542
- ਯਾਦ ਰੱਖੀਏ: ਇਕੱਲਤਾ ਸਦਾ ਨਹੀਂ ਰਹਿਣੀ
ਮਨ ਵਿੱਚ ਦ੍ਰਿੜ ਵਿਸ਼ਵਾਸ ਰੱਖੀਏ ਕਿ ਮੇਰੀ ਇਹ ਇਕੱਲਤਾ ਸਦਾ ਨਹੀਂ ਰਹਿਣੀ। ਮੈਂ ਇੱਕ ਦਿਨ ਇਸ ਵਿੱਚੋਂ ਬਾਹਰ ਆਉਣਾ ਹੀ ਆਉਣਾ ਹੈ।
- ਪਰਿਵਾਰ- ਦੋਸਤਾਂ ਨਾਲ ਮਿਲਣਾ
ਪਰਿਵਾਰਕ ਮੈਬਰਾਂ ਜਾਂ ਚੰਗੇ ਦੋਸਤਾਂ ਨਾਲ ਮੇਲ ਜੋਲ ਵਧਾਈਏ। ਹਿੰਮਤ ਕਰਕੇ ਉਹਨਾਂ ਨੂੰ ਮਿਲੀਏ। ਗੱਲ ਕਰੀਏ, ਮਨ ਹਲਕਾ ਕਰੀਏ।
- ਫੇਸਬੁੱਕ/ ਵਟਸਐਪ, ਸੋਸ਼ਲ ਮੀਡੀਆ ਦੀ ਵਾਧੂ ਵਰਤੋਂ ਤੋਂ ਬਚੀਏ।
ਇਹ ਤਕਨੀਕਾਂ ਸਾਡੀ ਇਕੱਲਤਾ ਨੂੰ ਘਟਾਉਦੀਆਂ ਘੱਟ ਅਤੇ ਵਧਾਉਦੀਆਂ ਵੱਧ ਹਨ। ਦਿਨ ਵਿੱਚ ਕੇਵਲ ਇੱਕ ਜਾਂਦੋ ਵਾਰੀ ਹੀ ਵਰਤੀਏ।
- ਆਪਣਾ ਧਿਆਨ ਬਦਲੀਏ
ਹਰ ਵੇਲੇ ਆਪਣੀ ਇਕੱਲਤਾ, ਉਦਾਸੀ, ਦੁੱਖਾਂ ਬਾਰੇ ਹੀ ਨਾ ਸੋਚਦੇ ਰਹੀਏ- ਸਗੋਂ ਆਪਣਾ ਧਿਆਨ ਬਦਲੀਏ। ਉਸਾਰੂ ਕੰਮਾਂ ਵੱਲ ਸੋਚਣ ਨਾਲ ਉਤਸ਼ਾਹ ਮਿਲਦਾ ਹੈ। ਹਰ ਰੋਜ਼ ਕੋਈ 5 ਗੱਲਾਂ ਲਭੀਏ ਜੋ ਸਾਨੂੰ ਖੁਸ਼ੀ ਦਿੰਦੀਆਂ ਹਨ। ਉਹਨਾਂ ਨੂੰ ਲਿਖੀਏ।
- ਅਜਿਹਾ ਕੁਝ ਵਧੀਆ ਕਰੀਏ ਜੋ ਕਦੇ ਨਹੀਂ ਕੀਤਾ
ਚੰਗੇ-ਚੰਗੇ ਉਹ ਕੰਮ ਲੱਭੀਏ ਜੋ ਤੁਸੀਂ ਨਹੀਂ ਕੀਤੇ। ਜੋ ਕਰਨ ਤੋਂ ਤੁਹਾਨੂੰ ਘਬਰਾਹਟ ਹੁੰਦੀ ਹੈ। ਜਦੋਂ ਅਜਿਹਾ ਕੰਮ ਤੁਸੀਂ ਸਫਲਤਾ ਨਾਲ ਕਰ ਲਵੋਗੇ। ਤਾਂ ਆਤਮ ਵਿਸ਼ਵਾਸ ਵਿੱਚ ਵਾਧਾ ਹੋਵੇਗਾ।