕ ਲਵੋ ..ਨਹੀਂ ਤੇ ਮੈਂ ਤੇ ਨਿੱਕਾ ਖੁਦ ਪਹਿਲੀ ਬੱਸੇ ਚੜ ਆ ਕੇ ਦੇ ਜਾਵਾਂਗੇ ”
ਓਸੇ ਸ਼ਾਮ ਹੀ ਪਿੰਡ ਫੋਨ ਦੀ ਘੰਟੀ ਵੱਜ ਗਈ
.
” ਰਾਣੋਂ ..ਮਿਲ ਗਈ ਰੱਖੜੀ ਤੇਰੀ ,ਹੁਣੇ ਹੀ ਡਾਕੀਆ ਦੇ ਕੇ ਗਿਆ “!
ਸੁਣਦਿਆਂ ਹੀ ਪੱਥਰ ਬਣ ਗਈ ਨੇ ਕੋਲ ਖੇਡਦੇ ਨਿੱਕੇ ਵੀਰ ਨੂੰ ਬੁੱਕਲ ਵਿਚ ਲੈ ਲਿਆ ਤੇ ਭਿੱਜੀਆਂ ਅੱਖਾਂ ਬੰਦ ਕਰ ਸੋਚਣ ਲੱਗੀ ਕੇ ..
” ਜਿਹੜੀ ਭੇਜੀ ਹੀ ਨਹੀਂ ਸੀ ਉਹ ਕਿੱਦਾਂ ਮਿਲ ਗਈ ..?
ਲਿਖਣ ਵਾਲੇ ਨੇ ਸ਼ਾਇਦ ਚਾਰੇ ਪਾਸੇ ਛਾਏ ਹੋਏ ਪਦਾਰਥਵਾਦ ਦੇ ਕਾਲੇ ਬੱਦਲਾਂ ਹੇਠ ਕਮਜ਼ੋਰ ਪੈ ਚੁੱਕੇ ਨਾਜ਼ੁਕ ਰਿਸ਼ਤਿਆਂ ਦੀ ਦਾਸਤਾਨ ਕੁਝ ਸਤਰਾਂ ਵਿਚ ਬਿਆਨ ਕਰ ਕੁੱਜੇ ਵਿਚ ਸਮੁੰਦਰ ਕੈਦ ਕਰ ਦਿੱਤਾ
ਸਰੋਤ ਵਟਸਅੱਪ