• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Social Evils

social evils stories

ਦੋ ਘਰਾਂ ਦਾ ਚਿਰਾਗ਼

by Bachiter Singh October 12, 2018

ਸ਼ਹਿਰ ਦੇ ਲਾਗੇ ਹੀ ਪਿੰਡ ਵਿੱਚ ਕਿਹਰ ਸਿੰਘ ਕੋਲ 15 ਕੁ ਖੇਤ ਸੀ ਤੇ ਉਹਦੇ ਨਾਲ ਸਾਰੀ ਉਮਰ ਪਿੰਡ ਦਾ ਹੀ ਸੀਰੀ ਲਛਮਣ ਤੋਂ ਬਣਿਆ ਲੱਛੂ ਖੇਤੀ ਕਰਾਉਂਦਾ ਰਿਹਾ । ਖਾੜਕੂਵਾਦ ਵੇਲੇ ਇੱਕੋ ਇਕ ਪੁੱਤ ਦਾ ਨਾਂ ਜੁਝਾਰੂਆਂ ਵਿੱਚ ਵੱਜਣ ਲੱਗ ਪਿਆ ਤੇ ਘਰੇ ਪੁਲੀਸ ਕਈ ਵਾਰ ਗੇੜਾ ਮਾਰ ਚੁੱਕੀ ਸੀ । ਨਿੱਤ ਦੇ ਮਾਰੇ ਜਾ ਰਹੇ ਨੌਜਵਾਨਾਂ ਦੀਆਂ ਖ਼ਬਰਾਂ ਲੋਕਾਂ ਦੇ ਮਨਾ ਅੰਦਰ ਇਕ ਭੈਅ ਪੈਦਾ ਕਰ ਰਹੀਆਂ ਸਨ । ਕਿਹਰ ਸਿੰਘ ਨੇ ਆਪਣੇ ਪੁੱਤ ਨੂੰ ਮਨਾ ਕੇ ਕੈਨੇਡਾ ਚਾੜ ਦਿੱਤਾ ਜੋ ਰਿਫਿਊਅਜੀ ਬਣ ਕੇ ਵੈਨਕੋਵਰ ਸ਼ਹਿਰ ਵਿੱਚ ਆ ਉਤਰਿਆ ਤੇ ਥੋੜੀ ਦੇਰ ਮਗਰੋਂ ਹੀ ਵਿਆਹ ਕਰਾਕੇ ਪੱਕਾ ਹੋ ਗਿਆ । ਉਹਦੇ ਘਰੇ ਪੁੱਤਰ ਨੇ ਜਨਮ ਲਿਆ ਜੋ ਪੜਨ ਲਿਖਣ ਵਿੱਚ ਹੁਸ਼ਿਆਰ ਤੇ ਆਪ ਦੇ ਹਾਣੀਆਂ ਨਾਲ ਹਾਕੀ ਦੀ ਟੀਮ ਵਿੱਚ ਵੀ ਖੇਡਦਾ । ਕਿਹਰ ਸਿੰਘ ਦਾ ਪੁੱਤ ਪਹਿਲਾਂ ਨੌਕਰੀ ਕਰਦਾ ਸੀ ਫੇਰ ਕੰਨਸਟਰਕਸ਼ਨ ਵਿੱਚ ਪੈ ਗਿਆ ਤੇ ਕੁਦਰਤ ਨੇ ਸਾਥ ਦਿੱਤਾ । ਕੰਮ ਬਹੁਤ ਚੜ ਗਿਆ ਤੇ ਖ਼ੂਬ ਪੈਸਾ ਕਮਾਇਆ । ਕਹਿਰ ਸਿੰਘ ਦੀ ਨੂੰਹ ਬੈਂਕ ਵਿੱਚ ਮੈਨੇਜਰ ਲੱਗੀ ਹੋਈ ਹੈ ।
ਪਿੰਡ ਖੇਤੀ ਕਰਨੀ ਕਦੋਂ ਦੀ ਬੰਦ ਕੀਤੀ ਹੋਈ ਹੈ ਤੇ ਜ਼ਮੀਨ ਹੁਣ ਮਾਮਲੇ ਤੇ ਦਿੱਤੀ ਹੋਈ ਹੈ । ਇਧਰ ਦੋਨੋ ਜੀਅ ਕੰਮ ਵਿੱਚ ਇੰਨੇ ਬਿਜੀ ਨੇ ਪੁੱਤ ਦਾ ਪਤਾ ਹੀ ਨਹੀਂ ਲੱਗਾ ਕਿ ਉਹਨੇ ਕਦੋਂ ਗਲਤ ਪੈਰ ਪੁੱਟ ਲਏ । ਉਹ ਹਾਲੇ ਬਾਰ੍ਹਵੀਂ ਵਿੱਚ ਹੀ ਸੀ ਕਿ ਡਰਗਜ ਗੈਂਗ ਦੀ ਭੇਟ ਚੜ ਗਿਆ । ਇਕੋ ਇਕ ਪੋਤਰਾ ਤੇ ਉਹਦੀ ਲਾਸ਼ ਨੂੰ ਦੇਖਣ ਲਈ ਬਾਬਾ ਦਾਦੀ ਕੈਨੇਡਾ ਪਹੁੰਚੇ ਤੇ ਮੁੜ ਪਿੰਡ ਨਹੀਂ ਗਏ
ਲਛੂ ਦੇ ਵੀ ਇੱਕੋ ਇਕ ਪੁੱਤ ਹੈ ਤੇ ਜਿਸ ਦੇ ਅੱਗੇ ਇਕ ਕੁੜੀ ਹੈ ਜਿਸ ਨੂੰ ਕਿਹਰ ਸਿੰਘ ਪਹਿਲਾਂ ਪਿੰਡ ਵਿੱਚ ਪੜਾਉੰਦਾ ਰਿਹਾ ਤੇ ਫੇਰ ਨਾਲ ਹੀ ਸ਼ਹਿਰ ਵਿੱਚ ਪੜਾਉਣ ਦਾ ਖ਼ਰਚਾ ਦੇ ਰਿਹਾ ਜਿਵੇਂ ਉਹ ਲਛੂ ਨਾਲ ਸਾਰੀ ਉਮਰ ਦੀ ਦੋਸਤੀ ਦੀ ਸਾਂਝ ਪੁਗਾ ਰਿਹਾ ਹੋਵੇ । ਅਮੀਰ ਹੋਵੇ ਜਾਂ ਗਰੀਬ ਪੁੱਤ ਦਾ ਦੁੱਖ ਇੱਕੋ ਜਿਹਾ ਹੁੰਦਾ । ਲਛੂ ਦਾ ਪੁੱਤ ਕੈਂਸਰ ਦੀ ਬੀਮਾਰੀ ਨਾਲ ਘੁਲਦਾ ਪੂਰਾ ਹੋ ਗਿਆ । ਲਛੂ ਪਿੰਡ ਵਿੱਚ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਬੁੱਢੀ ਉਮਰ ਵਿੱਚ ਦਿਹਾੜੀ ਲਾ ਕੇ ਨੂੰਹ ਸਹੁਰਾ ਤੇ ਪੋਤੀ ਆਪ ਦਾ ਗੁਜ਼ਾਰਾ ਕਰ ਰਹੇ ਹਨ । ਲੱਛੂ ਦੇ ਘਰੋਂ ਕਦੋਂ ਦੀ ਗੁਜ਼ਰ ਚੁੱਕੀ ਹੈ
ਕਿਹਰ ਸਿੰਘ ਨੇ ਆਪ ਦੇ ਪੁਤਰ ਨਾਲ ਸੁਲਾਹ ਕਰਕੇ ਲੱਛੂ ਦੀ ਪੋਤੀ ਨੂੰ ਆਪ ਦੇ ਪੁੱਤਰ ਕੋਲੋਂ ਅਡਾਪਟ ਕਰਾਕੇ ਕੈਨੇਡਾ ਸੱਦ ਲਿਆ ਤੇ ਉਹਨੂੰ ਇੱਥੇ ਆਪ ਦੀ ਪੋਤਰੀ ਬਣਾ ਕੇ ਪੜਾ ਰਿਹਾ ।
ਲਛੂ ਦੀ ਪੋਤਰੀ ਕੈਨੇਡਾ ਵਿੱਚ ਪੜ ਰਹੀ ਸਤਵੀਰ ਨਾਲ ਗੱਲ-ਬਾਤ ਕਰ ਰਿਹਾ ਸੀ ਕਿ ਉਹਦੀ ਪੜਾਈ ਕਿਵੇਂ ਚੱਲ ਰਹੀ ਹੈ ਤਾਂ ਉਹਨੇ ਕਿਹਾ ਕਿ ਮਾਸਟਰ ਕਰ ਲਈ ਹੈ । ਕਿਹੜੇ ਫ਼ੀਲਡ ਵਿੱਚ ? Health Management ਵਿੱਚ ਤੇ ਮੈਂ ਕਿਹਾ ਅੱਗੇ ?ਹੁਣ ਵਿਆਹ ਕਦੋਂ ਕਰਾਉਣਾ ? ਮੈਂ ਹੱਸਦੇ ਨੇ ਪੁਛਿਆ ! ਅੰਕਲ ਮੈਂ ਵਿਆਹ ਨਹੀਂ ਕਰਾਉਣਾ । ਤਾਇਆ ਪਿੰਡ ਦੀ ਜ਼ਮੀਨ ਵਿੱਚ ਹਸਪਤਾਲ ਬਣਾਉਣਾ ਮੰਗਦਾ ਜਿੱਥੇ ਨਸ਼ਿਆਂ ਵਿੱਚ ਗਰਸਤ ਨੌਜਵਾਨਾਂ ਦਾ ਇਲਾਜ ਹੋ ਸਕੇ ਤੇ ਜਾਂ ਜੋ ਕੁੜੀਆਂ ਨਹੀਂ ਪੜ ਸਕਦੀਆਂ ਉਨਾਂ ਦੀ ਪੜਾਈ ਲਈ ਸਾਰਾ ਪੈਸਾ ਲਾ ਕੇ ਟਰਸਟ ਬਣਾਉਣਾ ਚਾਹੁੰਦਾ । ਤੇ ਤਾਇਆ ਚਾਹੁੰਦਾ ਕਿ ਉਸ ਟਰੱਸਟ ਨੂੰ ਮੈਂ ਚਲਾਵਾਂ । ਤੇ ਮੈਂ ਵੀ ਇਹ ਫੈਸਲਾ ਲਿਆ ਕਿ ਮੈਂ ਵਿਆਹ ਕਰਾਉਣ ਨਾਲ਼ੋਂ ਸਾਰੀ ਉਮਰ ਪੰਜਾਬ ਜਾ ਕੇ ਸੇਵਾ ਵਿੱਚ ਲਾਉਣੀ ਹੈ ।
ਮੈਨੂੰ ਇਹ ਕੁੜੀ ਦੋ ਘਰਾਂ ਦਾ ਚਿਰਾਗ਼ ਲੱਗੀ ਜੋ ਹਨੇਰ ਵਿੱਚ ਰੋਸ਼ਨੀ ਬਣ ਕੇ ਰਾਹ ਦਰਸੇਰਾ ਬਣਨ ਦਾ ਯਤਨ ਕਰ ਰਹੀ ਹੈ ।

