ਕਰੋਗੇ ਗੱਲ – ਮਿਲੇਗਾ ਹੱਲ

by Sandeep Kaur

ਕੁਝ ਸਮਾਂ ਪਹਿਲਾਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਜ਼ ਬੈਂਗਲੁਰੂ, ਵਿਖੇ ਕਿਹਾ ਸੀ ਕਿ ਭਾਰਤ ‘ਸੰਭਾਵੀ ਮਾਨਸਿਕ ਰੋਗਾਂ ਦੀ ਮਹਾਂਮਾਰੀ ਵੱਲ ਵਧ ਰਿਹਾ ਹੈ। ਇਹ ਇਕ ਗੰਭੀਰ ਚੇਤਾਵਨੀ ਹੈ।
ਅੰਕੜਿਆਂ ਦੇ ਹਿਸਾਬ ਨਾਲ ਇਸ ਵੇਲੇ ਦੇਸ਼ ਵਿਚ ਲਗਭਗ 13 ਫੀਸਦੀ ਤੋਂ ਵੱਧ ਲੋਕ ਕਿਸੇ ਨਾ ਕਿਸੇ ਮਾਨਸਿਕ ਰੋਗ ਨਾਲ ਪੀੜਤ ਹਨ। ਕੌਮੀ ਮਾਨਸਿਕ ਸਿਹਤ ਸਰਵੇਖਣ ਅਨੁਸਾਰ ਹਰ ਛੇਵੇਂ ਭਾਰਤੀ ਨੂੰ ਮਾਨਸਿਕ ਸਿਹਤ ਸੰਬੰਧੀ ਮਦਦ ਦੀ ਤੁਰੰਤ ਲੋੜ ਹੈ। ਵਿਸ਼ਵ ਪੱਧਰ ਤੇ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਲਈ ਮਾਨਸਿਕ ਰੋਗ, ਵਿਸ਼ੇਸ਼ ਕਰ ਲੰਮੇ ਚਿਰ ਦੀ ਉਦਾਸੀ (ਡਿਪਰੈਸ਼ਨ) ਹੀ ਜ਼ਿੰਮੇਵਾਰ ਹੈ। ਭਾਰਤ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਮਨੋਵਿਗਿਆਨਕ ਪੋਸਟਮਾਰਟਮ (psychological autopsy) ਨਹੀਂ ਕੀਤਾ ਜਾਂਦਾ ਪਰ ਫਿਰ ਵੀ ਆਮ ਵੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਖੁਦਕੁਸ਼ੀਆਂ ਤੋਂ ਪਹਿਲਾਂ ਕਿਸਾਨ ਡਿਪਰੈਸ਼ਨ (ਲੰਮੇ ਚਿਰ ਦੀ ਉਦਾਸੀ, ਨਿਰਾਸ਼ਾ) ਦੀ ਬਿਮਾਰੀ ਦਾ ਸ਼ਿਕਾਰ ਹੋਏ। ਜੇਕਰ ਅਸੀਂ ਡਿਪਰੈਸ਼ਨ ਨੂੰ ਰੋਕਣ ਜਾਂ ਘਟਾਉਣ ਵਿਚ ਸਫਲ ਹੋ ਜਾਈਏ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਖੁਸ਼ੀ ਵੰਡਣ ਨਾਲ ਵਧਦੀ ਹੈ ਤੇ ਦੁੱਖ ਕਰ ਵੰਡਣ ਨਾਲ ਘੱਟਦਾ ਹੈ। ਅੱਜ ਅਸੀਂ ਖੁਸ਼ੀ ਸਾਂਝੀ ਕਰਨ ਵਿਚ ਤਾਂ ਲੋੜ ਤੋਂ ਵੀ ਵੱਧ ਅੱਗੇ ਹੋ ਗਏ ਹਾਂ ਪਰ ਦੁੱਖ ਸਾਂਝਾ ਕਰਨ ਰੋ ਵਿਚ ਮੁਢੋਂ ਹੀ ਸੰਕੋਚ ਕਰਨ ਲੱਗ ਪਏ ਹਾਂ। ਜ ਇਥੋਂ ਤੱਕ ਕਿ ਕਈ ਵਾਰੀ ਘਰ-ਪਰਿਵਾਰ ਦੇ ਵਿੱਚ ਵੀ ਨਹੀਂ ਦੱਸਦੇ ਕਿ ਮੈਂ ਐਨੀ ਓ ਮਾਨਸਿਕ ਉਲਝਣ ਵਿਚ ਫਸਿਆ ਹੋਇਆ ਮ ਹਾਂ। ਵਧ ਰਹੀਆਂ ਖੁਦਕੁਸ਼ੀਆਂ ਦੇ ਰੁਝਾਨ ਸੀ ਇਸ ਗੱਲ ਵੱਲ ਵੀ ਸੰਕੇਤ ਕਰਦੇ ਹਨ ਕਿ ਸਾਡਾ ਪਰਿਵਾਰਕ ਪਿਆਰ ਹੁਣ ਫਿੱਕਾ ਪੈ ਰਿਹਾ ਹੈ। ਰਿਸ਼ਤੇ ਵੀ ਖਪਤਕਾਰੀ ਬਾਜ਼ਾਰ ਤੋਂ ਦੀ ਵਸਤ ਬਣ ਗਏ ਹਨ। ਪਹਿਲਾਂ ਅਸੀਂ ਜੋ ਲੋਕਾਂ ਨਾਲ ਪਿਆਰ ਕਰਦੇ ਸੀ ਤੇ ਚੀਜ਼ਾਂ ਵਰਤਦੇ ਸੀ। ਹੁਣ ਇਹ ਉਲਟ ਹੋ ਗਿਆ ਕਿ ਹੈ। ਅਸੀਂ ਚੀਜ਼ਾਂ ਨਾਲ ਪਿਆਰ ਕਰਦੇ ਹਾਂ ‘ਤੇ ਤੇ ਲੋਕਾਂ ਨੂੰ ਵਰਤ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਾਂ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਇਕ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ ਜਿਸ ਦਾ ਨਾਮ ਹੈਨੂੰ ਉਤਸ਼ਾਹ। ਉਦਾਸ ਪੰਜਾਬ ਨੂੰ ਉਤਸ਼ਾਹਿਤ ਪੰਜਾਬ ਬਣਾਉਣ ਅਤੇ ਮਾਨਸਿਕ ਰੋਗਾਂ ਤੋਂ ਬਚਣ ਲਈ ਇਹ ਸੰਕਲਪ ਬੁਲੰਦ ਕੀਤਾ ਜਾ ਰਿਹਾ ਹੈ – ਕਰੋਗੇ ਗੱਲ ਮਿਲੇਗਾ ਹੱਲ।
