ਚਿੰਤਾ ਨੂੰ ਦਿਮਾਗ ਤੋਂ ਬਾਹਰ ਕਿਵੇਂ ਕੱਢਿਆ ਜਾਵੇ?

by admin

ਮੈਂ ਉਸ ਰਾਤ ਨੂੰ ਕਦੇ ਨਹੀਂ ਭੁੱਲਾਂਗਾ ਜਦੋਂ ਮੇਰੀਅਨ ਜੇ . ਡਗਲਸ ਕੁਝ ਸਾਲ ਪਹਿਲਾਂ ਮੇਰੀ ਕਲਾਸ ਦਾ ਵਿਦਿਆਰਥੀ ਸੀ। ਇਥੇ ਮੈਂ ਉਸਦੀ ਅਸਲੀ ਕਹਾਣੀ ਸੁਣਾ ਰਿਹਾ ਹਾਂ, ਜੋ ਉਸਨੇ ਸਾਡੀ —– ਕਲਾਸ ਵਿਚ ਕਹੀ ਸੀ। ਉਸਨੇ ਆਪਣੇ ਪਰਿਵਾਰ ਤੇ ਦੋ ਵਾਰ ਪਈ ਬਿਪਤਾ ਦਾ ਹਾਲ ਦੱਸਿਆ ਸੀ। ਪਹਿਲੀ ਬਿਪਤਾ ਉਦੋਂ ਆਈ ਜਦੋਂ ਉਸਦੀ ਅੱਖਾਂ ਦੀ ਪੁਤਲੀ , ਉਸਦੀ ਪੰਜ ਸਾਲ ਦੀ ਬੇਟੀ ਇਸ ਸੰਸਾਰ ਵਿਚੋ ਚਲ ਵਸੀ। ਉਸਨੂੰ ਅਤੇ ਉਸਦੀ ਪਤਨੀ ਨੂੰ ਲੱਗਾ ਕਿ ਉਹ ਇਸ ਔਖੇ ਸਮੇ ਨੂੰ ਸਹਿ ਨਹੀਂ ਸਕਣਗੇ। ਪਰ ਉਸਦੇ ਦਸ ਮਹੀਨਿਆਂ ਬਾਦ ਹੀ ਪ੍ਰਮਾਤਮਾ ਨੇ ਉਨ੍ਹਾਂ ਨੂੰ ਇਕ ਬੱਚੀ ਦੇ ਦਿੱਤੀ ਪਰ ਉਹ ਵੀ ਪੰਜ ਦਿਨ ਉਹਨਾਂ ਦੇ ਵਿਚਕਾਰ ਰਿੱਹ ਕ ਚਲ ਵਸੀ।