ਦੁਆਵਾਂ ਇਸ ਬੱਚੀ ਲਈ

ਕਾਮ

by Bachiter Singh October 6, 2018

ਇਹ ਪੋਸਟ ਦਾ ਵਿਸ਼ਾ ਬੜਾ ਨਾਜ਼ਕ ਹੈ । ਤੇ ਕਾਮ ਨਾਲ ਸੰਬੰਧਤ ਹੈ
ਇਹ ਪੜਨ ਲਈ ਸੋਚ ਨੂੰ ਉੱਚਾ ਰੱਖਣਾ ਪਊ । ਇਹ ਮਜਾਕ ਲਈ ਨਹੀਂ ਸਗੋਂ ਬਹੁਤ ਸੀਰੀਅਸ ਪੋਸਟ ਹੈ ਤੇ ਜਿਹਦੇ ਨਾਲ ਬੀਤੀ ਹੈ ਉਹਨੇ ਲਿਖਣ ਲਈ ਕਿਹਾ ਮੈਨੂੰ –

ਡਾਢੇ ਤੋਂ ਵੀ ਥੋੜਾ ਡਰਨਾ ਚਾਹੀਦਾ ।ਸਮਾਂ ਹਮੇਸ਼ਾ ਤੁਹਾਡਾ ਸਾਥ ਨਹੀਂ ਦਿੰਦਾ ਤੇ ਜਦੋਂ ਪਾਸਾ ਪੁੱਠਾ ਪੈਣ ਲਗਦਾ ਉਦੋਂ ਮਿੱਤਰ ਵੀ ਵੈਰੀ ਬਣ ਜਾਂਦੇ ਹਨ । ਇਹੋ ਜਹੀ ਹੀ ਸਾਡੇ ਇਸ ਕਹਾਣੀ ਦੇ ਪਾਤਰ ਦੀ ਜ਼ਿੰਦਗੀ ਵਿੱਚ ਬੀਤੀ ਸੱਚੀ ਘਟਨਾ ਹੈ । ਕੈਨੇਡਾ ਵਿੱਚ ਵਾਹਵਾ ਸੋਹਣੀ ਨੌਕਰੀ ਹੈ ਤੇ ਪੈਸਾ ਵੀ ਖ਼ੂਬ ਬਣਾਇਆ ਘਰੇ ਬਾਲ ਬੱਚੇ ਤੇ ਹਰ ਪੱਖੋਂ ਖ਼ੁਸ਼ੀ । ਪੰਜਾਬ ਵਿੱਚ ਕਾਫ਼ੀ ਜ਼ਮੀਨ ਜਾਇਦਾਦ ਦਾ ਇਕਲੌਤਾ ਮਾਲਕ । ਹਰ ਸਾਲ ਮਾਮਲਾ ਲੈਣ ਜਾਂਦਾ । ਤੇ ਜਦੋਂ ਜੁਆਨੀ ਹੋਵੇ ਪੈਸਾ ਹੋਵੇ ਅਜ਼ਾਦੀ ਹੋਵੇ ਉਦੋਂ ਪੈਰ ਜ਼ਰੂਰ ਤਿਲਕ ਜਾਂਦੇ ਨੇ । ਪੰਜਾਬ ਵਿੱਚ ਐਸ਼ ਕਰਨ ਵਾਸਤੇ ਸਹੇਲੀ ਦਾ ਸੰਗ ਮਿਲ ਗਿਆ ਤੇ ਉਹਨੂੰ ਥੋੜੇ ਬਹੁਤ ਪੈਸੇ ਦੇ ਛੱਡਦਾ ਤੇ ਪੰਜਾਬ ਵਿੱਚ ਗਏ ਨੂੰ ਚੋਪੜੀ ਮਿਲ ਜਾਂਦੀ ਸੀ ਤੇ ਫੇਰ ਦੋਸਤਾਂ ਨਾਲ ਹਰ ਸਾਲ ਘਰਵਾਲ਼ੀ ਨੂੰ ਹੋਰ ਕਿਤੇ ਦੱਸ ਕੇ ਥਾਈਲੈਂਡ ਦੋ ਹਫ਼ਤੇ ਲਈ ਮਨੋਰੰਜਨ ਕਰ ਆਉਣਾ ।
ਸਾੜਾ ਬੜੀ ਭੈੜੀ ਚੀਜ ਹੈ ਤੇ ਗਏ ਹੋਏ ਮਗਰੋਂ ਉਹਦੇ ਯਾਰ ਨੇ ਹੀ ਕਿਸੇ ਜ਼ਨਾਨੀ ਤੋਂ ਉਹਦੇ ਘਰ ਵਾਲੀ ਨੂੰ ਫ਼ੋਨ ਕਰਾ ਕੇ ਦੱਸ ਦਿੱਤਾ ਕਿ ਉਹ ਆਹ ਕੰਮ ਕਰਦਾ ਫਿਰਦਾ । ਘਰਵਾਲ਼ੀ ਨੇ ਕਾਰ ਵਿੱਚ ਪਏ ਨਿਰੋਧ ਗਿਣ ਲਏ ਤੇ ਆਏ ਦੇ ਮਹੀਨੇ ਕੁ ਬਾਅਦ ਪੁੱਛਣ ਲੱਗੀ ਕਿ ਕਿੱਥੇ ਗਿਆ ਸੀ ? ਝੂਠ ਦੇ ਪੈਰ ਨੀ ਹੁੰਦੇ । ਵਥੇਰਾ ਝੂਠ ਬੋਲਿਆ ਕਿ ਯਾਰਾਂ ਨੇ ਬਿਨਾ ਦੱਸੇ ਟਿਕਟਾਂ ਬੁੱਕ ਕਰ ਦਿੱਤੀਆਂ । ਪਰ ਸੱਚ ਕਾਹਨੂੰ ਲੁਕਦਾ ਜਦੋਂ ਉਹਨੇ ਕਾਰ ਵਿੱਚ ਪਏ ਪੈਕਟਾਂ ਦੀ ਗੱਲ ਕੀਤੀ ਕਿ ਉਹ ਕਿਵੇ ਘਟ ਗਏ ਤਾ ਫੇਰ ਝੂਠ ਬੋਲ ਆਇਆ ਕਿ ਮੇਰੇ ਦੋਸਤ ਨੇ ਮੰਗ ਲਏ ।
ਹਾਲੇ ਇਹ ਨਹੀਂ ਸੀ ਨਿਬੜਿਆ ਹੁਣ ਪੰਜਾਬ ਵਾਲੀ ਨੇ ਮੈਸਿਜ ਕਰ ਦਿੱਤਾ ਕੇ ਮੈਨੂੰ ਤੇਰਾ ਨਿਆਣਾ ਹੋਣ ਵਾਲਾ । ਉਹਨੂੰ ਪਤਾ ਨਹੀਂ ਕਿੰਨੇ ਕੁ ਪੈਸਾ ਦੇ ਕੇ ਸਮਝੌਤਾ ਕੀਤਾ ਤੇ ਘਰਵਾਲ਼ੀ ਨੂੰ ਪਤਾ ਲੱਗਣ ਤੇ ਘਰੋਂ ਬੇਘਰ ਹੋ ਗਿਆ ।
ਇਹ ਸਾਰੀ ਕਹਾਣੀ ਉਹਨੇ ਮੈਨੂੰ ਖ਼ੁਦ ਲਿਖਣ ਨੂੰ ਕਿਹਾ ਕਿ ਹੋਰਾਂ ਨੂੰ ਦੱਸ ਦੇ । ਤੈਨੂੰ ਬਹੁਤ ਪੜਦੇ ਨੇ ਕਿ ਹੋਰ ਜੋ ਮਰਜ਼ੀ ਕਰਿਉ ਵਸਦੇ ਘਰ ਨਾ ਉਜਾੜ ਲਿਉ ।
ਨਹੀਂ ਮੇਰੇ ਵਾਲੀ ਹੋਊ
ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ-
⁃
( ਲੈ ਮੈ ਲਿਖਤੀ ) ਹੋ ਸਕਦਾ ਤੇਰੇ ਵੱਲ ਦੇਖ ਕੇ ਕੋਈ ਬਚ ਜਾਵੇ

