454
ਰਾਗੀ ਸ਼ਾਂਤ ਸਿੰਘ ਬੜੇ ਬੇਚੈਨ ਸਨ। ਦੁਪਹਿਰ ਵੇਲੇ ਜਦ ਉਹ ਘਰ ਆਰਾਮ ਕਰ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਦੀ ਕਿੱਲੀ ਨਾਲ ਟੰਗੀ ਕਮੀਜ਼ ਵਿੱਚੋਂ ਸੌ ਰੁਪਏ ਦਾ ਨੋਟ ਕੱਢ ਲਿਆ ਸੀ। ਸਾਰੇ ਪਰਿਵਾਰ ਤੋਂ ਪੁੱਛਿਆ ਗਿਆ ਪਰ ਨੋਟ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ।
ਘਰ ਵਿੱਚ ਜਦ ਨੋਟ ਬਾਰੇ ਰੌਲਾ ਪਿਆ ਹੋਇਆ ਸੀ ਤਾਂ ਰਾਗੀ ਦਾ ਦਸ ਸਾਲ ਦਾ ਲੜਕਾ ਘਰ ਵਿਚ ਦਾਖਲ ਹੋਇਆ। ਉਹ ਕੀਰਤਨ ਹੁੰਦੇ ਸਮੇਂ ਟੱਲੀਆਂ ਵਜਾਇਆ ਕਰਦਾ ਸੀ ਅਤੇ ਕੀਰਤਨ ਦੀਆਂ ਸਾਖੀਆਂ ਨੂੰ ਬੜੇ ਧਿਆਨ ਨਾਲ ਸੁਣਿਆ ਕਰਦਾ ਸੀ। ਪਿਤਾ ਨੇ ਨੋਟ ਬਾਰੇ ਲੜਕੇ ਤੋਂ ਵੀ ਪੁੱਛਿਆ।
“ਹਾਂ ਪਿਤਾ ਜੀ ਉਹ ਨੋਟ ਮੈਂ ਹੀ ਲੈ ਕੇ ਗਿਆ ਸੀ। ਆਪਜੀ ਵੀ ਬੜੇ ਖੁਸ਼ ਹੋਵੋਗੇ ਕਿ ਮੈਂ ਅੱਜ ਬਹੁਤ ਹੀ ਵੱਡਾ ਪਰ-ਉਪਕਾਰ ਦਾ ਕੰਮ ਕਰਕੇ ਆਇਆ ਹਾਂ। ਉਨ੍ਹਾਂ ਸਾਰੇ ਰੁਪਿਆਂ ਨਾਲ ਮੈਂ ਬਹੁਤ ਸਾਰੇ ਕੋਹੜੀਆਂ ਨੂੰ ਭੋਜਨ ਛਕਾ ਦਿੱਤਾ ਏ ਤੇ
…….)
ਉਸ ਦੇ ਮੂੰਹ ਉੱਤੇ ਇੱਕ ਜੋਰ ਦੀ ਥੱਪੜ ਵੱਜਿਆ, “ਇਹ ਤੂੰ ਕੀ ਮੂਰਖਤਾ ਕੀਤੀ ਏ, ਚੋਰ ਕਿਤੋਂ ਦਾ।”
‘‘ਪਰ ਪਿਤਾ ਜੀ ਮੈਂ ਤਾਂ ਸੱਚਾ-ਸੌਦਾ ਕੀਤਾ ਏ।”