ਸਕਾਰਾਤਮਕ ਰਵੱਈਆ

by Bachiter Singh

ਦੇਸ਼ ਦੇ ਮਸ਼ਹੂਰ ਡਾਕਟਰ ਐਡਵਰਡ ਟੇਲਰ ਤੋਂ ਇੱਕ ਵਾਰ ਕਿਸੇ ਨੇ ਇਹ ਸੁਆਲ ਪੁੱਛਿਆ,” ਕੀ ਕੋਈ ਵੀ ਬੱਚਾ ਵਿਗਿਆਨਕ ਬਣ ਸਕਦਾ ਹੈ? ” ਟੇਲਰ ਨੇ ਜਵਾਬ ਦਿੱਤਾ,” ਵਿਗਿਆਨਕ ਬਣਨ ਲਈ ਤੂਫ਼ਾਨੀ ਦਿਮਾਗ ਦੀ ਲੋੜ ਨਹੀਂ ਹੁੰਦੀ, ਨਾ ਹੀ ਕਰਾਮਾਤੀ ਯਾਦਾਸ਼ਤ ਦੀ ਲੋੜ ਹੁੰਦੀ ਹੈ, ਨਾ ਹੀ ਇਹ ਜਰੂਰੀ ਕਿ ਬੱਚਾ ਸਕੂਲ ਵਿਚ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋਇਆ ਹੋਵੇ। ਵਿਗਿਆਨਕ ਬਣਨ ਲਈ ਕੇਵਲ ਇਹ ਲੋੜੀਂਦਾ ਹੈ ਕਿ ਬੱਚੇ ਦੀ ਵਿਗਿਆਨ ਵਿੱਚ ਕਾਫੀ ਰੁਚੀ ਹੋਵੇ। ਉਸਦੀ ਇਹ ਰੁਚੀ ਜਿੰਨੀ ਜਿਆਦਾ ਹੋਵੇਗੀ, ਉਹ ਉੱਨਾ ਹੀ ਵੱਡਾ ਵਿਗਿਆਨਿਕ ਬਣ ਸਕਦਾ ਹੈ।”

ਤਾਂ ਰੁਚੀ ਜਾਂ ਉਤਸ਼ਾਹ ਵਿਗਿਆਨ ਵਿਚ ਵੀ ਮਹੱਤਵਪੂਰਨ ਹੁੰਦੇ ਹਨ।

ਜੇਕਰ 100 ਆਈ. ਕਿਊ. ਵਾਲੇ ਕਿਸੇ ਬੰਦੇ ਦਾ ਰਵੱਈਆ ਸਕਾਰਾਤਮਕ , ਆਸ਼ਾਵਾਦੀ ਤੇ ਸਹਿਯੋਗਾਤਮਕ ਹੈ ਤਾਂ ਉਹ ਉਸ ਬੰਦੇ ਤੋਂ ਜਿਆਦਾ ਪੈਸਾ , ਸਫਲਤਾ ਤੇ ਸਨਮਾਨ ਹਾਸਲ ਕਰੇਗਾ ਜਿਸਦਾ ਆਈ. ਕਿਊ. ਤਾਂ 120 ਹੈ ਪਰ ਉਸਦਾ ਰਵੱਈਆ ਨਕਾਰਾਤਮਕ, ਨਿਰਾਸ਼ਾਵਾਦੀ ਤੇ ਅਸਹਿਯੋਗਾਤਮਕ ਹੈ। ਕਿਸੇ ਕੰਮ ਵਿਚ ਉਦੋਂ ਤੱਕ ਜੁਟੇ ਰਹੋ ਜਦੋਂ ਤੱਕ ਉਹ ਪੂਰਾ ਨਾ ਹੋ ਜਾਵੇ- ਇਹੀ ਅਸਲ ਵਿਚ ਪਤੇ ਦੀ ਗੱਲ ਹੈ।

ਪੁਸਤਕ- ਵੱਡੀ ਸੋਚ ਦਾ ਵੱਡਾ ਜਾਦੂ
ਡੇਵਿਡ ਜੇ. ਸ਼ਵਾਰਜ਼

You may also like