ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਉੱਤਰ ਕੇ ਕੀਮਤੀ ਸਾੜੀ ਵਿੱਚ ਸਜੀ ਜਨਾਨੀ, ਬਾਹਰ ਖੜ੍ਹੀ ਟੈਕਸੀ ਵੱਲ ਵਧ ਰਹੀ ਸੀ। ਟੈਕਸੀ ਵਿੱਚ ਬੈਠੇ ਡਰਾਇਵਰਾਂ ਨੇ ਉਸ ਨੂੰ ਦੂਰੋਂ ਆਉਂਦੀ ਨੂੰ ਪਹਿਲਾਂ ਹੀ ਵੇਖ ਲਿਆ ਸੀ ਕਿ ਇਹ ਉਹੀ ਚੁਸਤ ਚਲਾਕ ਔਰਤ ਏ ਜੋ ਸਾਰੇ ਰਾਹ ਬੋਲਕੇ ਸਿਰ ਤਾਂ ਖਾਂਦੀ ਹੀ ਏ ਨਾਲ ਪੈਸੇ ਵੀ ਘੱਟ ਸੁੱਟ ਕੇ ਟੂਰ ਜਾਂਦੀ ਏ।
‘ਕਨਾਟ ਪਲੇਸ ਪਲੀਜ਼।”
ਡਰਾਇਵਰ ਨੇ ਤਾਕੀ ਖੋਲੀ ਅਤੇ ਨਾਲ ਹੀ ਹੱਥ ਦੇ ਇਸ਼ਾਰੇ ਨਾਲ ਆਪਣੇ ਗੂੰਗਾ ਅਤੇ ਬਹਿਰਾ ਹੋਣ ਦਾ ਸੰਕੇਤ ਦਿੱਤਾ।
ਜਨਾਨੀ ਆਪਣੀ ਆਦਤ ਦੇ ਉਲਟ, ਚੁੱਪ ਬੈਠੀ ਕੁੱਝ ਬੇਚੈਨੀ ਜਿਹੀ ਅਨੁਭਵ ਕਰ ਰਹੀ ਸੀ। ਉਹ ਬੋਲੇ ਵੀ ਤਾਂ ਕਿਸ ਨਾਲ। ਫਿਰ ਉਹ ਸੋਚਣ ਲੱਗੀ ਕਿ ਬਹਿਰੇ ਡਰਾਇਵਰ ਨੂੰ ਕਿਵੇਂ ਪਤਾ ਲੱਗਿਆ ਕਿ ਉਸ ਨੇ ਕਿੱਥੇ ਜਾਣਾ ਏ। ਟੈਕਸੀ ਝਟਕੇ ਨਾਲ ਕਨਾਟ ਪਲੇਸ ਰੁਕ ਗਈ ਸੀ। ਉਸ ਨੇ ਕਰਾਏ ਬਾਰੇ ਪੁੱਛਣ ਤੇ ਡਰਾਇਵਰ ਨੇ ਮੀਟਰ ਵੱਲ ਇਸ਼ਾਰਾ ਕਰ ਦਿੱਤਾ।
‘ਤੁਸੀਂ ਬਹਿਰੇ ਨਹੀਂ ਹੋ।” ਉਸ ਕਰਾਇਆ ਫੜਾਉਂਦੀ ਨੇ ਕਿਹਾ। “ਮੈਂ ਗੁੰਗਾ ਵੀ ਨਹੀਂ ਹਾਂ। ਡਰਾਇਵਰ ਨੇ ਸਲਾਮ ਬੁਲਾਈ।
ਉਹ ਆਪਣੇ ਬੁੱਲਾਂ ਉੱਤੇ ਉਂਗਲੀ ਰੱਖਕੇ ਅੱਗੇ ਟੁਰ ਗਿਆ, ਜਿਵੇਂ ਚੁੱਪ ਰਹਿਣ ਦਾ ਸੁਨਹਿਰੀ ਅਸੂਲ ਦੱਸ ਗਿਆ ਹੋਵੇ।
ਸੁਨਹਿਰੀ ਅਸੂਲ
432
previous post