ਸ਼ੇਰ ਦਾ ਭਾਸ਼ਨ

by Jasmeet Kaur

ਸ਼ੇਰ ਨੇ ਸਾਰੇ ਜਾਨਵਰਾਂ ਨੂੰ ਸੋਮਵਾਰ ਦਾ ਸੱਦਾ ਦਿੰਦੇ ਹੋਏ ਕਿਹਾ, “ਤੁਹਾਡੇ ਸਭ ਵਿੱਚੋਂ ਇਕ ਮੇਰਾ ਪੀ.ਏ.. ਤੇ ਬਾਕੀਆਂ ਨੂੰ ਉਹਨਾਂ ਦੀ ਯੋਗਤਾ ਅਣੁਸਾਰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾਵੇਗਾ ਤੇ ਬਾਅਦ ਵਿੱਚ ਮੈਂ ਭਾਸ਼ਣ ਦੇਵਾਂਗਾ?”
ਸੋਮਵਾਰ ਵਾਲੇ ਦਿਨ ਸਾਰੇ ਜਾਨਵਰ ਖੂਬ ਤਿਆਰੀਆਂ ਕਰਕੇ ਪਧਾਰੇ। ਬੱਕਰੀ ਤੇ ਲੂੰਬੜੀ ਨੇ ਰੰਗੀਨ ਐਨਕਾਂ ਲਾਈਆਂ ਹੋਈਆਂ ਸਨ। ਬਾਂਦਰ, ਖੋਤਾ, ਰਿੱਛ ਆਦਿ ਪਰੈਸ ਕੀਤੇ ਕਪੜੇ ਪਾਈ ਮੂੰਹ ’ਚ ਮੁਕਸਰਾ ਰਹੇ ਸਨ।
ਸਮਾਗਮ ਸ਼ੁਰੂ ਹੋ ਗਿਆ। ਖੋਤਾ ਪਹਿਲਾਂ ਹੀ ਖੜ੍ਹਾ ਹੋ ਗਿਆ, “ਮੈਂ ਪੀ.ਏ. ਬਣਾਂਗਾ??? “ਨਹੀਂ ਮੈਂ ਬਣਾਂਗਾ???
ਨਹੀਂ ਮੈਂ ਬਣੂ?”
ਬੱਕਰੀ, ਬਾਂਦਰ ਤੇ ਲੂੰਬੜੀ ਆਪਣਾ ਦਬਾਅ ਪਾ ਰਹੇ ਸਨ। ਅਖੀਰ ਜਦੋਂ ਗੱਲ ਵਧਦੀ ਗਈ ਤਾਂ ਹੱਥੋਂ ਪਾਈ ਸ਼ੁਰੂ ਹੋ ਗਈ। ਮੇਜ਼, ਕੁਰਸੀਆਂ ਟੁਟਣੀਆਂ ਸ਼ੁਰੂ ਹੋ ਗਈਆਂ। ਲੂੰਬੜੀ ਤੇ ਬੱਕਰੀ ਐਨਕਾਂ ਤੁੜਾ ਕੇ ਬਹਿ ਗਈਆਂ। ਘਸੁੰਨ, ਮੁੱਕੀਆਂ ਨਾਲ ਕਈਆਂ ਦੇ ਨੀਲੇ ਨੀਲ ਪੈ ਗਏ। ਸ਼ੇਰ ਨੇ ਮਸਾਂ ਹੀ ਸ਼ਾਂਤੀ ਕਰਾਈ ਤੇ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ।
“ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਤੁਸੀਂ ਅਨੁਸ਼ਾਸ਼ਨ ਨਹੀਂ ਰੱਖ ਸਕੇ , ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਤੁਸੀਂ ਖੁਦ ਸਿਆਣੇ ਸੀ…??? ਇਸ ਤੋਂ ਬਾਅਦ ਸ਼ੇਰ ਚੁਪ ਕਰ ਗਿਆ। ਖੋਤਾ, ਬਾਂਦਰ ਫਿਰ ਬਹਿਸਣ ਲੱਗੇ।
‘ਲੱਖ ਲਾਹਨਤ ਆ ਤੁਹਾਡੇ ਤੇ ਜਿਹੜੀ ਮੈਂ ਗੱਲ ਨਹੀਂ ਕਹਿਣੀ ਚਾਹੁੰਦਾ ਸੀ ਕਹਿਣੀ ਪੈ ਰਹੀ ਹੈ, ਤੁਸੀਂ ਵੀ ਭਾਰਤ ਦੇ ਮੰਤਰੀਆਂ ਦੀ ਜੂਠ ਖਾ ਈ ਲਈ।”
ਹੁਣ ਸਾਰੇ ਜਾਨਵਰ ਬਿਲਕੁਲ ਸ਼ਾਂਤ ਹੋ ਗਏ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਸ਼ੇਰ ਬਹੁਤ ਵੱਡੀ ਗੱਲ ਕਹਿ ਗਿਆ ਹੋਵੇ।

ਦਵਿੰਦਰ ਮੰਡ

You may also like