ਧੀ ਜਨਮ ਲੈਂਦੀ ਹੈ …ਮਾਪਿਆਂ ਸਿਰ ਬੋਝ ਡਿੱਗ ਪੈਂਦਾ ਹੈ..ਉਸ ਦਿਨ ਤੋਂ ਮਾਪੇ ਫਿ਼ਕਰਾਂ ਚਿੰਤਾਵਾਂ ਵਿੱਚ ਘਿਰ ਜਾਂਦੇ ਹਨ….ਅੰਦਰੂਨੀ ਸੋਚਾਂ ਤਲਖੀ ਵਧਾ ਛੱਡਦੀਆਂ ਹਨ ….
ਹਰ ਮਾਪੇ ਸੋਚਦੇ ਹਨ ….ਹਰ ਧੀ ਨੂੰ ਚੰਗੀ ਵਿਦਿਆ ਹਾਸਿਲ ਕਰਵਾਈ ਜਾਵੇ ….
ਪਰ ਹਾਲਾਤ ਸਾਰਥਿਕ ਨਹੀਂ ਹੁੰਦੇ …ਮਹਿੰਗੀ ਵਿੱਦਿਆ …ਜ਼ਮਾਨੇ ਦਾ ਖੌਫ਼ ਤੇ ਵਿਆਹ ਦੇ ਖਰਚ ਦੀ ਪੰਡ ….ਮਨ ਨੂੰ ਅਸ਼ਾਤ ਕਰਦੇ ਹਨ।
ਇੱਕ ਧੀ ਦੀ ਸੋਚ ਅਲੱਗ ਹੁੰਦੀ ਹੈ ….ਉਹ ਅਜਿਹਾ ਨਹੀਂ ਸੋਚਦੀ ,ਜੋ ਮਾਂ-ਬਾਪ ਸੋਚਦੇ ਹਨ ।
ਧੀ ਬਚਪਨ ਤੋਂ ਹੀ ਖੁੱਲ ਕੇ ਸਾਹ ਲੈਣਾ ਚਾਹੁੰਦੀ ਹੈ ।
ਬੇਸ਼ੱਕ ਉਸਨੂੰ ਲਾਡ ਪਿਆਰ ਅਤੇ ਭਰਾ ਦੇ ਬਰਾਬਰ ਘਰ ਵਿੱਚ ਹੱਕ ਦਿੱਤੇ ਜਾਂਦੇ ਹਨ ….ਪਰ ਧੀ ਅਤੇ ਪੁੱਤ ਵਿੱਚ ਅਸਮਾਨਤਾ ਜਰੂਰ ਦਿਖਾਈ ਦਿੰਦੀ ਹੈ । ਇੱਕ ਧੀ ਚਾਹੰਦੀ ਹੈ ਉਹ ਵੀ ਮੁੰਡੇ ਵਾਂਗ ਖੇਡੇ …..ਹੱਸੇ …ਬਾਹਰ ਵੀਰ ਵਾਂਗ ਘੁੰਮੇ-ਫਿਰੇ ..
ਉਸਨੂੰ ਘਰ ਦੀ ਚਾਰਦੀਵਾਰੀ ਵਿੱਚ ਕੈਦ ਨਾ ਕੀਤਾ ਜਾਏ ।
ਉਹ ਪੁੱਤਰ ਵਾਂਗ ਹਰ ਕੰਮ ਨੂੰ ਕਰਨਾ ਲੋਚਦੀ ਹੈ ….