ਇਸਦਾ ਪਹਿਲਾ ਭਾਗ ਹੈ – ਕਰੋ ਗੱਲ। ਪਿੰਡਾਂ ਵਿੱਚ ਕਿਸੇ ਵੇਲੇ ਆਮ ਕਿਹਾ ਜਾਂਦਾ ਸੀ ਕਿ ਕੋਈ ਤਕਲੀਫ ਹੋਵੇ, ਬਿਮਾਰੀ ਹੋਵੇ ਤਾਂ ਕੋਠੇ ਚੜ੍ਹ ਕੇ ਰੌਲਾ ਪਾਵੋ। ਦਾ ਸਿਆਣੇ ਤਾਂ ਇਹ ਕਹਿੰਦੇ ਸਨ ਕਿ ਜੇ ਮਨ ਹਾਂ ‘ਤੇ ਭਾਰ ਹੋਵੇ ਤਾਂ ਕੰਧਾਂ ਨਾਲ ਵੀ ਗੱਲਾਂ ਕਰ ਪਾ ਲਵੋ, ਆਰਾਮ ਮਿਲੇਗਾ। ਜਦੋਂ ਮਨੁੱਖ ਚੁੱਪ ਰਹਿੰਦਾ ਹੈ ਤਾਂ ਉਸਦੀ ਉਦਾਸੀ ਵੱਧਦੀ ਜਾਂਦੀ ਹੈ ਪਰ ਗੱਲ ਕਰਨ ਨਾਲ ਇਹੀ ਉਦਾਸੀ ਘਟਣ ਲੱਗ ਪੈਂਦੀ ਹੈ। ਭਾਵੇਂ ਕਿਸੇ ਸਮੱਸਿਆ ਦਾ ਕੋਈ ਹੱਲ ਨਾ ਮਿਲੇ ਫਿਰ ਵੀ ਗੱਲ ਕਰਨ ਨਾਲ ਮਨ ਹਲਕਾ ਹੋ ਜਾਂਦਾ ਹੈ। ਇਸਨੂੰ ਵੈਂਟੀਲੇਸ਼ਨ (ਮਨ ਦਾ ਗੁਬਾਰ ਜਾਂ ਭੜਾਸ ਕੱਢਣਾ), ਕੈਥਾਰਸਿਸ (ਭਾਵਾਂ ਦਾ ਵਿਰੇਚਨ) ਆਦਿ ਦੇ ਸੰਕਲਪਾਂ ਨਾਲ ਵੀ ਸਮਝਿਆ ਜਾਂਦਾ ਹੈ। ਦੁਖੀ ਤੇ ਭਰੇ ਪੀਤੇ ਇਨਸਾਨ ਦੀ ਜੇ ਕੋਈ ਧਿਆਨ ਨਾਲ ਗੱਲ ਹੀ ਸੁਣ ਲਵੇ ਤਾਂ ਵੀ ਉਸਨੂੰ ਰਾਹਤ ਮਿਲ ਜਾਂਦੀ ਹੈ। ਹਮਦਰਦੀ ਕਰਨਾ ਇਹੀ ਹੈ। ਭਾਵੇਂ ਅਸੀਂ ਉਸਦੀ ਕੋਈ ਵੀ ਮਦਦ ਨਾ ਕਰ ਸਕੀਏ ਜਾਂ ਉਸਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਾ ਲੱਭ ਸਕੀਏ, ਉਸਨੂੰ ਕੋਈ ਵੀ ਸੁਝਾਅ ਵੀ ਨਾ ਦੇ ਸਕੀਏ ਫਿਰ ਵੀ ਕੇਵਲ ਹਮਦਰਦੀ ਕਰਨ ਨਾਲ, ਧਿਆਨ ਨਾਲ ਗੱਲ ਸੁਣਨ ਨਾਲ ਵੀ ਦੁਖੀ ਨੂੰ ਸਹਾਰਾ ਮਿਲ ਸਕਦਾ ਹੈ। ਕਿਸੇ ਦਾ ਦਰਦ ਸੁਣਨਾ ਤੇ ਉਸਨੂੰ ਹੱਲਾਸ਼ੇਰੀ ਦੇਣਾ ਵੀ ਇੱਕ ਸੇਵਾ ਹੈ। ਜੋੜਿਆਂ, ਭਾਂਡਿਆਂ, ਛਬੀਲ ਤੇ ਲੰਗਰਾਂ ਦੀ ਸੇਵਾ ਦੇ ਨਾਲ-ਨਾਲ ਅੱਜ ਸਾਡੇ ਸਮਾਜ ਵਿਚ ਹੱਲਾਸ਼ੇਰੀ ਦੀ ਸੇਵਾ ਕਰਨ ਵਾਲਿਆਂ ਦੀ ਵੀ ਲੋੜ ਹੈ। ਤਨ ਦੇ ਦੁੱਖ ਦਰਦ ਨੂੰ ਤਾਂ ਹਰ ਕੋਈ ਵੇਖ ਤੇ ਸਕਦਾ ਹੈ ਪਰ ਮਨ ਦੇ ਦਰਦ ਨੂੰ ਸਮਝਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਅੱਜ ਨੂੰ ਅਜਿਹੇ ਸਮਾਜ ਸੇਵੀਆਂ ਦੀ ਲੋੜ ਹੈ। | ਜਿਹਨਾਂ ਕੋਲ ਬੈਠ ਕੇ ਕੋਈ ਪਰੇਸ਼ਾਨ ਦਾ ਮਨੁੱਖ ਆਪਣਾ ਦੁੱਖ-ਦਰਦ ਸਾਂਝਾ ਕਰ ਸਕੇ। ਅਜਿਹੀ ਸੇਵਾ ਕਰਨ ਵਾਲੇ ਕੋਲ ਨੂੰ ਮੁੱਖ ਤੌਰ ‘ਤੇ ਦੋ ਗੁਣ ਹੋਣੇ ਚਾਹੀਦੇ ਹਨ – ਰ ਪਹਿਲਾ ਉਹ ਕਿਸੇ ਦੇ ਭੇਤ ਆਪਣੇ ਤੱਕ 5, ਹੀ ਰੱਖ ਸਕੇ। ਜੇਕਰ ਕਿਸੇ ਦਾ ਸੁਭਾਅ ਅਜਿਹਾ ਹੋਵੇਗਾ ਕਿ ਦੱਸੀ ਗੱਲ ਨੂੰ ਹੋਰਾਂ ਦੀ ਤੱਕ ਪਹੁੰਚਾਵੇਗਾ ਤਾਂ ਕੋਈ ਵੀ ਦੁਖੀ ਉਸਨੂੰ ਆਪਣੀ ਗੱਲ ਨਹੀਂ ਦੱਸੇਗਾ। ਕਿਸੇ ਦੀਆਂ ? ਮਜਬੂਰੀਆਂ ਸੁਣ ਕੇ ਅਸੀਂ ‘ਜਜਮੈਂਟਲ (ਨਿਰਣਾ ਵਾਚਕ) ਨਾ ਹੋਈਏ ਭਾਵ ਉਸ ਬਾਰੇ ਆਪਣੀ ਮਾੜੀ-ਚੰਗੀ ਰਾਏ ਨਾ ਬਣਾ ਲਈਏ।
ਦੂਜਾ ਗੁਣ ਹੈ – ਧਿਆਨ ਨਾਲ ਦੇ ਸੁਣਨਾ। ਜੇ ਕਿਸੇ ਦੀ ਗੱਲ ਸੁਣਦਿਆਂ ਅਸੀਂ ਬਾਰ-ਬਾਰ ਘੜੀ ਵੱਲ ਵੇਖਾਂਗੇ ਜਾਂ ਮੋਬਾਇਲ ਚਲਾਉਣਾ ਸ਼ੁਰੂ ਕਰ ਦਿਆਂਗੇ ਤਾਂ ਦੁਖੀ ਬੰਦਾ ਹੋਰ ਗੱਲ ਦੱਸਣ ਤੋਂ ਝਿਜਕ ਜਾਏਗਾ, ਰੁਕ ਜਾਏਗਾ। ਇਕ ਹੈ ਸੁਣਨਾ, ਤੇ ਦੂਜਾ ਹੈ ਧਿਆਨ ਨਾਲ ਸੁਣਨਾ, ਹਮਦਰਦੀ ਨਾਲ ਸੁਣਨਾ। ਜਦ ਕਿਸੇ ਨੂੰ ਇਹ ਨ ਅਹਿਸਾਸ ਹੋ ਜਾਏ ਕਿ ਇਹ ਸੱਜਣ ਮੇਰੇ ਹੈ। ਨਾਲ ਹਮਦਰਦੀ ਕਰਨ ਵਾਲੇ ਹਨ ਤਾਂ ਉਸਨੂੰ ਢਾਰਸ ਮਿਲ ਜਾਂਦੀ ਹੈ। ਕਹਿੰਦੇ ਨੂੰ ਹਨ ਕਈ ਵਾਰੀ ਤਬੀਅਤ ਦਵਾਈ ਲੈਣ ਮਾਂ ਨਾਲ ਨਹੀਂ ਸਗੋਂ ਕੇਵਲ ਹਾਲ ਸੁਣਨ ਨਾਲ ਵੀ ਠੀਕ ਹੋ ਜਾਂਦੀ ਹੈ।
ਜਿੰਨੀ ਕੋਈ ਗੱਲ ਕਰੇਗਾ ਓਨਾ ਉਸ ਦੇ ਮਨ ਦਾ ਭਾਰ ਹਲਕਾ ਹੋਵੇਗਾ, ਠੀਕ ਹੋਵੇਗਾ। ਮਹਾਨ ਚਿੰਤਕ ਸਿਗਮੰਡ ਫਰਾਇਡ ਦਾ ਇੱਕ ਸੰਕਲਪ ਹੈ – ਤਾਂ Talking Cures (ਬੋਲਣਾ ਇਲਾਜ ਹੈ। ਜਾਂ ਜੋ ਜਿੰਨਾ ਆਪਣੀਆਂ ਭਾਵਨਾਵਾਂ ਨੂੰ ਗੇ ਦੱਸੇਗਾ, ਬੋਲੇਗਾ ਓਨਾ ਹੀ ਉਸਨੂੰ ਆਰਾਮ ਕ ਮਿਲੇਗਾ। ਬੋਲਣਾ ਵੀ ਇੱਕ ਦਵਾਈ ਹੈ, , ਤੰਦਰੁਸਤੀ ਹੈ (Talking is healing) |
ਕਈ ਕਿਸਾਨ ਪੁੱਛਦੇ ਸਨ – ਕਿਸ ਹ ਨਾਲ ਗੱਲ ਕਰੀਏ? ਕੀ ਕੋਈ ਫੋਨ ਨੰਬਰ ਰੇ ਹੈ ਜਾਂ ਯੂਨੀਵਰਸਿਟੀ ਵਲੋਂ ਕੋਈ ਤਾਂ ਕਾਉਂਸਲਰ ਹੈ ਜਿਸ ਨਾਲ ਗੱਲ ਕਰੀਏ ?
ਜੁਆਬ ਹੈ – ਪਰਿਵਾਰ ਨਾਲ ਗੱਲ ਕਰੀਏ, ਬਜ਼ੁਰਗਾਂ ਨਾਲ ਗੱਲ ਕਰੀਏ, ਚੰਗੇ ਦੋਸਤਾਂ ਨਾਲ ਗੱਲ ਕਰੀਏ…..। ਕੋਈ ਇੱਕ ਕਾਉਂਸਲਰ ਜਾਂ ਫੋਨ ਨੰਬਰ ਸਭ ਨੂੰ ਦੇਣਾ ਸੰਭਵ ਨਹੀਂ। ਹਾਂ, ਸਾਰੇ ਸਮਾਜ ਨੂੰ ਹੀ ਤਿਆਰੀ ਕਰਨ ਦੀ ਲੋੜ ਹੈ। ਜਦੋਂ ਵੀ ਕੋਈ ਇੱਕ ਢਿੱਲਾ ਪਵੇ, ਦੂਜਾ ਉਸਨੂੰ ਸੰਭਾਲ ਲਵੇ।
‘ਕਰੋਗੇ ਗੱਲ ਮਿਲੇਗਾ ਹੱਲ ਦਾ ਦੂਜਾ ਭਾਗ ਹੈ – ਮਿਲੇਗਾ ਹੱਲ। ਇੱਥੇ ਇਹ ਸੁਆਲ ਵੀ ਪੈਦਾ ਹੁੰਦਾ ਹੈ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਕੋਈ ਦੇ ਸਕਦਾ ਹੈ?
