ਪਿਆਰੇ ਵਲੰਟੀਅਰ ਨੌਜਵਾਨੋ!
ਸਾਡਾ ਅਸਲ ਸਰਮਾਇਆ ਸਰੀਰਿਕ ਬਲ, ਪੈਸਾ ਜਾਂ ਹਥਿਆਰ ਨਹੀਂ ਸਗੋਂ ਸਾਡਾ ਆਤਮ ਵਿਸ਼ਵਾਸ ਹੁੰਦਾ ਹੈ। ਖੇਤੀ ਉਤਪਾਦਨ ਵਿੱਚ ਅਸੀਂ ਦੇਸ਼ ਭਰ ਵਿੱਚੋਂ ਮੋਹਰੀ ਬਣੇ ਹਾਂ, ਔਖੇ ਵੇਲੇ ਅਸੀਂ ਦੇਸ਼ ਦਾ ਢਿੱਡ ਭਰਿਆ ਹੈ ਪਰ ਅਫਸੋਸ ! ਅੱਜ ਸਾਡਾ ਆਤਮਕ ਬਲ ਘਟ ਰਿਹਾ ਹੈ। ਇਹ ਚਿੰਤਾ ਦੀ ਗੱਲ ਹੈ।
ਹਰ ਕੋਈ ਕਦੇ ਨਾ ਕਦੇ ਉਦਾਸ ਹੁੰਦਾ ਹੈ। ਉਦਾਸੀ ਇੱਕ ਸਧਾਰਨ ਅਵਸਥਾ ਹੈ। ਪਰ ਇਸਦਾ ਇਲਾਜ ਹੋ ਸਕਦਾ ਹੈ। ਉਦਾਸੀ, ਨਿਰਾਸ਼ਾ ਅਤੇ ਮੁਸ਼ਕਿਲਾਂ ਹੀ ਜੀਵਨ ਨਹੀਂ, ਸਗੋਂ ਇਹ ਤਾਂ ਜੀਵਨ ਦਾ ਇਕ ਹਿੱਸਾ ਹਨ। ਅੱਜ ਦਾ ਕੀਤਾ ਸੰਘਰਸ਼ ਸਾਨੂੰ ਭਵਿੱਖ ਦੀਆਂ ਮੁਸ਼ਕਿਲਾਂ ਲਈ ਤਿਆਰ ਕਰਦਾ ਹੈ। ਘਬਰਾਓ ਨਾ ! ਹੌਸਲਾ ਨਾ ਛੱਡੋ। ਦਬਾਏ ਹੋਏ ਜਜ਼ਬਾਤ ਕਦੇ ਵੀ ਮਰਦੇ ਨਹੀਂ। ਕਿਉਂਕਿ ਉਹ ਜ਼ਿੰਦਾ ਦਬਾਏ ਹੁੰਦੇ ਹਨ ਇਸ ਲਈ ਬਹੁਤ ਭੈੜੇ ਰੂਪ ਵਿੱਚ ਉਠ ਖੜੇ ਹੁੰਦੇ ਹਨ। ਜਦੋਂ ਸਾਡਾ ਵਿਸ਼ਵਾਸ ਡੋਲਦਾ ਹੈ, ਜਦੋਂ ਅਸੀਂ ਪ੍ਰੇਸ਼ਾਨੀ ਵਿੱਚੋਂ ਗੁਜ਼ਰਦੇ ਹਾਂ ਤਾਂ ਕਿਸੇ ਮਾਹਰ ਦੀ ਮਦਦ ਲੈਣ ਤੋਂ ਸੰਕੋਚ ਕਰਦੇ ਹਾਂ। ਡਰਦੇ ਹਾਂ- ਕੋਈ ਕੀ ਕਹੇਗਾ- ਇਸ ਨੂੰ ਮਾਨਸਿਕ ਰੋਗ ਹੈ? ਅਜਿਹੀਆਂ ਗੱਲਾਂ ਤੋਂ ਨਾ ਡਰੀਏ।
