ਅਧੂਰੇ ਚਾਅ

by Jasmeet Kaur

ਕੋਸ਼ਿਸ਼ ਤਾ ਮੈ ਵੀ ਬਹੁਤ ਕੀਤੀ ਸੀ ਕਿ ਉਹ ਬੇਬੇ ਦੀ ਨੁਹੂੰ ਬਣ ਜਾਵੇ ਪਰ ਲੰਬੜਦਾਰਾ ਦੇ ਘੁਰਾਣੇ ਨਾਲ ਸਾਡਾ ਕੋਈ ਮੇਲ ਜਿਹਾ ਨਹੀ ਸੀ।

ਇਕ ਪਾਸੇ ਬਾਪੂ ਤੁਰ ਗਿਆ ਤੇ ਦੂਜੇ ਪਾਸੇ ਇਸ਼ਕ ਬੇਬੇ ਦੇ ਹੰਝੂਆ ਦੇ ਅੱਗੇ ਅਮ੍ਰਿਤ ਕਮਜੋਰ ਹੋ ਗਿਆ। ਮੇਰੇ ਕੋਲ ਵਕਤ ਨਾ ਰਿਹਾ ਅਧੂਰੇ ਸਾਰੇ ਚਾਅ ਰਹਿ ਗਏ, ਉਹਦਾ ਵੀ ਮਨ ਫਿੱਕਾ ਪੈ ਗਿਆ ।

ਕੈਨੇਡਾ ਤੋ ਉਹਦਾ ਕਦੇ ਕਦੇ ਫੋਨ ਆਉਣਾ ਬਸ ਝੂਠਾ ਜਿਹਾ ਦਿਲਾਸਾ ਦੇ ਕੇ ਕਹਿਣਾ ਮਾਤਾ ਜੀ ਦਾ ਖਿਆਲ ਰੱਖਿਆ ਕਰ ਹੁਣ। ਉਹਦੇ ਆਖਰੀ ਬੋਲ ਜਾਦੀ ਵਾਰ ਦੇ ਅੱਥਰੂ ਅੱਜ ਵੀ ਰੂਹ ਮੇਰੀ ਟੁੰਬਦੇ ਨੇ। ਅਕਸਰ ਕਹਿੰਦੀ ਸੀ ਤੂੰ ,” ਪਾਗਲ ਏ ਅਮ੍ਰਿਤ ਤੈਨੂੰ ਕਦੇ ਵੀ ਪੱਗ ਨਾਲ ਮੈਚਿੰਗ (Matching) ਕਰਨੀ ਨਹੀ ਆਉਣੀ।”

…ਹੌਲੀ ਹੌਲੀ ਵਕਤ ਗੁਜਰਦਾ ਗਿਆ ਉਹ ਜਿੰਨੀ ਦਿਲ ਦੇ ਨੇੜੇ ਸੀ ਉਨੀ ਹੀ ਦੂਰ ਹੋ ਗਈ…..

You may also like