760
ਇਕ ਇਸਤਰੀ ਲਾਲ ਬੱਤੀ ਦੀ ਉਲੰਘਣਾ ਕਾਰਨ ਹੋਏ ਚਲਾਨ ਸੰਬੰਧੀ , ਅਦਾਲਤ ਵਿਚ ਪੇਸ਼ ਹੋਈ ਅਤੇ ਅਦਾਲਤ ਵਿਚ ਉਸਨੇ ਜੱਜ ਨੂੰ ਬੇਨਤੀ ਕੀਤੀ ਕਿ ਉਹ ਇਕ ਸਕੂਲ ਵਿਚ ਅਧਿਆਪਕਾ ਹੈ , ਸੋ ਉਸਦੇ ਚਲਾਨ ਦਾ ਜਲਦੀ ਨਿਪਟਾਰਾ ਕੀਤਾ ਜਾਵੇ ਤਾਂ ਕਿ ਉਹ ਸਕੂਲ ਹਾਜ਼ਰ ਹੋਕੇ ਵਿਦਿਆਰਥੀਆਂ ਨੂੰ ਪੜਾ ਸਕੇ|
ਜਦੋਂ ਜੱਜ ਨੂੰ ਉਸਦੇ ਸਕੂਲ ਅਧਿਆਪਕਾ ਹੋਣ ਦਾ ਪਤਾ ਲੱਗਿਆ ਤਾਂ ਜੱਜ ਦੀਆਂ ਅੱਖਾਂ ਵਿਚ ਚਮਕ ਅਤੇ ਚਿਹਰੇ ਤੇ ਖੜਾ ਆ ਗਿਆ |
ਜੱਜ ਨੇ ਕਿਹਾ ਕਿ ਮੈਂ ਕਈ ਸਾਲਾਂ ਤੋਂ ਉਡੀਕ ਕਰ ਰਿਹਾ ਸਾਂ ਕਿ ਕੋਈ ਸਕੂਲ ਅਧਿਆਪਕਾ ਮੇਰੀ ਅਦਾਲਤ ਵਿਚ ਪੇਸ਼ ਹੋਵੇ | ਅੱਜ ਬੜੀ ਮੁਸ਼ਕਿਲ ਨਾਲ ਮੇਰੀ ਚਿਰੋਕਣੀ ਇੱਛਾ ਪੂਰੀ ਹੋਈ ਹੈ | ਉਸਨੇ ਅਧਿਆਪਕਾ ਨੂੰ ਕਿਹਾ : ਉਸ ਕੁਰਸੀ ਤੇ ਬੈਠ ਜਾਓ ਅਤੇ ਪੰਜ ਸੌਂ ਵਾਰੀ ਲਿਖੋ : ‘ ਮੈਂ ਲਾਲ ਬੱਤੀ ਦੀ ਉਲੰਘਣਾ ਕੀਤੀ ਹੈ |’
ਮੈਂ ਤਾਂ ਤੁਹਾਡੇ ਚਲਾਨ ਦਾ ਤੁਹਾਡੇ ਚਾਹੁਣ ਅਨੁਸਾਰ ਝਟਪਟ ਫੈਸਲਾ ਕਰ ਦਿੱਤਾ ਹੈ , ਦੇਰੀ ਤਾਂ ਹੁਣ ਤੁਸੀਂ ਲਾਉਣੀ ਹੈ |
ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