839
ਕਿਸੇ ਦਾ ਐਕਸੀਡੈਂਟ ਹੋ ਜਾਵੇ, ਲੱਤ-ਬਾਂਹ ਟੁੱਟ ਜਾਵੇ ਜਾਂ ਕਿਸੇ ਦੀ ਚਾਣਚੱਕ ਮੌਤ ਹੋ ਜਾਵੇ ਤਾਂ ਸਾਨੂੰ ਉਸਦਾ ਅਫਸੋਸ ਕਿਵੇਂ ਕਰਨਾ ਚਾਹੀਦਾ ਹੈ? ਸੂਝਵਾਨ PSVs ਲਈ ਇਹ ਸਮਝਣਾ ਬੜਾ ਜ਼ਰੂਰੀ ਹੈ।
ਹੁਣ ਅਸੀਂ ਕਿਵੇਂ ਕਰਦੇ ਹਾਂ?
‘‘ਤੁਹਾਡੇ ਨਾਲ ਤਾਂ ਬਹੁਤ ਮਾੜੀ ਹੋਈ।
“ਰੱਬ ਨੇ ਤੁਹਾਡੇ ਨਾਲ ਇਹ ਕੀ ਭਾਣਾ ਵਰਤਾ ਦਿੱਤਾ?
“ਤੁਸੀਂ ਹੁਣ ਕਿਵੇਂ ਜੀਵਨ ਕੱਟੋਗੇ? ਬੜੀ ਮੁਸ਼ਕਿਲ ਆਊ।”
ਕਹਿਣਾ ਕੀ ਚਾਹੀਦਾ ਹੈ?
“ ਘਬਰਾਓ ਨਾਹ ਜੀ, ਸਭ ਠੀਕ ਹੋ ਜਾਊ “
“ਸਮੇਂ ਨਾਲ ਸਭ ਠੀਕ ਹੋ ਜਾਂਦਾ ਹੈ – ਆਪੇ ਬਿਧਿ ਬਣ ਜਾਏਗੀ।”
“ਹੌਸਲਾ ਰੱਖੋ, ਘਬਰਾਉਣ ਦੀ ਕੀ ਲੋੜ ਹੈ? ਅਸੀਂ ਤੇਰੇ ਨਾਲ ਹਾਂ।”
ਹਰ ਘਟਨਾ/ਦੁਰਘਟਨਾ ਅਸਲ ਵਿੱਚ ਇੱਕ ਨਵੇਂ ਰਾਹ ਦੀ ਸ਼ੁਰੂਆਤ ਹੁੰਦੀ ਹੈ।