ਪਾਪ ਦੀ ਨਦੀ ਪਾਰ ਕਰਾ ਦਿਆਂਗੇ

by admin October 5, 2018

ਏਦਾਂ ਜਿਦਾਂ ਕੇਰਾਂ ਇੱਕ ਸਿੱਧਾ ਸਾਦਾ ਜੱਟ ਸੀ, ਉਹਦਾ ਕਿਤੇ ਪਿਓ ਚੜਾਈ ਕਰ ਗਿਆ ਤੇ ਕਰਦੇ ਕਰਾਉਂਦੇ ਉਹਨੇ ਆਪਦੇ ਬਾਪ ਦਾ ਸਾਰਾ ਕਿਰਿਆ ਕਰਮ ਨਿਭਾਇਆ ਜੋ ਸਰਦਾ-ਬਣਦਾ ਸੀ……..

ਪਰ ਪੰਗਾ ਉਦੋਂ ਪੈ ਗਿਆ ਜਦੋਂ ਉਹਦੇ ਪਿੰਡੋਂ ਇੱਕ ਬਾਹਮਣ ਉਹਦੇ ਕੋਲ ਆਗਿਆ ਤੇ ਟਕੋਰ ਜਿਹੀ ਮਾਰਕੇ ਕਹਿੰਦਾ ਅਖੇ “ਨਾਜਰ ਸਿਆਂ ਤੇਰਾ ਬਾਪ ਰਾਤੀਂ ਮੇਰੇ ਸੁਪਨੇ ਚ ਆਇਆ ਸੀ…ਉਹ ਅਜੇ ਰਾਹ ਚ ਈ ਖੜਾ ‘ਪਾਪ ਦੀ ਨਦੀ’ ਕੰਡੇ…ਉਹਦੀ ਗਤੀ ਨੀਂ ਹੋਈ ਸਵਰਗਾਂ ਕੰਨੀ….”

ਜੱਟ ਡੌਰ-ਭੌਰਾ ਜੀਆ ਹੋ ਕੇ ਕਹਿੰਦਾ-ਫਿਰ ਪੰਡਤਾ ਬਾਪੂ ਸਵਰਗਾਂ ਨੂੰ ਕਿਵੇਂ ਤੁਰੂ…?
ਪੰਡਿਤ ਵਾਛਾਂ ਖਿੜਾ ਕਹਿੰਦਾ-ਨਾਜਰ ਸਿਆਂ ਉਹਦਾ ਉਪਾਅ ਕਰਨਾ ਪਊ…ਬਾਪ ਤੇਰਾ ਸਵਰਗਾਂ ਨੂੰ ਤੋਰ ਦਿਆਂਗੇ…

ਜੱਟ ਕਹਿੰਦਾ ਚੱਲ ਦੱਸ ਫਿਰ ਉਪਾਅ…ਪੰਡਿਤ ਕਹਿੰਦਾ “ਆਹ ਤੇਰੇ ਘਰੇ ਜਿਹੜੀ ਗਾਂ ਬੰਨੀ ਇਹ ਮੈਨੂੰ ਦੇਦੇ…ਆਪਾਂ ਉਪਾਅ ਕਰਕੇ ਇਹਦੀ ਪੂਛ ਫੜਾਕੇ ਤੇਰੇ ਪਿਓ ਨੂੰ ਪਾਪ ਦੀ ਨਦੀ ਪਾਰ ਕਰਾ ਦਿਆਂਗੇ…”

ਜੱਟ ਕਹਿੰਦਾ ਪੰਡਤਾ ਇਹੀ ਤਾਂ ਮੇਰਾ ਲਵੇਰਾ ਇੱਕ…ਇਹਦਾ ਦੁੱਧ ਵੇਚਕੇ ਮੈਂ ਘਰ ਤੋਰਦਾ ਤੇ ਮੇਰੇ ਨਿਆਣੇ ਇਹਦਾ ਦੁੱਧ ਪੀਂਦੇ ਤੇ ਗਾਂ ਤੈਨੂੰ ਦੇ ਕੇ ਮੈਂ ਕਿਥੇ ਜਾਉਂ ??

ਪੰਡਿਤ ਕਹਿੰਦਾ ਚਲ ਫਿਰ ਬਾਪ ਤੇਰਾ ਖੜਾ ਰਾਹ ਚ…ਬਾਕੀ ਤੇਰੀ ਮਰਜੀ ਜੇ ਉਹਨੂੰ ਸਵਰਗਾਂ ਚ ਨਹੀਂ ਭੇਜਣਾ ਤਾਂ….ਤੇ ਪੰਡਿਤ ਹੁਣੀ ਰਾਹ ਪੈ ਗਏ…

ਅਗਲੀ ਕਰਾਮਾਤ ਜੱਟ ਦੀ ਘਰਵਾਲੀ ਨੇ ਕਰਤੀ ਤੇ ਅੱਜਕਲ ਦੀਆਂ ਬੀਬੀਆਂ ਵਾਂਗ ਬਾਹਮਣ ਮਗਰ ਲੱਗੀ ਜੱਟ ਨੂੰ ਕਹਿੰਦੀ ਅਖੇ ਕੋਈ ਨਾ ਜੀ ਤੁਸੀਂ ਪੰਡਿਤ ਜੀ ਨੂੰ ਗਾਂ ਦਿਓ ਤੇ ਬਾਪੂ ਜੀ ਨੂੰ ਪਾਰ ਕਰਾਓ

ਅਖੀਰ ਜੱਟ ਗਾਂ ਖੋਲਕੇ ਪੰਡਿਤ ਕੋਲ ਦੇ ਆਇਆ ਤੇ ਅੱਗੋਂ ਪੰਡਿਤ ਨੇ ਗੋਲੀ ਦੇ ਕੇ ਵਾਪਸ ਤੋਰਤਾ ਅਖੇ ਮੈਂ ਉਪਾਅ ਕਰਕੇ ਤੇਰਾ ਬਾਪ ਸਵਰਗਾਂ ਚ ਭੇਜ ਦਿਉਂ