ਜਿਵੇਂ ਅਸੀਂ ਦੰਦਾਂ, ਅੱਖਾਂ ਦਾਚੈੱਕਅਪ ਕਰਵਾਉਂਦੇ ਹਾਂ, ਬਲੱਡ ਪਰੈਸ਼ਰ ਤੋਂ ਵੀ ਤੇ ਸ਼ੂਗਰ ਦਾ ਟੈਸਟ ਕਰਵਾਉਂਦੇ ਹਾਂ। ਓਵੇਂ ਰੋਕ ਹੀ ਸਾਨੂੰ ਆਪਣਾ ਮਨੋਵਿਗਿਆਨਕ ਕਰੀ ਚੈੱਕਅਪ ਵੀ ਕਰਵਾਉਣਾ ਚਾਹੀਦਾ ਹੈ। ਡਿਪਰੈਸ਼ਨ ਰੋਕ ਲਈਏ- ਬਹੁਤੀਆਂ ਤਸੀ ਖੁਦਕੁਸ਼ੀਆਂ ਰੁਕ ਜਾਣਗੀਆਂ। ਕੇਵ ਮਾਨਸਿਕ ਬਿਮਾਰੀ ਠੀਕ ਕਰਨ ਲਈ ਆ ਭਾਈਚਾਰਾ ਤੇ ਪਿਆਰ ਸਭ ਤੋਂ ਵਧੀਆ ਉਸ ਇਲਾਜ ਹਨ। ਹਮਦਰਦੀ ਦੀ ਤੇਲ ਪੈਂਦੀ ਵਰ ਰਹੇ ਤਾਂ ਮੁਰਝਾਏ ਫੁੱਲ ਵੀ ਖਿੜ ਪੈਂਦੇ ਹਨ। ਡਿਪਰੈਸ਼ਨ ਬਿਮਾਰੀ ਹੈ, ਕਮਜ਼ੋਰੀ ਵੀ ਨਹੀਂ। ਜਦੋਂ ਨਿਰਾਸ਼ਾ ਦੇ ਵਿਚਾਰ . ਆਉਣ- ਚੰਗਾ ਸੋਚਣ ਦੀ ਕੋਸ਼ਿਸ਼ ਕਰੋ, . ਮੁਸਕੁਰਾਓ।
ਡਿਪਰੈਸ਼ਨ ਹੈ? ਆਓ ਗੱਲ ਕਰੀਏ! ਪੁੱਤ ਮਨ ਦੀਆਂ ਗੱਲਾਂ ਸਾਂਝੀਆਂ ਕਰੀਏ !
ਖੁਦਕੁਸ਼ੀਆਂ ਦਾ ਰੁਝਾਨ ਛੂਤ ਦੇ ਰੋਗ ਤੋਂ ਵੀ ਵੱਧ ਖਤਰਨਾਕ ਹੈ। ਖੁਦਕੁਸ਼ੀਆਂ ਰੋਕਣਾ ਸੰਭਵ ਹੈ। ਫਿਰ ਕਿਉਂ ਨਾ ਕੋਸ਼ਿਸ਼ ਕਰੀਏ॥
ਆਪਣੇ ਆਪ ਤੇ ਭਰੋਸਾ ਰੱਖੋ। ਤੁਸੀਂ ਅਸੀਮ ਤਾਕਤਾਂ ਦੇ ਮਾਲਕ ਹੋ। ਕੇਵਲ ਆਪਣੇ ਅੰਦਰ ਜਾਣਾ ਹੋਵੇਗਾ ਆਪਣੇ ਮੂਲ ਨੂੰ ਪਛਾਣਨਾ ਹੋਵੇਗਾ। ਉਸਾਰੂ ਸੋਚਾਂ ਦੇ ਸੰਗ, ਮੁਸੀਬਤ ਵੀ ਵਰਦਾਨ ਬਣ ਸਕਦੀ ਹੈ।
ਸੁਹਿਰਦ ਯਤਨਾਂ ਵਿੱਚ ਕਰਾਮਾਤ ਵਸਦੀ ਹੈ। ਪੰਜਾਬ ਦੇ ਕਿਸਾਨ ਵੀਰੋਭੈਣੋ, ਨੌਜਵਾਨੋ! ਆਓ! ਪਿਆਰੇ ਪੰਜਾਬ ਦੀ ਸੰਭਾਲ ਕਰੀਏ। ਨਸ਼ੇ ਅਤੇ ਨਿਰਾਸ਼ਤਾ ਦਾ ਨਾਸ ਕਰਕੇ ਨਵੀਆਂ ਪੁਲਾਂਘਾਂ ਪੁੱਟੀਏ॥
ਬਲਦੇਵ ਸਿੰਘ ਢਿੱਲੋਂ
(ਵਾਈਸ ਚਾਂਸਲਰ)
ਡਿਪਰੈਸ਼ਨ ਬਿਮਾਰੀ ਹੈ – ਕਮਜ਼ੋਰੀ ਨਹੀਂ
435
previous post