2.3K
ਤੂੰ ਮੇਰਾ ਮੁੰਡਾ ਖਿਡਾ ਮੈ ਤੇਰੀ ਖੀਰ ਖਾਣੀ ਆ :- ਨਵਦੀਪ ਦਾ ਕੋਈ ਦੋਸਤ ਉਸਦੀ ਮੋਟਰਸਾਈਕਲ ਲੈਣ ਲਈ ਆਇਆ ਅਤੇ ਨਵਦੀਪ ਨੇ ਆਪਣਾ ਦੋਸਤ ਹੋਣ ਕਰਕੇ ਉਸਨੂੰ ਮਨਾ ਨਹੀਂ ਕੀਤਾ ਅਤੇ ਮੋਟਰਸਾਈਕਲ ਇੱਕ ਦਿਨ ਲਈ ਦੇ ਦਿੱਤਾ | ਪਰ ਨਵਦੀਪ ਦੇ ਦੋਸਤ ਨੇ ਦੂਜੇ ਦਿਨ ਉਸਦਾ ਟਾਇਰ ਪੈਂਚਰ ਅਤੇ ਮੋਟਰਸਾਈਕਲ ਦੀ ਹਾਲਤ ਖ਼ਰਾਬ ਦੇਖ ਕਿ ਕਿਹਾ ਕਿ ਕਿਹਾ ਕਿ ਤੂੰ ਤਾ ਮੇਰਾ ਮੋਟਰਸਾਈਕਲ ਪੂਰਾ ਹੀ ਖ਼ਰਾਬ ਕਰ ਦਿੱਤਾ ਹੁਣ ਮੈਨੂੰ ਇਸਦੀ ਸਰਵਿਸ ਕਰਵਾਉਣੀ ਪਏਗੀ ਹਜਾਰ ਰੁੱਪਏ ਲੱਗ ਜਾਵੇਗਾ ਤੂੰ ਤਾ ਮੇਰੀ ਓਹੀ ਹਾਲਤ ਕਰ ਦਿੱਤੀ ਕਿ ਤੂੰ ਮੇਰਾ ਮੁੰਡਾ ਖਿਡਾ ਮੈ ਤੇਰੀ ਖੀਰ ਖਾਣੀ ਆ