ਪ੍ਰਮਾਤਮਾ ਦੀ ਮਰਜੀ

by Jasmeet Kaur

ਲਾਅਨ ਟੈਨਿਸ ਦੇ ਵਿਸ਼ਵ ਚੈਮਪੀਅਨ ਆਰਥਰ ਐਸ਼ ਨੂੰ ਜਾਨ-ਲੇਵਾ ਰੋਗ ਹੌਣ ਤੇ ਵਿਸ਼ਵ ਭਰ ਵਿੱਚੋ ਟੈਨਿਸ-ਪ੍ਰੇਮੀਆਂ ਅਤੇ ਪਰਸੰਸਕ ਦੇ ਹਮਦਰਦੀ ਦੇ ਸੁਨੇਹੇ ਪ੍ਰਾਪਤ ਹੋਏ।

ਇਕ ਪੱਤਰ ਵਿਚ ਲਿਖਿਆ ਸੀ : ਆਖਰ ਪ੍ਰਮਾਤਮਾ ਨੇ ਤੁਹਾਨੂੰ ਹੀ ਇਸ ਰੋਗ ਲਈ ਕਿਉਂ ਚੁਣਿਆ ਹੈ ?

ਐਸ਼ ਨੇ ਉੱਤਰ ਦਿੱਤਾ ਸੀ:ਸੰਸਾਰ ਵਿਚ ਹਰ ਸਾਲ ਪੰਜ ਕਰੋੜਿ ਬੱਚੇ ਟੈਨਿਸ ਖੇਡਣਾ ਸਿੱਖਦੇ ਹਨ । ਪੰਜਾਹ ਲੱਖ ਸਿੱਖਦੇ ਰਹਿੰਦੇ ਹਨ, ਪੰਜਾਹ ਹਜ਼ਾਰ ਚੰਗੇ ਖਿਡਾਰੀ ਬਣ ਜਾਂਦੇ ਹਨ, ਪੰਜ ਹਜ਼ਾਰ ਮੁਕਾਬਲੇ ਦੀ ਪੱਧਰ ਤਕ ਖੇਡਦੇ ਹਨ ਅਤੇ ਮੁਕਾਬਲਿਆ ਵਿਚ ਭਾਗ ਲੈਂਦੇ ਹਨ, ਇੰਨਾ ਵਿੱਚੋ ਪੰਜਾਹ ਅੰਤਰ ਰਾਸ਼ਟਰੀ ਪੱਧਰ ਤੱਕ ਅੱਪੜਦੇ ਹਨ, ਜਿਨਾਂ ਵਿੱਚੋ ਚਾਰ ਸੈਮੀਫਾਈਨਲ ਅਤੇ ਦੋ ਫਾਈਨਲ ਮੁਕਾਬਲੇ ਵਿਚ ਖੇਡਦੇ ਹਨ ਅਤੇ ਇਕ ਵਿਸ਼ਵ ਚੈਮਪੀਅਨ ਬਣਦਾ ਹੈ ਜਦੋ ਮੈਂ ਵਿਸ਼ਵ ਚੈਮਪੀਅਨ ਬਣਿਆ ਸਾਂ ਤਾਂ ਮੈਂ ਰੱਬ ਨੂੰ ਨਹੀਂ ਸੀ ਪੁੱਛਿਆ ਕਿ ਮੈਂ ਹੀ ਕਿਉਂ ਚੈਮਪੀਅਨ ਚੁਣਿਆ ਗਿਆ ਸੀ ਹੁਣ ਮੈਂ ਪ੍ਰਮਾਤਮਾ ਨੂੰ ਕਿਉਂ ਪੁਛਾ ਕਿ ਇਸ ਰੋਗ ਲਈ ਮੈਂ ਕਿਉਂ ਚੁਣਿਆ ਗਿਆ ਹਾਂ ?

ਨਰਿੰਦਰ ਸਿੰਘ ਕਪੂਰ
ਪੁਸਤਕ : ਖਿੜਕੀਆਂ

You may also like