ਹਫਤੇ ਕ ਮਗਰੋਂ ਜੱਟ ਪੰਡਿਤ ਨੂੰ ਮਿਲਿਆ ਤੇ ਕਹਿੰਦਾ ਬੀ ਹਾਂ ਪੰਡਤਾ ਬਾਪੂ ਨੂੰ ਸਵਰਗਾਂ ਨੂੰ ਭੇਜਤਾ ਸੀ..?
ਪੰਡਿਤ ਚੌੜਾ ਜੀਅ ਹੋ ਕੇ ਕਹਿੰਦਾ-ਲੈ ਆਹੋ ਤੇਰਾ ਬਾਪ ਤਾਂ ਮੈਂ ਤੀਜੇ ਦਿਨ ਈ ਸਵਰਗਾਂ ਦੇ ਰਾਹ ਪਾ ਤਾ ਸੀ…ਹੁਣ ਕੋਈ ਖਤਰਾ ਨਹੀਂ…
ਜੱਟ ਕਹਿੰਦਾ ਹੁਣ ਵਾਪਸ ਤਾਂ ਨੀਂ ਮੁੜਦਾ ਬਾਪੂ ? ਪੰਡਿਤ ਕਹਿੰਦਾ ਸਵਾਲ ਈ ਨੀਂ…

ਸ਼ਾਮ ਨੂੰ ਜੱਟ ਆਪਣੇ ਮੁੰਡੇ ਸੀਟੇ ਨੂੰ ਲੈ ਪੰਡਿਰ ਘਰੇ ਪਹੁੰਚ ਗਿਆ ਤੇ ਸੀਟੇ ਨੂੰ ਕਹਿੰਦਾ “ਸੀਟਿਆ ਖੋਲ ਆਪਣੀ ਗਾਂ..”
ਪੰਡਿਤ ਕਹਿੰਦਾ ਨਾਜਰ ਸਿਆਂ ਗਾਂ ਕਿਉਂ ਖੋਲਣ ਲੱਗਾ ??
ਜੱਟ ਕਹਿੰਦਾ ਪੰਡਿਤਾ ਤੂੰ ਆਪੇ ਕਿਹਾ ਸੀ ਨਾਂ ਬੀ ਤੇਰਾ ਬਾਪ ਸਵਰਗਾਂ ਨੂੰ ਭੇਜ ‘ਤਾ ਆ ਇਸ ਗਾਂ ਦੀ ਪੂਛ ਫੜਾਕੇ ਹੁਣ ਨੀਂ ਮੁੜਦਾ …ਫਿਰ ਹੁਣ ਗਾਂ ਤੈਂ ਕੀ ਕਰਨੀ … ??

ਮੌਰਲ-ਬਾਹਮਣ ਪਿੱਛੇ ਲੱਗਕੇ ਆਪਣਾ ਢੂਆ ਨਾ ਮਰਵਾਇਆ ਕਰੋ ਕਿਉਂਕਿ ਇਸਦੇ ਟੇਵੇਂ-ਪੱਤਰੀਆਂ,ਜੋਤਿਸ਼,ਗ੍ਰਿਹਾਂ-ਨਛੱਤਰਾਂ ਆਦਿ ਚ ਕੁਝ ਵੀ ਹੈਨੀ ਸਗੋਂ ਇੱਕ ਅਕਾਲ ਦੀ ਪੁਜਾਰੀ ਬਣੋ

Pargat Singh Birring ਜੀ ਦੀ ਵਾਲ ਤੋਂ

ਏਦਾਂ ਦੇ ਵੀ ਹੁੰਦੇ ਆ ਕਈ

by Jasmeet Kaur September 28, 2018

 

ਇੱਕ ਆਰੀ ਇੱਕ ਕਥਾ ਕੀਰਤਨ ਕਰਨ ਵਾਲਾ ਬਾਬਾ
ਇੱਕ ਸਮਾਗਮ ਵਿੱਚ ਕਥਾ ਕਰਨ ਤੋਂ ਬਾਅਦ ਚੜਾਹਵਾ ਘੱਟ ਹੋਣ ਕਾਰਨ ਦੁਖੀ ਜਾ ਹੋਇਆ ,ਥੱਕਿਆ ਟੁੱਟਿਆ ਜਾ ਆਪਣਾ ਸਮਾਨ ਛੱਲਾ ਜਾ ਸਾਂਭੀ ਜਾਂਦਾ ਸੀ।
ਇੱਕ ਆਪਣੇ ਵਰਗਾ ਜੀਹਨੂ ਕਈ ਗੱਲਾਂ
ਕਥਾ ਸੁਣਦਿਆਂ ਸਮਝ ਨੀ ਆਈਆਂ,
ਸ਼ੰਕਾ ਨਵਿਰਤੀ ਲਈ ਕੱਲਾ ਜਾ ਦੇਖ ਕੇ ਬਾਬੇ ਕੋਲ ਜਾ ਕੇ ਪੁੱਛਣ ਲੱਗਾ
‘ਬਾਬਾ ਜੀ ਮੀਟ ਖਾਣਾ ਚਾਹੀਦਾ ਕਿ ਨਹੀਂ?

ਬਾਬਾ ਖਿਝ ਕੇ ਜੇ ਕਹਿੰਦਾ
“ਜੇਬ ਝਲਦੀ ਆ ਤਾਂ ਖਾ ਲਿਆ ਕਰ”।
ਓਹ ਫੇਰ ਨਾ ਸਮਝਿਆ,
ਫੇਰ ਬੋਲ ਪਿਆ’ ਕਹਿੰਦਾ,
” ਮੈਨੂੰ ਤਾਂ ਕਿਸੇ ਨੇ ਕਿਹਾ ਵੀ ਗ੍ਰੰਥਾਂ ਚ’ ਲਿਖਿਆ ਮੀਟ ਖਾਣਾ ਨੀ ਚਾਹੀਦਾ ।”
ਪਹਿਲਾਂ ਈ ਅੱਕਿਆ ਪਿਆ ਬਾਬਾ ਹੋਰ ਖਿੱਝ ਗਿਆ ਓਹਨੂ ਕਹਿੰਦਾ
” ਜਿਹੜੇ ਕੰਜਰ ਨੇ ਤੈਨੂੰ ਇਹ ਗੱਲ ਕਹੀ ਆ
ਓਹਨੂ ਪੁੱਛ ਕੇ ਆ ਕੱਦੂ ਖਾਣਾ ਕਿਹੜੇ ਗ੍ਰੰਥਾਂ ਚ’ ਲਿਖਿਆ “।
Copy

