• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Spirtual

ਦੋ ਤਰ੍ਹਾਂ ਦੇ ਮਨੁੱਖ

by admin October 15, 2019

ਇਕ ਮੁਸਲਮਾਨ #ਫ਼ਕੀਰ ਤੋਂ ਕਿਸੇ ਨੇ ਪੁੱਛਿਆ ਕਿ

ਜਦੋਂ #ਕਰਾਇਸਟ ਨੂੰ ਸੂਲੀ ਟੰਗਿਆ ਗਿਆ, ਉਸ ਨੂੰ ਤਕਲੀਫ਼ ਨਹੀ ਹੋਈ, ਜਦੋ #ਮਨਸੂਰ ਨੂੰ ਲੋਕਾਂ ਨੇ ਕੱਟਿਆ, ਕੀ ਉਸਨੂੰ ਪੀੜਾ ਨਹੀ ਹੋਈ?

ਫ਼ਕੀਰ ਕੋਲ ਨਾਰੀਅਲ ਪਏ ਸਨ !
ਉਸ ਨੇ ਇਕ ਗਿੱਲਾ ਨਾਰੀਅਲ ਦਿੱਤਾ ਤੇ ਕਿਹਾ ਕਿ ਇਹ ਗਿੱਲਾ ਨਾਰੀਅਲ ਹੈ ! ਇਸ ਨੂੰ ਤੋੜੋ! ਨਾਰੀਅਲ ਦੇ ਉਪਰਲੇ ਖੋਲੵ ਦਾ ਨਾਲ ਨਾਲ ਅੰਦਰਲੀ ਗਿਰੀ ਵੀ ਟੁੱਟ ਗਈ!
ਫ਼ਕੀਰ ਨੇ ਕਿਹਾ, ਦੇਖ ਇੱਕ ਤਰੵਾਂ ਦਾ ਮਨੁੱਖ ਹੈ ਕਿ ਜੇਕਰ ਸਰੀਰ ਤੇ ਸੱਟ ਮਾਰੀ ਜਾਵੇ, ਉਸ ਦੀ ਆਤਮਾ ਤੇ ਵੱਜਦੀ ਹੈ! ਕਿਉਂਕਿ ਸਰੀਰ ਤੇ ਆਤਮਾ ਜੁੜੇ ਹੋਏ ਹਨ!

ਫਿਰ ਫਕੀਰ ਨੇ ਇਕ ਸੁੱਕਾ ਨਾਰੀਅਲ ਦਿੱਤਾ ਤੇ ਉਸਨੂੰ ਤੋੜਿਆ ਗਿਆ ਤਾਂ ਉੱਪਰਲਾ ਖੋਲ ਟੁੱਟ ਗਿਆ, ਪਰ ਅੰਦਰੋ ਗਿਰੀ ਸਾਬਤ ਨਿਕਲੀ!
ਫ਼ਕੀਰ ਨੇ ਕਿਹਾ ਕਿ ਦੂਜੀ ਤਰੵਾਂ ਦੇ ਉਹ ਮਨੁੱਖ ਹਨ, ਜਿਹਨਾਂ ਦੇ ਸਰੀਰ ਤੇ ਆਤਮਾ ਅਲੱਗ ਅਲੱਗ ਹਨ! ਜਿੰਨੵਾ ਮਰਜੀ ਸਰੀਰ ਤੇ ਸੱਟ ਮਾਰੋ, ਆਤਮਾ ਤੱਕ ਨਹੀ ਪਹੁੰਚਦੀ!

!! #ਜਦ_ਆਤਮਾ_ਦਾ_ਬੋਧ_ਹੋ_ਜਾਂਦਾ_ਹੈ_ਤਾਂ_ਸਰੀਰ_ਸਿਰਫ_ਮਿੱਟੀ_ਰਹਿ_ਜਾਂਦਾ_ਹੈ!!

#ਮਨ_ਤੂੰ_ਜੋਤਿ_ਸਰੂਪੁ_ਹੈ_ਆਪਣਾ_ਮੂਲੁ_ਪਛਾਣੁ ॥

ਅਗਿਆਤ

ਕਰਮ ਦੀ ਲੜੀ

by admin September 15, 2019

ਬੁੱਧ ਦੇ ਉਤੇ ਇੱਕ ਆਦਮੀ ਥੁੱਕ ਗਿਆ ਤਾਂ ਬੁੱਧ ਨੇ ਥੁੱਕ ਪੂੰਝ ਲਿਆ ਆਪਣੀ ਚਾਦਰ ਨਾਲ। ਉਹ ਆਦਮੀ ਬਹੁਤ ਨਰਾਜ਼ ਸੀ। ਬੁੱਧ ਦੇ ਉਤੇ ਥੁੱਕਿਆ ਤਾਂ ਬੁੱਧ ਦੇ ਸ਼ਿੱਸ਼ ਵੀ ਬਹੁਤ ਨਾਰਾਜ਼ ਹੋਏ ਗਏ। ਪਰ ਜਦੋੰ ਉਹ ਆਦਮੀ ਚਲਾ ਗਿਆ ਤਾਂ ਬੁੱਧ ਦੇ ਸ਼ਿੱਸ਼ ਆਨੰਦ ਨੇ ਕਿਹਾ ਕਿ ਇਹ ਬਹੁਤ ਹੱਦ ਤੋੰ ਬਾਹਰ ਗੱਲ ਹੋ ਗਈ ਅਤੇ ਸਹਿਣਸ਼ੀਲਤਾ ਦਾ ਇਹ ਅਰਥ ਨਹੀਂ ਹੈ। ਇਸ ਤਰਾਂ ਤਾਂ ਲੋਕਾਂ ਨੂੰ ਹਲਾਸ਼ੇਰੀ ਮਿਲੇਗੀ। ਸਾਡੇ ਤਾਂ ਹਿਰਦੇ ਵਿੱਚ ਅੱਗ ਬਲ ਰਹੀ ਹੈ। ਤੁਹਾਡਾ ਅਪਮਾਨ ਅਸੀਂ ਬਰਦਾਸ਼ਤ ਨਹੀੰ ਕਰ ਸਕਦੇ।

ਬੁੱਧ ਨੇ ਕਿਹਾ, ਤੁਸੀਂ ਵਿਅਰਥ ਹੀ ਉਤੇਜਿਤ ਨਾ ਹੋਵੋ। ਇਹ ਤੁਹਾਡਾ ਭੜਕਨਾ ਤੁਹਾਡੇ ਕਰਮ ਦੀ ਲੜੀ ਬਣ ਜਾਏਗਾ। ਮੈੰ ਇਸ ਨੂੰ ਕਦੇ ਦੁੱਖ ਦਿੱਤਾ ਸੀ, ਉਹ ਨਿਪਟਾਰਾ ਹੋ ਗਿਆ। ਮੈੰ ਕਦੇ ਇਸ ਦਾ ਅਪਮਾਨ ਕੀਤਾ ਸੀ, ਉਹ ਲੈਣਾ-ਦੇਣਾ ਮੁੱਕ ਗਿਆ। ਇਹ ਆਦਮੀ ਦੇ ਲਈ ਹੀ ਮੈੰ ਇਸ ਪਿੰਡ ਵਿਚ ਆਇਆ ਸੀ। ਇਹ ਨਾ ਥੁੱਕਦਾ ਤਾਂ ਮੇਰੀ ਮੁਸੀਬਤ ਸੀ। ਹੁਣ ਸੁਲਝਾਓ ਹੋ ਗਿਆ। ਇਸ ਨਾਲ ਮੇਰਾ ਖਾਤਾ ਬੰਦ ਹੋ ਗਿਆ। ਹੁਣ ਮੈੰ ਆਜ਼ਾਦ ਹੋ ਗਿਆ। ਇਹ ਆਦਮੀ ਮੈਨੂੰ ਆਜ਼ਾਦ ਕਰ ਗਿਆ ਹੈ। ਮੇਰੇ ਹੀ ਕਿਸੇ ਕ੍ਰਿਤਯ ਤੋੰ। ਇਸ ਲਈ ਮੈੰ ਉਸ ਦਾ ਧੰਨਵਾਦ ਕਰਦਾ ਹਾਂ।

ਰੱਬ ਜਦੋਂ ਇਨਸਾਨੀ ਰੂਪ ਧਾਰਕੇ ਆਉਂਦਾ

by admin September 15, 2019

ਬਹੁਤ ਸਾਲ ਪਹਿਲਾਂ ਦੀ ਗੱਲ ਏ..ਰੋਜ ਸੁਵੇਰੇ ਬਟਾਲਿਓਂ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ..
ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਕੁਝ ਲੋਕ ਤਾਸ਼ ਖੇਡ ਰਹੇ ਹੁੰਦੇ..ਕੁਝ ਗੱਪਾਂ ਮਾਰ ਰਹੇ ਹੁੰਦੇ ਤੇ ਸਵਾਰੀਆਂ ਦਾ ਇੱਕ ਵਿਲੱਖਣ ਜਿਹਾ ਗਰੁੱਪ ਉਚੀ ਉਚੀ ਪਾਠ ਕਰਦਾ ਹੋਇਆ ਸਫ਼ਰ ਤਹਿ ਕਰਿਆ ਕਰਦਾ..ਉਹ ਡੱਬਾ ਹੀ “ਪਾਠ ਵਾਲੇ ਡੱਬੇ” ਨਾਲ ਮਸ਼ਹੂਰ ਹੋ ਗਿਆ..
ਵੇਰਕੇ ਤੋਂ ਇੱਕ ਕੁੜੀ ਚੜਿਆ ਕਰਦੀ ਸੀ..ਪੋਲੀਓ ਸੀ ਸ਼ਾਇਦ ਇੱਕ ਲੱਤ ਵਿੱਚ..ਮਿੰਟ ਕੂ ਦਾ ਹੀ ਰੋਕਾ ਸੀ ਇਥੇ..
ਏਨੇ ਥੋੜੇ ਟਾਈਮ ਅਤੇ ਲੋਹੜੇ ਦੀ ਭੀੜ ਵਿਚ ਉਸ ਕੋਲੋਂ ਮਸਾਂ ਹੀ ਚੜਿਆ ਜਾਂਦਾ..ਅਕਸਰ ਹੀ ਬੂਹੇ ਕੋਲ ਖਲੋਤੇ ਕਈ ਰੱਬ ਤਰਸੀ ਲੋਕ ਉਸਦਾ ਡੰਡਾ ਫੜ ਲਿਆ ਕਰਦੇ..ਤੇ ਉਹ ਕੋਸ਼ਿਸ਼ ਕਰ ਅੰਦਰ ਆ ਜਾਇਆ ਕਰਦੀ..!

