ਉਹ ਲੋੜ ਨਾਲੋਂ ਵੀ ਵੱਧ ਸਿਆਣਾ ਸੀ

by admin

ਮੈਂ ਪਹਿਲੀ ਜਮਾਤ ਤੋਂ ਬਾਹਰਵੀਂ ਤੱਕ ਉਸ ਨਾਲ ਪੜੀ ਸੀ, ਉਹ ਮੇਰਾ ਬਹੁਤ ਮੋਹ ਕਰਦਾ ਸੀ, ਸਾਰੀ ਕਲਾਸ ਵਿੱਚ ਹੀ ਉਸਦੇ ਨਾਮ ਦੀ ਚਰਚਾ ਰਹਿੰਦੀ, ਬਿੱਕਰ ਬਿੱਕਰ ਕਰਦੀਆ ਕੁੜੀਆਂ ਉਸਦੇ ਅੱਗੇ-ਪਿੱਛੇ ਫਿਰਦੀਆ, ਸਕੂਲ ਵੇਲੇ 12ਵੀ ਦੀ ਗੱਲ ਆ, ਇੱਕ ਗੋਰੀ ਚਿੱਟੀ ਮੇਮ ਵਰਗੀ ਆਂਟੀਸਾਡੇ ਸਕੂਲ ਆਈ, ਉਹਨੇ ਗਰੀਬ ਮੁੰਡੇ ਕੁੜੀਆਂ ਨੂੰ ਸਕੂਲ ਵਰਦੀਆਂ ਵੰਡੀਆ ,

ਬੂਟ ਵੰਡੇ, ਫੇਰ ਸਾਨੂੰ ਪਤਾ ਲੱਗਾ ਕਿ ਉਹ ਬਿੱਕਰ ਦੀ ਮੰਮੀ ਸੀ, ਬਾਹਰਲੇ ਮੁਲਕ ਰਹਿੰਦੀ ਸੀ, ਇਹ ਜੋ ਸਕੂਲ ਜਿਸ ਵਿੱਚ ਅਸੀਂ ਪੜਦੇ ਸੀ ਉਹ ਬਿੱਕਰਦੇ ਡੈਡੀ ਦੀ ਯਾਦ ਵਿੱਚ ਉਸਦੀ ਮੰਮੀ ਤੇ ਮਾਮੇ ਨੇ ਬਣਵਾਇਆ ਸੀ, ਕਹਿੰਦੇ ਬਹੁਤ ਭਗਤ ਲੋਕ ਸੀ ਉਸਦੇ ਡੈਡੀ ਆਪਣੇ ਵੇਲੇ ਪਿੰਡ ਦਾ ਸਰਪੰਚ ਰਿਹਾ ਸੀ, ਫੇਰ ਬਾਹਰਲੇ ਮੁਲਕ ਚੱਲ ਗਿਆ, ਘਰ ਵਿੱਚ ਅਮੀਰੀ ਬਹੁਤ ਸੀ, ਮੈਂ ਆਪਣੇ ਡੈਡੀ ਵਾਲੇ ਸਕੂਲ ਨਹੀਂ ਛੱਡ ਕੇ ਹੋਰ ਕਿਤੇ ਕਿਉਂ ਪੜਾ ਇਸ ਕਰਕੇ ਬਿੱਕਰ ਇੱਥੇ ਹੀ ਪੜਦਾ ਸੀ,ਬਾਰਾਂ ਜਮਾਤਾਂ ਕਰਕੇ ਉਹ ਮੇਰੇ ਨਾਲ ਕਾਲਜ ਲੱਗ ਗਿਆ, ਉਦੋ ਇੱਕ ਦੂਜੇ ਨਾਲ ਮੋਹੱਬਤ ਹੋ ਗਈ ਤਿੰਨ ਸਾਲ ਤੀਆਂ ਵਾਂਗ ਲੰਘੇ ਪਰ BA ਫਾਈਨਲ ਮੈਂ ਪਾਸ ਕਰ ਗਈ ਉਹ ਫੇਲ ਮਗਰੋ ਪੜਨੋ ਹੱਟ ਗਿਆ, ਜੱਟ ਬੂਟ ਜਿਹਾ ਬੰਦਾ ਸੀ।

