ਹਰੇਕ ਮਨੁੱਖ ਦੇ ਜੀਵਨ ਵਿੱਚ ਅਜਿਹੇ ਔਖੇ ਪਲ ਆਉਂਦੇ ਹੀ ਆਉਂਦੇ ਹਨ, ਜਦੋਂ ਉਹ ਸੋਚਦਾ ਹੈ ਕਿ ਬਸ ਹੁਣ ਇਹ ਦੁਨੀਆ ਹੀ ਛੱਡ ਜਾਈਏ, ਹੁਣ ਹੋਰ ਨਹੀਂ ਲੜਿਆ ਜਾਂਦਾ, ਥੱਕ . ਗਿਆ ਹਾਂ…….
ਪਰ ਸੱਚ ਜਾਣਿਓ! ਇਹ ਵਕਤੀ ਫੁਰਨੇ ਹੁੰਦੇ ਹਨ, ਇਹ ਔਖੀਆਂ ਘੜੀਆਂ ਹੀ ਹੁੰਦੀਆਂ ਹਨ। ਹਾਲੀ ਜੀਵਨ ਜੀਉਣ ਦੇ ਹੋਰ ਬੜੇ ਰਾਹ ਹਨ ਜੋ ਅਸੀਂ ਸੋਚੇ ਹੀ ਨਹੀਂ। ਦੁੱਖਾਂ, ਕਲੇਸ਼ਾਂ, ਪਰੇਸ਼ਾਨੀਆਂ ਨਾਲ ਮਨ ਐਨਾ ਆਤੁਰ ਹੋ ਜਾਂਦਾ ਹੈ ਕਿ ਸਾਨੂੰ ਠੀਕ ਰਾਹ ਹੀ ਨਹੀਂ ਦਿਸਦਾ। ਔਖੇ ਪਲ ਅਸੀਂ ਸਹਿਜ ਨਾਲ ਪਾਰ . ਕਰ ਸਕੀਏ ਇਸ ਲਈਜਦੋਂ ਮਨ ਬਹੁਤ ਹੀ . ਪਰੇਸ਼ਾਨ ਹੋਵੇ ਤਾਂ ਇਹ ਕੁਝ ਕੰਮ ਕਰਕੇ , ਵੇਖੀਏ। ਬਹੁਤ ਲੋਕਾਂ ਨੂੰ ਇਹਨਾਂ ਨਾਲ ਆਰਾਮ । ਮਿਲਿਆ ਹੈ।
1. ਉਸ ਮਾਹੌਲ ਵਿੱਚੋਂ ਬਾਹਰ ਨਿਕਲੀਏ, ਜੇ ਲੜਾਈ-ਝਗੜਾ ਹੈ, ਬੋਲ-ਬੁਲਾਰਾ ਹੈ, ਮਨ ਦੇ ਅੰਦਰ ਘਮਾਸਾਨ ਜੰਗ ਜਾਰੀ ਹੈ ਤਾਂ
(1) ਕਿਸੇ ਚੰਗੇ ਮਿੱਤਰ ਨੂੰ ਫੋਨ ਕਰੀਏ, ਲੰਮੀ ਗੱਲਬਾਤ ਕਰੀਏ, ਹੋਰ-ਹੋਰ ਪਾਸੇ ਦੀਆਂ ਗੱਲਾਂ ਪੁੱਛੀਏ, ਦੱਸੀਏ। (2) ਉਸ ਦੇ ਘਰ ਮਿਲਣ ਚਲੇ ਜਾਈਏ, ਗੱਲਾਂ-ਬਾਤਾਂ ਕਰੀਏ, ਧਿਆਨ ਹੋਰ ਪਾਸੇ ਲਾਈਏ। (3)ਸੈਰ ਕਰਨ ਜਾਈਏ – ਪੈਦਲ ਲੰਮੀ ਸੈਰ। ਕੋਈ ਸਾਥੀ ਮਿਲ ਜਾਵੇ ਤਾਂ ਹੋਰ ਵੀ ਚੰਗਾ ਹੈ ਨਹੀਂ ਤਾਂ ਇਕੱਲੇ ਹੀ ਤੇਜ਼ ਤੇਜ਼ ਤੁਰੀਏ।
2. ਜੇ ਉਸ ਵੇਲੇ ਬਾਹਰ ਨਾ ਜਾ ਸਕਦੇ ਹੋਈਏ ਤਾਂ ਮਨ ਨੂੰ ਕਿਸੇ ਹੋਰ ਆਹਰੇ ਲਾਈਏ –
(1) ਗੁਰਬਾਣੀ ਪਾਠ ਕਰੀਏ – ਸਹਿਜ ਪਾਠ ਕਰੀਏ। ਕੀਰਤਨ ਕਰੀਏ, ਸੁਣੀਏ।
(2) ਚੰਗੀ ਸਾਖੀਆਂ, ਕਿਤਾਬਾਂ ਪੜੀਏ