ਤੂੜੀ ਦੇ ਕੁੱਪ ਵਾਂਙ ਡੱਕੇ ਹੋਏ ਡੱਬੇ ਵਿਚ ਉਹ ਅਕਸਰ ਹੀ ਗੁਸਲਖਾਨੇ ਕੋਲ ਭੁੰਝੇ ਬੈਠ ਆਪਣਾ ਬਾਕੀ ਰਹਿੰਦਾ ਸਫ਼ਰ ਤਹਿ ਕਰਿਆ ਕਰਦੀ..ਸੀਟ ਲੱਭਣ ਦੀ ਕੋਸ਼ਿਸ਼ ਵੀ ਨਾ ਕਰਿਆ ਕਰਦੀ..!
ਇੱਕ ਦਿਨ ਜੁਲਾਈ ਦੇ ਚੁਮਾਸੇ ਵਿਚ ਓਸੇ ਪਾਠ ਵਾਲੇ ਡੱਬੇ ਵਿਚ ਖਲੋਤਾ ਹੋਇਆ ਮੈਂ ਬੂਹੇ ਵੱਲੋਂ ਆਉਂਦੀ ਠੰਡੀ ਹਵਾ ਵੱਲ ਨੂੰ ਮੂੰਹ ਕਰ ਤਾਜੀ ਹਵਾ ਲੈਣ ਦੀ ਕੋਸ਼ਿਸ਼ ਵਿਚ ਸਾਂ..
ਵੇਰਕੇ ਟੇਸ਼ਨ ਤੇ ਓਹੀ ਕੁੜੀ ਇੱਕ ਵਾਰ ਫੇਰ ਗੱਡੀ ਵਿਚ ਸਵਾਰ ਹੋਈ..
ਇਸ ਵਾਰ ਉਸਦਾ ਬਾਪ ਵੀ ਨਾਲ ਹੀ ਸੀ..ਉਸ ਦੀ ਵੀ ਲੱਤ ਵਿਚ ਨੁਕਸ ਸੀ ਤੇ ਥੋੜਾ ਬਿਮਾਰ ਜਿਹਾ ਵੀ ਲੱਗ ਰਿਹਾ ਸੀ..ਮਸਾਂ ਹੀ ਖਲੋਤਾ ਜਾ ਰਿਹਾ ਸੀ ਉਸ ਤੋਂ..!

ਉਸ ਨੇ ਹਿੰਮਤ ਕੀਤੀ ਤੇ ਖੁੱਲੇ ਹੋ ਕੇ ਬੈਠੇੇ ਇੱਕ ਮੈਂਬਰ ਤੋਂ ਸੀਟ ਮੰਗ ਲਈ..ਚੌਂਕੜੀ ਮਾਰ ਕੇ ਬੈਠੇ ਅੰਕਲ ਜੀ ਨੇ ਅਣਸੁਣੀ ਜਿਹੀ ਕਰਕੇ ਹੋਰ ਉਚੀ ਵਾਜ ਵਿਚ ਪਾਠ ਕਰਨਾ ਸ਼ੁਰੂ ਕਰ ਦਿੱਤਾ..ਤੇ ਅੱਖੀਆਂ ਵੀ ਹੋਰ ਘੁੱਟ ਕੇ ਮੀਟ ਲਈਆਂ..ਇਕ ਦੋ ਵਾਰ ਆਖਿਆ ਫੇਰ ਉਸਦਾ ਬਾਪ ਬੇਬਸ ਜਿਹਾ ਹੋ ਕੇ ਭੁੰਜੇ ਹੀ ਬੈਠ ਗਿਆ..ਤੇ ਰੱਬ ਦਾ ਗੁਣਗਾਣ ਇਸੇ ਤਰਾਂ ਚੱਲਦਾ ਰਿਹਾ..ਫੇਰ ਗੱਡੀ ਅਮ੍ਰਿਤਸਰ ਅੱਪੜ ਗਈ..ਤੇ ਸਾਰੇ ਆਪੋ ਆਪਣੇ ਰਾਹ ਪੈ ਗਏ!

ਅੱਜ ਉਹ ਮੰਜਰ ਚੇਤੇ ਆਉਂਦਾ ਤਾਂ ਸੋਚਦਾ ਹਾਂ ਕੇ ਜੇ ਬੋਧਿਕਤਾ ਤੇ ਦਲੇਰੀ ਅੱਜ ਵਾਲੇ ਪੱਧਰ ਦੀ ਹੁੰਦੀ ਤਾਂ ਜਰੂਰ ਆਖ ਦਿੰਦਾ ਕੇ ਅੰਕਲ ਜੀ ਜਿਸ ਰੱਬ ਨੂੰ ਏਨੇ ਚਿਰ ਤੋਂ ਅੱਖਾਂ ਮੀਟ ਉਚੀ ਉਚੀ ਵਾਜਾਂ ਮਾਰ ਰਹੇ ਓ ਉਹ ਤਾਂ ਕਦੇ ਦਾ ਕੋਲ ਖਲੋਤਾ ਤੁਹਾਥੋਂ ਸੀਟ ਮੰਗ ਰਿਹਾ ਏ..ਨਾਨੀ ਅਕਸਰ ਦੱਸਿਆ ਕਰਦੀ ਸੀ ਕੇ ਉਹ ਜਦੋਂ ਵੀ ਇਨਸਾਨੀ ਰੂਪ ਧਾਰ ਹੋਕਾ ਦੇਣ ਆਉਂਦਾ ਏ ਤਾਂ ਉਸਦੇ ਥੱਲੇ ਮਹਿੰਗੀ ਕਾਰ ਨਹੀਂ ਹੁੰਦੀ ਸਗੋਂ ਉਸਦੇ ਗੱਲ ਪਾਟੇ ਪੁਰਾਣੇ ਕੱਪੜ ਹੁੰਦੇ ਨੇ ਤੇ ਉਹ ਕਈ ਵਾਰ ਉਹ ਲੱਤੋਂ ਵੀ ਲੰਗਾ ਹੁੰਦਾ ਏ!

ਹਰਪ੍ਰੀਤ ਸਿੰਘ ਜਵੰਦਾ

ਭਟਕਣ

by admin June 28, 2019

ਇੱਕ ਮਿੱਤਰ ਪਿਆਰੇ ਕਨੇਡਾ ਆਉਣ ਤੋਂ ਪਹਿਲਾਂ ਫੈਕਟਰੀ ਵਿਚ ਨੌਕਰੀ ਦੇ ਦੌਰਾਨ ਦੀ ਇੱਕ ਘਟਨਾ ਬਾਰੇ ਦੱਸਣ ਲੱਗੇ..
ਮਾਲਕ ਸਰਦਾਰ ਜੀ ਦੀ ਇੱਕ ਆਦਤ ਹੁੰਦੀ ਸੀ..ਕਦੀ ਕਦਾਈਂ ਦਿੱਲੀਓਂ ਆਉਂਦੇ ਤਾਂ ਦੱਬੇ ਪੈਰੀ ਬਿਨਾ ਦੱਸਿਆ ਹੀ ਗੇੜਾ ਮਾਰ ਜਾਇਆ ਕਰਦੇ..ਫੇਰ ਅਗਲੇ ਦਿਨ ਦੱਸਦੇ ਕੇ ਮੈਂ ਰਾਤੀ ਆਇਆ ਸਾਂ!

ਇੱਕ ਵਾਰ ਰਾਤ ਕੰਮ ਤੇ ਲੱਗਣ ਤੋਂ ਪਹਿਲਾਂ ਮੈਂ ਭੁੰਜੇ ਚਾਦਰ ਵਿਛਾ ਲਈ ਤੇ ਰਹਿਰਾਸ ਸਾਬ ਦਾ ਪਾਠ ਆਰੰਭ ਕਰ ਦਿੱਤਾ..
ਪਾਠ ਮੁਕਾਇਆ ਹੀ ਸੀ ਕੇ ਬਾਹਰ ਬਿੜਕ ਜਿਹੀ ਹੋਈ..ਦੇਖਿਆ ਤਾਂ ਸਰਦਾਰ ਜੀ ਖਲੋਤਾ ਸੀ..
ਆਖਣ ਲੱਗੇ ਮਾਨ ਸਿਆਂ ਗੱਲ ਕਰਨੀ ਏ ਇੱਕ..
ਗਹੁ ਨਾਲ ਵਾਚਿਆ..ਬੱਲਬ ਦੇ ਚਾਨਣ ਵਿਚ ਸਰਦਾਰ ਹੁਰਾਂ ਦੀਆਂ ਅੱਖਾਂ ਵਿਚ ਤੈਰਦਾ ਹੋਇਆ ਸਿੱਲ੍ਹ ਦਾ ਸਮੁੰਦਰ ਸਾਫ ਦਿਸ ਰਿਹਾ ਸੀ..

ਪੁੱਛਿਆ ਸਾਬ ਜੀ ਕੀ ਗੱਲ ਏ..ਸਭ ਸੁਖ-ਸਾਂਦ ਤੇ ਹੈ?
ਅੱਖਾਂ ਸਾਫ ਕੀਤੀਆਂ..ਤੇ ਆਖਣ ਲੱਗੇ ਕੇ ਜਦੋਂ ਤੇਰੇ ਕਮਰੇ ਵਿਚ ਆਇਆ ਸਾਂ ਤੇ ਦੇਖਿਆ ਤੂੰ ਬਾਣੀ ਪੜਨ ਵਿਚ ਮਗਨ ਸੀ..ਫੇਰ ਬਾਹਰ ਨੂੰ ਗਿਆ ਤਾਂ ਦੇਖਿਆ ਭੱਠੀ ਤੇ ਕੰਮ ਕਰਦੇ ਉਹ ਦੋਵੇਂ ਪਿਓ-ਪੁੱਤ ਥੱਲੇ ਭੋਏਂ ਤੇ ਪਰਨਾ ਵਿਛਾ ਕੇ ਆਰਾਮ ਨਾਲ ਰਾਤ ਦਾ ਰੋਟੀ-ਟੁੱਕ ਖਾ ਰਹੇ ਸਨ..

