730
ਉਹ ਬਾਜ਼ਾਰ ‘ਚੋਂ ਲੰਘ ਰਿਹਾ ਸੀ। ਇਕ ਫੁੱਟਪਾਥ ਤੇ ਪਈਆਂ ਮੂਰਤੀਆਂ ਦੇਖ ਕੇ ਉਹ ਰੁਕ ਗਿਆ।
ਉਹ ਮੂਰਤੀ ਕਲਾ ਦਾ ਕਾਫ਼ੀ ਪ੍ਰੇਮੀ ਸੀ। ਉਹ ਉਹਨਾਂ ਵੱਲ ਵੱਧ ਗਿਆ।
ਫੁੱਟਪਾਥ ਤੇ ਪਈਆਂ ਉਹ ਖੂਬਸੂਰਤ ਮੂਰਤੀਆਂ। ਵਧੀਆ ਤਰਾਸ਼ੀਆਂ ਹੋਈਆਂ। ਰੰਗਾਂ ਦੇ ਸੁਮੇ ਲ ਵਿੱਚ, ਮੂਰਤੀ ਕਲਾ ਦਾ ਇਕ ਚੰਗਾ ਨਮੂਨਾ ਸਨ ਉਹ।
ਉਹ ਸੋਚ ਰਿਹਾ ਸੀ ਕਿ ਇਕ ਮੂਰਤੀ ਲੈ ਜਾਵੇ।
ਉਸ ਨੂੰ ਗੌਰ ਨਾਲ ਮੂਰਤੀਆਂ ਦੇਖਦੇ ਦੇਖ, ਮੂਰਤੀ ਵਾਲੇ ਨੇ ਕਿਹਾ, “ਲੈ ਜਾਓ ਸਾਬ, ਭਗਵਾਨ ਕ੍ਰਿਸ਼ਣ ਦੀ ਮੂਰਤੀ ਹੈ। ‘ਭਗਵਾਨ ਕ੍ਰਿਸ਼ਨ?” ਉਸ ਦੇ ਮੂੰਹੋਂ ਇਹ ਇਕ ਸਵਾਲੀਏ ਦੇ ਤੌਰ ਤੇ ਨਿਕਲਿਆ।
“ਹਾਂ ਸਾ ਬ! ਭਗਵਾਨ ਕ੍ਰਿਸ਼ਨ। ਆਪ ਤੋਂ ਹਿੰਦੂ ਹੈਂ, ਆਪ ਤੋ ਜਾਨਤੇ ਹੀ ਹੋਗੇ।”
ਉਹ ਖੜ੍ਹਾ ਮੂਰਤੀ ਵੱਲ ਦੇਖਦਾ ਰਿਹਾ। ਸੋਚਣ ਲੱਗਿਆ, ਇਹ ਮੂਰਤੀ ਤਾਂ ਆਦਮੀ ਨੂੰ ਹਿੰਦੂ ਬਣਾਉਂਦੀ ਹੈ।
‘ਸੋਚ ਕਿਆ ਰਹੇ ਹੋ, ਬਹੁਤ ਮਹਿੰਗੀ ਨਹੀਂ ਹੈ। ਪੈਕ ਕਰ ਤੂੰ ਸਾਬ। ਯੇ ਤੋ ਹਰ ਹਿੰਦੂ ਕੇ ਘਰ ਮੇਂ ਹੋਤੀ ਹੈ। ਮੂਰਤੀ ਵਾਲੇ ਨੇ ਕਿਹਾ।
‘ਨਹੀਂ ਚਾਹੀਦੀ, ਆਖ ਕੇ ਉਹ ਉਥੋਂ ਤੁਰ ਪਿਆ।
ਡਾ. ਸ਼ਿਆਮ ਸੁੰਦਰ ਦੀਪਤੀ