ਦੁੱਧ

by admin September 25, 2018

ਪੈਰਾਂ ਦੀ ਅਵਾਜ਼ ਸੁਣ ਦੇ ਸਾਰ ਹੀ ਜਾਗੋ ਮੀਚੀ ‘ਚ ਪਈ ਬਲਵੀਰ ਕੌਰ ਦੀ ਅੱਖ ਖੁੱਲ੍ਹ ਗਈ । ਗਲੀ ਵਿੱਚੋਂ ਖਿੜਕੀ ਰਾਹੀਂ ਅਾ ਰਹੀ ਸੀਟੀ ਦੀ ਛੀ-ਛੀ ਕਰਦੀ ਸ਼ੂਕ ਨੇ ੳੁਸਦੇ ਦਿਲ ਦੀ ਧੜਕਣ ਹੋਰ ਤੇਜ਼ ਕਰ ਦਿੱਤੀ ਸੀ । ਜਦੋਂ ੳੁਸ ਨੇ ਖੇਸ ਦਾ ਲੜ ਮਾੜ੍ਹਾ ਜਾ ਪਰ੍ਹਾਂ ਕਰਕੇ ਦੇਖਿਆ ਤਾਂ ਰਾਤ ਦੇ ਪੌਣੇ ਬਾਰਾਂ ਵੱਜੇ ਪਏ ਸਨ ਅਤੇ ਸਿਮਰਨ ਬੋਚ-ਬੋਚ ਪੱਬ ਧਰਦੀ ਦਰਵਾਜੇ ਵੱਲ ਜਾ ਰਹੀ ਸੀ |। ਸ਼ੱਕ ਤਾਂ ੳੁਸਨੂੰ ਪਿਛਲੇ ਕਈ ਦਿਨਾਂ ਤੋਂ ਸੀ ਜਦੋਂ ਤੋਂ ਸਿਮਰਨ ਦੁੱਧ ਗਰਮ ਵੇਲ਼ੇ ਅਾਪਣਾ ਗਲਾਸ ਭਰ ਦੁੱਧ ਪਹਿਲਾਂ ਹੀ ਪਤੀਲੇ ‘ਚੋ ਬਾਹਰ ਕੱਢ ਲੈਂਦੀ ਸੀ ਪਰ ਚਾਂਵਾਂ ਲਾਡਾਂ ਨਾਲ਼ ਪਾਲ਼ੀ ਮਣਾ ਮੂੰਹ ਪਿਅਾਰ ਲੈਣ ਵਾਲ਼ੀ ਪੜ੍ਹੀ-ਲਿਖੀ ਧੀ ‘ਤੇ ਬਿਨਾਂ ਗੱਲੋਂ ਮਾਂ ਦੂਸ਼ਣ ਵੀ ਕਿਵੇਂ ਲਾ ਸਕਦੀ ਸੀ ।
ਅੱਜ ਰਾਤ ਬਲਵੀਰ ਕੌਰ ਨੇ ਦੁੱਧ ਦਾ ਗਲਾਸ ਸਿਮਰਨ ਤੋਂ ਅੱਖ ਬਚਾ ਕੇ ਅਲਮਾਰੀ ਦੇ ੳੁਪਰਲੇ ਖਾਨੇ ‘ਚ ਰੱਖ ਦਿੱਤਾ ਅਤੇ ਖਾਲੀ ਗਲਾਸ ਥੋੜ੍ਹਾ ਜਾ ਦੁੱਧ ਨਾਲ਼ ਲਬੇੜ ਕੇ ਸਿਮਰਨ ਨੂੰ ਮਾਂਜਣ ਲਈ ਦੇ ਦਿੱਤਾ ਸੀ।
ਕੰਬਦੇ ਬੋਲਾਂ ਨਾਲ਼ ਬਲਵੀਰ ਕੌਰ ਸਿਮਰਨ ਨੂੰ ਕਹਿਣ ਲੱਗੀ ,
” ਧੀਏ , ਰੁਕ ਜਾ !! ਨਾਂ ਮੇਰੀ ਮੋਈ ਦੀ ਮਿੱਟੀ ਪੱਟ , ਹਾੜ੍ਹੇ ਜਿਉਂਦੇ ਜੀਅ ਮਾਪੇ ਕਿਓ ਮਾਰਦੀ ਅੈਂ ? ”
ਇਹ ਸੁਣ ਕੇ ਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ , ੳੁਹ ਕੰਬਦੇ ਬੁੱਲ੍ਹਾਂ ਨਾਲ਼ ਬੋਲੀ ,
” ਮਾਂ !! ਮ …ਮੰ…ਮੈਂ ਤਾਂ ਬਾਥਰੂਮ… ”
ਸਿਮਰਨ ਦੇ ਬੋਲ ਗਲੇ ਵਿੱਚ ਹੀ ਅਟਕ ਗਏ ਅਤੇ ਬਲਵੀਰ ਕੌਰ ਨੇ ਅਲਮਾਰੀ ‘ਚੋਂ ਦੁੱਧ ਦਾ ਗਲਾਸ ਚੁੱਕ ਲਿਆ । ੳੁਹ ਅੱਖਾਂ ਭਰ ਕੇ ਕਹਿਣ ਲੱਗੀ ,
” ਧੀਏ !! ਬੱਸ ਰਹਿਣ ਦੇ ਹੁਣ ਸਫ਼ਾਈ ਦੇਣ ਨੂੰ , ਜੋ ਦੁੱਧ ਤੈਨੂੰ ਮੈਂ ਚਾਰ ਸਾਲ ਚੁੰਘਾਇਅਾ ਸੀ ਓਹਦੀ ਦੀ ਲਾਜ ਤਾਂ , ਤੇਰਾ ਐਹ ਦੁੱਧ ਦੋ ਕੁ ਦਿਨਾਂ ਵਿੱਚ ਹੀ ਰੋਲ ਗਿਅੈ “