ਓਹਨਾ ਅੱਗੇ ਪਈਆਂ ਰੋਟੀਆਂ,ਕੁੱਟੀ ਹੋਈ ਚਟਨੀ ਅਤੇ ਕਿੰਨੇ ਸਾਰੇ ਗੰਢੇ ਤੇ ਹੋਰ ਨਿੱਕ ਸੁੱਕ ਦੇਖ ਉਹ ਸਾਰੇ ਪਕਵਾਨ ਚੇਤੇ ਆ ਗਏ ਜਿਹੜੇ ਡਾਕਟਰਾਂ ਨੇ ਖਰਾਬ ਸਿਹਤ ਦੇ ਚੱਲਦਿਆਂ ਸਦਾ ਲਈ ਖਾਣ ਤੋਂ ਮਨਾ ਕੀਤੇ ਹੋਏ ਨੇ..ਨਾਲ ਹੀ ਹਮੇਸ਼ਾਂ ਹੀ ਟੂਰਾਂ ਤੇ ਨਿੱਕਲਿਆ ਰਹਿੰਦਾ ਕੱਲਾ-ਕੱਲਾ ਪੁੱਤ ਚੇਤੇ ਆ ਗਿਆ..ਪਤਾ ਨੀ ਕਿੰਨਾ ਚਿਰ ਹੋ ਗਿਆ ਸਾਨੂੰ ਦੋਹਾਂ ਨੂੰ ਇਕੱਠਿਆਂ ਕੋਲ ਕੋਲ ਬੈਠ ਰੋਟੀ ਖਾਦਿਆਂ..

ਤੈਨੂੰ ਦੇਖ ਮਨ ਨੇ ਫਿਟਕਾਰ ਜਿਹੀ ਪਾਈ ਕੇ ਯਾਦ ਕਰ ਸਰਦਾਰਾ..ਆਖਰੀ ਵਾਰ ਤੂੰ ਖੁਦ ਆਪ ਪਾਠ ਕਦੋਂ ਕੀਤਾ ਸੀ?

ਕਹਿੰਦਾ ਯਾਰ ਸੱਚ ਪੁਛੇਂ ਤਾਂ ਸਾਡੇ ਪੱਲੇ ਤਾਂ ਬੱਸ “ਭਟਕਣ” ਹੀ ਰਹਿ ਗਈ ਏ..ਓਹੀ ਭਟਕਣ ਜਿਸਨੂੰ ਬਾਹਰੀ ਦੁਨੀਆ ਅਮੀਰੀ ਅਤੇ ਵੱਡੇਪਣ ਦਾ ਨਾਮ ਦਿੰਦੀ ਏ..ਜਿਸਨੂੰ ਸਿਜਦੇ ਸਲਾਮਾਂ ਹੁੰਦੀਆਂ ਨੇ..ਜਿਸਦਾ ਸਾਰੀ ਲੋਕਾਈ ਰੋਹਬ ਮੰਨਦੀ ਏ..ਅਤੇ ਜਿਹੜੀ ਹਮੇਸ਼ਾਂ ਮੇਰੇ ਵਰਗਿਆਂ ਨੂੰ ਇਸ ਭਰਮ ਭੁਲੇਖੇ ਵਿਚ ਪਾਈ ਰੱਖਦੀ ਏ ਕੇ ਜਿੰਨੀ ਜਿਆਦਾ ਮਾਇਆ ਆਵੇਗੀ ਓਨੇ ਹੀ ਵੱਧ ਸੁਖੀ ਅਤੇ ਖੁਸ਼ ਹੋਵਾਂਗੇ..ਇਹ ਭੁਲੇਖਾ ਦਿਨੋਂ ਦਿਨ ਵਧੀ ਹੀ ਜਾਂਦਾ ਏ..
ਅਸਲੀਅਤ ਇਹ ਹੈ ਕੇ ਰਾਤੀ ਸੁੱਤੇ ਪਿਆ ਵੀ ਬੱਸ ਇਹੋ ਫਿਕਰ ਖਾਈ ਜਾਂਦਾ ਏ ਕੇ ਪਤਾ ਨੀ ਫਰੀਦਾਬਾਦ ਫੈਕਟਰੀ ਵਿਚ ਮਾਲ ਪੁੱਜਾ ਏ ਕੇ ਨਹੀਂ?..ਨੋਇਡਾ ਵਾਲੀ ਵਿਚ ਲੇਬਰ ਆਈ ਕੇ ਨਹੀਂ?..ਦਿੱਲੀ ਵਾਲੀ ਵਿਚ ਕੰਮ ਸ਼ੁਰੂ ਹੋਇਆ ਕੇ ਨਹੀਂ?..ਸ਼ੇਅਰ ਮਾਰਕੀਟ ਤੇ ਨਹੀਂ ਡਿੱਗ ਪਈ ਰਾਤੋ ਰਾਤ?
ਡਾਕਟਰ ਜਦੋਂ ਕਦੀ ਕਾਲ ਕਰ ਲਵੇਂ ਤਾਂ ਫੋਨ ਹੱਥੋਂ ਛੁੱਟਣ ਪੈਂਦਾ ਏ..ਧੜਕਣ ਤੇਜ ਹੋ ਜਾਂਦੀ ਏ..ਕਿਤੇ ਟੈਸਟਾਂ ਦੀ ਰਿਪੋਰਟ ਠੀਕ ਆਈ ਹੋਵੇ?
ਦੋਹਾਂ ਭਰਾਵਾਂ ਨਾਲ ਵੰਡ ਵੰਡਾਈ ਨੂੰ ਲੈ ਕੇ ਕਿੰਨੀ ਦੇਰ ਤੋਂ ਅਦਾਲਤ ਵਿਚ ਚੱਲਦੇ ਮੁੱਕਦਮੇ..ਤੇ ਹੋਰ ਵੀ ਬੜਾ ਕੁਝ..”

ਅਖੀਰ ਵਾਹਵਾ ਚਿਰ ਕੋਲ ਬੈਠ ਮਨ ਦਾ ਗੁਬਾਰ ਕੱਢ ਦੂਰ ਖਲੋਤੇ ਡਰਾਈਵਰ ਨੂੰ ਵਾਜ ਮਾਰ ਲਈ..

ਤੇ ਜਾਂਦੇ ਜਾਂਦੇ ਇੱਕ ਹੋਰ ਗੱਲ ਆਖ ਹੀ ਗਏ ਕੇ “ਯਾਰ ਈਰਖਾ ਜਿਹੀ ਹੋਈ ਜਾਂਦੀ ਏ ਤੁਹਾਨੂੰ ਲੋਕਾਂ ਨੂੰ ਦੇਖ..ਬੱਸ ਇਹੀ ਸੋਚੀਂ ਜਾਂਦਾ ਹਾਂ ਕੇ ਕੋਲ ਬਹੁਤਾ ਕੁਝ ਨਾ ਹੁੰਦੇ ਹੋਏ ਵੀ ਕਿੰਨਾ ਕੀਮਤੀ ਸਰਮਾਇਆ ਸਾਂਭੀ ਬੈਠੇ ਹੋ ਤੁਸੀਂ ਲੋਕ..ਉਹ ਸਰਮਾਇਆ ਜਿਹੜਾ ਸ਼ਾਇਦ ਮੇਰਾ ਵਰਗਾ ਭਾਵੇਂ ਸਾਰੀ ਦੌਲਤ ਵੀ ਝੋਕ ਦੇਵੇ ਤਾਂ ਵੀ ਨਸੀਬਾਂ ਵਿਚ ਨਾ ਹੋਵੇ”