ਬਾਪ ਦੇ ਕੰਮਾਂ ਦਾ ਬੋਝ ਵੰਡਾਉਣਾ ਚਾਹੁੰਦੀ ਹੈ ਭਾਵੇਂ ਕੰਮ ਖੇਤੀਬਾੜੀ ਦਾ ਹੋਵੇ ਜਾਂ ਕੋਈ ਹੋਰ ਬਿਜ਼ਨਿਸ ਆਦਿ ।
ਧੀ ਇਹ ਨਹੀਂ ਚਾਹੁੰਦੀ ,ਕੇ ਉਸਦੇ ਘਰੋਂ ਬਾਹਰ ਨਿਕਲਦਿਆਂ ਹੀ ਉਸਨੂੰ ਪਰਾਏ ਲੋਕਾਂ ਵੱਲੋਂ ਹਵਸੀ ਨਜ਼ਰਾਂ ਨਾਲ ਵੇਖਿਆ ਜਾਵੇ ।
ਉਹ ਕਿਸੇ ਦਾ ਸ਼ਿਕਾਰ ਨਹੀਂ ਬਣਨਾ ਚਾਹੁੰਦੀ ।
ਉਹ ਨਹੀਂ ਚਾਹੁੰਦੀ ਕੇ ਉਸਦੀ ਸਰੀਰਿਕ ਸਮਰੱਥਾ ਨੂੰ ਮੁੰਡਿਆਂ ਦੇ ਮੁਕਾਬਲੇ ਘੱਟ ਸਮਝਿਆ ਜਾਵੇ ।
ਉਹ ਤਾਕਤਵਾਰ ਹੈ ।
ਉਹ ਨਹੀਂ ਚਾਹੁੰਦੀ ਕੇ ਜਵਾਨ ਹੋਣ ਤੇ ਕੋਈ ਪਿਆਰ ਦਾ ਨਾਟਕ ਰਚਾ ਕੇ ਉਸ ਨੂੰ ਬੇਪੱਤ ਕਰੇ ।
ਔਰਤ ਚਾਹੁੰਦੀ ਹੈ ਉਸਦੀ ਜਿੰਦਗੀ ਇੱਕ ਮਰਦ ਤੋਂ ਸ਼ੁਰੂ ਹੋ ਕੇ ਉਸੇ ਤੇ ਹੀ ਜੀਵਨ ਦਾ ਅੰਤ ਲੋਚਦੀ ਹੈ ਪਰ ਅਜਿਹਾ ਨਹੀਂ ਹੁੰਦਾ ।
ਜਦੋਂ ਕੋਈ ਉਸਦੇ ਦਿਲ ਨਾਲ ਖੇਡ ਮੁਕਾਂਉਦਾ …ਉਹ ਬੁਰੀ ਤਰ੍ਹਾਂ ਟੁੱਟਦੀ ਹੈ …ਉਹ ਆਪਣਾ ਨਿਰਾਦਰ ਬਰਦਾਸ਼ਿਤ ਨਹੀਂ ਕਰ ਸਕਦੀ ।
ਪੜ੍ਹ ਲਿਖ ਕੇ ਮਾਂ-ਬਾਪ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹੈ ਪਰ ਜਦੋਂ ਗਲਤ ਸੋਚ ਨੂੰ ਨਾ ਸਵਿਕਾਰਦੀ ਤੇਜ਼ਾਬ ਦੀ ਸ਼ਿਕਾਰ ਹੁੰਦੀ ਹੈ ਉਹੀ ਜਾਣਦੀ ਹੈ ਉਸ ਨਾਲ ਕੀ ਬੀਤਦੀ ਹੈ ਉਹ ਨਿਆਂ ਚਾਹੁੰਦੀ ਹੈ ਪਰ ਕੋਈ ਕਾਨੂੰਨ ਸਾਥ ਨਹੀਂ ਦਿੰਦਾ।
ਲ਼ੜਕੀ ਪੜੀ ਲਿਖੀ ਹੋਣ ਕਰਕੇ ਵਿਆਹ ਨਾਮ ਦਾ ਸੌਦਾ ਨਹੀਂ ਕਰਨਾ ਚਾਹੁੰਦੀ ਅਤੇ ਆਪਣੇ ਪਿਆਰੇ ਬਾਪ ਨੂੰ ਸਹੁਰਿਆਂ ਸਾਹਮਣੇ ਹੱਥ ਜੋੜ ਖੜਾ ਵੇਖ ਅੰਦਰੋਂ-ਅੰਦਰੀ ਲਹੂ-ਲੁਹਾਣ ਬੇਵੱਸ ਹੋ ਜਾਂਦੀ ਹੈ ।
ਉਹ ਆਪਣੇ ਪਿਤਾ ਨੂੰ ਦਾਜ ਦੇ ਰੂਪ ਵਿੱਚ ਕਰਜ਼ਾਈ ਵੀ ਨਹੀਂ ਕਰਨਾ ਚਾਹੁੰਦੀ ਕੇ ਉਸਦੇ ਵਿਆਹ ਦਾ ਬੋਝ ਉਸਦੇ ਪਿਤਾ ਨੂੰ ਰੋਗੀ ਬਣਾ ਦੇਵੇ।
ਔਰਤ ਬਰਾਬਰ ਦਾ ਵਰ ਚਾਹੁੰਦੀ ਹੈ ਤੇ ਪਤੀ ਦੀ ਵਧੀਆ ਦੋਸਤ ਵਧੀਆ ਜਿੰਦਗੀ ਭਰ ਦਾ ਸਾਥੀ ਬਣਨਾ ਚਾਹੁੰਦੀ ਹੈ ।
ਪਤੀ ਦੀਆਂ ਜਿੰਮੇਵਾਰੀਆਂ ਨੂੰ ਸ਼ਿੱਦਤ ਨਾਲ ਨਿਭਾਉਦਿਆਂ ਸਨਮਾਨ ਚਾਹੁੰਦੀ ਹੈ ।
ਬੇਸ਼ੱਕ ਔਰਤ ਪਤੀ ਦੀ ਸੰਤਾਨ ਪੈਦਾ ਕਰਨ ਲਈ ਆਪਣਾ ਹੁਸਨ ਸਦਾ ਲਈ ਗੁਆ ਦਿੰਦੀ ਹੈ ਪਰ ਬਹੁਤੇ ਮਰਦ ਉਸਨੂੰ ਅਣਗੌਲਿਆ ਕਰ ਦਿੰਦੇ ਹਨ । ਉਹ ਪਤੀ ਤੋਂ ਵੀ ਉੰਨੀ ਹੀ ਉਮੀਦ ਰੱਖਦੀ ਹੈ ਜਿੰਨਾ ਸਤਿਕਾਰ ਅਤੇ ਵਫਾਵਾਂ ਪਤੀ ਨਾਲ ਰੱਖਦੀ ਹੈ ।
ਪਰ ਅਜਿਹਾ ਨਹੀਂ ਹੁੰਦਾ ਉਸ ਨਾਲ ।
ਉਹ ਕੁੱਖ ਵਿੱਚ ਧੀ ਨੂੰ ਮਾਰਨਾ ਨਹੀਂ ਚਾਹੁੰਦੀ ….ਆਪਣੇ ਹੰਢਾਏ ਹਲਾਤਾਂ ਦੇ ਮੱਦੇ ਨਜ਼ਰ ਧੀ ਨੂੰ ਜਨਮ ਦੇਣ ਤੋਂ ਕਤਰਾਉਂਦੀ ਹੈ ਜਦੋਂ ਕੇ ਔਰਤ ਨੂੰ ਪਤਾ ਹੁੰਦਾ ਹੈ ਧੀ ਉਸਦੀ ਸਹੀ ਸਹੇਲੀ ਤੇ ਦੁੱਖ ਦਰਦ ਵੰਡਾਉਣ ਦੀ ਹਿੰਮਤ ਰੱਖਦੀ ਹੈ ।
