ਕਲ ਉਸ ਵੇਲੇ ਮੇਰੀਆ ਅੱਖਾਂ ਵਿੱਚੋ ਅਥਰੂ ਨਿਕਲ ਗਏ । ਜਦੋ ਮੈ ਕਣਕ ਲਈ ਤੇਲੇ ਦੀ ਦਵਾਈ ਲੈਣ ਦੁਕਾਨ ਤੇ ਗਿਆ ।ਮੈ ਦਵਾਈ ਲੈ ਕੇ ਦੁਕਾਨਦਾਰ ਨਾਲ ਹਾਸਾ ਠੱਠਾ ਕਰ ਰਿਹਾ ਸੀ ਕਿ ਇਕ ਆਦਮੀ ਦੁਕਾਨ ਤੇ ਆਗਿਆ ਉਸ ਨੂੰ ਦੇਖ ਕੇ ਦੁਕਾਨ ਮਾਲਕ ਦਾ ਰਵੱਈਆ ਇਕਦਮ ਬਦਲ ਗਿਆ ।ਉਸ ਨੇ ਬਹੁਤ ਹੀ ਹਲੀਮੀ ਨਾਲ ਮੂੰਗੀ ਦਾ 5 ਕਿਲੋ ਬੀਜ ਮੰਗਿਆ ਤਾ ਅਗੋ ਦੁਕਾਨ ਮਾਲਕ ਟੁੱਟ ਕੇ ਬੋਲਿਆ ਪਹਿਲਾ ਮਟਰਾਂ ਦੀ ਦਵਾਈ ਦਾ ਹਿਸਾਬ ਕਰ ।
ਕਿਸਾਨ ਨੇ ਤਰਲਾ ਕਰਦੇ ਹੋਏ ਕਿਹਾ ਸ਼ਾਹ ਜੀ ਮਟਰ ਤਾ ਵਹਾ ਦਿਤੇ ਨੇ ਤੁਸੀ ਕਣਕ ਤੋ ਪੈਸੇ ਕਟ ਲੈਣਾ ।ਦੁਕਾਨ ਮਾਲਕ ਨੇ ਬੁੜ ਬੁੜ ਕਰਦਿਆਂ ਬੀਜ ਦਿੱਤਾ ।।ਕਿਸਾਨ ਨੇ ਫਿਰ ਤਰਲਾ ਲੈ ਕੇ ਕਿਹਾ ਸ਼ਾਹ ਜੀ ਇਕ ਏਕੜ ਦੀ ਕਣਕ ਦੇ ਤੇਲੇ ਦੀ ਦਵਾਈ ਵੀ ਦੇ ਦਿਓ।ਅਗੋ ਦੁਕਾਨ ਮਾਲਕ ਨੇ ਉਸ ਵਲ ਬਹੁਤ ਔਖਾ ਦੇਖਿਆ ਉਸ ਨੇ ਕੁਝ ਗਲਤ ਮੰਗ ਲਿਆ ਹੋਵੇ।ਦੁਕਾਨ ਮਾਲਕ ਨੇ ਬੁੜ ਬੁੜ ਕਰਦਿਆ ਦਵਾਈ ਦਿਤੀ। ਉਸ ਕਿਸਾਨ ਦੀ ਏਨੀ ਹਿਮੰਤ ਨਹੀ ਸੀ ਕਿ ਇਕ ਵਾਰ ਦਵਾਈ ਦਾ ਰੇਟ ਹੀ ਪੁਛ ਲਵੇ।
ਮੈ ਦੇਖਿਆ ਕਿ ਦੁਕਾਨ ਮਾਲਕ ਨੇ ਦਵਾਈ ਦਾ ਡਬਲ ਰੇਟ ਲਗਾ ਕੇ ਬਹੁਤ ਅਹਿਸਾਨ ਕਰਦਿਆ ਦਵਾਈ ਦਿਤੀ।। ਮੈ ਘਰ ਆ ਕੇ ਇਹੀ ਸੋਚਦਾ ਰਿਹਾ ਕਿ ਜੇ ਇਸ ਵਾਰ ਮੂੰਗੀ ਦਾ ਰੇਟ ਨਾ ਮਿਲਿਆ ਤਾ ਏ ਕਿਸਾਨ ਵੀ ਪਕਾ ਆਤਮਹੱਤਿਆ ਦਾ ਰਸਤਾ ਅਪਣਾਉਣ ਵਾਲਾ ਏ।।ਮੈ ਸਾਰੀ ਰਾਤ ਸੋਚਦਾ ਰਿਹਾ ਕਿ ਏ ਅਸਲੀ ਅੰਨਦਾਤਾ ਏ ਜੋ ਆਪਣੇ ਬਚਿੱਆ ਨੂੰ ਭੁੱਖਾ ਰਖ ਕੇ ਦੁਨੀਆ ਦਾ ਢਿੱਡ ਪਾਲ ਰਿਹਾ ਏ।
ਇਹ ਕਿਸਾਨ ਆਪਣੇ ਬੱਚੇ ਕਿਥੋ ਪੜਾਏਗਾ ਜਿਸ ਕੋਲ ਆਪਣੀ ਫਸਲ ਪਾਲਣ ਲਈ ਪੈਸੇ ਨਹੀ ਹਨ। ।ਏਹੋ ਜਿਹੇ ਪਤਾ ਨਹੀ ਕਿੰਨੇ ਕਿਸਾਨ ਹੋਣਗੇ । ਜੇ ਇਸੇ ਤਰਾਂ ਸਰਕਾਰਾ ਦੁਕਾਨ ਦਾਰ ਆੜਤੀ ਕਿਸਾਨਾ ਦਾ ਸ਼ੋਸ਼ਣ ਕਰਦੇ ਰਿਹੇ ਤਾ ਉਹ ਦਿਨ ਦੂਰ ਨਹੀ ਜਦੋ ਕਿਸਾਨ ਨਾਮਕ ਜਾਤੀ ਪੰਜਾਬ ਵਿਚੋ ਲੁਪਤ ਹੋ ਜਾਵੇ ਗੀ
ਦੋਸਤੋ ਸੋਚੋ ਕੁਝ ਹੰਭਲਾ ਮਾਰੋ ਕਿਸਾਨੀ ਬਚਾਓ ਪੰਜਾਬ ਬਚਾਓ ।।
ਭੇਜਿਆ : ਯਾਦਵਿੰਦਰ ਸਿੰਘ