ਦੁੱਖ ਨੂੰ ਸਹਿਣਾ, ਕੁਝ ਨਾ ਕਹਿਣਾ, ਬਹੁਤ ਪੁਰਾਣੀ ਬਾਤ ਹੈ
ਦੁੱਖ ਸਹਿਣਾ ਪਰ ਸਭ ਕੁਝ ਕਹਿਣਾ ਏਹੀ ਸ਼ੁਭ ਪ੍ਰਭਾਤ ਹੈ
ਦੁੱਖ ਨੂੰ ਗ਼ਜ਼ਲਾਂ ਵਿਚ ਰੋ ਦੇਣਾ ਇਹ ਸ਼ਬਦਾਂ ਦੀ ਰਾਤ ਹੈ
ਦੁਖ ਸੰਗ ਲੜ ਕੇ ਕਵਿਤਾ ਕਹਿਣਾ ਇਹ ਖ਼ੁਸ਼ੀਆਂ ਦੀ ਦਾਤ ਹੈ
Two Lines Shayari
ਪਰਤ ਨਾ ਜਾਵੇ ਸੁਗੰਧੀ ਆਣ ਕੇ ਤੇਰੇ ਦਰੋਂ
ਜ਼ਿੰਦਗੀ ਦੇ ਬਾਰ ਨੂੰ ਏਨਾ ਕੁ ਖੁਲ੍ਹਾ ਰਹਿਣ ਦੇਬੂਟਾ ਸਿੰਘ ਚੌਹਾਨ
ਜਦੋਂ ਰੁੱਖਾਂ ਦੇ ਪਰਛਾਵੇਂ ਲੰਮੇਰੇ ਹੋਣ ਲੱਗੇ ਸੀ,
ਘਰਾਂ ਦੀ ਲੋੜ ਵਿੱਚ ਸ਼ਾਮਿਲ ਥੁੜਾਂ ਬਣ ਠਣਦੀਆਂ ਤੱਕੀਆਂ।ਸਤੀਸ਼ ਗੁਲਾਟੀ
ਮੇਰੀ ਬੋਤਲ ਵਿਚੋਂ ਪੀ ਕੇ ਮੈਨੂੰ ਹੀ ਪਏ ਘੂਰਨ
ਸਾਡੇ ਤੇ ਆਣ ਖਿੜਾਉਂਦੇ ਨੇ ਉਹ ਸਾਡੇ ਹੀ ਘਰ ਆ ਕੇਚਰਨਜੀਤ ਸਿੰਘ ਪੰਨੂ
ਅੱਜ ਤਾਂ ਨੀਰ ਨਦੀ ਦਾ ਨਿਰਮਲ ਲਹਿਰਨ ਇਸ ਵਿਚ ਸਾਏ
ਕਲ ਤਕ ਖ਼ਬਰੋ ਕਿਰ ਕਿਰ ਕੰਧੀ ਨੀਰ ਇਹਦੇ ਗੰਧਲਾਏਡਾ. ਜਸਵੰਤ ਸਿੰਘ ਨੇਕੀ
ਜਿਸ ਦਿਨ ਵੀ ਮੇਲ ਹੋਇਆ ਆਖਾਂਗੇ ‘ਨੂਰ’ ਉਸ ਨੂੰ,
ਇਸ ਵਾਰ ਫ਼ੈਸਲੇ ‘ਤੇ ਸੱਚ-ਝੂਠ ਨੂੰ ਨਿਤਾਰੇ।ਨੂਰ ਮੁਹੰਮਦ ਨੂਰ
ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ।
ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ।ਮਹਿੰਦਰ ਸਾਥੀ
ਕਿਸ ਤਰ੍ਹਾਂ ਬਣ ਜਾਂਦੇ ਹਨ ਮੋਰਾਂ ਤੋਂ ਕਾਂ, ਕਾਵਾਂ ਤੋਂ ਮੋਰ,
ਰੱਬ ਦੀ ਮਾਇਆ ਹੈ ਇਹ ਜਾਂ ਹੈ ਮਾਇਆ ਦੀ ਬਰਕਤ ਲਿਖੀਂ।ਮਹਿੰਗਾ ਸਿੰਘ ਹੋਸ਼
ਕਿਸੇ ਨੂੰ ਫੁੱਲ ਤੇ ਕਲੀਆਂ ਕਿਸੇ ਨੂੰ ਹਾਰ ਦੇਂਦੇ ਓ।
ਖ਼ਤਾ ਮੈਥੋਂ ਹੋਈ ਕਿਹੜੀ? ਜੋ ਮੈਨੂੰ ਖ਼ਾਰ ਦੇਂਦੇ ਓ।
ਬਿਠਾ ਕੇ ਗੈਰ ਨੂੰ ਓਹਲੇ ਦਿਲਾਂ ਦੇ ਭੇਤ ਨਾ ਦੱਸੋ,
ਤੁਸੀਂ ਦੁਸ਼ਮਣ ਦੇ ਹੱਥੋਂ ਇਹ ਪਏ ਤਲਵਾਰ ਦੇਂਦੇ ਓ।ਫ਼ਿਰੋਜ਼ਦੀਨ ਸ਼ਰਫ਼
ਘਰ ਦੀਆਂ ਸਭ ਚੁਗਾਠਾਂ ਖਾਂਦੀ, ਸਿਉਂਕ ਨਾ ਉਸ ਨੂੰ ਨਜ਼ਰ ਪਵੇ।
ਘਰ ਦਾ ਮਾਲਿਕ ਪਰ ਰਾਖੀ ਦਾ ਪੂਰਾ ਦਾਅਵਾ ਕਰਦਾ ਹੈ।ਪ੍ਰੀਤਮ ਪੰਧੇਰ
ਅਸੀਂ ਤਾਂ ਜਨਮ ਜਨਮ ਦੇ ਪਿੰਗਲੇ, ਪਿੰਗਲੀ ਮਾਂ ਦੇ ਜਾਏ।
ਪੌਣਾਂ ਪੁਣ ਕੇ ਸਾਗਰ ਕੱਢ ਕੇ, ਕੋਹੜ ਕਮਾਵਣ ਆਏ।ਨਿਰੰਜਣ ਸਿੰਘ ਨੂਰ
ਕੀ ਮਾਰੀ ਬੇਤੁੱਕੀ ਜਾਨੈਂ, ਗੱਲਾਂ ਕਰ ਕਰ ਟੁੱਕੀ ਜਾਨੈਂ
ਹੌਲਾ ਹੋਨਾਂ ਏ ਵਿਚ ਦੁਨੀਆ ਭਾਰੀਆਂ ਪੰਡਾਂ ਚੁੱਕੀ ਜਾਨੈਂਡਾ. ਫ਼ਕੀਰ ਮੁਹੰਮਦ ਫ਼ਕੀਰ