362
ਕਾਪੀ ਜੋੜਨ ਲੱਗਿਆਂ ਅਚਾਨਕ ਹੀ ਉਸ ਦੀ ਨਜ਼ਰ ਸ਼ੱਕੀ ਹੋ ਗਈ। ਇਹ ਕਹਾਣੀ ਤਾਂ ਪਹਿਲਾਂ ਵੀ ਛਪੀ ਲਗਦੀ ਸੀ। ਫੇਰ ਵੀ ਸ਼ੱਕ ਨੂੰ ਅਸਲੀਅਤ ਵਿਚ ਦੇਖਣ ਲਈ ਉਸ ਸਾਰੀਆਂ ਅਖ਼ਬਾਰਾਂ ਦੀਆਂ ਫਾਈਲਾਂ ਮੰਗਾ ਲਈਆਂ। ਕਹਾਣੀ ਤਾਂ ਤਿੰਨ ਵਾਰ ਵੱਖ ਵੱਖ ਅਖਬਾਰਾਂ ਵਿਚ ਛੱਪ ਚੁੱਕੀ ਸੀ। ਉਸ ਅੱਧ-ਜੂੜੀ ਕਾਪੀ ਚੁੱਕੀ ਤੇ ਸੰਪਾਦਕ ਦੇ ਕਮਰੇ ‘ਚ ਜਾਂਦਿਆਂ ਹੀ ਕਿਹਾ, “ਆ…ਕਹਾਣੀ ਤਾਂ ਪਹਿਲਾਂ ਛਪੀ ਸੀ?
“ਕਿਹੜੀ?”
‘ਕਾਂ, ਕੁੱਤੇ ਤੇ ਗਿੱਦੜ..”
“ਕਿਹਦੀ ਲਿਖੀ?”
‘‘ਬਲਬੀਰ ਚੰਦ ਸੂਦਨ ਪੀ.ਸੀ.ਐਸ. ਦੀ…”
“ਲਾ ਦੇ ਇਸੇ ਅੰਕ ਵਿਚ।”
“ਪਰ…”
‘‘ਪਰ ਪੁਰ ਨੂੰ ਰੱਖ ਆਪਣੇ ਕੋਲ..ਆਖਿਰ ਬੰਦੇ ਨੂੰ ਉਵਲਾਈਜ਼ ਵੀ ਕਰਨਾ। ਪੀ.ਸੀ.ਐਸ. ਅਫਸਰ ਹੈ। ਕਿਸੇ ਵੇਲੇ ਵੀ ਕੰਮ ਆ ਸਕਦਾ ਹੈ।
ਜ਼ਿੰਦਰ