871
ਇੱਕ ਪ੍ਰੀਤੀ ਭੋਜ ਵਿਚ ਸਾਰਿਆਂ ਦਾ ਧਿਆਨ ਕੇਂਦਰ ਬਣੀ ਇੱਕ ਸੁੰਦਰ ਇਸਤਰੀ ਨੇ ਸੋਹਣੇ ਮੋਤੀਆਂ ਦਾ ਹਾਰ ਪਾਇਆ ਹੋਇਆ ਸੀ |
ਸਾੜੇ-ਈਰਖਾ ਦਾ ਸ਼ਿਕਾਰ ਵਿਅਕਤੀ, ਸ਼ਾਂਤ ਨਹੀਂ ਰਹਿ ਸਕਦਾ |
ਇੱਕ ਹੋਰ ਆਪਣੇ ਖ਼ਾਨਦਾਨ ਦਾ ਮਾਣ ਕਰਨ ਵਾਲੀ , ਸਾੜੇ ਦਾ ਸ਼ਿਕਾਰ ਇਸਤਰੀ, ਆਪਣੇ ਸੀਟ ਤੋਂ ਉੱਠ ਕੇ , ਉਸ ਕੋਲ ਆਈ, ਅਤੇ ਸਾਰਿਆ ਨੂੰ ਸੁਣਾ ਕੇ ਕਿਹਾ : ਮੈਡਮ , ਮੋਤੀ ਬਹੁਤ ਸੋਹਣੇ ਹਨ , ਅਸਲੀ ਹਨ ਕਿ ਨਕਲੀ?
ਸੁੰਦਰ ਇਸਤਰੀ ਨੇ ਧੀਰਜ ਨਾਲ ਕਿਹਾ:ਤੁਸੀਂ ਇੰਨਾ ਨੂੰ , ਦੰਦਾਂ ਨਾਲ ਚਬਾ ਕੇ ਆਪ ਹੀ ਜਾਨ ਲਵੋ ਕਿ ਅਸਲੀ ਹਨ ਕਿ ਨਕਲੀ, ਪਾਰ ਮੈਂ ਸੋਚਦੀ ਹਾਂ, ਕਿ ਤੁਸੀਂ ਆਪਣੇ ਨਕਲੀ ਦੰਦਾਂ ਨਾਲ ਇੰਨਾ ਨੂੰ ਚਬਾਓਗੇ ਕਿਵੇਂ?
ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