ਜੁਆਬ ਹੈ – ਨਹੀਂ। ਪਰ ਜੇ ਸਮੱਸਿਆਵਾਂ ਦੇ ਹੱਲ ਨਹੀਂ ਵੀ ਮਿਲਣਗੇ। ਤਾਂ ਵੀ ਗੱਲ ਕਰਨ ਨਾਲ ਕੁਝ ਨਵੀਆਂ ਤਰਕੀਬਾਂ, ਨਵੇਂ ਰਾਹ ਮਿਲ ਸਕਦੇ ਹਨ ਜੋ ਹੱਲ ਦੇ ਨੇੜੇ ਲੈ ਜਾਣ ਵਿਚ ਸਹਾਈ ਹੋ ਵੀ ਸਕਦੇ ਹਨ।
ਆਸਵੰਦ ਹੋਈਏ। ਜਿਵੇਂ ਹਰ ਕਿਸੇ ਨੂੰ ਦੀ ਸਮੱਸਿਆ ਵਿਲੱਖਣ ਹੈ, ਤਿਵੇਂ ਹੀ ਨੂੰ ਹਰੇਕ ਦਾ ਹੱਲ ਵੀ ਵਿਲੱਖਣ ਹੀ ਹੋਵੇਗਾ । ਹੈ ਪਰ ਹੱਲ ਵੱਲ ਜਾਣ ਲਈ ਪਹਿਲਾ ਕਦਮ ਹੈ – ਗੱਲ ਕਰਨੀ। ਗੱਲ ਕਰਾਂਗੇ ਤਾਂ ਹੱਲ ਮਿਲਣਗੇ। ਨਿੱਕਾ ਜਿਹਾ ਸੁਝਾਅ ਵੀ ਸਾਨੂੰ ਸਮੱਸਿਆ ਦੇ ਹੱਲ ਦੇ ਨੇੜੇ ਲਿਜਾ ਸਕਦਾ ਹੈ।
ਮਾਹਰ ਕਾਉਂਸਲਰਾਂ ਕੋਲ ਵੀ ਹਰੇਕ ਦੀ ਹਰ ਸਮੱਸਿਆ ਦਾ ਹੱਲ ਨਹੀਂ ਹੁੰਦਾ ਪਰ ਉਹਨਾਂ ਕੋਲ ਇਹ ਜਾਚ ਹੁੰਦੀ ਹੈ ਕਿ ਪਰੇਸ਼ਾਨ ਵਿਅਕਤੀ ਦੇ ਸੋਚਣ ਦੇ ਢੰਗਤਰੀਕੇ ਨੂੰ ਠੀਕ ਕਰਕੇ ਉਸਨੂੰ ਇਸ ਕਾਬਲ ਬਣਾ ਦਿੰਦੇ ਹਨ ਕਿ ਵਿਅਕਤੀ ਆਪਣੀ ਸਮੱਸਿਆ ਦਾ ਹੱਲ ਆਪ ਹੀ ਲੱਭ ਲੈਣ ਦੇ ਯੋਗ ਹੋ ਜਾਂਦਾ ਹੈ। ਜੇਕਰ ਤੁਰੰਤ ਕੋਈ ਹੱਲ ਨਾ ਮਿਲੇ ਤਾਂ ਇਹ ਪ੍ਰੇਰਣਾ ਵੀ ਬੜੀ ਲਾਹੇਵੰਦੀ ਹੁੰਦੀ ਹੈ ਕਿ ਫਲਾਂ ਫਲਾਂ ਕੰਮ ਕਰਕੇ ਵੇਖੋ, ਫਲਾਂ-ਫਲਾਂ ਨਾਲ ਗੱਲ ਕਰਕੇ ਵੇਖੋ । ਕਈ ਵਾਰੀ ਤਾਲਾ ਗੁੱਛੇ ਦੀ ਅਖੀਰਲੀ ਚਾਬੀ ਨਾਲ ਹੀ ਖੁਲਦਾ ਹੈ। ਸੋ ਹੌਸਲਾ ਰੱਖਣ ਤੇ ਡਟੇ ਰਹਿਣ ਵਿੱਚ ਹੀ ਭਲਾ ਹੈ।