ਰਸਤਿਆਂ ਨਾਲ ਯਾਰੀ

by admin March 16, 2019

ਉਹ ਲੰਬੇ-ਲੰਬੇ ਕਦਮ ਭਰਦੇ ਹੋਏ ਚਲਦੇ ਪਏ ਸਨ। ਮੈਨੂੰ ਦੀਦਾਰ ਸਿੰਘ ਨੂੰ ਪਹਿਚਾਨਣ ਵਿਚ ਦੇਰ ਨਾ ਲੱਗੀ। “ਸਤਿ ਸ੍ਰੀ ਅਕਾਲ, ਸਿੰਘ ਸਾਹਿਬ” ਮੈਂ ਬੁਲਾਇਆ।
ਮੇਰੇ ਵੱਲ ਮੁੜ੍ਹਦੇ ਹੋਏ ਦੇਖਦੇ ਹੀ ਉਨ੍ਹਾਂ ਦੇ ਬੁੱਲ੍ਹਾਂ ‘ਤੇ ਮੀਠੀ ਜਿਹੀ ਮੁਸਕਰਾਹਟ ਆ ਗਈ। ਕੋਲ ਆਏ ਤੇ ਗਲਵਕੜੀ ਪਾ ਲਈ।
“ਬਹੁਤ ਦਿਨਾਂ ਬਾਅਦ  ਨਜ਼ਰ ਆਏ, ਸਭ ਠੀਕ ਤਾਂ ਹੈ?” ਮੈਂ ਪੁੱਛ ਲਿਆ।
“ਸਭ ਵਾਹਿਗੁਰੂ ਦੀ ਕਿਰਪਾ ਹੈ, ਭਾਈ!” ਉਨ੍ਹਾਂ ਨੇ ਮੇਰੇ ਹੱਥ ਵਿਚ ਫੜੀ ਹੋਈ ਖੁੰਡੀ ਨੂੰ ਧਿਆਨ ਨਾਲ ਦੇਖਦੇ ਹੋਏ ਕਿਹਾ “ਤੁਸੀਂ ਲੋਕਾਂ ਨੇ ਹੀ ਦੂਜਾ ਰਸਤਾ ਪਕੜ ਲਿਆ ਹੈ, ਮੁਲਾਕਾਤ ਹੋਵੇ ਤਾਂ ਕਿਵੇਂ?”
ਪਹਿਲਾਂ ਅਸੀਂ ਸਾਰੇ ਜਾਟ ਰੈਜੀਮੈਂਟ ਵੱਲ ਜਾਣ ਵਾਲੀ ਸੜਕ ‘ਤੇ ਸੈਰ ਲਈ ਜਾਂਦੇ ਸੀ। ਹੌਲੀ-ਹੌਲੀ ਉਸ ਸੜਕ ‘ਤੇ ਅਵਾਰਾ ਕੁੱਤੇ ਅਤੇ ਬਾਂਦਰਾਂ ਦਾ ਖੋਫ ਵੱਧ ਗਿਆ ਸੀ ਤੇ ਬਚਾਅ ਲਈ ਹੱਥ ਵਿਚ ਛੜੀ, ਖੁੰਡੀ ਜਾਂ ਗੁਲੇਲ ਲੈ ਕੇ ਚੱਲਣਾ ਪੈਂਦਾ ਸੀ। ਦੀਦਾਰ ਸਿੰਘ ਵੀ ਸਾਡੇ ਨਾਲ ਹੁੰਦੇ ਸਨ, ਪਰ ਉਨ੍ਹਾਂ ਨੇ ਕਦੇ ਵੀ ਛੜੀ ਜਾਂ ਗੁਲੇਲ ਨਹੀਂ ਫੜੀ। ਉਹ ਨਿਰਭੈ ਹੋ ਕੇ ਸਾਡੇ ਅੱਗੇ-ਅੱਗੇ ਚਲਦੇ ਸਨ ਤੇ ਸਾਨੂੰ ਵੀ ਛੜੀ ਦੀ ਵਰਤੋਂ ਕਰਨ ਲਈ ਮਨ੍ਹਾ ਕਰਦੇ ਸਨ। ਬਾਂਦਰਾਂ ਦੇ ਰਸਤੇ ਚਲਦੇ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵੱਧ ਰਹੀਆਂ ਸਨ। ਅੰਤ ਵਿਚ ਅਸੀਂ ‘ਮਾਰਨਿੰਗ ਵਾਕ’ ਲਈ ਜਾਟ ਰੈਜੀਮੈਂਟ ਵਾਲੀ ਸੜਕ ਨੂੰ ਛੱਡ ਕੇ ਕੰਪਨੀ ਬਾਗ ਵੱਲ ਜਾਣ ਲਈ ਫੈਸਲਾ ਕੀਤਾ ਸੀ। ਉਦੋਂ ਤੋਂ ਹੀ ਸਾਡਾ ਤੇ ਦੀਦਾਰ ਸਿੰਘ ਦਾ ਸਾਥ ਛੁਟ ਗਿਆ ਸੀ।
“ਅੱਜ-ਕੱਲ ਤੁਸੀਂ ਕਿਸ ਪਾਸੇ ਘੁੰਮਣ ਲਈ ਜਾਂਦੇ ਹੋ?” ਮੈਂ ਉਨ੍ਹਾਂ ਤੋਂ ਪੁੱਛ ਲਿਆ।
“ਉਹੀ…. ਅਪਣੀ ਪੁਰਾਣੀ ਜਾਟ ਰੈਜੀਮੈਂਟ ਵਾਲੀ ਸੜਕ ‘ਤੇ।”
“ਕੀ?” ਮੈਂ ਹੈਰਾਨੀ ਨਾਲ ਪੁੱਛਿਆ, “ਉਸ ਸੜਕ ‘ਤੇ ਮੱਕਾਰੀ ਕੁੱਤਿਆਂ ਤੇ ਖੂੰਖਾਰ ਬਾਂਦਰਾਂ ਦੇ ਕਾਰਨ ਕੋਈ ਨਹੀਂ ਜਾਂਦਾ। ਉਹ ਕੁਝ ਨਹੀਂ ਕਰਦੇ?”
“ਵੀਹ ਸਾਲ ਹੋ ਗਏ,  ਹੁਣ ਤੱਕ ਤੇ ਕੋਈ ਕੁੱਤਾ ਜਾਂ ਬਾਂਦਰ ਪਿੱਛੇ ਨਹੀਂ ਪਿਆ। ਅੱਗੇ ਰੱਬ ਰਾਖਾ ਹੈ।” ਉਨ੍ਹਾਂ ਨੇ ਮੁਸਕਰਾਉੰਦੇ ਹੋਏ ਕਿਹਾ। ਮੈਂ  ਧਿਆਨ ਕੀਤਾ, ਅੱਜ ਵੀ ਉਨ੍ਹਾਂ ਦੇ ਹੱਥ ਵਿਚ ਕੁੱਤਿਆਂ ਤੇ ਬਾਂਦਰਾਂ ਤੋਂ ਬਚਾਅ ਲਈ ਕੋਈ ਛੜੀ ਨਹੀਂ ਸੀ।
“ਕਮਾਲ ਹੈ!” ਮੇਰੇ ਮੂੰਹੋਂ ਨਿਕਲਿਆ, “ਸਾਨੂੰ ਤਾਂ ਹੁਣ ਕੰਪਨੀ ਬਾਗ ਵਾਲੀ ਸੜਕ ‘ਤੇ ਜਾਂਦੇ ਡਰ ਲੱਗਦਾ ਹੈ। ਬਾਂਦਰਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਸੜਕ ਘੇਰੇ ਬੈਠੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਵੱਸ ਚੱਲੇ ਤਾਂ ਸਾਨੂੰ ਚਬਾ ਜਾਣ। ਅਸੀਂ ਸਭ ਤਾਂ ਹੁਣ ਤੀਜੀ ਸ਼ਾਂਤ ਸੜਕ ਦੀ ਭਾਲ ਵਿਚ ਹਾਂ।” ਸੁਣਦੇ ਹੀ ਉਨ੍ਹਾਂ ਦੇ ਬੁੱਲ੍ਹਾਂ ‘ਤੇ ਫਿੱਕੀ ਜਿਹੀ ਹਾਸੀ ਦਿਖਾਈ ਦਿੱਤੀ। “ਸਿੰਘ ਸਾਹਿਬ, ਇੱਕ ਗੱਲ ਦੱਸੋ…. ਇਹ ਅਵਾਰਾ ਕੁੱਤੇ ਤੇ ਖੂੰਖਾਰ ਬਾਂਦਰ ਤੁਹਾਨੂੰ ਕੁਝ ਨਹੀਂ ਕਹਿੰਦੇ ਜਦਕਿ ਤੁਸੀਂ ਛੜੀ ਵੀ ਅਪਣੇ ਨਾਲ ਨਹੀਂ ਰੱਖਦੇ।”
ਉਹ ਜੋਰ ਨਾਲ ਹੱਸ ਪਏ ਅਤੇ ਬੋਲੇ, “ਇਹ ਸਵਾਲ ਤੇ ਉਨ੍ਹਾਂ ਬਾਂਦਰਾਂ ਅਤੇ ਕੁੱਤਿਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ।”
ਅਗਲੇ ਹੀ ਪਲ ਬਹੁਤ ਗੰਭੀਰ ਅਵਾਜ਼ ਵਿਚ ਬੋਲੇ, “ਇਹ ਬਾਂਦਰ ਤੇ ਕੁੱਤੇ ਤਾਂ ਅਪਣਾ ਸਥਾਨ ਬਦਲਦੇ ਰਹਿੰਦੇ ਹਨ। ਇਸ ਬਾਰੇ ਵਿਚ ਕੁਝ ਜਾਣਨਾ ਹੈ ਤੇ ਸਦੀਆਂ ਤੋਂ ਸਾਡੀ ਹਰ ਸਰਗਰਮੀ ਦੇ ਮੂਕ ਦਰਸ਼ਕ ਇਨ ਰਸਤਿਆਂ ਤੋਂ ਪੁੱਛੋ।” ਕਹਿ ਕੇ ਉਨ੍ਹਾਂ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਅਪਣੀ ਜਾਣੀ-ਪਹਿਚਾਣੀ ਜਾਟ ਰੈਜੀਮੈਂਟ ਵਾਲੀ ਸੜਕ ਤੇ ਚਲੇ ਗਏ।
ਮੈਂ ਦੇਰ ਤੱਕ ਉਨ੍ਹਾਂ ਨੂੰ ਦੇਖਦਾ ਰਿਹਾ। ਇਵੇਂ ਲੱਗ ਰਿਹਾ ਸੀ ਕੋਈ ਛੋਟਾ ਬੱਚਾ ਬਹੁਕੀਮਤੀ ਅਤੇ ਮੁਲਾਇਮ ਕਾਰਪੇਟ ਤੇ ਨੰਗੇ ਪੈਰ ਚੱਲਦਾ ਹੋਵੇ। ਘਨੇ ਰੁੱਖਾਂ ਨਾਲ ਢੱਕੀ ਹੋਈ ਸੜਕ ਤੇ ਹੌਲੀ-ਹੌਲੀ ਗੁੰਮ ਹੁੰਦਾ ਉਨ੍ਹਾਂ ਦਾ ਸਰੀਰ ਕੁਦਰਤ ਦਾ ਹਿੱਸਾ ਲੱਗ ਰਿਹਾ ਸੀ।
ਮੂਲ ਭਾਸ਼ਾ- ਹਿੰਦੀ
ਮੂਲ ਲੇਖਕ- ਸੁਕੇਸ਼ ਸਾਹਨੀ

