ਰੇਲਵੇ ਸੇਟੇਸ਼ਨ ਦੇ ਵਿਸ਼ਰਾਮ ਘਰ ਵਿਚ ਇਕ ਮੁਸਲਿਮ ਬੀਬੀ ਬੁਰਕਾ ਮੂੰਹ ਤੋਂ ਉਪਰ ਉਠਾ ਕੇ ਕੋਈ ਕਿਤਾਬ ਪੜ੍ਹ ਰਹੀ ਸੀ। ਇੰਨੇ ਚਿਰ ਨੂੰ ਇਕ ਪੱਤਰਕਾਰ ਵੀਰ ਆਇਆ ਤਾਂ ਬੀਬੀ ਨੇ ਐਨਕਾਂ ਵਿਚੋਂ ਅੱਖਾਂ ਉਤਾਂਹ ਕਰਕੇ ਵੇਖਿਆ ਪਰ ਕਿਤਾਬ ਪੜ੍ਹਨ ਵਿਚ ਮਗਨ ਰਹੀ। ਇੰਨੇ ਚਿਰ ਨੂੰ ਇਕ ਸਾਬਤ ਸੂਰਤ ਸਰਦਾਰ ਜੀ ਉਸ ਕਮਰੇ ਵਿਚ ਦਾਖਲ ਹੋਏ। ਕਦਮਾਂ ਦੀ ਆਹਟ ਸੁਣਦਿਆਂ ਹੀ ਜਦੋਂ ਬੀਬੀ ਨੇ ਨਜ਼ਰ ਉਤਾਂਹ ਚੁੱਕ ਕੇ ਸਰਦਾਰ ਜੀ ਵੱਲ ਵੇਖਿਆ ਤਾਂ ਉਸ ਵੇਲੇ ਕਿਤਾਬ ਬੰਦ ਕਰਕੇ ਬੁਰਕੇ ਨਾਲ ਚਿਹਰਾ ਢੱਕ ਲਿਆ।ਪੱਤਰਕਾਰ ਵੀਰ ਨੇ ਜਦੋਂ ਇਹ ਸਭ ਕੁਝ ਵੇਖਿਆ ਤਾਂ ਹੌਂਸਲਾ ਜਿਹਾ ਕਰਕੇ ਬੀਬੀ ਨੂੰ ਪੁੱਛਿਆ, ”ਬਹਨ ਜੀ, ਮੈਂ ਯਹਾਂ ਕਾਫੀ ਦੇਰ ਸੇ ਬੈਠਾ ਥਾ, ਆਪਨੇ ਪਰਦਾ ਨਹੀਂ ਕੀਆ, ਫਿਰ ਏਕ ਔਰ ਭਾਈ ਸਾਹਿਬ ਆ ਕਰ ਬੈਠ ਗਏ, ਆਪ ਨੇ ਫਿਰ ਭੀ ਪਰਦਾ ਨਹੀਂ ਕੀਆ। ਮਗਰ,ਸਰਦਾਰ ਜੀ ਕੋ ਦੇਖਤੇ ਹੀ ਪਰਦਾ ਕਿਉਂ ਕਰ ਲੀਆ?” ਬੀਬੀ ਨੇ ਬੜੇ ਪਿਆਰ ਨਾਲ ਜੁਆਬ ਦਿੱਤਾ, ”ਹਮਾਰੇ ਦੀਨ ਮੇਂ ਪਰਦਾ ਮਰਦੋਂ ਸੇ ਕੀਆ ਜਾਤਾ ਹੈ।” ਬੀਬੀ ਦਾ ਇਹ ਜੁਆਬ ਬੀਬੀਆਂ ਵਰਗੇ ਮੁਖੜੇ ਵਾਲੇ ਸੱਜਣਾਂ ਦੇ ਚਿਕਣੇ ਮੁਖ ‘ਤੇ ਇਕ ਕਰਾਰੀ ਚਪੇੜ ਸੀ ।
1.3K
previous post