ਇਹ ਦੋਹਰਾ ਵਿਯੋਗ ਉਸ ਲਈ ਅਤਿਅੰਤ ਅਸਹਿ ਹੋ ਉੱਠਿਆ। ਉਸਨੇ ਕਿਹਾ ” ਮੈਂ ਇਸਨੂੰ ਸਹਿ ਨਹੀਂ ਸਕਿਆ , ਮੇਰਾ ਖਾਣਾ , ਸੌਣਾ, ਪੀਣਾ ਸਭ ਕੁਝ ਹਰਾਮ ਹੋ ਗਿਆ। ਨਾ ਕੋਈ ਅਰਾਮ ਕਰ ਸਕਦਾ ਸੀ ਤੇ ਨਾ ਨਿਸ਼ਚਿੰਤ ਹੋ ਕੇ ਜੀ ਸਕਦਾ । ਮੇਰੇ ਤੰਤੁ ਬੁਰੀ ਤਰ੍ਹਾਂ ਨਾਲ ਝਾਕਝੋਰ ਹੋ ਉਠੇ ਸੀ ਅਤੇ ਮੇਰੀ ਉਮੀਦ ਆਸਥਾ ਟੁੱਟ ਚੁੱਕੀ ਸੀ ।” ਅਖੀਰ ਉਹ ਡਾਕਟਰਾਂ ਕੋਲ ਗਿਆ। ਉਸਨੇ ਦੱਸਿਆ ” ਮੈਨੂੰ ਅਜਿਹਾ ਲਗਦਾ ਜਿਵੇਂ ਮੇਰਾ ਸ਼ਰੀਰ ਸ਼ਿਕੰਜੇ ਵਿਚ ਰੱਖ ਦਿੱਤਾ ਗਿਆ ਹੋਵੇ ਅਤੇ ਉਹ ਹੋਰ ਜ਼ਿਆਦਾ ਕਸਦਾ ਜਾ ਰਿਹਾ ਹੋਵੇ।” ਜੇ ਤੁਸੀਂ ਵੀ ਕਦੇ ਅਨੁਭਵ ਕੀਤਾ ਹੋਵੇ ਤਾਂ ਜਾਣਦੇ ਹੋਵੋਗੇ ਕਿ ਦੁੱਖ ਦਾ ਵੇਗ ਕਿੰਨਾ ਪ੍ਰਚੰਡ ਹੁੰਦਾ ਹੈ।
ਪਰੰਤੂ ਰੱਬੀ ਕਿਰਪਾ ਨਾਲ ਮੇਰੇ ਇਕ ਚਾਰ ਸਾਲ ਦਾ ਬਾਲਕ ਹੋਰ ਸੀ। ਉਸਨੇ ਮੈਨੂੰ ਆਪਣੀ ਸਮੱਸਿਆ ਦਾ ਹੱਲ ਸੁਝਾਇਆ । ਇਕ ਦਿਨ ਸ਼ਾਮ ਨੂੰ ਜਦੋਂ ਮੈਂ ਉਦਾਸ ਬੈਠਾ ਸੀ, ਉਹ ਆਇਆ ਤੇ ਪੁੱਛਣ ਲੱਗਾ – ” ਪਿਤਾ ਜੀ ਮੇਰੇ ਲਈ ਇਕ ਕਿਸ਼ਤੀ ਬਣਾ ਦਿਓਗੇ? ” ਕਿਸ਼ਤੀ ਬਣਾਉਣ ਦੀ ਮਨ ਦੀ ਸਤਿਥੀ ਮੇਰੀ ਨਹੀਂ ਸੀ। ਅਸਲ ਵਿੱਚ ਮੈਂ ਕੁਝ ਵੀ ਕਰਨ ਦੀ ਹਾਲਤ ਵਿਚ ਨਹੀਂ ਸੀ, ਫਿਰ ਵੀ ਉਸ ਜਿੰਦੀ ਬਾਲਕ ਦੀ ਗੱਲ ਮੈਨੂੰ ਮੰਨਣੀ ਪਈ।
ਕਿਸ਼ਤੀ ਦਾ ਉਹ ਖਿਲੌਣਾ ਬਣਾਉਣ ਵਿੱਚ ਮੈਨੂੰ ਤਿੰਨ ਘੰਟੇ ਲੱਗੇ। ਬਣਾ ਚੁੱਕਣ ਤੋਂ ਬਾਅਦ ਮੈਨੂੰ ਮਾਨਸਿਕ ਸ਼ਾਂਤੀ ਅਤੇ ਰਾਹਤ ਦਾ ਅਨੁਭਵ ਹੋਇਆ ਜਿਸਦਾ ਅਨੁਭਵ ਮੈ ਕਈ ਮਹੀਨਿਆਂ ਤੋਂ ਨਹੀਂ ਕਰ ਪਾਇਆ ਸੀ।
ਇਸ ਅਨੁਭਵ ਨੇ ਮੈਨੂੰ ਉਦਾਸੀਨਤਾ ਤੋਂ ਛੁਟਕਾਰਾ ਦਿਵਾਇਆ ਅਤੇ ਮੈਨੂੰ ਕੁਝ ਸੋਚਣ ਵਿਚਾਰਨ ਦੀ ਪ੍ਰੇਰਨਾ ਦਿੱਤੀ। ਕਈ ਮਹੀਨਿਆਂ ਬਾਅਦ ਮੈਂ ਪਹਿਲੀ ਵਾਰ ਕੁਝ ਸੋਚ ਸਕਿਆ। ਮੈਨੂੰ ਲੱਗਿਆ ਕਿ ਜਿਸ ਕੰਮ ਕਰਨ ਵਿਚ ਆਯੋਜਨ ਅਤੇ ਸੋਚ ਵਿਚਾਰ ਦੀ ਜਰੂਰਤ ਹੋਵੇ ਉਸ ਕੰਮ ਨੂੰ ਕਰਦੇ ਸਮੇਂ ਚਿੰਤਾ ਨਹੀਂ ਰਹਿੰਦੀ। ਮੇਰੇ ਇਸ ਕਿਸ਼ਤੀ ਬਣਾਉਣ ਦੇ ਕੰਮ ਨੇ ਮੇਰੀ ਚਿੰਤਾ ਨੂੰ ਜੜ੍ਹਾਂ ਤੋਂ ਉਖਾੜ ਸੁੱਟਿਆ ਅਤੇ ਮੈਂ ਆਪਣੇ ਆਪ ਨੂੰ ਵਿਅਸਥ ਰੱਖਣ ਦਾ ਨਿਸ਼ਚਾ ਕੀਤਾ।

ਦੂਜੀ ਰਾਤ ਨੂੰ ਆਪਣੇ ਆਪ ਨੂੰ ਰੁਝੇਵੇਂ ਵਿਚ ਰੱਖਣ ਦਾ ਨਿਸ਼ਚਾ ਕਰਕੇ ਘਰ ਦੇ ਹਰ ਇਕ ਕਮਰੇ ਵਿਚ ਗਿਆ ਅਤੇ ਉਹਨਾਂ ਵਿਚ ਕੀਤੇ ਜਾਣ ਵਾਲੇ ਕੁਝ ਜਰੂਰੀ ਕੰਮਾਂ ਦੀ ਸੂਚੀ ਤਿਆਰ ਕਰ ਲਈ। ਵੀਹ ਜਗ੍ਹਾ ਮੁਰੰਮਤ ਦੀ ਜਰੂਰਤ ਸੀ। ਬੁੱਕ ਕੇਸ, ਪੌੜੀਆ, ਖਿੜਕੀਆਂ, ਖਿੜਕੀਆਂ ਦੇ ਛੱਜੇ, ਨੌਬ, ਤਾਲੇ ਅਤੇ ਲਟਕਦੇ ਹੋਏ ਨਲਕੇ ਆਦਿ ਕਈ ਚੀਜਾਂ ਦੀ ਮੁਰੰਮਤ ਕਰਨੀ ਸੀ। ਤੁਹਾਨੂੰ ਹੈਰਾਨੀ ਹੋਵੇਗੀ ਕਿ ਦੋ ਹਫਤਿਆਂ ਦੇ ਅੰਦਰ ਮੈਂ ਇਹਨਾਂ 242 ਕੰਮਾਂ ਦੀ ਸੂਚੀ ਬਣਾ ਲਈ ਜਿੰਨ੍ਹਾਂ ਉੱਤੇ ਧਿਆਨ ਦੇਣਾ ਜਰੂਰੀ ਸੀ।
ਮੈਂ ਪਿਛਲੇ ਦੋ ਸਾਲਾਂ ਵਿਚ ਜ਼ਿਆਦਾਤਰ ਕੰਮ ਪੂਰਾ ਕਰ ਲਿਆ ਹੈ ਅਤੇ ਆਪਣੇ ਜੀਵਨ ਨੂੰ ਉਤਸ਼ਾਹ ਵਧਾਉਣ ਵਾਲੀਆਂ ਕਾਰਜ- ਪ੍ਰਵਿਰਤੀਆ ਨਾਲ ਭਰ ਦਿੱਤਾ ਹੈ। ਹਫਤੇ ਵਿਚ ਦੋ ਰਾਤਾਂ ਲਈ ਮੈਂ ਨਿਊਯਾਰਕ ਦੀ ਪ੍ਰੌੜ ਸਿੱਖਿਆ ਸੰਬੰਧੀ ਕਲਾਸਾਂ ਵਿਚ ਭਾਗ ਲੈਂਦਾ ਹਾਂ।ਆਪਣੇ ਕਸਬੇ ਦੀਆਂ ਕਈ ਨਾਗਰਿਕ ਪ੍ਰਵਿਰਤੀਆ ਵਿਚ ਵੀ ਹਿੱਸਾ ਲੈ ਚੁੱਕਿਆ ਹਾਂ ਅਤੇ ਅਜਕਲ ਇਕ ਸਕੂਲ ਬੋਰਡ ਦਾ ਚੇਅਰਮੈਨ ਹਾਂ ਅਤੇ ਰੈਡ ਕਰੌਸ ਵਰਗੀਆਂ ਸੰਸਥਾਵਾਂ ਲਈ ਚੰਦਾ ਇਕੱਠਾ ਕਰਨ ਵਿਚ ਸਹਿਯੋਗ ਵੀ ਕਰਦਾ ਹਾਂ।
ਹੁਣ ਮੈਂ ਇੰਨਾ ਰੁਝਿਆ ਰਹਿੰਦਾ ਹਾਂ ਕਿ ਚਿੰਤਾ ਕਰਨ ਲਈ ਸਮਾਂ ਹੀ ਨਹੀਂ ਮਿਲਦਾ।

ਪੁਸਤਕ – ਚਿੰਤਾ ਛੱਡੋ ਸੁਖ ਨਾਲ ਜੀਓ

You may also like