ਅਹਿੰਸਾ ਪਰਮੋ ਧਰਮ

by admin February 6, 2019

ਮਹਾਤਮਾ ਬੁੱਧ ਜੀ ਆਪਣੇ ਪਿਛਲੇ ਜਨਮ ਵਿੱਚ ਹਾਥੀ ਸਨ , ਇਹ ਖੁਦ ਮਹਾਤਮਾ ਬੁੱਧ ਜੀ ਆਪਣੀ ਆਤਮਿਕ ਕਥਾ ਵਿੱਚ ਲਿਖਦੇ ਹਨ। ਸਾਰਨਾਥ ਮੰਦਰ ਵਿੱਚ ਮਹਾਤਮਾ ਬੁੱਧ ਦੀ ਜੀਵਨੀ ਤੇ ਝਲਕ ਪਾਉਦੀਆ ਤਸਵੀਰਾ ਉਕਰੀਆ ਹੋਈਆ ਹਨ। ਪਹਿਲੀ ਤਸਵੀਰ ਵਿੱਚ ਹਾਥੀ ਦਿਖਾਉਦੇ ਨੇ , ਦੂਸਰੀ ਵਿੱਚ ਮਹਾਤਮਾ ਬੁੱਧ ਦੀ ਮਾਂ ਦਿਖਾਉਦੇ ਨੇ , ਤੀਸਰੀ ਵਿੱਚ ਹਾਥੀ ਦੀ ਰੂਹ ਦਾ ਪ੍ਰਵੇਸ਼ ਮਹਾਤਮਾ ਬੁੱਧ ਦੇ ਮਾਤਾ ਦੇ ਅੰਦਰ ਦਿਖਾਉਦੇ ਨੇ ਅਤੇ ਚੌਥੀ ਤਸਵੀਰ ਵਿੱਚ ਮਹਾਤਮਾ ਬੁੱਧ ਦਾ ਜਨਮ ਦਿਖਾਉਦੇ ਨੇ ਸਿਰਫ ਇਹ ਦੱਸਣ ਵਾਸਤੇ ਕਿ ਪਿਛੋਕੜ ਹਾਥੀ ਸੀ।
ਬੁੱਧਾ ਲਿਖਦੇ ਹਨ ਕਿ ਜਦ ਜੰਗਲ ਨੂੰ ਅੱਗ ਲੱਗੀ ਤਾ ਸਾਰੇ ਜਾਨਵਰ ਦੌੜ ਪਏ ਤਾ ਹਾਥੀ ਵੀ ਭੱਜਿਆ। ਬਾਕੀ ਜਾਨਵਰ ਦੌੜਨ ਵਿੱਚ ਅੱਗੇ ਨਿਕਲ ਗਏ ਪਰ ਹਾਥੀ ਭਾਰਾ ਹੋਣ ਕਰਕੇ ਪਿੱਛੇ ਰਹਿ ਗਿਆ। ਜਦ ਹਾਥੀ ਸਾਹ ਲੈਕੇ ਫਿਰ ਟੁਰਨ ਲੱਗਾ ਤਾ ਇਕ ਖਰਗੋਸ਼ ਭੱਜਿਆ ਹੋਇਆ ਆਇਆ ਅਤੇ ਹਾਥੀ ਦੇ ਪੈਰ ਥੱਲੇ ਆਣਕੇ ਭੁਲੇਖੇ ਨਾਲ ਪਨਾਹ ਲੈਦਾ ਕਿ ਸ਼ਾਇਦ ਇਹ ਕੋਈ ਥੰਮ ਹੈ। ਹਾਥੀ ਨੇ ਸੋਚਿਆ ਕਿ ਜੇਕਰ ਮੈ ਪੈਰ ਰੱਖ ਦਿੱਤਾ ਤਾ ਇਹ ਤਾ ਕੁਚਲਿਆ ਜਾਵੇਗਾ। ਇਹ ਆਪਣੀ ਜਾਨ ਬਚਾਉਣ ਲਈ ਪੈਰ ਥੱਲੇ ਬੈਠਾ ਹੈ ਹੁਣ ਮੈ ਇਸਦੀ ਜਾਨ ਕਿਵੇ ਲੈ ਲਵਾ। ਕਹਿੰਦੇ ਹਾਥੀ ਸਾਰੇ ਦਾ ਸਾਰਾ ਜਲ ਗਿਆ ਪਰ ਖਰਗੋਸ਼ ਤੇ ਪੈਰ ਨਹੀ ਰੱਖਿਆ। ” ਅਹਿੰਸਾ ਪਰਮੋ ਧਰਮ ” ਦਾ ਨਾਹਰਾ ਮਹਾਤਮਾ ਬੁੱਧ ਦਾ ਸੀ ਕਿ ਕਿਸੇ ਨੂੰ ਚੋਟ ਨਹੀ ਪਹੁੰਚਾਉਣੀ। ਸ਼ਾਇਦ ਇਹੀ ਵਿਚਾਰ ਅਗਲੇ ਜਨਮ ਵਿੱਚ ਵੀ ਨਾਲ ਆਏ। 

ਇਸ਼ਕ

by admin February 5, 2019

ਮੌਲਾਨਾ ਰੂਮੀ ਇਕ ਦਿਨ ਖ਼ਰੀਦੋ ਫ਼ਰੋਖ਼ਤ ਦੇ ਸਿਲਸਿਲੇ ਵਿੱਚ ਬਾਜ਼ਾਰ ਤਸ਼ਰੀਫ਼ ਲੈ ਗਏ।ਇਕ ਦੁਕਾਨ ਪਰ ਜਾਕੇ ਰੁਕ ਗਏ। ਦੇਖਿਆ ਕਿ ਇਕ ਔਰਤ ਕੁਛ ਸੌਦਾ ਖ਼ਰੀਦ ਰਹੀ ਹੈ। ਸੌਦਾ ਖ਼ਰੀਦਣ ਦੇ ਬਾਅਦ ਜਦ ਔਰਤ ਨੇ ਰਕਮ ਅਦਾ ਕਰਨੀ ਚਾਹੀ ਤਾਂ ਦੁਕਾਨਦਾਰ ਨੇ ਕਿਹਾ , “ਇਸ਼ਕ ਵਿੱਚ ਪੈਸੇ ਕਹਾਂ ਹੋਤੇ ਹੈਂ, ਛੋੜੋ ਪੈਸੇ ਔਰ ਜਾਉਂ “

ਅਸਲ ਵਿੱਚ ਉਹ ਦੋਨੋਂ ਆਸ਼ਿਕ ਮਾਸ਼ੂਕ ਸਨ । ਮੌਲਾਨਾ ਰੂਮੀ ਇਹ ਸੁਣ ਕੇ ਗਸ਼ ਖਾਕੇ ਗਿਰ ਪਏ ।ਦੁਕਾਨਦਾਰ ਸਖ਼ਤ ਘਬਰਾ ਗਿਆ। ਇਸ ਦੌਰਾਨ ਉਹ ਔਰਤ ਵੀ ਉਥੋਂ ਚਲੀ ਗਈ। ਖ਼ਾਸੀ ਦੇਰ ਬਾਅਦ ਜਦ ਮੌਲਾਨਾ ਨੂੰ ਹੋਸ਼ ਆਇਆ ਤਾਂ ਦੁਕਾਨਦਾਰ ਨੇ ਪੁਛਿਆ । ਮੌਲਾਨਾ ਆਪ ਕਿਉਂ ਬੇ-ਹੋਸ਼ ਹੋਏ? ਮੌਲਾਨਾ ਰੂਮੀ ਨੇ ਜਵਾਬ ਦਿੱਤਾ। “ਮੈਂ ਉਸ ਬਾਤ ਪਰ ਬੇਹੋਸ਼ ਹੋਇਆ ਕਿ ਤੇਰੇ ਅਤੇ ਉਸ ਔਰਤ ਵਿੱਚ ਇਸ਼ਕ ਇਤਨਾ ਮਜ਼ਬੂਤ ਹੈ, ਕਿ ਦੋਨਾਂ ਵਿੱਚ ਕੋਈ ਹਿਸਾਬ ਕਿਤਾਬ ਹੀ ਨਹੀਂ, ਜਦ ਕਿ ਅੱਲ੍ਹਾ ਨਾਲ ਮੇਰਾ ਇਸ਼ਕ ਇਤਨਾ ਕਮਜ਼ੋਰ ਹੈ ਕਿ ਮੈਂ ਤਸਬੀਹ ਵੀ ਗਿਣ ਕੇ ਕਰਦਾ ਹਾਂ।”

ਖ਼ੁਸ਼ੀ ਦੀ ਖ਼ਬਰ

by admin February 4, 2019

ਇਕ ਪਿਆਰਾ ਸੱਤ ਸਾਲਾਂ ਤੋਂ ‘ਉਸ’ ਦੇ ਇਸ਼ਕ ਵਿੱਚ ਸੀ । ਲਗਭਗ ਏਨੇ ਸਾਲਾਂ ਤੋਂ ਹੀ ਉਹ ਖੁਦਾਵੰਦ ਸ਼ਹਿਨਸ਼ਾਹ ਦੀ ਭਗਤੀ ਕਰ ਰਿਹਾ ਸੀ ਤੇ ਸਿਰਫ ‘ਉਸ’ ਦਾ ਨਾਮ ਜਪ ਰਿਹਾ ਸੀ । ਮਸਤਾਨਾ ਜਿਹਾ ਹੋ ਚੁੱਕਾ ਸੀ । ਥੋੜਾ ਉਦਾਸ ਵੀ ਰਹਿੰਦਾ । ਸੱਤ ਸਾਲਾਂ ਮਗਰੋਂ ਉਸ ਨੂੰ ਸੁਨੇਹਾਂ ਮਿਲਿਆ, “ਤੇਰੀ ਤਪੱਸਿਆ ਪ੍ਰਵਾਨ ਨਹੀਂ ਕੀਤੀ ਗਈ, ਬੰਦ ਕਰ ਇਸ ਪਖੰਡ ਨੂੰ, ਰੱਦ ਦਿੱਤੇ ਗਏ ਹਨ ਤੇਰੇ ਸਭ ਯਤਨ”
ਸਭ ਹੈਰਾਨ ਸਨ ਤੇ ਫ਼ਕੀਰ ਲਈ ਉਦਾਸ ਵੀ, ਕਿ ਉਸ ਦੀ ‘ਮਸਕਤਿ’ ਅਜਾਈਂ ਗਈ ।
ਪਰ, ਇਹ ਕੀ,
ਫ਼ਕੀਰ ਉੱਠ ਕੇ ਨੱਚਣ ਲੱਗਾ, ਮਸਤੀ ਵਿਚ ਝੂਮਦਾ ਹੋਇਆ ਉਹ ਉੱਚੀ ਉੱਚੀ ਹੱਸ ਰਿਹਾ ਸੀ । ਕਿਸੇ ਨੇ ਪੁੱਛਿਆ, ‘ਪਾਗਲ ਹੋ ਗਿਆ ਹੈਂ…. ਸੁਣਿਆਂ ਨਹੀਂ ਤੈਂ… ਤੇਰਾ ਤਪ ਪ੍ਰਵਾਨ ਨਹੀਂ ਕੀਤਾ ਗਿਆ…?’
‘ਕੋਈ ਫਰਕ ਨਹੀਂ ਪੈਂਦਾ…’ ਉਹ ਨੱਚਦਾ ਹੋਇਆ ਬੋਲਿਆ ।
‘ਕਿਉਂ…. ਤੇਰੀ ਮਿਹਨਤ ਨੂੰ ਫਲ ਨਹੀਂ ਲੱਗਾ, ਆਸਾਂ ਨੂੰ ਬੂਰ ਨਹੀਂ ਪਿਆ… ਤੈਨੂੰ ਕੋਈ ਦੁੱਖ ਨਹੀਂ…?’
‘ਨਹੀਂ…. ਮੈਨੂੰ ਤਾਂ ਸਗੋ ਇਸ ਗੱਲ ਦੀ ਖ਼ੁਸ਼ੀ ਹੈ ਕਿ ਸੱਤ ਸਾਲਾਂ ਬਾਅਦ ਹੀ ਸਹੀ ‘ਉਸ’ ਨੇ ਮੈਨੂੰ ਯਾਦ ਤਾਂ ਕੀਤਾ…. ਇਹ ਤਾਂ ਸਾਫ ਹੋ ਗਿਆ ਨਾ ਕਿ ‘ਓਹਦੇ’ ਤੇ ਮੇਰੇ ਵਿੱਚ ਕੋਈ ਹਿਸਾਬ ਕਿਤਾਬ ਹੈ…. ਆਹ ਪ੍ਰਵਾਨ ਕੀਤੇ ਗਿਆਂ ਦੀ ਕਿਤਾਬ ਹੈ, ਆਹ ਰੱਦ ਕੀਤੇ ਗਿਆਂ ਦੀ… ਉਸ ਦੀ ਕਿਸੇ ਕਿਤਾਬ ‘ਚ ਮੇਰਾ ਨਾਂ ਤਾਂ ਆਇਆ… ਇਹ ਬਹੁਤ ਖ਼ੁਸ਼ੀ ਦੀ ਖ਼ਬਰ ਹੈ….’ ਤੇ ਉਹ ਲਗਾਤਾਰ ਨੱਚਦਾ ਰਿਹਾ…

