ਸਕੂਲ ਵਿੱਚ ਜਦ ਵੀ ਅੱਧੀ ਛੁੱਟੀ ਹੁੰਦੀ ਤਾਂ ਮਾਸਟਰ-ਭੈਣਜੀਆਂ ਇਕੱਠੇ ਚਾਹ ਪੀਣ ਤੇ ਗੱਪ-ਸ਼ੱਪ ਮਾਰਨ ਬੈਠ ਜਾਂਦੇ। ਮਾਸਟਰ ਰਾਮ ਪ੍ਰਸਾਦ ਚੁੱਟਕਲਿਆਂ ਦੀ ਲੜੀ ਨਹੀ ਸੀ ਟੁੱਟਣ ਦਿੰਦਾ, ਹਸਾ-ਹਸਾ ਕੇ ਢਿੱਢੀਂ ਪੀੜਾ ਪਾ ਦਿੰਦਾ ਸੀ। ਉਹ ਹਰ ਦੂਜੇ-ਚੌਥੇ ਸਿੱਖਾਂ ਦੇ ਬਾਰਾਂ ਵੱਜਣ ਵਾਲਾ ਚੁਟਕਲਾ ਜਾਂ ਸਿੱਖਾਂ ਨਾਲ ਸੰਬੰਧਤ ਕੋਈ ਚੁਟਕਲਾ ਸੁਣਾਉਣਾ ਨਹੀਂ ਸੀ ਭੁੱਲਦਾ। ਬੇਸ਼ੱਕ ਉੱਥੇ ਜ਼ਿਆਦਾ ਸਿੱਖ ਮਾਸਟਰ ਹੀ ਸਨ ਪਰ ਉਹ ਬਿਨਾਂ ਸਮਝੇ ਰਾਮ ਪ੍ਰਸਾਦ ਦੇ ਨਾਲ ਹੀ-ਹੀ ਕਰੀ ਜਾਂਦੇ।
ਸਾਹਮਣੇ ਪਿੰਡ ਤੋਂ ਬਦਲ ਕੇ ਆਇਆ ਮਾਸਟਰ ਗੁਰਭੇਜ ਹਾਲੇ ਨਵਾਂ ਸੀ। ਪਹਿਲਾਂ ਤਾਂ ਉਹ ਕਈ ਦਿਨ ਇਹ ਚੁਟਕਲੇ ਬਾਜੀ ਸੁਣਦਾ ਰਿਹਾ ਪਰ ਮਾਸਟਰ ਰਾਮ ਪ੍ਰਸਾਦ ਦਾ ਸਿੱਖਾਂ ਦੇ ਬਾਰਾਂ ਵੱਜਣ ਵਾਲਾ ਚੁਟਕਲਾ ਉਸਨੂੰ ਬੜਾ ਚੁੱਭਵਾਂ ਲੱਗਦਾ। ਉਹਨੂੰ ਨਾਲ ਵਾਲਿਆਂ ‘ਤੇ ਵੀ ਖਿਝ ਚੜ੍ਹਦੀ ਜਿਹੜੇ ਟੋਕਣ ਦੀ ਥਾਂ ਸਗੋਂ ਨਾਲ ਉਸਦੇ ਦੰਦ ਕੱਢਣ ਲੱਗ ਜਾਂਦੇ ਸਨ। ਰਾਮ ਪ੍ਰਸਾਦ ਸਿੱਖਾਂ ਦੇ ਬਾਰਾਂ ਵੱਜੇ ਵਾਲਾ ਚੁਟਕਲਾ ਸੁਣਾ ਕੇ ਇੱਕ ਦਿਨ ਹਟਿਆ ਹੀ ਸੀ ਕਿ ਮਾਸਟਰ ਗੁਰਭੇਜ ਵੀ ਬੋਲ ਪਿਆ, “ਸੁਣੋ, ਮੈਨੂੰ ਵੀ ਇੱਕ ਚੁਟਕਲਾ ਯਾਦ ਆਇਆ। ਕਹਿੰਦੇ ਇੱਕ ਚੂਹਾ ਸੀ, ਉਹ ਲਾਣ ਵਿੱਚ ਡਿੱ
ਗ ਪਿਆ ਥੋੜੇ ਨਸ਼ੇ ਦੇ ਲੋਰ ਵਿੱਚ ਜਾ ਕੇ ਨਦੀ ਵਿੱਚ ਨਹਾਉਂਦੇ ਹਾਥੀ ਨੂੰ ਵੰਗਾਰਨ ਲੱਗਾ ਕਿ ਬਾਹਰ ਨਿਕਲ ਮੈਂ ਤੈਨੂੰ ਵੇਖਣਾ। ਹਾਥੀ ਬਾਹਰ ਆਇਆ ਤਾਂ ਕਹਿੰਦਾ ਜਾਹ ਮੈਂ ਸਿਰਫ ਇਹੀ ਵੇਖਣਾ ਸੀ ਕਿ ਤੂੰ ਕਿਤੇ ਮੇਰਾ ਕੱਛਾ ਤਾਂ ਨਹੀ ਪਾਇਆ”।
ਸਾਰੇ ਹੱਸ ਪਏ ਪਰ ਰਾਮ ਪ੍ਰਸਾਦ ਬੋਲ ਪਿਆ “ਇਹ ਤਾਂ ਛੱਤੀ ਵਾਰ ਸੁਣਿਆ ਕੋਈ ਨਵੀ ਗੱਲ ਸੁਣਾ”।
ਰਾਮਪ੍ਰਸਾਦ ਜੀ ਸਿੱਖਾਂ ਦੇ ਬਾਰਾਂ ਵਾਲਾ ਵੀ ਛੱਤੀ ਵਾਰ ਸੁਣਿਆ ਪਰ ਕਾਹਲੇ ਕਿਉਂ ਪੈਂਦੇ ਹੋ ਅੱਗੇ ਸੁਣੋਂ। ਇਹ ਬਿੱਲਕੁਲ ਉਸਦੇ ਉਲਟ ਹੈ।
“ਕੱਲ ਮੈਂ ਚੂਹੇ ਉਪਰ ਹਾਥੀ ਚੜਿਆ ਜਾਂਦਾ ਦੇਖਿਆ”!
