ਦਿਲ ਦੇ ਵੱਡੇ ਉਪਰੇਸ਼ਨ ਪਿੱਛੋਂ ਵਜੁਰਗ ਲੇਖਕ ਨੂੰ ਹੋਸ਼ ਆ ਗਈ ਸੀ ਅਤੇ ਉਹ ਸੁਚੇਤ ਹੋ ਰਿਹਾ ਸੀ।
‘ਬਾਬਾ ਜੀ ਆਪਦੀ ਸੇਵਾ ਲਈ ਮੇਰੀ ਡਿਊਟੀ ਲੱਗੀ ਏ।” ਪਰੀਆਂ ਵਰਗੀ ਨਰਸ ਦੇ ਮੂੰਹੋਂ ਫੁੱਲ ਕਿਰੇ।
‘ਜੀ ਆਇਆਂ ਨੂੰ, ਮੇਰੇ ਬੱਚੇ ਮੈਨੂੰ ਪਾਪਾ ਕਹਿੰਦੇ ਹਨ। ਲੇਖਕ ਨੇ ਦੂਰੀਆਂ ਘਟਾ ਦਿੱਤੀਆਂ ਸਨ।
‘ਪਾਪਾ ਜੀ ਜਦ ਵੀ ਲੋੜ ਹੋਵੇ ਮੈਨੂੰ ਆਵਾਜ ਮਾਰ ਲੈਣੀ। ‘ਮਰੀਜ ਦੀਆਂ ਲੋੜਾਂ ਨਰਸ ਵਧੇਰੇ ਜਾਣਦੀ ਹੁੰਦੀ ਏ। ਲੇਖਕ ਦੀ ਮੁਸ਼ਕਰਾਹਟ ਵਿੱਚ ਅਪਨੱਤ ਸੀ।
ਪਤਾ ਨਹੀਂ ਨਰਸ ਦੀ ਸੇਵਾ ਵਿੱਚ ਕੋਈ ਜਾਦੂ ਸੀ ਜਾਂ ਫਿਰ ਉਸ ਦੀ ਫੱਟਮੇਲ ਛੋਹ ਦਾ ਅਸਰ ਸੀ, ਲੇਖਕ ਦਿਨਾਂ ਵਿੱਚ ਹੀ ਤੰਦਰੁਸਤ ਹੋ ਗਿਆ ਸੀ। ਉਸ ਦੇ ਜ਼ਖਮਾਂ ਉੱਤੋਂ ਪੱਟੀਆਂ ਲੱਥ ਗਈਆਂ ਸਨ ਅਤੇ ਉਹ ਟੂਰਣ, ਫਿਰਣ ਲੱਗ ਗਿਆ ਸੀ। ਉਸ ਨੇ ਆਪਣੀ ਸੋਚ ਵਿੱਚ ਨਵੇਂ ਭਵਿੱਖ ਦੀ ਉਸਾਰੀ ਕਰਨੀ ਅਰੰਭ ਦਿੱਤੀ ਸੀ।
“ਪਾਪਾ ਜੀ ਅੱਜ ਜਾ ਰਹੇ ਨੇ ਰਹਿੰਦੇ ਜੀਵਨ ਲਈ ਮੇਰੇ ਵਲੋਂ ਢੇਰ ਸਾਰੀਆਂ ਸੁਭਇਛਾਵਾਂ ਅਲਵਿਦਾ। ਕੁੜੀ ਨੇ ਮੁਸ਼ਕਰਾਕੇ ਹੱਥ ਚੁੱਕਿਆ ਅਤੇ ਵਿਦਾਇਗੀ ਦਿੱਤੀ। ਲੇਖਕ ਨੇ ਧੰਨਵਾਦ ਵਜੋਂ ਬੇਟੀ ਦਾ ਹੱਥ ਮੰਗ ਕੇ ਚੁੰਮ ਲਿਆ।
ਨਰਸ ਦੀਆਂ ਅੱਖਾਂ ਭਰ ਆਈਆਂ, ਉਹ ਦੂਜੇ ਬੈਂਡ ਵੱਲ ਜਾ ਰਹੀ ਸੀ।
ਨਰਸ
442
previous post