ਜਗਦੀਪ ਸਿੰਘ ਫਰੀਦਕੋਟ ਜੀ ਦੀ ਫੇਸਬੁੱਕ ਵਾਲ ਤੋਂ

ਧਰਮ ਕੀ ਹੁੰਦਾ ਹੈ – ਮਹਾਤਮਾ ਬੁੱਧ

by admin February 3, 2019

ਕੇਰਾਂ ਮਹਾਤਮਾ ਬੁੱਧ ਕੋਲ ਇਕ ਮਹਾਜਨ ਜੀ ਸਾਹੋ ਸਾਹੀ ਹੋਏ ਪਹੁੰਚੇ।
ਆਉਂਦਿਆਂ ਈ ਬੁੱਧ ਨੂੰ ਆਖਣ ਲੱਗੇ ਕੇ ਮੈਨੂੰ ਦੱਸੋ ਧਰਮ ਕੀ ਹੁੰਦਾ ਹੈ ? ਮਹਾਤਮਾ ਬੁੱਧ ਨੇ ਮਹਾਜਨ ਦੇ ਹਫ਼ੇ ਹੋਏ ਸਾਹ ਮਹਿਸੂਸ ਕਰ ਲਏ।
ਮਹਾਤਮਾ ਬੁੱਧ ਨੇ ਕੁਜ ਵਿਚਾਰ ਕਰ ਕੇ ਕਿਹਾ, ਕੇ ਆਸ਼ਰਮ ਦੇ ਬਾਹਰ ਜਾ ਤੇਰੇ ਅਤੇ ਮੇਰੇ ਜੋੜੇ ਵੇਖ ਕੇ ਆ।
ਵਾਪਸੀ ਤੇ ਮਹਾਜਨ ਨੂੰ ਬੁੱਧ ਨੇ ਪੁੱਛਿਆ
ਕੇ ਤੇਰੇ ਜੋੜੇ ਕਿਵੇਂ ਪਏ ਸੀ?
ਮਹਾਜਨ:- ਜੀ ਅੱਗੜ-ਦੁਗੜ੍ਹ।
ਮਹਾਤਮਾ ਬੁੱਧ:- ਅਤੇ ਮੇਰੇ?
ਮਹਾਜਨ:- ਜੀ ਤਰਤੀਬ ‘ਚ।
ਮਹਾਤਮਾ ਬੁੱਧ:- ਇਹੋ ਈ ਧਰਮ ਹੈ!!
ਆਪਣੀ ਜ਼ਿੰਦਗੀ ‘ਚ ਅਨੁਸ਼ਾਸਨ ਲਿਆਓ, ਸਹਿਜਤਾ ਲਿਆਓ, ਤਰਤੀਬਤਾ ਲਿਆਓ। ਇਹ ਧਰਮ ਹੈ।

ਵੱਲੋਂ :-ਬੇਨਾਮ ਬੰਦਾ 👆।
———————————

ਨੋਟ : ਬੁੱਧ ਜੇ ਪੰਡਿਤ ਹੁੰਦੇ ਉਸਨੂੰ ਬੜੀਆਂ ਬੜੀਆਂ ਫਿਲਾਸਫੀਆਂ ਸਮਝਾਉਂਦੇ ਕਿ ਧਰਮ ਯੇਹ ਹੁੰਦਾ ਵੋਹ ਹੁੰਦਾ । ਸ਼ਬਦ ਜਾਲ੍ਹ ਬੁਣਦੇ । ਪਰ ਬੁੱਧ ਨੇ ਬੜੀ ਛੋਟੀ ਜਹੀ ਗੱਲ ਫੜ੍ਹੀ!
ਕਿਓਂ? ਕਿਓਂਕੀ ਜੀਵਨ ਬੜੀਆਂ ਬੜੀਆਂ ਹਵਾਈ ਗੱਲਾਂ ਤੋਂ ਨੀ ਬਣਦਾ ਬਲਕਿ ਸਾਡੇ ਛੋਟੇ ਛੋਟੇ ਵਿਵਹਾਰ ਤੋਂ ਬਣਦਾ । ਇਹ ਗੱਲ ਵੀ ਮਾਇਨੇ ਰੱਖਦੀ ਹੈ ਕਿ ਕੋਈ ਆਦਮੀ ਆਪਦੀਆਂ ਚੱਪਲੀਆਂ ਕਿਸ ਤਰ੍ਹਾਂ ਧਰਦਾ! ਕੱਪੜੇ ਕਿਸ ਤਰ੍ਹਾਂ ਧਰਦਾ! ਧਰਮ ਬੜੀਆਂ ਬੜੀਆਂ ਗੱਲਾਂ ਦਾ ਕੜਾਹ ਨਹੀਂ ਹੈ…ਬਲਕਿ ਸਾਡਾ ਵਿਵਹਾਰ ਹੈ।

 

Sewak Brar ਜੀ ਦੀ ਫੇਸਬੁੱਕ ਵਾਲ ਤੋਂ

ਆਤਮਾ ਦਾ ਵਿਗਿਆਨ

by admin February 2, 2019

ਮੰਦਿਰ, ਚਰਚ, ਮਸਜਿਦ, ਗੁਰਦੁਆਰੇ ਜਾਣ ਦੀ ਚਿੰਤਾ ਛੱਡੋ। ਇੰਨ੍ਹਾ ਲੋਕਾਂ ਨੇ ਤੁਹਾਨੂੰ ਬਹੁਤ ਬੇਵਕੂਫ ਬਣਾ ਲਿਆ ਹੈ। ਇੰਨ੍ਹਾ ਲੋਕਾਂ ਨੂੰ ਸਵਾਲ ਪੁੱਛਣਾ ਬੰਦ ਕਰੋ । ਇੰਨ੍ਹਾ ਪੰਡਿਤਾਂ, ਪਾਦਰੀਆਂ ਅਤੇ ਸਾਧੂਆਂ ਤੋਂ । ਕਿਓਂਕੀ ਇਹ ਲੋਕ ਤੁਹਾਨੂੰ ਹਜਾਰਾਂ ਸਾਲਾਂ ਤੋਂ ਧਰਵਾਸ ਦਿੰਦੇ ਆ ਰਹੇ ਨੇ ਅਤੇ ਇੰਨ੍ਹਾਂ ਦਾ ਸਾਰਾ ਧਰਵਾਸ ਨਪੁੰਸਕ ਸਿੱਧ ਹੋ ਚੁੱਕਿਆ ਹੈ। ਤੁਹਾਨੂੰ ਲੋਕਾਂ ਨੂੰ ਰਾਜਨੇਤਾਵਾਂ ਅਤੇ ਧਾਰਮਿਕ ਲੋਕਾਂ ਤੋਂ ਵਿਗਿਆਨਕਾਂ ਵੱਲ ਆਓਣਾ ਚਾਹੀਦਾ। ਸਾਰੀ ਦੁਨੀਆਂ ਨੂੰ ਵਿਗਿਆਨ ਦੀ ਤਰਫ ਧਿਆਨ ਦੇਣਾ ਚਾਹੀਦਾ,,,,ਅਗਰ ਲੋਕ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਓਣਾ ਚਾਹੁੰਦੇ ਹਨ। ਅਤੇ ਮੇਰਾ ਜੋ ਧਰਮ ਹੈ ਉਸਨੂੰ ਮੈਂ ਕਹੂੰਗਾ Subjctive Science ਆਤਮਾ ਦਾ ਵਿਗਿਆਨ! ਇਹ ਧਰਮ ਨਹੀਂ ਹੈ। ਇਹ ਵਿਗਿਆਨ ਹੀ ਹੈ। ਜਿਂਵੇ science ਬਾਹਰੀ ਸੰਸਾਰ ਵਿੱਚ ਕੰਮ ਕਰਦੀ ਹੈ। ਓਂਵੇ ਹੀ ਇਹ science ਤੁਹਾਡੀ ਆਤਮਿਕ ਸੰਸਾਰ ਵਿੱਚ ਕੰਮ ਕਰਦੀ ਹੈ। ਯਾਦ ਰੱਖੋ! ਬਾਹਰੀ science ਤੁਹਾਡੇ ਦੁੱਖਾਂ ਨੂੰ 90% ਘੱਟ ਕਰ ਸਕਦੀ ਹੈ। ਪਰ ਇੱਕ ਵਾਰ ਜਦ ਤੁਹਾਡੇ 90% ਬਾਹਰੀ ਦੁੱਖ ਜੋ ਕੇ ਸ਼ਰੀਰਕ ਹਨ ਜਾਂ ਦੁਨਿਆਵੀ ਹਨ,,, ਜੋ ਕੇ science ਬਹੁਤ ਆਸਾਨੀ ਨਾਲ੍ਹ ਖਤਮ ਕਰ ਸਕਦੀ ਹੈ। ਤਾਂ ਅੰਤ ਵਿੱਚ 10% ਦੁੱਖ ਤੁਹਾਨੂੰ ਪਹਿਲੀ ਵਾਰ ਸਾਫ ਸਾਫ ਦਿਖਾਈ ਦੇਣਗੇ। ਜਦ ਕਿ ਹੁਣ ਇਹ 10% ਦੁੱਖ ਉਸ 90% ਦੁੱਖਾਂ ਵਿੱਚ ਕਿਤੇ ਰਲ੍ਹਗੱਡ ਹੋਏ ਪਏ ਨੇ। ਤਦ ਤੁਹਾਨੂੰ ਇਹ ਵੀ ਦਿਖਾਈ ਦੇਣ ਲੱਗੇਗਾ ਕਿ ਉਹ 90% ਦੁੱਖ ਕੁਛ ਵੀ ਨਹੀਂ ਹਨ ਇਹ 10% ਦੇ ਸਾਹਮਣੇ। ਇਹ 10% ਅਸਲੀ ਕਸ਼ਟ ਹੈ। ਅਤੇ ਜਿਸਨੂੰ ਸੁੱਖ ਵਿੱਚ ਬਦਲਿਆ ਜਾ ਸਕਦਾ।