ਬਹੁਤੀ ਵਾਰ ਤਾਂ ਸਹੁਰੇ ਘਰ ਉਸਨੂੰ ਬਿੱਲਕੁੱਲ ਵੀ ਇੱਜ਼ਤ ਨਹੀਂ ਦਿੱਤੀ ਜਾਂਦੀ ਫਿਰ ਵੀ ਉਹ ਆਪਾ ਕੁਰਬਾਨ ਕਰ ਤਲਾਕ ਤੋਂ ਪ੍ਰਹੇਜ਼ ਰੱਖਦੀ ਹੈ ।
ਔਰਤ ਇੱਕ ਸਮਝਣ ਵਾਲੀ …ਰੱਬ ਵੱਲੋਂ ਦਿੱਤੀ ਕੁਦਰਤੀ ਦੁਆ ਹੈ ਜੋ ਹਮੇਸ਼ਾਂ ਹੀ ਦੂਜਿਆਂ ਦਾ ਭਲਾ ਤੇ ਸਨਮਾਨ ਚਾਹੁੰਦੀ ਹੈ ।ਜਦੋਂ ਉਸਨੂੰ ਸਮਝਿਆ ਨਹੀਂ ਜਾਂਦਾ ਉਹ ਆਪਣਾ ਰਵੱਈਆ ਬਦਲਣ ਦੇ ਸਮਰੱਥ ਹੈ ਪਰ ਸਮਾਜ ਦੀ ਪਰਵਾਹ ਉਸਨੂੰ ਬਹੁਤ ਕੁਝ ਬਰਦਾਸ਼ਿਤ ਕਰਨ ਲਈ ਮਜਬੂਰ ਕਰਦੀ ਹੈ ।
ਜਿੰਨਾ ਹੀ ਔਰਤ ਨੂੰ ਸਮਝਿਆ ਜਾਵੇ ਉਹ ਥੋੜਾ ਹੁੰਦਾ ਹੈ ਕਿਉਕਿ ਔਰਤ ਮਰਦ ਦੇ ਮੁਕਾਬਲੇ ਵਧੇਰੇ ਮਜ਼ਬੂਤ ਸ਼ਹਿਣਸ਼ੀਲ ਅਤੇ ਹਾਲਾਤਾਂ ਮੁਤਾਬਿਕ ਢਲਣ ਦੀ ਸਮਰੱਥਾ ਰੱਖਦੀ ਹੈ ।
ਔਰਤ ਨਾਲ ਜਿੰਨਾ ਪਿਆਰ ਅਤੇ ਹਮਦਰਦੀ ਜਤਾਈ ਜਾਵੇ ਉਹ ਕਰਜ਼ ਨਹੀਂ ਰੱਖਦੀ ….ਇੱਕ ਘਰ ਨੂੰ ਸਵਰਗ ਬਣਾ ਦਿੰਦੀ ਹੈ । ਮਾਪਿਆਂ ਵੱਲੋਂ ਮਿਲੇ ਚੰਗੇ ਸੰਸਕਾਰ ਉਸਦਾ ਗਹਿਣਾ ਹੁੰਦੇ ਹਨ ਅਤੇ ਉੱਤਮ ਕਿਰਦਾਰ ਉਸਦੀ ਇਬਾਦਤ ਹੁੰਦਾ ਹੈ ।
ਸਮਝਣ ਵਾਲੀ ਅੱਖ ਦਾ ਹਮਦਰਦ ,ਮਮਤਾ ਦਾ ਚਿਰਾਗ ਹੈ ਸਿਰੜ ਦੀ ਮੂਰਤ ,ਗੁਣਾਂ ਦਾ ਖਜ਼ਾਨਾ ,ਬੱਚਿਆਂ ਦਾ ਰੱਬ ਹੈ ਔਰਤ ।
ਜਿਸ ਰੂਪ ਵਿੱਚ ਵੇਖਣਾ ਚਾਹੋਗੇ .. ਉਸ ਰੂਪ ਵਿੱਚ ਹੋ ਕੇ ਮਿਲੇਗੀ ..!!
ਸਤਿਕਾਰ ਕਰੋ ਔਰਤ ਦਾ, ਤਾਂ ਹੀ …!!🙏🏻
(ਰਾਜਵਿੰਦਰ ਕੌਰ ਵਿੜਿੰਗ)
724
previous post