ਸੱਚੀ ਘਟਨਾ
ਡਿਪਰੈਸ਼ਨ ਦਾ ਸ਼ਿਕਾਰ ਇੱਕ ਨੌਜਵਾਨ ਜਦ ਇਲਾਜ ਤੋਂ ਬਾਅਦ ਠੀਕ ਹੋ ਗਿਆ ਤਾਂ ਹੋਰਾਂ ਨੂੰ ਬਹੁਤ ਵਧੀਆ ਗਾਈਡ ਕਰਨ ਲੱਗ ਪਿਆ। ਪਰਿਵਾਰ ਵਿੱਚ ਵੀ ਉਹ ਮੋਹਰੀ ਮਸਲਤੀ ਹੋ ਨਿਬੜਿਆ। ਇੱਕ ਵਾਰ ਉਸਦੀ ਧਰਮ ਪਤਨੀ ਬਹੁਤ ਬੀਮਾਰ ਹੋ ਗਈ। ਹਸਪਤਾਲ ਲੈ ਕੇ ਜਾਂਦਿਆਂ ਰਸਤੇ ਵਿੱਚ ਕਾਰ ਵਿੱਚ ਉਹ ਦਰਦ ਨਾਲ ਤੜਫ ਰਹੀ ਸੀ। ਬਾਰ-ਬਾਰ ਕਹਿ ਰਹੀ ਸੀ – ਮੈਂ ਹੁਣ ਨਹੀਂ ਬਚਦੀ ,
ਉਸਦੇ ਪਤੀ ਨੇ ਕਿਹਾ, “ਘਬਰਾਅ ਨਾ! ਤੂੰ ਉਹ ਸਮਾਂ ਸੋਚ ਜਿਸ ਦਿਨ ਤੂੰ ਪੂਰੀ ਤਰ੍ਹਾਂ ਠੀਕ ਹੋ ਜਾਏਗੀ। ਫਿਰ ਇਸੇ ਰਸਤੇ ਤੋਂ ਅਸੀਂ ਵਾਪਿਸ ਘਰ ਆ ਰਹੇ। ਹੋਵਾਂਗੇ।
ਇਸ ਗੱਲ ਦਾ ਪਤਨੀ ’ਤੇ ਐਸਾ ਅਸਰ ਹੋਇਆ ਕਿ ਹਫ਼ਤਾ-ਦਸ ਦਿਨ ਹਸਪਤਾਲ ਵਿੱਚ ਦਾਖਲ ਰਹਿਦਿਆਂ ਉਹ ਬਾਰ-ਬਾਰ ਸੋਚਦੀ ਰਹੀ ਕਿ ਮੈਂ ਇੱਕ ਦਿਨ ਠੀਕ ਹੋ ਕੇ ਘਰ ਜਾਵਾਂਗੀ। ਪਰਮਾਤਮਾ ਦੀ ਮਿਹਰ, ਉਹ ਮਿੱਥੇ ਸਮੇਂ ਤੋਂ ਵੀ ਪਹਿਲਾਂ ਠੀਕ ਹੋ ਕੇ ਘਰ ਆ ਗਈ।
ਚੰਗਾ ਸੋਚਣਾ ਬੜਾ ਜ਼ਰੂਰੀ ਹੈ। ਚੰਗਾ ਸੋਚੀਏ – ਚੰਗਾ ਹੋਵੇਗਾ। ਇਹ ਘਟਨਾ ਦੋ ਪ੍ਰੇਰਨਾਵਾਂ ਕਰ ਰਹੀ ਹੈ।
ਪਹਿਲੀ – ਨੌਜਵਾਨ ਜੋ ਆਪ ਕਿਸੇ ਵੇਲੇ ਉਦਾਸੀ, ਡਿਪਰੈਸ਼ਨ ਦਾ ਮਰੀਜ਼ ਰਿਹਾ, ਉਹ ਚੰਗੇ ਇਲਾਜ ਅਤੇ ਕਾਂਉਸਲਿੰਗ ਰਾਹੀਂ ਠੀਕ ਹੋ ਗਿਆ। ਬੀ | ਡਿਪਰੈਸ਼ਨ ਇੱਕ ਮਾਨਸਿਕ ਬਿਮਾਰੀ ਦੀ ਹੈ ਜੋ ਇਲਾਜ ਨਾਲ ਠੀਕ ਹੋ ਸਕਦੀ ਹੈ। ਕ ਭਰੋਸਾ ਰੱਖੀਏ। ਸੰਸਾਰ ਭਰ ਵਿੱਚ ਬਹੁਤ ਵਿ ਸਾਰੇ ਲੋਕ ਡਿਪਰੈਸ਼ਨ ਤੋਂ ਸਫਲਤਾ ਦੇ ਪੂਰਵਕ ਬਾਹਰ ਆ ਚੁੱਕੇ ਹਨ। ਉਹ ਹੁਣ 8 ਕੇਵਲ ਵਧੀਆ ਜੀਵਨ ਹੀ ਨਹੀਂ ਬਤੀਤ ਕਰ ਰਹੇ ਸਗੋਂ ਕਈ ਤਾਂ ਆਪੋ ਆਪਣੇ ਓ ਖੇਤਰਾਂ ਦੇ ਬੇਮਿਸਾਲ ਆਗੂ ਵੀ ਬਣ ਗਏ ਹਨ।
ਮਾਨਸਿਕ ਬਿਮਾਰੀ ਛੁਪਾਈਏ ਨਾ। ਇੰਜ ਇਹ ਹੋਰ ਵਧੇਗੀ। ਕਿਸੇ ਬਾਬੇ, ਤਾਂਤਰਿਕ ਜਾਂ ਸਿਆਣੇ ਕੋਲ ਜਾਣ ਨਾਲੋਂ ਚੰਗੇ ਮਿੱਤਰਾਂ, ਗੁਰਮੁਖਾਂ ਦੀ ਸਲਾਹ ਲੈ ਕੇ ਇਲਾਜ ਕਰਾਈਏ। ਸਭ ਠੀਕ ਹੋ ਜਾਵੇਗਾ।
ਦੂਜੀ – ਦਰਦ ਨਾਲ ਤੜਫ ਰਹੀ ਉਸ ਬੀਬੀ ਨੂੰ ਜਦੋਂ ਪਤੀ ਨੇ ਹੌਸਲੇ ਵਾਲੇ ਸ਼ਬਦਾਂ ਦੀ ਦਵਾਈ ਦਿੱਤੀ ਤੇ ਉਸਦਾ ਕਿੰਨਾ ਕਮਾਲ ਦਾ ਅਸਰ ਹੋਇਆ। ਸਾਡੇ ਸ਼ਬਦਾਂ ਵਿੱਚ ਬੜੀ ਤਾਕਤ ਹੁੰਦੀ ਹੈ। ਚੰਗੇ, ਉਤਸ਼ਾਹੀ ਸ਼ਬਦ ਬੋਲੀਏ, ਆਲੇ-ਦੁਆਲੇ ਠੰਡ ਵਰਤਾਈਏ। ਦੂਜਿਆਂ ਨੂੰ ਉਤਸ਼ਾਹਿਤ ਕਰੀਏ, ਆਪਣੇ ਆਪ ਨੂੰ ਉਤਸ਼ਾਹ ਮਿਲੇਗਾ।