Meditation ਨਾਲ੍ਹ, ਜਾਗਰੂਕਤਾ ਨਾਲ੍ਹ, ਚੇਤਨਾ ਨਾਲ੍ਹ। ਪਰ ਇਹ ਜੋ 10% ਦੁੱਖ ਹਨ। ਉਹ ਬਹੁਤ ਜਿਆਦਾ ਭਾਰੀ ਹਨ। 90% ਦੁੱਖ ਕੁਛ ਵੀ ਨਹੀਂ ਹਨ । ਉਹ ਤਾਂ ਬਸ ਭੁੱਖ, ਖਾਣਾ, ਘਰ, ਨੌਕਰੀ ਹਨ। ਜਿਸਨੂੰ science ਆਸਾਨੀ ਨਾਲ੍ਹ ਖਤਮ ਕਰ ਸਕਦੀ ਹੈ। ਪਾਦਰੀਆਂ ਨੂੰ ਪੂਰੀ ਤਰ੍ਹਾਂ ਵਿੱਚੋਂ ਹਟਾ ਦਵੋ। ਭਵਿੱਖ ਵਿੱਚ ਉਨ੍ਹਾਂ ਦਾ ਕੋਈ ਕੰਮ ਨਹੀਂ ਹੈ। ਉਨ੍ਹਾਂ ਨੇ ਪਹਿਲਾਂ ਹੀ ਬਹੁਤ ਸ਼ੈਤਾਨੀਆਂ ਕਰ ਲਈਆਂ ਹਨ। science ਵੱਲ ਧਿਆਨ ਦਵੋ। ਅਤੇ ਜਧੀ ਤੁਸੀਂ ਇੱਕਦਮ ਦੇਖੋਂਗੇ ਇੱਕ ਨਵਾਂ ਦਰਵਾਜਾ ਆਪਣੇ ਅੰਦਰ ਖੁਲ੍ਹਦਾ ਹੋਇਆ। ਜਿਸ ਉੱਪਰ ਤੁਸੀਂ ਪਹਿਲਾਂ ਕਦੇ ਧਿਆਨ ਨਹੀਂ ਦਿੱਤਾ ਸੀ, ਉਹ ਪਰ ਓਥੀ ਸੀ। ਪਰ ਇੱਕ ਭੁੱਖਾ ਆਦਮੀ ਕਿਂਵੇ ਸੋਚ ਸਕਦਾ ਹੈ ਕਿ ਜਿੰਦਗੀ ਦਾ ਕੋਈ ਮਤਲਵ ਹੈ ਜਾਂ ਨਹੀਂ ਹੈ। ਇੱਕ ਭੁੱਖਾ ਆਦਮੀ ਨਹੀਂ ਸੋਚ ਸਕਦਾ ਫੁੱਲ ਸੋਹਣਾ ਹੈ ਜਾਂ ਨਹੀਂ। ਉਹ ਭੁੱਖਾ ਹੈ। ਤੁਸੀਂ ਉਸ ਨਾਲ੍ਹ ਸਾਹਿਤ, ਸੰਗੀਤ, paintings ਦੀ ਗੱਲ ਨਹੀਂ ਕਰ ਸਕਦੇ। ਇਹ ਉਸਦਾ ਮਜਾਕ ਉਡਾਓਣਾ ਹੋਏਗਾ। ਇਹ ਉਸਦਾ ਅਪਮਾਨ ਕਰਨਾ ਹੋਵੇਗਾ, ਬਹੁਤ ਜਿਆਦਾ ਅਪਮਾਨ।

ਪਰ ਇੱਕ ਵਾਰ ਜਦ ਉਸਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਤਾਂ ਉਹ ਜਿੰਦਗੀ ਵਿੱਚ ਪਹਿਲੀ ਵਾਰ ਅਸਤਤਿਵ ਦੇ ਅਸਲੀ ਸਵਾਲਾਂ ਦੇ ਬਾਰੇ ਵਿੱਚ ਖੋਜ ਕਰਨਾ ਸ਼ੁਰੂ ਕਰੇਗਾ। ਜਿਸਦਾ ਜੁਆਬ ਸਿਰਫ ਆਤਮਿਕ science ਦੇ ਸਕਦੀ ਹੈ। ਤਾਂ ਇਸਲਈ ਧਰਮ ਦਾ ਕੋਈ ਭਵਿੱਖ ਨਹੀਂ ਹੈ। ਭਵਿੱਖ ਹੈ objective science ਦਾ ਬਾਹਰੀ ਮਸਲੇ ਹੱਲ ਕਰਨ ਦੇ ਲਈ। ਅਤੇ subjective science ਦਾ ਅੰਦਰੂਨੀ ਮਸਲਿਆਂ ਨੂੰ ਹੱਲ ਕਰਨ ਦੇ ਲਈ। ਇੱਕ ਤੁਹਾਡੇ ਸ਼ਰੀਰ ਦਾ ਧਿਆਨ ਰੱਖੇਗੀ। ਅਤੇ ਦੂਸਰੀ ਤੁਹਾਡੇ ਮਨ ਦਾ ਅਤੇ,,,,, ਤੁਹਾਡੇ ਸਭਤੋਂ ਬੜੇ ਕੇਂਦਰ ਆਤਮਾ ਦਾ।

Sewak Brar ਜੀ ਦੀ ਫੇਸਬੁੱਕ ਵਾਲ ਤੋਂ

ਕੋਮਲ ਤੇ ਕਠੋਰ

by admin January 30, 2019

ਜਦ ਆਦਮੀ ਜੰਮਦਾ ਹੈ ਤਾਂ ਉਹ ਕੋਮਲ ਤੇ ਕਮਜ਼ੋਰ ਹੁੰਦਾ ਹੈ।ਮਰਨ ਸਮੇਂ ਉਹ ਸਖਤ ਤੇ ਕਠੋਰ ਹੋ ਜਾਂਦੇ ਹਨ।
ਜਦ ਵਸਤਾਂ , ਘਾਹ – ਪੱਤੇ ਅਤੇ ਦਰੱਖਤ ਜੀਵਿਤ ਹੁੰਦੇ ਹਨ ਤਾਂ ਉਹ ਨਰਮ, ਲਚਕੀਲੇ ਤੇ ਨਿਵਣਸ਼ੀਲ ਹੁੰਦੇ ਹਨ।ਜਦ ਉਹ ਮਰ ਜਾਂਦੇ ਹਨ ਤਾਂ ਮੁਰਝਾ ਜਾਂਦੇ ਹਨ , ਸੁੱਕ ਜਾਂਦੇ ਹਨ।

ਇਸ ਲਈ ਕਠੋਰਤਾ ਤੇ ਹਠ ਮੌਤ ਦੇ ਸਾਥੀ ਹਨ ਅਤੇ ਲਚਕਤਾ , ਨਰਮੀ , ਤੇ ਸੋਹਲਤਾ ਜੀਵਨ ਦੇ ਸੰਗੀ ਹਨ।
ਜੇ ਕੋਈ ਆਦਮੀ ਸਖਤ ਹੈ ਤਾਂ ਉਸ ਦਾ ਅੰਤ ਨੇੜੇ ਹੈ।

ਕਠੋਰਤਾ ਤੇ ਕਰੂਰਤਾ ਨੂੰ ਹੇਠਲਾ ਸਥਾਨ ਮਿਲੇਗਾ। ਲਚਕਤਾ , ਨਰਮੀ ਤੇ ਸੋਹਲਤਾ ਉਚੇਰਾ ਸਥਾਨ ਹਾਸਿਲ ਕਰਨਗੇ।

ਸੰਤ ਲਾਉਤਸੇ
ਕਿਤਾਬ : ਚੀਨੀ ਦਰਸ਼ਨ ਤਾਓਵਾਦ

ਮੌਲਾਨਾ ਰੂਮੀ

by admin January 23, 2019

ਅਗਰ ਤੁਸੀ ਕਦੇ ਵੀ ਸੋਚਿਆ ਰੂਮੀ ਦੀ ਹੋਂਦ ਬਾਰੇ, ਉਸਦੀਆਂ ਰਚਨਾਵਾਂ ਬਾਰੇ, ਕੋਣ ਸੀ ਉਹ? ਤਾਂ ਇਹ ਪੜੋ ਕੁਝ ਜਾਣ-ਪਛਾਣ ਦੇ ਤੋਰ ਤੇ ਇਹ ਲੇਖ ਸਹਾਈ ਹੋਵੇਗਾ।

