ਡਿਪਰੈਸ਼ਨ ਜਾਂ ਉਦਾਸੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਕਦੇ ਵੀ ਵਿਹਲੇ ਨਾ ਰਹੀਏ। ਜਿੰਨਾ ਅਸੀਂ ਆਪਣੇ ਕੰਮ ਵਿੱਚ ਰੁੱਝੇ (busy) ਰਹਾਂਗੇ। ਓਨਾ ਹੀ ਖੁਸ਼ ਰਹਾਂਗੇ ਤੇ ਡਿਪਰੈਸ਼ਨ ਤੋਂ ਬਚੇ ਰਹਾਂਗੇ।
Busy is Blessed, ਭਾਵ ਜੋ ਰੁੱਝਿਆ ਹੋਇਆ ਹੈ ਉਸ ’ਤੇ ਬੜੀ ਕਿਰਪਾ ਹੈ। ਭਾਵੇਂ ਕੋਈ ਹਸਪਤਾਲ ਜਾਂ ਕੋਰਟ ਕਚਿਹਰੀ ਦੇ ਆਹਰ ਵਿੱਚ ਰੁੱਝਿਆ ਹੈ ਉਹ ਵੀ ਵਿਹਲੇ ਬੰਦੇ ਨਾਲੋਂ ਚੰਗਾ ਹੈ। ਸਭ ਤੋਂ ਡਰਾਉਣੀ ਸ਼ੈਅ ਅੱਗ, ਭੂਤ ਜਾਂ ਸ਼ੇਰ ਨਹੀਂ ਸਗੋਂ ਵਿਹਲਾ ਬੰਦਾ ਹੁੰਦਾ ਹੈ।
ਕਹਿੰਦੇ ਹਨ ਕਈ ਵਾਰੀ ਅਸੀਂ ਉਸ ਵੇਲੇ ਹੀ ਬਿਮਾਰ ਹੁੰਦੇ ਹਾਂ, ਜਦੋਂ ਸਾਡੇ ਕੋਲ ਤੋਂ ਬਿਮਾਰ ਹੋਣ ਲਈ ਸਮਾਂ ਹੁੰਦਾ ਹੈ। ਜੇ ਅਸੀਂ ਨਾ ਆਪਣੇ ਕੰਮ ਵਿੱਚ ਰੁੱਝੇ ਹੋਏ ਹਾਂ ਤਾਂ ਬਿਮਾਰ ਚ ਹੋਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ। ਗੇ ਵਿਹਲਾ ਬੰਦਾ ਵੱਧ ਬਿਮਾਰ ਹੁੰਦਾ ਹੈ।
ਫਿਲੀਪਾਈਨਜ਼ ਦੇਸ਼ ਵਿੱਚ ਇੱਕ ਸਰਵੇ ਮਾ ਕੀਤਾ ਗਿਆ ਕਿ ਲੋਕ ਛੋਟੀ-ਮੋਟੀ ਬਿਮਾਰੀ ਵੇਂ ਲਈ ਕਿਸ ਦਿਨ ਸੋਮਵਾਰ, ਮੰਗਲਵਾਰ…) ਦੇ ਨੂੰ ਡਾਕਟਰ ਕੋਲ ਵੱਧ ਗਿਣਤੀ ਵਿੱਚ ਜਾਂਦੇ ਲੇ ਹਨ। ਓਹਨਾਂ ਵੇਖਿਆ ਕਿ ਸੋਮਵਾਰ ਤੋਂ ਮ ਸ਼ੁਕਰਵਾਰ ਤੱਕ ਬਹੁਤ ਘੱਟ ਅਜਿਹੇ ਮਰੀਜ਼ ਦਾ ਆਉਂਦੇ ਹਨ ਪਰ ਸ਼ਨੀਵਾਰ ਤੇ ਐਤਵਾਰ ਇੱਕ ਦਮ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਸ ਹੈ। ਪਹਿਲੇ 5 ਦਿਨ ਲੋਕ ਆਪਣੇ ਕੰਮਾਂ ਵਿੱਚ ਲ ਐਨੇ ਰੁੱਝੇ ਹੁੰਦੇ ਹਨ ਕਿ ਓਹਨਾਂ ਦਾ ਆਪਣੀ ਬਿਮਾਰੀ ਵੱਲ ਧਿਆਨ ਹੀ ਨਹੀਂ ਜਾਂਦਾ।
ਅਚਾਨਕ ਸ਼ਨੀਵਾਰ/ਐਤਵਾਰ ਜਦ ਓਹ ਵਿਹਲੇ ਹੁੰਦੇ ਹਨ ਤੇ ਸਰੀਰ ਬਿਮਾਰ ਹੋਣ ਦਾ ਇਸ਼ਾਰਾ ਕਰਨ ਲੱਗ ਪੈਂਦਾ ਹੈ।ਓਹਨਾਂ ਨੇ ਬਿਮਾਰੀ ਦਾ ਨਾਮ ਹੀ ਰੱਖ ਦਿੱਤਾ- Leisure sickness ਭਾਵ ਵਿਹਲੇ ਰਹਿਣ ਵਾਲੀ ਬਿਮਾਰੀ।
ਮੈਨੂੰ ਲੱਗਦਾ ਹੈ ਕਿ ਸਾਡਾ ਪੰਜਾਬ ਸੁੱਖ ਨਾਲ ਸਾਰਾ ਹੀ ਵਿਹਲਾ ਹੈ। ਕਣਕ-ਝੋਨਾ ਬੀਜਣ ਵਾਲਾ ਕਿਸਾਨ ਸਾਰਾ ਸਾਲ ਵੱਧ ਤੋਂ ਵੱਧ 60-65 ਦਿਨ ਕੰਮ ਕਰਦਾ ਹੈ। ਬਾਕੀ 300 ਦਿਨ ਵਿਹਲਾ। ਲੋੜ ਹੈ ਅਸੀਂ ਸਹਾਇਕ ਧੰਦੇ ਅਪਣਾਅ ਕੇ ਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖੀਏ। ਨਾਲੇ ਆਮਦਨ ਵਧੇ, ਨਾਲੇ ਸਿਹਤ ਠੀਕ ਰਹੇਗੀ।
ਕਦੇ ਵੀ ਵਿਹਲੇ ਨਹੀਂ ਰਹਿਣਾ…
895
previous post