ਸਾਡੀ ਮੰਦੀ ਹਾਲਤ ’ਤੇ ਮਣ ਮਣ ਦੇ ਹਉਕੇ ਭਰਦੇ ਨੇ।
ਨੇਤਾ ਸਾਡੇ ਸੁੱਖਾਂ ਖਾਤਰ ਕਿੰਨੀ ਮਿਹਨਤ ਕਰਦੇ ਨੇ।
Two Lines Shayari
ਜੇ ਸਿਕੰਦਰ ਵਾਂਗ ਨ੍ਹੇਰ ਨੂੰ ਬੜਾ ਹੰਕਾਰ ਹੈ
ਮਾਣਮੱਤੀ ਮਹਿਕ ਵੀ ਤਾਂ ਐਨ ਪੋਰਸ ਹਾਰ ਹੈ
ਮੌਤ ਜੇ ਜਿੱਦੀ ਲੁਟੇਰੀ ਹੈ ਨਿਰੀ
ਜ਼ਿੰਦਗੀ ਵੀ ਪਦਮਨੀ ਖੁੱਦਾਰ ਹੈਜਗਤਾਰ
ਸ਼ੋਅਲੇ ਮੇਰੀ ਖ਼ਾਕ ‘ਚੋਂ ਇਉਂ ਭੜਕੇ
ਕਿ ਬੂਹੇ ਦਿੱਲੀ ਦਰਬਾਰ ਦੇ ਜਾ ਖੜਕੇਅਜਮੇਰ ਔਲਖ
ਜ਼ਾਲਿਮ ਕਹਿਣ ਬਲਾਵਾਂ ਹੁੰਦੀਆਂ।
ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ।ਤ੍ਰੈਲੋਚਨ ਲੋਚੀ,
ਗੁਰੂ ਨਾਨਕ ਦੀ ਬਾਣੀ ਸੁਣ ਕੇ ਤਨ ਮਨ ਖੀਵਾ ਹੋ ਜਾਂਦਾ,
ਗੁਰੂ ਮਿਲੇ ਜੇ ਨਾਨਕ ਵਰਗਾ ਤਾਂ ਸੋਝੀ ਪਰਪੱਕ ਮਿਲੇ।ਗੁਰਦੇਵ ਸਿੰਘ ਘਣਗਸ (ਅਮਰੀਕਾ)
ਵਾਫ਼ਰ ਨਹੀਂ ਮੈਂ ਕੁਝ ਵੀ ਮੰਗਦਾ ਮੈਨੂੰ ਮੇਰਾ ਹੱਕ ਮਿਲੇ।
ਭੰਗ ਭੁਜਦੀ ਤਾਂ ਭੰਗ ਮਿਲੇ ਤੇ ਟੱਕ ਦੇ ਵਿੱਚੋਂ ਟੱਕ ਮਿਲੇ।ਗੁਰਦੇਵ ਸਿੰਘ ਘਣਗਸ (ਅਮਰੀਕਾ)
ਤੇਰਾ ਘਰ ‘ਕੈਲਾਸ਼’ ਦੇ ਉੱਤੇ ਮੇਰੀ ਕਿਸ਼ਤੀ ਸਾਗਰ ਵਿੱਚ,
ਪਰ ਕੈਲਾਸ਼ ਤੋਂ ਸਾਗਰ ਤੀਕਣ ਇੱਕ ਗੰਗਾ ਤਾਂ ਵਹਿੰਦੀ ਹੈ।ਸਿਰੀ ਰਾਮ ਅਰਸ਼
ਕੁਫ਼ਰ ਕਟਹਿਰੇ ਵਿੱਚ ‘ਜ਼ਫ਼ਰ’ ਮੈਂ ਮੁਲਜ਼ਮ ਹਾਂ ਇਕਬਾਲੀ,
ਛੇਤੀ ਮੇਰੀ ਝੋਲੀ ਦੇ ਵਿੱਚ ਪਾਊ ਮੇਰਾ ਨਿਆਂ।ਜ਼ਫ਼ਰ ਇਕਬਾਲ (ਪਾਕਿਸਤਾਨ)
ਚਲੋ ਲੱਭੀਏ ਕਿਤੇ ਇਸ ਯੁੱਗ ਵਿੱਚ ਉਸ ਮਰਦਿ ਕਾਮਿਲ ਨੂੰ,
ਜਿਨ੍ਹੇ ਪੱਗ ਵੀ ਬਚਾਈ ਹੈ, ਜਿਨ੍ਹਾਂ ਸਿਰ ਵੀ ਬਚਾਇਆ ਹੈ।ਕਸ਼ਮੀਰ ਨੀਰ
ਰਾਵਣ ਦੇ ਪੁਤਲੇ ਨੂੰ ਰਾਵਣ ਅੱਗ ਦਏ
ਸ਼ਰਮ ਵਿਚ ਕਿਉਂ ਨਾ ਦੁਸਹਿਰਾ ਮਰ ਗਿਆ?ਸਰਹੱਦੀ
ਛਿੜ ਨਾ ਪੈਣ ਕਿਤੇ ਮੰਦਰ ਵਿਚ, ਉਸ ਹਾਕਿਮ ਜਾਬਰ ਦੀਆਂ ਗੱਲਾਂ
ਛੇਤੀ ਛੇਤੀ ਛੇੜੋ ਬਾਬਾ ਇਸ ਪੱਥਰ ਗਿਰਧਰ ਦੀਆਂ ਗੱਲਾਂਸਰਹੱਦੀ
ਐਵੇਂ ਕਾਗ਼ਜ਼ਾਂ ਦੇ ਰਾਵਣਾਂ ਨੂੰ ਸਾੜ ਕੀ ਬਣੇ
ਤੀਰ ਤੀਲਾਂ ਦੇ ਕਮਾਨਾਂ ਉਤੇ ਚਾੜ੍ਹ ਕੀ ਬਣੇਸੰਤ ਰਾਮ ਉਦਾਸੀ