444
ਜੀ.ਟੀ. ਰੋਡ ਤੇ ਸਕੂਟਰ ਆਪਣੀ ਪੂਰੀ ਰਫਤਾਰ ਨਾਲ ਜਾ ਰਿਹਾ ਸੀ। ਅਗਲੇ ਚੌਂਕ ਤੇ ਟ੍ਰੈਫਿਕ ਇੰਚਾਰਜ ਖੜ੍ਹਾ ਸੀ। ਉਸ ਦੂਰੋਂ ਹੀ ਮੈਨੂੰ ਦੇਖਕੇ ਹੱਥ ਨਾਲ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਮੈਂ ਇਕ ਦਮ ਸਕੂਟਰ ਠੱਲ ਲਿਆ। ਸਕੂਟਰ ਰੁਕਦੇ ਸਾਰ ਹੀ ਉਸ ਮੇਰੇ ਤੇ ਸੁਆਲਾਂ ਦੀ ਝੜੀ ਹੀ ਲਾ ਦਿੱਤੀ।
‘‘ਤੇਰਾ ਡਰਾਈਵਿੰਗ ਲਾਈਸੈਂਸ ਹੈ?’
ਜੀ ਹੈ!” ਮੈਂ ਜੇਬ ਚੋਂ ਕਾਪੀ ਕੱਢਦੇ ਹੋਏ ਕਿਹਾ।
ਸਕੂਟਰ ਦੇ ਕਾਗਜ਼ ਪੱਤਰ ਕਿੱਥੇ ਨੇ?”
“ਕਾਗਜ਼ ਤਾਂ ਹੈ ਨੀਂ, ਅਚਾਨਕ ਮੇਰੇ ਮੂੰਹੋਂ ਨਿਕਲ ਗਿਆ।
‘‘ਹੈ ਨੀ ਤਾਂ ਸਕੂਟਰ ਪਾਸੇ ਲਾ ਕੇ ਖੜ੍ਹਾਦੇ, ਹੁਣੇ ਦੱਸਦਾਂ ਕਾਗਜ਼ ਕਿਮੇਂ ਬਣਦੇ ਐ, ਚੋਰੀ ਦਾ ਮਾਲ ਜੁ ਹੋਇਆ….
“ਨਹੀਂ ਜਨਾਬ! ਚੋਰੀ ਦਾ ਨੀ ਇਹਦੇ ਕਾਗਜ਼ ਪੱਤਰ ਰਜਿਸਟਰੇਸ਼ਨ ਵਾਸਤੇ ਕਚਹਿਰੀ `ਚ ਗਏ ਹੋਏ ਨੇ। ਮੈਂ ਫਟਾ ਫਟ ਦਸਾਂ ਦਾ ਨੋਟ ਇੰਸਪੈਕਟਰ ਵੱਲ ਵਧਾਉਂਦੇ ਹੋਏ, ਸਫਾਈ ਪੇਸ਼ ਕਰਦੇ ਕਿਹਾ।
ਨੋਟ ਨੂੰ ਝਮੁੱਟ ਜਿਹੀ ਮਾਰ ਕੇ ਫੜਦੇ ਉਸ ਢਿੱਲੇ ਜਿਹੇ ਪੈਦੇ ਕਿਹਾ
“ਇਹ ਵੀ ਤਾਂ ਕਾਗਜ਼ ਹੀ ਨੇ।”
ਡਾ. ਬਲਜੀਤ ਤਖ਼ਤੂਪੁਰੀ