ਮਾਸਟਰ ਨੇ ਕਈ ਵਾਰ ਰੋਕਿਆ ਸੀ ਕਾਲਜ ਕੁੜਤਾ ਪਜਾਮਾ ਨਹੀਂ ਪਾਕੇ ਆਉਣਾ ,ਪਰ ਉਹ ਰੋਜ ਉਸੇ ਪਹਿਰਾਵੇ ਵਿੱਚ ਆਉਂਦਾ ਉਸਦੀ ਵੱਖਰੀ ਦਿਖ ਸੀ, ਮੇਰੇ ਬਾਰੇ ਆਪਣੀ ਮੰਮੀ ਨਾਲ ਸਿੱਧੀ ਗੱਲ ਕਰ ਲਈ ਸੀ, ਵੇਖ ਪੁੱਤ ਜੇ ਕੁੜੀ ਦੇ ਘਰਵਾਲੇ 2 ਸਾਲ ਰੁੱਕ ਸਕਦੇ ਆ ਅਸੀਂ ਤੇਰਾ ਵਿਆਹ ਉਸ ਨਾਲ ਕਰ ਦਵਾਂਗੇ ,ਉਸਦੀ ਮੰਮੀ ਨੇ ਕਿਹਾ। ਪਰ ਮੇਰੀ ਦਾਦੀ ਨੂੰ ਮੇਰੇ ਵਿਆਹ ਦੀ ਕਾਹਲੀ ਸੀ, ਮੁੰਡਾ ਵੇਖ ਰਿਸ਼ਤਾ ਪੱਕਾ ਕਰ ਦਿੱਤਾ।ਉਹ ਬੜਾ ਤੜਫੇਆ ਸੀ, ਵਿਆਹ ਬਾਹਦ ਇੱਕ ਵਾਰ ਫੋਨ ਕਰਕੇ ਜਰੂਰ ਦੱਸੀ ਤੇਰਾ ਸੋਹਰਾ ਪਰਿਵਾਰ ਕਿਵੇ ਆ , ਤੂੰ ਖੁਸ਼ ਮੈਂ ਉਵੇਂ ਹੀ ਕੀਤਾ ਪਹਿਲੀ ਵਾਰ ਪੈਕੇ ਆਈ ਬਿੱਕਰ ਨੂੰ ਫੋਨ ਕੀਤਾ, ਆਖਦਾ ਜੇ ਰਾਜੀ ਖੁਸ਼ੀ ਆ , ਅੱਗੇ ਵੀ ਖੁਸ ਰਹੀ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਆ, ਹੁਣ ਕਦੀ ਫੋਨ ਨਾਂ ਕਰੀ ਆਪਣਾ ਘਰ ਵੱਸਾਂ, ਉਹ ਲੋੜ ਨਾਲੋਂ ਵੀ ਵੱਧ ਸਿਆਣਾ ਸੀ,

11ਸਾਲ ਬੀਤ ਗਏ ,ਕਦੇ ਉਸਨੂੰ ਨਹੀਂ ਵੇਖਿਆ ਆਪਣੇ ਆਪ ਵਿੱਚ ਗੁਆਚ ਗਈ, ਮੇਰੀ ਨਣਾਨ ਮੈਂ ਆਪਣੇ ਹੱਥੀ ਵਿਆਹਿਆ ਸੀ, ਜਿਹੜੇ ਪਿੰਡੋ ਬਰਾਤ ਆਈ ਉਹ ਬਿੱਕਰ ਦਾ ਪਿੰਡ ਸੀ ਇੱਕ ਵਾਰ ਪਿੰਡ ਦਾ ਨਾਮ ਸੁਣ ਕੇ ਹਿੱਲ ਜੇ ਗਈ, ਵਿਆਹ ਹੋ ਗਿਆ ਸਾਲ ਬੀਤ ਗਿਆ, ਕੁੜੀ ਨੂੰ ਦਾਜ ਤੋਂ ਤੰਗ ਕਰਦੇ ਕਦੇ ਕੁੱਝ ਕਦੇ ਕੁੱਝ ਅਖੀਰ ਮੇਰਾ ਜੇਠ ਆਪਣੀ ਭੈਣੇ ਨੂੰ ਲੈ ਆਇਆ ,ਪੰਚਾਏਤਾ ਹੋਈਆਂ ਕੋਈ ਗੱਲ ਸਿਰੇ ਨਾਂ ਲੱਗੀ ਉਹ ਸਾਫ ਮੁਕਰ ਗਏ , ਅਸੀਂ ਕੋਈ ਦਾਜ ਦੀ ਮੰਗ ਨਹੀਂ ਰੱਖੀ, ਮੇਰੀ ਜੇਠਾਣੀ ਦੀ ਮਾਂ-ਪਿਉ ਆਏ, ਆਖਣ ਲੱਗੇ ਸਾਡੀ ਰਿਸ਼ਤੇਦਾਰੀ ਉਸ ਪਿੰਡ ਉਹ ਬੰਦਾ ਆਪਣਾ ਫੈਸਲਾ ਕਰਵਾ ਸਕਦਾ, ਬੜੀ ਪਹੁੰਚ ਉਸਦੀ, ਦੂਜੇ ਦਿਨ ਉਸਨੂੰ ਬੁਲਾ, ਵਾਹਵਾਂ ਵੱਡੀ ਗੱਡੀ ਵਿੱਚੋ ਚਿੱਟਾ ਕੁੜਤਾ ਪਜਾਮਾ ਪਾਈ ਇੱਕ ਸਰਦਾਰ ਮੁੰਡਾ ਉੱਤਰਿਆ ,
ਮੈਂ ਚੌਕੇ ਵਿੱਚ ਖੜੀ ਸੀ ਪਰ ਸਕਲ ਨਹੀਂ ਵੇਖ ਸਕੀ,

