ਕਿਵੇਂ ਜਿਤੀਏ ਜੰਗ ਜੀਵਨ ਦੀ ?

by Sandeep Kaur

ਕਿਸੇ ਵੀ ਮਨੁੱਖ ਦੇ ਜੀਵਨ ਵਿੱਚ ਸਦਾ ਹੀ ਦੁੱਖ ਜਾਂ ਸੁੱਖ ਨਹੀ ਰਹਿੰਦਾ ਸਗੋਂ ਜੀਵਨ ਤਾਂ ਦੁੱਖਾਂ ਸੁੱਖਾਂ ਦੇ ਸੁਮੇਲ ਨਾਲ ਹੀ ਬਣਦਾ ਹੈ। ਜੀਵਨ ਕਦੇ ਸੁਹਾਵਣਾ ਸਫ਼ਰ ਹੁੰਦਾ ਹੈ ਤੇ ਕਦੇ ਦੁਖਦਾਈ ਕਹਿਰ।

ਇੱਕ ਪਲ ਕੋਈ ਖੁਸ਼ ਹੁੰਦਾ ਹੈ ਤਾਂ ਦੂਜੇ ਹੀ ਪਲ ਉਦਾਸ। ਕਦੀ ਔਖੀ ਘਾਟੀ ਸਹਿਜੇ ਹੀ ਫਤਿਹ ਹੋ ਜਾਂਦੀ ਤੇ ਕਦੇ ਸੌਖਾ ਕੰਮ ਵੀ ਅੜ ਜਾਂਦਾ ਹੈ। ਜੀਵਨ ਇਕ ਜੰਗ ਹੈ। ਕਿਸੇ ਮੁਸੀਬਤ ਵਿੱਚ ਫਸ ਜਾਓ ਤਾਂ ਘਬਰਾਓ ਨਾ, ਸਗੋਂ ਜੂਝੋ। ਹਮੇਸ਼ਾ ਯਾਦ ਰੱਖੋ ਕਿ ਕਾਲੀ ਘੁੱਪ ਹਨੇਰੀ ਰਾਤ ਤੋਂ ਬਾਅਦ ਆਸ ਦੀ ਨਵੀਂ ਕਿਰਨ ਲੈ ਕੇ ਸੂਰਜ ਵੀ ਜ਼ਰੂਰ ਚੜ੍ਹਦਾ ਹੈ ਜੋ ਕਿ ਮੁਸ਼ਕਿਲਾਂ ਨਾਮਕ ਹਨੇਰੇ ਨੂੰ ਪਲਾਂ ਵਿੱਚ ਹੀ ਉਤਸ਼ਾਹ ਅਤੇ ਉਮੀਦ ਵਿੱਚ ਬਦਲ ਦਿੰਦਾ ਹੈ। ਜੀਵਨ ਦੀ ਜੰਗ ਜਿੱਤਣ ਲਈ ਸਭ ਤੋਂ ਜ਼ਰੂਰੀ ਹੈ।

ਕਿ: 

  1. ਇਰਾਦਾ ਦਿੜ੍ਹ ਰੱਖੀਏ: ਭਾਵ ਜੇਕਰ ਕੋਈ ਦੁੱਖ ਜਾਂ ਮੁਸੀਬਤ ਪੈ ਜਾਵੇ ਤਾਂ ਡੋਲੀਏ ਨਾ। ਵਿਸ਼ਵਾਸ ਰੱਖੀਏ ਕਿ ਜਲਦੀ ਹੀ ਇਹ ਦੁੱਖ ਟਲ ਜਾਏਗਾ ਤੇ ਖੁਸ਼ੀਆਂ ਮੁੜ ਆਉਣਗੀਆਂ। 
  2. ਮੁਸ਼ਕਿਲ ਨੂੰ ਦੁਬਾਰਾ ਫਰੇਮ ਕਰੋ: ਜਦੋਂ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਸਾਡਾ ਪੂਰਾ ਧਿਆਨ ਮੁਸੀਬਤ ਵੱਲ ਚਲਾ ਜਾਂਦਾ ਹੈ। ਆਓ ਥੋੜਾ ਜਿਹਾ ਸੁਚੇਤ ਉਪਰਾਲਾ ਕਰੀਏ ਤੇ ਆਪਣਾ ਧਿਆਨ ਮੁਸੀਬਤ ਤੋਂ ਹਟਾਅ ਕੇ ਮੁਸੀਬਤ ਦੇ ਹੱਲ (Possible solutions) ਵੱਲ ਲਗਾ ਦੇਈਏ।
  3. ਸਿਆਣੇ ਅਤੇ ਸੂਝਵਾਨ ਇਨਸਾਨ ਤੋਂ ਸਲਾਹ ਲਈਏ: ਜੇਕਰ ਤੁਹਾਨੂੰ ਲੱਗੇ ਕਿ ਕੋਈ ਅਜਿਹੀ ਮੁਸ਼ਕਿਲ ਆ ਪਈ ਹੈ। ਜਿਸਦਾ ਹੱਲ ਤੁਹਾਡੇ ਕੋਲ ਨਹੀਂ ਹੈ ਤਾਂ ਜ਼ਰੂਰੀ ਹੈ ਕਿ ਤੁਸੀਂ ਆਪਣੀ ਮੁਸ਼ਕਿਲ ਕਿਸੇ ਸੂਝਵਾਨ ਵਿਅਕਤੀ ਨਾਲ ਸਾਂਝੀ ਕਰੋ। ਕੋਈ ਨਾ ਕੋਈ ਹੱਲ ਜ਼ਰੂਰ ਮਿਲ ਜਾਏਗਾ। 
  4. ਉਪਰਾਲੇ ਕਰੀਏ: ਹੱਥੀਂ ਮਿਹਨਤ ਕਰਨ ਦੀ ਆਦਤ ਪਾਈਏ।ਜਿਵੇਂ ਦੀ ਵੀ ਮੁਸੀਬਤ ਹੋਵੇ, ਉਸਨੂੰ ਦੂਰ ਕਰਨ ਲਈ ਹਰ ਜ਼ਰੂਰੀ ਉਪਰਾਲਾ ਕਰੀਏ। ਢੇਰੀ ਨਾ ਚਾਹੀਏ।

 5. ਉਮੀਦ ਘੱਟ ਅਤੇ ਕਿਰਤ ਵੱਧ: ਜ਼ਿੰਦਗੀ ਵਿੱਚ ਕਿਸੇ ਵੀ ਮਨੁੱਖ ਜਾਂ ਵਸਤੂ ਤੋਂ ਉਮੀਦ ਜਿੰਨੀ ਘੱਟ ਰੱਖੋਗੇ, ਜੀਵਨ ਓਨਾ ਹੀ ਸੌਖਾ ਹੋਵੇਗਾ। ਕਿਰਤ ਕਰੋ ਅਤੇ ਰੱਬ ਤੇ ਯਕੀਨ ਰੱਖੋ।ਉਮੀਦ ਘੱਟ ਅਤੇ ਕਿਰਤ ਵੱਧ ਕਰਨ ਵਾਲਾ ਇਨਸਾਨ ਜੀਵਨ ਦੀ ਹਰ ਜੰਗ ਜਿੱਤ ਲੈਂਦਾ ਹੈ।

You may also like