ਰਾਮਪ੍ਰਸਾਦ ਤੋਂ ਫਿਰ ਨਾ ਰਹਿ ਹੋਇਆ ਉਹ ਫਿਰ ਬੋਲ ਪਿਆ, “ਵਾਕਿਆ ਹੀ ਸਰਦਾਰ ਜੀ ਤੁਹਾਡੇ ਬਾਰਾਂ ਵੱਜ ਗਏ ਨੇ, ਕਦੇ ਚੂਹੇ ਤੇ ਹਾਥੀ ਚੜਿਆ ਦੇਖਿਆ”?
“ਨਹੀਂ ਰਾਮਪ੍ਰਸਾਦ ਜੀ ਇੰਝ ਨਹੀ, ਕੱਲ੍ਹ ਮੈਂ ਸ਼ਹਿਰ ਗਿਆ, ਸ੍ਰੀ ਗਣੇਸ਼ ਜੀ ਦਾ ਤਿਉਹਾਰ ਸੀ, ਤੁਹਾਡੇ ਪੰਡੀਏ ਪਾਲਕੀ ਬਣਾ ਕੇ ਸ੍ਰੀ ਗਨੇਸ਼ ਜੀ ਨੂੰ ਚੂਹੇ ਉੱਪਰ ਚੜਾਈ ਜਾਂਦੇ ਸਨ!
ਰਾਮਪ੍ਰਸਾਦ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਕਹੇ ਕਿਉਂਕਿ ਉਸ ਨੂੰ ਪਤਾ ਸੀ ਕਿ ਸ੍ਰੀ ਗਣੇਸ਼ ਦੀ ਸਵਾਰੀ ਪੁਰਾਣਾਂ ਮੁਤਾਬਕ ਚੂਹਾ ਹੈ। ਉਹ ਬੌਂਦਲਿਆ ਜਿਹਾ ਹੋਰ ਪਾਸੇ ਤੁਰ ਪਿਆ,
“ਦੇਖ ਬਈ ਮਾਸਟਰ, ਇਹ ਧਰਮ ਦਾ ਮਾਮਲਾ ਹੈ ਇਸ ਵਿੱਚ ਚੁੱਟਕਲੇ ਬਾਜੀ ਕਾਹਦੀ?
ਇਸ ਵਾਰੀ ਗੁਰਭੇਜ ਦੀ ਥਾਂ ਮਾਸਟਰ ਸਰਮੁੱਖ ਬੋਲ ਪਿਆ, “ਰਾਮਪ੍ਰਸਾਦ ਜੀ ਵੈਸੇ ਤੁਹਾਨੂੰ ਗੁੱਸਾ ਨਹੀ ਕਰਨਾ ਚਾਹੀਦਾ ਕਿਉਕਿ ਹੁਣ ਤੀਕ ਜਿੰਨੇ ਚੁੱਟਕਲੇ ਤੁਸੀਂ ਸੁਣਾਏ ਬਾਹਲੇ ਇੰਝ ਦੇ ਹੀ ਸੀ”। ਮਾਸਟਰ ਸਰਮੁੱਖ ਦੇ ਬੋਲਣ ਨਾਲ ਗੁਰਭੇਜ ਦਾ ਹੌਸਲਾ ਹੋਰ ਵੱਧ ਗਿਆ, ਉਹ ਕਹਿਣ ਲੱਗਾ, “ਰਾਮਪ੍ਰਸਾਦ ਜੀ, ਵੈਸੇ ਇੰਝ ਦੇ ਚੁੱਟਕੁਲੇ ਮੇਰੇ ਕੋਲੇ ਬਹੁਤ ਹਨ। ਕੋਈ ਉੱਲੂ ‘ਤੇ ਚੜ੍ਹਿਆ ਜਾ ਰਿਹਾ, ਕੋਈ ਗਰੁੜ ਤੇ (ਛੋਟੀ ਜਿਹੀ ਗਟਾਰ ਵਰਗਾ ਪੰਛੀ), ਕੋਈ ਬਲਦ ਤੇ, ਕੋਈ ਕੰਨਖਜੂਰੇ ‘ਤੇ ਕੋਈ ਗਧੇ ‘ਤੇ, ਅਗਲੀ ਵਾਰੀ ਆਪਾਂ ਹੋਰ ਚੁੱਟਕਲੇਬਾਜੀ ਕਰਿਆ ਕਰਾਂਗੇ ਨਾਲੇ ਦੇਖਾਂਗੇ ਬਾਰਾਂ ਕਿਸਦੇ ਵੱਜੇ ਹਨ?”
ਪਰ ਉਸ ਤੋਂ ਬਾਅਦ ਮਾਸਟਰ ਰਾਮਪ੍ਰਸਾਦ ਉਸ ਮਹਿਫਲ ਵਿੱਚ ਆਇਆ ਹੀ ਨਹੀ।
Thanks ਮਨਜੀਤ ਸਿੰਘ ਚਕਰ for sharing this great article