ਮੈਂ ਚੌਂਕੇ ਵਿੱਚ ਖੜੀ ਸੀ ਪਰ ਸਕਲ ਨਹੀਂ ਵੇਖ ਸਕੀ, ਜੇਠਾਣੀ ਨੇ ਪਾਣੀ ਫੜਾਇਆ, ਗੈਸਟ ਰੂਮ ਵਿੱਚ ਗੱਲਾਂ ਬਾਤਾਂ ਹੋ ਰਹੀਆ ਸੀ ਕੀ ਕਰਨਾ ਅੱਗੇ ਕੁੜੀ ਵਸਾਉਣੀ ਆ ਜੇ ਆਪਾ …. ਚਾਹ ਫੜਾਉਣ ਦੀ ਜ਼ਿੰਮੇਵਾਰੀ ਮੇਰੀ ਸੀ, ਜਦੋ ਚਾਹ ਫੜਾਉਣ ਗਈ , ਮੈਨੂੰ ਉਸਦਾ ਚੇਹਰਾ ਬਿੱਕਰ ਵਰਗਾ ਲੋਗਾ।ਪਰ ਉਹ ਤੇ ਕਟਿੰਗ ਵਾਲਾ ਸੀ, ਜਦੋ ਮੇਰੇ ਸੋਹਰੇ ਨੇ ਗੱਲਾਂ ਕਰਦੇ ਨੇ ਕਿਹਾ” ਬਿੱਕਰ ਸਿਆਂ ਹੁਣ ਤੂੰ ਵਿੱਚ ਪੈ ਕਰ ਕੋਈ ਹੱਲ, ਮੈਂ ਇੱਕ ਦਮ ਡਰ ਗਈ ਹੈ ਸੱਚੀ ਬਿੱਕਰ, ਉਸਨੇ ਮੇਰੇ ਵੱਲ ਵੇਖਿਆ, ਮੈਂ ਹੱਥ ਜੋੜ ਸਤਿ ਸ੍ਰੀ ਅਕਾਲ ਬੁਲਾਈ। ਆਪਣੇ ਕਮਰੇ ਵਿੱਚ ਆ ਗਈ, ਰੋਟੀ ਲਈ ਮਟਰ ਤੇ ਪਿੰਡੀਆ ਦੀ ਸਬਜ਼ੀ ਤਿਆਰ ਸੀ,ਪਰ ਪਤਾ ਨਹੀਂ ਕਿਉਂ ਮੈਂ ਮੂੰਗੀ ਵੀ ਬਣਾ ਲਈ। ਦੋ ਸਬਜ਼ੀਆਂ ਪਹਿਲਾ ਤੋਂ ਤਿਆਰ ਨੇ ਇਸ ਦੀ ਕੀ ਲੋੜ ਸੱਸ ਨੇ ਪੁੱਛਿਆ , ਜਦੋ ਰੋਟੀ ਲਈ ਆ ਸਾਰੇ ਡਾਈਨਿੰਗ ਟੇਬਲ ਤੇ ਆਏ , ਨਾਂ ਉਹਨੇ ਭਿੰਡੀਆ ਖਾਂਦੀਆਂ ਨਾਹੀ ਮਟਰ, ਸਿਰਫ ਮੂੰਗੀ ਦਾਲ ਰੋਟੀ ਖਾਦੀ ਉਸਨੂੰ ਬਹੁਤ ਪਸੰਦ ਸੀ, ਅੱਜ ਵੀ ਪਸੰਦ ਆ ਇਹ ਵੇਖਕੇ ਸਕੂਨ ਮਿਲਿਆ, ਦੋ ਬਿਨਾ ਬਾਦ ਪੰਚਾਇਤ ਬੈਠੀ ਤੇ ਫੈਸਲਾ ਹੋ ਗਿਆ। ਵੇਖ ਬਈ ਮਨਕਿਰਤ ਸਿਆਂ ਕੁੜੀ ਮੇਰੀ ਭੈਣ ਆ ਅੱਗੇ ਤੋਂ ਕੋਈ ਲਾਬਾਂ ਨਾਂ ਆਵੇ ਤੇਰੇ ਵੱਲੋ, ਬਿੱਕਰ ਨੇ ਮੇਰੀ ਨਨਾਣ ਦਾ ਟੁੱਟਾ ਘਰ ਵਸਾ ਦਿੱਤਾ ।

ਲਿਖਤ- ਸੁਮੀਤ ਜੋਸਨ

ਸੁਮੀਤ ਜੋਸਨ

You may also like