ਅਸਲੀ ਦੇਵਤਾ

by Bachiter Singh September 24, 2018

6 ਮਾਰਚ 1974 ਦੀ ਕਾਲੀ ਰਾਤ ਨੇ ਅੰਮ੍ਰਿਤਸਰ ਸ਼ਹਿਰ ਵਿਚ ਇਕ ਖਲਬਲੀ ਮਚਾ ਦਿੱਤੀ। ਇਕ ਮੈਡੀਕਲ ਕਾਲਜ ਦੀ ਵਿਦਿਆਰਥਣ ਆਪਣੇ ਮੰਗੇਤਰ ਨਾਲ ਕਾਲਜ ਦੇ ਬਾਹਰ ਬੈਠੀ ਸੀ (ਓਹਨਾ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ) ।
ਅਚਾਨਕ ਇੱਕ ਕਾਰ ਆਈ ਜਿਸ ਵਿਚ ਕੁਝ ਮੁੰਡੇ ਸੀ। ਓਹਨਾ ਨੇ ਲੜਕੇ ਦੇ ਸਿਰ ਵਿਚ ਇਕ ਹੈਂਡਲ ਮਾਰਿਆ ਤੇ ਓਹ ਬੇਹੋਸ਼ ਹੋ ਗਿਆ ਤੇ ਫਿਰ ਲੜਕੀ ਨੂੰ ਚੁੱਕ ਕੇ ਕਾਰ ਚ ਲੈ ਗਏ। ਓਸ ਕੁੜੀ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਵਾਹਗਾ ਬਾਰਡਰ (ਪਾਕਿਸਤਾਨ ਦੀ ਸਰਹੰਦ) ਉੱਤੇ ਸਿੱਟ ਕੇ ਫ਼ਰਾਰ ਹੋ ਗਏ।
ਓਸ ਲੜਕੀ ਦੀ ਕਿਸਮਤ ਚੰਗੀ ਸੀ । ਕਿਵੇਂ ਨਾ ਕਿਵੇਂ ਡਿੱਗਦੀ ਢਹਿੰਦੀ 25-30 ਕਿਲੋਮੀਟਰ ਦਾ ਸਫ਼ਰ ਪੈਦਲ ਤੁਰ ਕੇ ਦੁਬਾਰਾ ਕਾਲਜ ਪਹੁੰਚ ਗਈ। ਤੇ ਓਸ ਤੋਂ ਠੀਕ 2 ਦਿਨ ਬਾਅਦ ਵੋਟਾਂ ਪੈਣੀ ਆ ਸੀ।
ਕਾਲਜ ਦੇ ਵਿਦਿਆਰਥੀਆਂ ਦੇ ਦਬਾ ਨਾਲ ਪੁਲਸ ਨੇ ਕਾਰਵਾਈ ਕੀਤੀ ਤੇ ਓਹ ਬੰਦੇ ਵੀ ਫੜੇ ਗਏ ਜਿਨ੍ਹਾਂ ਨੇ ਇਹ ਕੁਕਰਮ ਕਰਿਆ ਸੀ। ਓਸ ਤੋਂ ਬਾਅਦ ਮਸਲਾ ਉਠਿਆ ਕੁੜੀ ਦਾ ਵਿਆਹ ਬੰਨਿਆ ਹੋਇਆ ਸੀ ਪਰ ਮੁੰਡੇ ਵਾਲਿਆ ਨੇ ਜਵਾਬ ਦੇ ਦਿੱਤਾ। ਤਾਂ ਸਾਰੇ ਵਿਦਿਆਰਥੀ ਤੇ ਅਧਿਆਪਕ ਮੀਟਿੰਗ ਕਰਨ ਲਗੇ ਤੇ ਆਪਣੇ ਆਪਣੇ ਵਿਚਾਰ ਦੇਣ ਲਗੇ। ਤਾਂ ਫੈਸਲਾ ਕੀਤਾ ਕੇ ਲੜਕੇ ਦੇ ਘਰ ਦਾ ਘਿਰਾਓ ਕੀਤਾ ਜਾਵੇ ਤੇ ਪੁਲਸ ਦੀ ਮਦਦ ਨਾਲ ਕੁੜੀ ਦਾ ਵਿਆਹ ਕੀਤਾ ਜਾਵੇ।
ਤਾਂ ਓਹਨਾ ਦੇ ਵਿਚ ਬੈਠੇ ਇਕ ਨੌਜਵਾਨ ਮੁੰਡੇ ਨੇ ਸਵਾਲ ਕਰ ਕੇ ਇਕ ਅਧਿਆਪਕ ਨੂੰ ਕਿਹਾ ਕਿ ਤੁਸੀ ਆਵਦੇ ਬੇਟੇ ਨਾਲ ਏਸ ਕੁੜੀ ਦਾ ਵਿਆਹ ਕਰੋ ਤੇ ਏਸ ਨੂੰ ਆਪਣੀ ਨੂੰਹ ਬਣਾ ਲਵੋ। ਤਾਂ ਓਸ ਅਧਿਆਪਕ ਦੇ ਤੇਵਰ ਹੀ ਬਦਲ ਗਏ ਇਕ ਮਿੰਟ ਪਹਿਲਾ ਓਹ ਕੁੜੀ ਦੀ ਹਮਦਰਦ ਸੀ ਤੇ ਬਾਅਦ ਵਿਚ ਆਪਣੇ ਬੇਟੇ ਵਾਰੀ ਕਹਿਣ ਲੱਗੀ ਕੇ ਲੋਕ ਕੀ ਕਹਿਣ ਗੇ। ਤਾਂ ਓਸ ਮੁੰਡੇ ਨੇ ਕਿਹਾ ਕਿ ਬਸ ਇਹੀ ਸਮੱਸਿਆ ਕੇ ਲੋਕ ਕੀ ਕਹਿਣ ਗੇ ਜਦੋਂ ਤੁਸੀਂ ਖੁਦ ਏਸ ਕੁੜੀ ਨੂੰ ਅਪਣਾ ਨਈ ਸਕਦੇ ਤਾਂ ਕਿਸੇ ਹੋਰ ਨੂੰ ਕਿੳੁ ਮਜਬੂਰ ਕਰ ਰਹੇ?? ਅੱਜ ਜਬਰਦਸਤੀ ਵਿਆਹ ਕਰੋਗੇ ਤਾਂ ਕੀ ਉਹ ਲੋਕ ਦਿਲੋਂ ਅਪਣਾ ਲੈਣ ਗੇ ?? ਕੀ ਲੜਕੀ ਓਸ ਪਰਿਵਾਰ ਵਿਚ ਖੁਸ਼ ਰਹੂ??
ਸਬ ਦੀ ਜੁਬਾਨ ਬੰਦ ਤੇ ਓਸ ਮੁੰਡੇ ਨੇ ਕਿਹਾ ਕੇ ਮੈ ਏਸ ਕੁੜੀ ਨਾਲ ਵਿਆਹ ਕਰਵਾ ਲਵਾਂਗਾ। ਤੇ ਓਸ ਦੇਵਤੇ ਬੰਦੇ ਨੇ ਵਿਆਹ ਕਰਵਾ ਲਿਆ ਅੱਜ ਓਹਨਾ ਦੇ ਦੋ ਬੇਟੀਆਂ ਹਨ ਤੇ ਆਪ ਦੋਨੋ ਡਾਕਟਰ ਹਨ।
ਦਿਲ ਬਹੁਤ ਕਰ ਰਿਹਾ ਸੀ ਕਿ ਓਹਨਾ ਦੇ ਨਾਮ ਅਤੇ ਤਸਵੀਰਾਂ ਥੋਡੇ ਨਾਲ ਸਾਂਝੀਆਂ ਕਰਾਂ, ਪਰ ਸਾਡਾ ਸਮਾਜ ਅਜ ਵੀ ਬਹੁਤ ਥੱਲੇ ਆ ਨਹੀਂ ਅਪਣਾਉਂਦਾ ਇਹਨਾ ਗੱਲਾਂ ਨੂੰ । ਏਸੇ ਲਈ ਓਹ ਇਨਸਾਨ ਪੰਜਾਬ ਛੱਡ ਦਿੱਲੀ ਰਹਿਣ ਲੱਗ ਪਿਆ । ਅੱਜ ਓਸ ਦੀਆ ਕੁੜੀਆ ਨੂੰ ਸਚਾਈ ਨਈ ਪਤਾ , ਓਹ ਆਪਣੇ ਮਾਂ ਬਾਪ ਨਾਲ ਬਹੁਤ ਪਿਆਰੀ ਜ਼ਿੰਦਗੀ ਜੀ ਰਹੀਆਂ ਤੇ ਓਹ ਦੇਵਤਾ ਇਨਸਾਨ ਅਜ ਲੱਖਾਂ ਲੋਕਾਂ ਲਈ ਮਸੀਹਾ ਬਣਿਆ ਹੋਇਆ। ਓਸ ਬੰਦੇ ਦੀਆਂ ਬਹੁਤ ਪ੍ਰਾਪਤੀਆਂ ਤੇ ਪਦਮ ਵਿਭੂਸ਼ਣ ਐਵਾਰਡ ਠੁਕਰਾਇਆ ਹੋਇਆ।
ਅੱਜ ਓਸ ਰੱਬ ਵਰਗੇ ਦੇਵਤੇ ਇਨਸਾਨ ਨੂੰ ਮਿਲਣ ਦਾ ਮੌਕਾ ਮਿਲਿਆ। ਪਰਮਾਤਮਾ ਲੰਬੀ ਉਮਰ ਕਰੇ। ਕਹਿਣ ਲਈ ਸ਼ਬਦ ਨਈ ਓਸ ਇਨਸਾਨ ਦੀ ਸਿਫਤ ਲਈ।
TJ BrAr
9814462368
Copy

