ਸ਼ੀਸ਼ ਮਹਿਲ ਲਈ ਇੱਕੋ ਪੱਥਰ ਕਾਫ਼ੀ ਹੈ,
ਝੁੱਗੀਆਂ ਵਾਲਿਓ ਐਵੇਂ ਹਿੰਮਤ ਹਾਰੋ ਨਾ।
Two Lines Shayari
ਫੂਕ ਐਸੀ ਸ਼ਾਇਰੀ ਜੋ ਅੱਗ ਨੂੰ ਅੱਗ ਨਹੀਂ ਕਹਿੰਦੀ
ਲੱਖ ਲਾਹਨਤ ਜੇ ਤੈਥੋਂ ਨਫ਼ਰਤ ਦੀ ਕੰਧ ਹੈ ਨਾ ਢਹਿੰਦੀਕੁਲਵੰਤ ਔਜਲਾ
ਜ਼ਿੰਦਗੀ ਸੰਘਰਸ਼ ਹੈ, ਇਹ ਸੇਜ ਜਾਂ ਬਿਸਤਰ ਨਹੀਂ।
ਸੌਂ ਰਹੇ ਹਾਂ ਵੇਚ ਘੋੜੇ, ਹਾਲ ਕੀ ਬਦਤਰ ਨਹੀਂ।ਜਸਵੰਤ ਸਿੰਘ ਕੈਲਵੀ
ਚੁਬਾਰੇ ਚੜ੍ਹ ਗਈ ਹੈ ਰੁਤ ਕਿ ਜਿੱਦਾਂ ਵੇਸਵਾ ਹੋਵੇ
ਅਵਾਰਾ ਮੌਸਮ ਐ ਜਿਦਾਂ ਕਿ ਇੰਦਰ ਦੇਵਤਾ ਹੋਵੇਸੀਮਾਂਪ
ਕਾਲਖ ਭਿੰਨੀਆਂ ਕੰਧਾਂ ਹੰਝੂਆਂ ਨਾਲ ਉਜਾਲੀ ਰੱਖਨਾਂ।
ਸੂਰਜ ਉੱਗੜੇ ਜਾਂ ਨਾ ਉੱਗੜੇ ਦੀਵੇ ਬਾਲੀ ਰੱਖਨਾਂ।ਰਉਫ਼ ਸ਼ੇਖ਼ (ਪਾਕਿਸਤਾਨ)
ਸਾਨੂੰ ਸਾਡੀ ਪਿਆਸ ਨੇ ਪਾਗਲ ਕਰ ਦਿੱਤਾ
ਹੁਣ ਤਾਂ ਮਾਰੂਥਲ ਵੀ ਸਾਗਰ ਲਗਦਾ ਹੈ।ਮੁਹੰਮਦ ਯਾਸੀਨ ਮਲੇਰਕੋਟਲਾ
ਭਾਂਬੜ ਅੰਦਰੋਂ ਉਠਦੇ ਨੇ ਸੀਤਾ ਰੋਣ ਲਗਦੀ ਹੈ ।
ਸੀਤਾ ਨੂੰ ਚੁੱਪ ਕਰਾਉਂਦਾ ਹਾਂ ਤਾਂ ਮੀਰਾ ਰੋਣ ਲਗਦੀ ਹੈਕੇ. ਕੇ. ਪੁਰੀ ਐਡਵੋਕੇਟ
ਬੁੱਲ੍ਹਾਂ ਨੂੰ ਗੁਰਬਾਣੀ ਭੁੱਲੀ,
ਪੈਰਾਂ ਦੇ ਸੁਰਤਾਲ ਗਵਾਚੇ।ਇਕਬਾਲ ਸਲਾਹੁਦੀਨ (ਪਾਕਿਸਤਾਨ)
ਕਿਹੜੀ ਨਗਰੀ ਏਥੇ ਕਿਹੜੇ ਰਾਜੇ ਦਾ ਹੈ ਪਹਿਰਾ
ਧਰਤੀ ਲਹੂ ਲੁਹਾਨ ਹੋਈ ਹੈ ਅੰਬਰ ਗਹਿਰਾ ਗਹਿਰਾਡਾ. ਕਰਨਜੀਤ
ਚਾਕ ਜੋਗੀ ਹੋ ਗਿਆ ਤਾਂ ਹੋ ਗਈਆਂ ਮੱਝਾਂ ਉਦਾਸ,
ਉਂਜ ਸਭ ਉਸੇ ਤਰ੍ਹਾਂ ਹੀ ਰੰਗ-ਢੰਗ ਝੰਗ ਦੇ ਰਹੇ।ਸ, ਸ. ਮੀਸ਼ਾ
ਅੱਖਰ ਜੋਤ ਹੈ ਅੱਖਰ ਦੀਵਾ ਅੱਖਰ ਚੰਨ ਸਿਤਾਰਾ ਹੈ
ਅੱਖਰ ਦੇ ਵਿਚ ਲੁਕਿਆ ਯਾਰਾ ਇਹ ਬ੍ਰਹਿਮੰਡ ਹੀ ਸਾਰਾ ਹੈਇੰਦਰਜੀਤ ਹਸਨਪੁਰੀ
ਬਣਾ ਲਉ ਡੈਮ ਲੱਖ ਕਰ ਲਉ ਯਤਨ ਰੋਕਣ ਦੇ ਲੱਖ ਵਾਰੀ,
ਮੈਂ ਜਾਣੈ ਅੰਤ ਮਾਰੂਥਲ ਨੂੰ ਮਹਿਕਾਵਣ ਨਦੀ ਆਖੇ।ਕਰਤਾਰ ਸਿੰਘ ਕਾਲੜਾ