ਮੌਲਾਨਾ ਜਲਾਲੂਦੀਨ ਰੂਮੀ ੧੩ਵੀਂ(13th) ਸਦੀ ਦੇ ਫਾਰਸੀ ਕਵੀ, ਇਸਲਾਮੀ ਦਰਵੇਸ਼ ਤੇ ਇੱਕ ਰਹੱਸਵਾਦੀ ਸੂਫੀ ਸਨ। ਉਹਨਾਂ ਨੂੰ ਮਹਾਨਤਮ ਅਧਿਆਤਮਕ ਗੁਰੂ ਤੇ ਬੁੱਧੀਜੀਵੀ ਵਜੋਂ ਮੰਨਿਆ ਜਾਂਦਾ ਹੈ। ਉਹਨਾਂ ਦਾ ਜਨਮ ੧੨੦੭ਈ: (1207 AD) ਵਿੱਚ ਧਰਮ ਸ਼ਾਸਤਰੀਆ ਦੇ ਘਰ ਹੋਇਆ। ਉਹ ਅਕਸਰ ਰੋਜ਼ਾਨਾ ਜੀਵਨ ਦੇ ਹਾਲਾਤਾਂ ਵਿੱਚੋਂ ਉਦਾਹਰਨਾਂ ਲੈ ਕੇ ਅਧਿਆਤਮਕ ਪੱਖ ਪੇਸ਼ ਕਰਦੇ ਸਨ।

ਇਹਨਾਂ ਨੂੰ ਜਲਾਲ ਅਦ ਦੀਨ ਮੁਹੰਮਦ ਰੂਮੀ ਜਾਂ ਜਲਾਲ ਅਦ ਦੀਨ ਮੁਹੰਮਦ ਬਲਖੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਦਾ ਜਨਮ ੩੦ ਸਤੰਬਰ ੧੨੦੭ (30/sep/1207) ਨੂੰ ਕਰੇਵੇਜ਼ਮਿਅਨ ਰਾਜ (Khwarezmian Empire) ਵਿੱਚ ਉਸ ਸਮੇਂ ਹੋਇਆ ਜਦ ਇਸਲਾਮ ਆਪਣੇ ਸ਼ਿਖਰਾਂ ਤੇ ਸੀ। “ਰੂਮੀ” ਜਾਂ “ਬਲਖੀ” ਉਨਾਂ ਦਾ ਅਸਲ ਨਾਮ ਨਹੀ ਸੀ, ਬਲਕਿ ਉਸ ਸਮੇਂ ਦੇ ਇਲਾਕਿਆ ਦੇ ਨਾਮ ਸਨ ਜਿਨਾ ਨਾਲ ਉਨ੍ਹਾ ਦਾ ਤਾਲੁਕ ਰਿਹਾ ਤੇ ਬਾਅਦ ਵਿੱਚ ਕਿਤੇ ਨਾ ਕਿਤੇ ਨਸਲ ਵਜੋਂ ਵੀ ਜਾਣੇ ਗਏ। ਬਲਖੀ ਤੋਂ ਭਾਵ “ਬਲਖ” ਜੋ ਕਿ ਮੌਜੂਦਾ ਅਫਗਾਨਿਸਤਾਨ ਦਾ ਇੱਕ ਪ੍ਰਾਚੀਨ ਸ਼ਹਿਰ ਸੀ। “ਰੂਮੀ” ਤੋਂ ਭਾਵ ਉਹ “ਰੂਮ ਦੀ ਸਲਤਨਤ” (Sultanate of Rûm) ਦੇ ਨਿਵਾਸੀ ਸਨ। ਰੂਮੀ ਨੇ ਆਪਣੀ ਸਿੱਖਿਆ ਆਪਣੇ ਪਿਤਾ “ਬਹਾ ਉਦ-ਦੀਨ ਵਲਦ ਪਾਸੋਂ ਹਾਸਿਲ ਕੀਤੀ, ਜੋ ਕਿ ਖੁਦ ਬਹੁਤ ਵਿਦਵਾਨ, ਕਾਨੂੰਨ ਦੇ ਮਾਹਿਰ, ਧਰਮ ਸ਼ਾਸਤਰੀ, ਇਕ ਰਹੱਸਮਈ ਤੇ ਸੂਫੀ ਉਸਤਾਦ ਸਨ। ਰੂਮੀ ਉਪਰ ਉਨਾਂ ਦੇ ਪਿਤਾ ਤੋਂ ਇਲਾਵਾ ਅਤਰ ਅਤੇ ਸਾਨਾਈ ਦਾ ਬਹੁਤ ਪ੍ਰਭਾਵ ਰਿਹਾ। (ਅਤਰ ਅਤੇ ਸੱਨਾਈ ਦੋਵੇਂ ਫਾਰਸੀ ਮੁਸਲਿਮ ਕਵੀ ਸਨ।) ੧੨੪੪(1244) ਤੱਕ ਹੁਣ ਰੂਮੀ ਖੁਦ ਵੀ ਧਰਮ ਸ਼ਾਸਤਰੀ ਤੇ ਉਸਤਾਦ ਬਣ ਚੁੱਕੇ ਸਨ ਜਦ ਉਹ ਪਹਿਲੀ ਵਾਰ ਸ਼ਮਸ ਉਦ-ਦੀਨ ਤਬਰੇਜ਼ ਨਾਲ ਟਕਰਾਏ। ਇਹ ਮੁਲਾਕਾਤ ਉਨਾਂ ਦੇ ਜੀਵਨ ਦਾ ਇੱਕ ਅਹਿਮ ਮੋੜ ਸਾਬਿਤ ਹੋਈ। ਸ਼ਮਸ ਤੇ ਰੂਮੀ ਕਾਫੀ ਕਰੀਬੀ ਮਿੱਤਰ ਬਣ ਗਏ। ਲਗਭਗ ਇਸ ਮੁਲਾਕਾਤ ਤੋਂ ਦਸ ਸਾਲ ਬਾਅਦ ਰੂਮੀ ਨੇ ਆਪਣੇ ਆਪ ਨੂੰ ਗਜ਼ਲਾਂ ਲਿਖਣ ਵਿੱਚ ਸਮਰਪਿਤ ਕਰ ਦਿੱਤਾ। ਇਹਨਾ ਗਜ਼ਲਾਂ ਦੇ ਸੰਕਲਨ ਨੂੰ ਉਹਨਾਂ ਨੇ “ਦੀਵਾਨ ਏ ਕਬੀਰ / ਦੀਵਾਨ ਏ ਸ਼ਮਸ ਏ ਤਬਰੀਜ਼ੀ” ਦਾ ਨਾਮ ਦਿੱਤਾ। ਮਸਨਵੀ/ ਮਥਨਵੀ, ਦੀਵਾਨ ਏ ਸ਼ਮਸ ਏ ਤਬਰੀਜ਼ੀ, ਦੀਵਾਨ ਏ ਕਬੀਰ ਉਹਨਾਂ ਦੀਆਂ ਕੁੱਝ ਨਾਮਵਰ ਲਿਖਤਾਂ ਵਿੱਚੋਂ ਇੱਕ ਹਨ। “ਦੀਵਾਨ ਏ ਸ਼ਮਸ ਏ ਤਬਰੀਜ਼ੀ” ਦਾ ਨਾਮ ਉਹਨਾ ਆਪਣੇ ਕਰੀਬੀ ਮਿੱਤਰ ਦੇ ਨਾਮ ਉੱਪਰ ਰੱਖਿਆ। ਜੋ ਕਿ ੯੦(90) ਗਜ਼ਲਾ ਅਤੇ ੧੯(19) ਰੂਬਾਈਆ ਅਰਬੀ ਵਿੱਚ ਤੇ ੧੪(14) ਦੋਹੇ ਯੁਨਾਨੀ ਭਾਸ਼ਾ ਵਿੱਚ ਤੇ ਕੁਝ ਤੁਰਕੀ ਭਾਸ਼ਾ ਦੇ ਦੋਹੇਆ ਦਾ ਸਮੂਹ ਹੈ।

੧੭ ਦਸੰਬਰ ੧੨੭੩(17-Dec-1273) ਨੂੰ ਕੌਨਿਆ ਵਿਖੇ ਰੂਮੀ ਦੀ ਮੌਤ ਹੋ ਗਈ, ਉਨਾ ਦੀ ਦੇਹ ਨੂੰ ਉਨਾਂ ਦੇ ਪਿਤਾ ਦੇ ਨਾਲ ਹੀ ਦਫਨਾਇਆ ਗਿਆ। ਉੱਥੇ ਹੁਣ ਇੱਕ ਸ਼ਾਨਦਾਰ ਮਕਬਰਾYeşil Türbe ਸ਼ਸ਼ੋਬਿਤ ਹੈ, ਜਿੱਥੇ ਰੂਮੀ ਨਾਲ ਸੰਬੰਧਿਤ ਇੱਕ ਅਜਾਇਬ ਘਰ ਵੀ ਹੈ ਜਿਸਨੂੰ ਮੇਲਾਨਾ ਮਿੂਜ਼ਿਅਮ ਜਾਂ ਗਰੀਨ ਟੋਮਬ (Green Tomb,Mevlâna Museum) ਵਜੋਂ ਜਾਣਿਆ ਜਾਂਦਾ ਹੈ।

ਬਹੁਤ ਸਾਰੇ ਅਜੋਕੇ ਪੱਛਮੀ ਰੂਮੀ ਦੀਆਂ ਰਚਨਾਵਾਂ ਤੇ ਸਿੱਖਿਆਵਾਂ ਨੂੰ ਸੂਫੀਅਤ ਦੇ ਅਭਿਆਸ ਤੇ ਦਰਸ਼ਨ ਬਾਰੇ ਜਾਣ ਪਛਾਣ ਲਈ ਪ੍ਰਮੁੱਖ ਮੰਨਦੇ ਹਨ।

“ਸਹੀ ਅਤੇ ਗਲਤ ਤੋਂ ਪਾਰ
ਇੱਕ ਮੈਦਾਨ ਆਏਗਾ
ਮੈ ਉੱਥੇ ਮਿਲਾਂਗਾ”
~ ਮੌਲਾਨਾ ਰੂਮੀ

  • 1
  • 2
  • 3
  • 4

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close