(3) ਵਾਹਿਗੁਰੂ-ਵਾਹਿਗੁਰੂ, ਰਾਮ-ਰਾਮ ਲਿਖਣਾ ਸ਼ੁਰੂ ਕਰ ਦੇਈਏ – 2, 4, 10 ਪੰਨੇ ਆਰਾਮ-ਆਰਾਮ ਨਾਲ ਲਿਖ-ਲਿਖ ਕੇ ਭਰ ਦੇਈਏ।
(4) ਮੁਸਕਰਾਉਣ ਦੀ ਕੋਸ਼ਿਸ਼ ਕਰੀਏ।
(5) ਕੋਈ ਪੁਰਾਣਾ ਹਸੀਨ ਪਲ ਯਾਦ ਕਰੀਏ – ਖੁਸ਼ੀ ਦੇ ਪਲਾਂ ਦੀ ਪੁਰਾਣੀ ਯਾਦ ਆਪਣੇ ਦਿਮਾਗ ਵਿੱਚ ਚਲਾਈਏ
(6) ਲੰਮੇ ਤੇ ਗਹਿਰੇ ਸਾਹ ਲਈਏ – ਧਿਆਨ ਸਾਹ ਦੇ ਅੰਦਰ ਬਾਹਰ ਆਣ-ਜਾਣ ਤੇ ਟਿਕਾਈਏ। ਕੁਝ ਚਿਰ ਅੰਦਰ ਸਾਹ ਲੈ ਕੇ ਰੋਕੀਏ, ਫਿਰ ਛੱਡੀਏ।
3. ਜੇ ਇੰਜ ਵੀ ਗੱਲ ਨਾ ਬਣੇ ਤਾਂ ਆਪਣੀ ਡਾਇਰੀ ਲਿਖੀਏ। ਲਿਖੀਏ ਮੈਂ ਅੱਜ ਬਹੁਤ ਪਰੇਸ਼ਾਨ ਹਾਂ ਕਿਉਂਕਿ…(ਨੰਬਰ 1,2,3 ਕਰਕੇ ਉਹ ਗੱਲਾਂ ਲਿਖੀਏ)
ਫਿਰ ਕੁਝ ਚਿਰ ਲਈ ਸਿਮਰਨ, ਭਗਤੀ ਕਰਕੇ ਉਹਨਾਂ ਸਮੱਸਿਆਵਾਂ ਦੇ ਹੱਲ ਸੋਚੀਏ ਤੇ ਲਿਖੀਏ।
ਹੁਣ ਪਰੇਸ਼ਾਨੀ ਬਾਰੇ ਨਹੀਂ ਸੋਚਣਾ ਸਗੋਂ ਹੱਲ ਬਾਰੇ ਸੋਚਣਾ ਸ਼ੁਰੂ ਕਰੀਏ। ਹੱਲ ਮਿਲਣਗੇ, ਜ਼ਰੂਰ ਮਿਲਣਗੇ।
ਸੋਚੋ, ਇਹ ਮੁਸ਼ਕਿਲ ਮੇਰੇ ਤੋਂ ਪਹਿਲਾਂ ਵੀ ਕਈਆਂ ’ਤੇ ਆਈ ਹੋਵੇਗੀ। ਜੇ ਉਹ ਇਸ ਵਿੱਚੋਂ ਸਫਲਤਾ ਨਾਲ ਜੂਝ ਕੇ ਬਾਹਰ ਨਿਕਲੇ ਤਾਂ ਮੈਂ ਵੀ ਨਿਕਲ ਸਕਦਾਦੀ) ਹਾਂ।
ਯਾਦ ਰੱਖੀਏ, ਕਦੇ-ਕਦੇ ਪਰੇਸ਼ਾਨੀ ਜਾਂ ਗੱਸੇ ਸਮੇਂ ਸਾਡੇ ਅੰਦਰ ਵਾਧੂ ਤਾਕਤ ਪੈਦਾ ਹੋਈ ਹੁੰਦੀ ਹੈ। ਤੁਰਨ-ਫਿਰਨ ਜਾਂ ਸਰੀਰਿਕ ਕੰਮ ਕਰਨ ਨਾਲ ਇਹ ਖਪਤ ਹੁੰਦੀ ਹੈ। ਮਨ ਨੂੰ ਕਿਸੇ ਹੋਰ ਪਾਸੇ ਲਾਉਣਾ ਅਤੇ ਵਾਧੂ ਤਾਕਤ ਨੂੰ ਖਪਤ ਕਰਨਾ ਹੀ ਦੋ ਮੁੱਖ ਰਾਹ ਹਨ, ਔਖੇ ਪਲਾਂ ਵਿੱਚੋਂ ਬਾਹਰ ਨਿਕਲਣ ਲਈ।
ਮਨ ਬਹੁਤ ਪਰੇਸ਼ਾਨ ਹੋਵੇ ਤਾਂ ਕੀ-ਕੀ ਕਰੀਏ?
859
previous post