ਮੁਕਦੀ ਗੱਲ ਇਹ ਹੈ ਕਿ ਪਰੇਸ਼ਾਨ ਬੰਦਾ ਗੱਲ ਕਰੇ ਅਤੇ ਅਸੀਂ ਸਾਰੇ ਸੁਣੀਏ, ਹੋਂਸਲਾ ਦੇਈਏ, ਆਸ ਵਿਖਾਈਏ, ਹੱਲ ਸੁਝਾਈਏ॥
ਕਰਜ਼ੇ ਮੁਆਫ ਕਰਵਾਉਣ ਲਈ , ਸੰਘਰਸ਼ ਚਲਦੇ ਰਹਿਣ, ਜਥੇਬੰਦੀਆਂ ਕਿਸਾਨਾਂ ਦੀ ਭਲਾਈ ਲਈ ਸੱਚੇ ਮਨੋਂ। ਕਾਰਜਸ਼ੀਲ ਰਹਿਣ ਪਰ ਕੋਈ ਵੀ ਕਿਸਾਨ ਖੁਦਕੁਸ਼ੀ ਨਾ ਕਰੇ। ਕਿਸੇ ਵੀ ਘਰ ਦਾ ਚਿਰਾਗ ਨਾ ਬੁਝੇ। ਯਾਦ ਰੱਖੀਏ, ਕੇਵਲ ਖੁਦਕੁਸ਼ੀ ਕਰਨ ਵਾਲਾ ਹੀ ਦੋਸ਼ੀ ਨਹੀਂ, ਸਗੋਂ ਸਮਾਜ ਅਤੇ ਉਸਦਾ ਆਲਾ ਦੁਆਲਾ ਵੀ ਜ਼ਿੰਮੇਵਾਰ ਹੈ ਜੋ ਉਸਦੇ ਦਰਦ ਨੂੰ ਸੁਣ ਨਹੀਂ ਸਕਿਆ, ਸਮਝ ਨਹੀਂ ਸਕਿਆ, ਸੰਭਾਲ ਨਹੀਂ ਸਕਿਆ।
ਤੁਹਾਡੇ ਆਲੇ-ਦੁਆਲੇ ਜੇ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਉਸਨੂੰ ਅਣਡਿੱਠਾ ਨਾ ਕਰਿਓ। ਤੁਹਾਡੇ ਨਿੱਕੇ ਜਿਹੇ ਸਨੇਹ ਨਾਲ, ਹਮਦਰਦੀ ਨਾਲ ਉਹ ਠੀਕ ਹੋ ਸਕਦਾ ਹੈ, ਖੁਦਕੁਸ਼ੀ ਤੋਂ ਬਚ ਸਕਦਾ ਹੈ। ਪਰਿਵਾਰਾਂ ਵਿਚ ਪਿਆਰ ਤੇ ਸਮਾਜ ਵਿਚਲਾ ਭਾਈਚਾਰਾ ਮਜ਼ਬੂਤ ਕਰੀਏ। ਕਰਜ਼ੇ ਦੇ ਭਾਰ ਨੂੰ ਮਨ ਦਾ ਭਾਰ ਨਾ ਬਣਨ ਦੇਈਏ। ਗੱਲ ਕਰੀਏ, ਪਰੇਸ਼ਾਨੀ ਦੱਸੀਏ ਤੇ ਉਦੱਮ ਕਰੀਏ ਤਾਂ ਹੱਲ ਜ਼ਰੂਰ ਮਿਲਣਗੇ।

You may also like