ਤੜਪਦੀ ਰੀਝ ਦਾ ਸਿਵਾ

by Jasmeet Kaur

ਮੋਟਰ ਚਲ ਰਹੀ ਸੀ। ਖੂਹ ’ਚੋਂ ਨਿਕਲ ਕੇ ਚਾਂਦੀ ਰੰਗੇ ਪਾਣੀ ਦੀ ਧਾਰ ਚੁਬੱਚੇ `ਚ ਪੈਂਦੀ ਤੇ ਦੁਬੱਚੇ ਚੋਂ ਅਗਾਂਹ ਆਡ ਰਾਹੀਂ ਆਲੂਆਂ ਦੇ ਖੇਤ ਨੂੰ। ਆਡਾਂ ਚ ਪਾਣੀ ਮੋੜਦਾ ਨੌਕਰ ਇਕ ਪਲ ਸਾਹ ਲੈਣ ਲਈ ਰੁਕਿਆ ਤਾਂ ਕੋਲ ਖੜੇ ਸਰਦਾਰ ਜਗਰੂਪ ਸਿੰਘ ਨੇ ਕਿਹਾ, ਕਾਲਿਆ ਆਲੂ ਭਰ ਗਏ ਤਾਂ ਤੋਰੀਏ ਨੂੰ ਪਾਣੀ ਮੋੜ ਦੇਵੀਂ। ਮੈਂ ਰਤਾ ਟੂਰਨਾਮੈਂਟ ਦੇਖ ਆਵਾਂ ?
‘ਚੰਗਾ ਜੀ ਇਕ ਪਲ ਕਾਲਾ ਰੁਕਿਆ, ਨਹੀਂ ਤੇ ਰਾਤ ਨੂੰ ਪਾਣੀ ਲਾ ਲਈਏ। ਹੁਣ ਰਤਾ ਮੈਂ ਵੀ ਟੂਰਨਾਮੈਂਟ ਵੇਖ ਲਵਾਂ ਜੀਅ ਬੜਾ ਕਰਦਾ ਐ ਜੀ ਕਾਲਾ ਅੱਜ ਤੋਂ ਦਸ ਬਾਰਾਂ ਸਾਲ ਪਹਿਲਾਂ ਆਪਣੀ ਭਰ ਜੁਆਨੀ ਚ ਖੁਦ ਕਬੱਡੀ ਦਾ ਬੜਾ ਵਧੀਆ ਖਿਡਾਰੀ ਹੁੰਦਾ ਸੀ।
ਤੋਂ ਉਥੇ ਟੂਰਨਾਮੈਂਟ ’ਚ ਕੀ ਦੇਖਣਾ ਰਾਤ ਬਿਜਲੀ ਨਾ ਆਈ ਤਾਂ ਫਿਰ ਤੋਰੀਏ ਨੂੰ ਪਾਣੀ ਨਾ ਲੱਗਾ ਤਾਂ ਇਹਦਾ ਕੱਖ ਨਹੀਂ ਰਹਿਣਾ।
ਉਹ ਸਿਰ ਸੁੱਟ ਮੁੜ ਆਡਾਂ ‘ਚ ਪਾਣੀ ਮੋੜਨ ਲੱਗ ਪਿਆ। ਪਰ ਪਿੰਡ ਦੇ ਚੜ੍ਹਦੇ ਵੱਲ ਹੋ ਰਹੇ ਮੈਚਾਂ ਦੀ ਸਪੀਕਰ ਤੋਂ ਸੁਣਾਈ ਦੇ ਰਹੀ ਕੁਮੈਂਟਰੀ ਦੇ ਬੋਲ ਉਹਦੇ ਜ਼ਿਹਨ `ਚ ਹਥੌੜਿਆਂ ਵਾਂਗ ਵੱਜਦੇ ਰਹੇ ਤੇ ਉਹ ਆਪਣੀ ਬੇਬਸੀ ਤੇ ਕੁੜਦਾ ਰਿਹਾ।

ਬਲਬੀਰ ਪਰਵਾਨਾ

You may also like