ਇੱਕ ਨੰਨੀ ਪਰੀ

by Jasmeet Kaur September 8, 2018

ਅੱਜ ਨੰਨ੍ਹੀ ਪਰੀ ਬਹੁਤ ਖੁਸ਼ ਸੀ। ਨੰਨ੍ਹੀ ਪਰੀ ਖੁਸ਼ੀ-ਖੁਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ “ਰੱਬ ਜੀ ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ…..?”
“ਹਾਂ ਪੁੱਤਰ ਕਿੱਦਾ ਭੁੱਲ ਸਕਦਾ ਮੈਂ, ਅੱਜ ਤੂੰ ਧਰਤੀਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ..”
“ਹਾਂ ਜੀ ਹਾਂ ਜੀ ਰੱਬ ਜੀ..”
“ਆ ਬੈਠ ਪੁੱਤਰਾ ਤੈਨੂੰ ਕੁਝ ਧਰਤੀ ਬਾਰੇ ਦੱਸ ਦੇਵਾਂ। ਤੇਰਾ ਅੱਸੀ ਸਾਲ ਦਾ ਸਫਰ ਹੈ ਜ਼ਿੰਦਗੀ ਦਾ। ਉਹ ਦੇਖ ਗੁਰਦੁਆਰੇ ‘ਚ ਇਕ ਆਦਮੀ ਤ੍ਹੇ ਔਰਤ ਦੇਖ ਰਹੀ ਹੈ ਨਾ, ਉਹ ਤੇਰੇ ਮੰਮੀ ਡੈਡੀ ਨੇ..”
… “ਸੱਚੀ ਰੱਬ ਜੀ! ਉਹ ਮੇਰ ਮੰਮੀ ਡੈਡੀ ਨੇ, ਕਿੰਨੇ ਚੰਗੇ ਨੇ ਮੇਰੇ ਮੰਮੀ ਡੈਡੀ, ਗੁਰਦੁਆਰਾ ਸਾਹਿਬ ਵੀ ਜਾਂਦੇ ਨੇ.. ਮੈਂ ਵੀ ਨਾਲ ਜਾਇਆ ਕਰਾਂ। ਜਲਦੀ-ਜਲਦੀ ਭੇਜੋ ਮੈਨੂੰ ਉਨ੍ਹਾਂ ਕੋਲ..”
“ਪੁੱਤਰ ਜੀ ਪਰ ਤੁਹਾਡੇ ਮੰਮੀ-ਡੈਡੀ ਬਹੁਤ ਗਰੀਬ ਨੇ..”
“ਕੋਈ ਗੱਲ ਨੀ ਰੱਬ ਜੀ ਬਸ ਮੈਨੂੰ ਅਸ਼ੀਰਵਾਦ ਦੇਵੋ। ਮੈਂ ਪੜ-ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਆਪਣੇ ਮੰਮੀਡੈਡੀ ਨੂੰ ਵੀ ਅਮੀਰ ਕਰ ਦੇਵਾਂਗੀ, ਉਨ੍ਹਾਂ ਦੀ ਹਰ ਖੁਅ੍ਹਾਇਸ਼ ਪੂਰੀ ਕਰ ਦੇਵਾਂਗੀ..”
“ਸ਼ਾਬਾਸ਼! ਚੱਲ ਠੀਕ ਐ ਪੁੱਤਰ.. ਮੈਂ ਤੈਨੂੰ ਹੁਣ ਧਰਤੀ ‘ਤੇ ਭੇਜ ਰਿਹਾ ਹਾਂ ਪਰ ਤੈਨੂੰ ਧਰਤੀ ‘ਤੇ ਜਨਮ ਲੈਣ ਤੋਂ ਪਹਿਲਾਂ ਨੌ ਮਹੀਨੇ ਆਪਣੀ ਮਾਂ ਦੀ ਕੁੱਖ ‘ਚ ਰਹਿਣਾ ਪੈਣਾ। ਉਸ ਤੋਂ ਬਾਅਦ ਬਾਹਰੀ ਦੁਨੀਆਂ ‘ਚ ਆਵੇਂਗੀ..”
“ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀ ਕੋਲ ਭੇਜ ਦੇਵੋ ਬੱਸ। 9 ਮਹੀਨਿਆਂ ਦੀ ਕੋਈ ਪਰਵਾਹ ਨਹੀਂ..”
ਰੱਬ ਨੇ ਨੰਨ੍ਹੀ ਪਰੀ ਨੂੰ ਉਸਦੀ ਮਾਂ ਦੀ ਕੁੱਖ ‘ਚ ਭੇਜ ਦਿੱਤਾ। ਨੰਨ੍ਹੀ ਪਰੀ ਹੁਣ ਬਹੁਤ ਖੁਸ਼ ਸੀ। ਹੁਣਨੰਨ੍ਹੀ ਪਰੀ 9 ਮਹੀਨੇ ਪੂਰੇ ਹੋਣ ਦੀ ਉਡੀਕ ਕਰਨ ਲੱਗੀ।
ਕੋਈ ਚਾਰ ਕੂ ਮਹੀਨੇ ਬਾਅਦ ਨੰਨ੍ਹੀ ਪਰੀ ਰੱਬ ਕੋਲ ਰੋਂਦੀ-ਰੋਂਦੀ ਹੋਈ ਵਾਪਸ ਆ ਗਈ। ਰੱਬ ਨੰਨ੍ਹੀ ਪਰੀ ਨੂੰ ਇੰਝ ਰੋਂਦੇ
ਹੋਏ ਆਪਣੇ ਕੋਲ ਆਉਦੇਂ ਦੇਖ ਹੈਰਾਨ ਹੋਏ ਅਤੇ ਉਨ੍ਹਾਂਨੇ ਨੰਨ੍ਹੀ ਪਰੀ ਨੂੰ ਪੁੱਛਿਆ“ਕੀ ਹੋਇਆ ਪੁੱਤਰਾ? ਤੂੰ ਤਾਂ ਅੱਸੀ ਸਾਲ ਬਾਅਦ ਮੇਰੇ ਕੋਲ ਆਉਣਾ ਸੀ?”
“ਪਤਾ ਨਹੀ ਰੱਬ ਜੀ ਮੈਨੂੰ ਵੀ..ਮੈਂ ਤਾਂ ਆਪਣੀ ਮਾਂ ਦੀਕੁਖ ‘ਚ ਸੁੱਤੀ ਪਈ ਸੀ। ਇਕ ਦਮ ਲੋਹੇ ਦੀਆਂ ਤਲਵਾਰਾਂ ਵਰਗੀਆਂ ਚੀਜਾਂ ਨੇ ਆ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ। ਮੇਰੇ ਬਹੁਤ ਦਰਦ ਹੋ ਰਹੀ ਸੀ ਮੈਂ ਬਹੁਤ ਰੋਲਾ ਵੀ ਪਾਇਆ ਪਰ ਉਹ ਤਲਵਾਰਾਂ ਚੱਲਦੀਆਂ ਰਹੀਆਂ, ਅੰਤ ਟੋਟੇ-ਟੋਟੇ ਕਰ ਇਕ ਔਰਤ ਨੇ ਮੈਨੂੰ ਮੇਰੀ ਮਾਂ ਦੇਢਿੱਡ ‘ਚੋਂ ਬਾਹਰ ਕੱਢ ਇਕ ਗੰਦੇ ਨਾਲੇ ‘ਚ ਸੁੱਟ ਦਿੱਤਾ। ਫਿਰ ਰੱਬ ਜੀ ਮੈਂ ਕਿਵੇਂ ਤੁਹਾਡੇ ਕੋਲ ਪੁੱਜੀ ਮੈਨੂੰ ਇਸ ਬਾਰੇ ਪਤਾ ਨਹੀ..” ਰੋਂਦੀ ਹੋਈ ਨੰਨ੍ਹੀ ਪਰੀ ਨੇ ਬੜੀ ਮਾਸੂਮੀਅਤ ਨਾਲ ਰੱਬ ਨੂੰ ਜਵਾਬਦਿੱਤਾ।
ਰੱਬ ਸਾਰੀ ਗੱਲ ਸਮਝ ਗਏ ਪਰ ਨੰਨ੍ਹੀ ਪਰੀ ਨੂੰ ਅਸਲੀਅਤ ਬਾਰੇ ਕੁਝ ਨਾ ਦੱਸਿਆ ਕਿਉਂਕਿ ਉਹ ਹਜੇ ਬੱਚੀਸੀ। ਰੱਬ ਨੰਨ੍ਹੀ ਪਰੀ ਨੂੰ ਚੁੱਪ ਕਰਾਉਂਦੇ ਹੋਏ ਬੋਲੇ“ਪੁੱਤਰਾ ਕੋਈ ਗੱਲ ਨੀ ਮੈਂ ਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ ਦਿੰਨਾ..”
“ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ ਭੇਜੋ…ਮੈਂ ਨਹੀਂ ਹੋਰ ਮੰਮੀ ਡੈਡੀ ਕੋਲ ਜਾਣਾ।”
“ਕਿਉਂ ਪੁੱਤਰਾ? ਉਨ੍ਹਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ ਭੇਜਾਗਾਂ ਤੈਨੂੰ”
“ਰੱਬ ਜੀ ਆਹ ਗੱਲ ਨਹੀਂ। ਮੇਰੇ ਉਹ ਮੰਮੀ ਡੈਡੀ ਬਹੁਤ ਗਰੀਬ ਸਨ ਮੈਂ ਆਪਣੇ-ਆਪ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਅਮੀਰ ਬਣਾ ਉਨ੍ਹਾਂ ਨੂੰ ਹਰ ਖੁਸ਼ੀ ਦੇਵਾਂਗੀ। ਉਹ ਮੇਰੇ ਬਿਨਾਂ ਗਰੀਬ ਹੀ ਰਹਿ ਜਾਣਗੇ।”
ਰੱਬ ਦੀਆਂ ਅੱਖਾਂ ‘ਚ ਆਹ ਗੱਲ ਸੁਣ ਅੱਥਰੂ ਆ ਗਏ ਸਨ ਰੱਬ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਮਾਸੂਮ ਨੰਨ੍ਹੀ ਪਰੀ ਨੂੰ ਕਿੰਝ ਸਮਝਾਉਣ ਕਿ ਉਸਦੇ ਅਸਲੀ ਕਾਤਿਲ ਕੌਣ ਸਨ

ਵਲੋਂ :- ਮਨਦੀਪ ਸੋਡੀ

ਦੀਵੇ ਥੱਲੇ ਹਨੇਰਾ

by admin September 7, 2018

ਮਲੋਟ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਅੱਜ ਮੁੱਖ-ਮੰਤਰੀ ਦਾ ਸੰਗਤ ਦਰਸ਼ਨ ਪ੍ਰੋਗਰਾਮ ਚੱਲ ਰਿਹਾ ਹੈ। ਹਰ ਵਾਰਡ ਵਿਚ ਸਕੂਲ, ਵਾਟਰ ਵਰਕਸ, ਸੀਵਰੇਜ਼ ਲਈ ਮੁੱਖ-ਮੰਤਰੀ ਲੱਖਾਂ ਦੇ ਚੈੱਕ ਦੇ ਰਹੇ ਹਨ।

