396
ਸ਼ਹਿਰ ਦੇ ਇਕ ਘੁੱਗ ਵਸਦੇ ਮੁਹੱਲੇ ਵਿਚ ਉਹ ਮਰਿਆ ਸੀ। ਉਸ ਦੀ ਲੋਥ ਦੇ ਆਲੇ ਦੁਆਲੇ ਕਾਫੀ ਲੋਕ ਇਕੱਠੇ ਹੋ ਰਹੇ ਸਨ। ਜਿਵੇਂ ਕਿ ਭਾਂਤ ਭਾਂਤ ਦੀਆਂ ਗੱਲਾਂ-ਬਾਤਾਂ ਕਰ ਰਹੇ ਸਨ।
ਇਕ ਬੋਲਿਆ “ਬਈ ਇਹ ਸ਼ਰਾਬ ਜਿਆਦਾ ਪੀਦਾ ਸੀ ਇਸ ਕਾਰਨ ਇਹਦਾ ਹਾਰਟ ਫੇਲ੍ਹ ਹੋ ਗਿਆ।
ਦੁਜੇ ਨੇ ਕਿਹਾ- ਨਹੀਂ, ਇਹ ਗੱਲ ਨਹੀਂ, ਇਹ ਤਾਂ ਬੇਰੋਜ਼ਗਾਰ ਸੀ, ਭੁਖ ਦੇ ਦੁੱਖੋਂ ਇਸ ਨੇ ਖੁਦਕਸ਼ੀ ਕੀਤੀ।
ਤੀਸਰੇ ਬੰਦੇ ਦੀ ਅਵਾਜ਼ ਆਈ- ਭਲਾ ਜੇ ਇਹ ਬੇਰੋਜ਼ਗਾਰ ਸੀ ਤਾਂ ਇਸਨੇ ਇੰਪਲਾਇਮੈਂਟ ਐਕਸਚੇਂਜ ਵਿਚ ਆਪਣਾ ਨਾਂ ਦਰਜ ਕਿਉਂ ਨਾ ਕਰਵਾਇਆ।
ਨਿਰੰਜਨ ਸ਼ਰਮਾ