ਪੰਡਿਤ ਕੇਦਾਰ ਨਾਥ ਆਪਣੀ ਕਾਰ ਜੀ.ਟੀ. ਰੋਡ ਦੀ ਕਿਸੇ ਵਰਕਸ਼ਾਪ ਵਿਚ ਠੀਕ ਕਰਵਾ ਰਿਹਾ ਹੈ। ਇਕ ਅੰਬੈਡਸਰ ਸਰਕਾਰੀ ਕਾਰ ਲਾਲ ਬੱਤੀ ਸਮੇਤ ਆ ਕੇ ਉਸ ਵਰਕਸ਼ਾਪ ਦੇ ਕੋਲੇ ਖੜਦੀ ਹੈ। ਸਰਕਾਰੀ ਡਰਾਈਵਰ ਮਕੈਨਿਕ ਨਾਲ ਕੋਈ ਗਿਟ-ਮਿਟ ਕਰਦਾ ਹੈ। ਪੂਰਨ ਮਿਸਤਰੀ ਪੰਡਿਤ ਕੇਦਾਰ ਨੂੰ ਪੁੱਛਦਾ ਹੈ, “ਪੰਡਿਤ ਜੀ ਸਸਤਾ ਪੈਟਰੋਲ ਲੈਣਾ ਹੈ? ਸਿਰਫ਼ 30 ਰੁਪਏ ਲੀਟਰ ਹੈ। ਪੰਡਿਤ ਕੇਦਾਰਨਾਥ ਹੈਰਾਨ ਹੈ, ਮੁੱਖ-ਮੰਤਰੀ ਸਮੇਤ ਸਾਰੇ ਪੰਜਾਬ ਦੇ ਅਫ਼ਸਰ ਸਰ ਇਥੇ ਫਿਰ ਰਹੇ ਹਨ ਤੇ ਡਰਾਈਵਰ ਸਰਕਾਰੀ ਤੇਲ ਵੇਚਣ ਦਾ ਸੌਦਾ ਕਰ ਰਿਹਾ ਹੈ।

ਉਹ ਡਰਾਈਵਰ ਨੂੰ ਕਹਿੰਦਾ ਹੈ, “ਉਏ ਤੈਨੂੰ ਡਰ ਨਹੀਂ ਲਗਦਾ ਮੁੱਖ-ਮੰਤਰੀ ਤੇ ਅਫ਼ਸਰਾਂ ਤੋਂ?” “ਬਾਬੂ ਜੀ ਡਰ ਕਾਹਦਾ ਵੱਡੇ ਲੋਕ ਵੱਡੀ ਠੱਗੀ ਕਰਦੇ ਹਨ, ਅਸੀਂ ਤਾਂ ਸ਼ਾਮ ਨੂੰ ਖਾਣ ਪੀਣ ਜੋਗਾ ਹੀ ਬਣਾਉਣਾ ਹੈ। ਪੰਡਿਤ ਕੇਦਾਰ ਦੇ ਮਨ ਵਿਚ ਭ੍ਰਿਸ਼ਟ-ਪ੍ਰਣਾਲੀ ਦੇ ਖ਼ਿਲਾਫ਼ ਬਗਾਵਤ ਭੜਕਦੀ ਹੈ। ਉਹ ਇਕ ਦੋ ਬੰਦੇ ਹੋਰ ਨਾਲ ਲੈ ਕੇ ਡਰਾਈਵਰ ਵਾਲੀ ਗੱਲ ਮੁੱਖਮੰਤਰੀ ਤਕ ਪਹੁੰਚਾਉਣਾ ਚਾਹੁੰਦਾ ਹੈ। ਕਾਰ ਤਾਂ ਖ਼ਰਾਬ ਹੈ, ਉਹ ਰਿਕਸ਼ੇ ਵਗੈਰਾ ਲੈ ਕੇ ਮੁੱਖ-ਮੰਤਰੀ ਦੇ ਕਾਫ਼ਲੇ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।

ਪੰਡਿਤ ਕੇਦਾਰ ਨਾਥ ਤੇ ਉਸ ਦੇ ਸਾਥੀ ਸੰਗਤ ਦਰਸ਼ਨਾਂ ਕੋਲ ਪਹੁੰਚ , ਤਾਂ ਜਾਂਦੇ ਹਨ। ਉਹ ਤਿੰਨ ਵਾਰਡਾਂ ਵਿਚ ਮੁੱਖ-ਮੰਤਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਜੱਡ ਸ਼੍ਰੇਣੀ ਦੀ ਸੁਰੱਖਿਆ ਕਾਰਨ ਆਮ ਆਦਮੀ ਦਾ ਮੁੱਖ ਮੰਤਰੀ ਨੂੰ ਮਿਲਣਾ ਬੜਾ ਔਖਾ ਹੈ। ਉਹ ਨਿਰਾਸ਼ ਹੋ ਕੇ ਵਾਪਸ ਮੁੜ ਆਉਂਦੇ ਹਨ।

ਪੂਰਨ ਮਿਸਤਰੀ ਬੋਲਿਆ, ‘‘ਤੁਸੀਂ ਕਿੱਧਰ ਚਲੇ ਗਏ ਸੀ ਜੀ, 20 ਲੀਟਰ ਪੈਟਰੋਲ 600 ਵਿਚ ਹੀ ਇਨ੍ਹਾਂ ਸਰਦਾਰ ਜੀ ਨੂੰ ਦਵਾ ਦਿੱਤਾ।

ਸੁਧਾਰ 

by Manpreet Singh August 16, 2018

ਮੈਂ ਆਪਣੇ ਕਮਰੇ ਵਿਚ ਬੈਠਾ ਸਿਗਰਟ ਪੀ ਰਿਹਾ ਸੀ । ਮੇਰਾ ਧਿਆਨ ਸਿਗਰਟ ਦੇ ਉੱਠ ਰਹੇ ਧੂੰਏ ਵੱਲ ਸੀ । ਮੈਂ ਆਪਣੇ ਵਿਚ ਹੀ ਮਸਤ ਸੀ । ਮੈ ਨਾਲ-ਨਾਲ ਸ਼ਰਾਬ ਦਾ ਪੈੱਗ ਵੀ ਲਗਾ ਰਿਹਾ ਸੀ । “ਪਾਪਾ ਜੀ ! ਪਾਪਾ ਜੀ ! ਮੈਨੂੰ ਵੀ ਗਿਲਾਸ ਦੇ ਦਿਓ । ਮੈਂ ਵੀ ਪੀ ਕੇ ਦੇਖਾਂਗਾ । ਤੁਸੀਂ ਸ਼ਰਾਬ ਪੀਂਦੇ ਕਿੰਨੇ ਖੁਸ਼ ਲੱਗਦੇ ਹੋ ।
ਤੁਹਾਨੂੰ ਕਿੰਨੀ ਮਸਤੀ ਚੜ੍ਹੀ ਹੋਈ ਹੈ ।” ਮੇਰੇ ਬੱਚੇ ਨੇ ਕਿਹਾ ।
“ਨਾ ……ਨਾ ਬੇਟੇ , ਇਹ ਪੀਣ ਦੀ ਚੀਜ਼ ਨਹੀਂ।”
” ਕਿਉਂ ਪਾਪਾ ?”

” ਇਹ ਬਹੁਤ ਬੁਰੀ ਤੇ ਗੰਦੀ ਹੁੰਦੀ ਹੈ ।” “ਤੁਸੀਂ ਕਿਉਂ ਪੀ ਰਹੇ ਹੋ ?” ” ਜੇ ਤੁਹਾਡੇ ਲਈ ਚੰਗੀ ਹੈ ਤਾ ਮੈਂ ਵੀ ਪੀਵਾਂਗਾ ।”
ਮੇਰੇ ਬੱਚੇ ਨੇ ਮੇਰੇ ਜਵਾਬ ਦੇਣ ਤੋਂ ਪਹਿਲੇ ਹੀ ਕਿਹਾ ਅਤੇ ਮੇਰੇ ਹੱਥ ਵਿਚ ਬੋਤਲ ਖੋਹਣ ਲੱਗਾ। ਮੈਂ ਗੁੱਸੇ ਵਿਚ ਉਸ ਦੇ ਮੂੰਹ ‘ਤੇ ਥੱਪੜ ਜੜ੍ਹ ਦਿੱਤਾ । “ਪਾਪਾ ਮੈਂ ਵੀ ਪੀਵਾਂਗਾ ।ਉਹ ਵਾਰ-ਵਾਰ ਕਹਿਣ ਲੱਗਾ ।ਮੈਂ ਨਿਰਉੱਤਰ ਸੀ । ਮੇਰੇ ਹੱਥੋਂ ਬੋਤਲ ਡਿੱਗ ਗਈ । ”

ਮੈਨੂੰ ਮਹਿਸੂਸ ਹੋਇਆ ।ਬੱਚੇ ਵੱਡਿਆਂ ਤੋਂ ਹੀ ਸਿੱਖਦੇ ਹਨ ।
ਸੁਧਰਨ ਦੀ ਪਹਿਲਾ ਸਾਨੂ ਲੋੜ ਹੈ । ਮੇਰੇ ਮਨ ਵਾਰ-ਵਾਰ ਕਹਿ ਰਿਹਾ ਸੀ ।

ਸੋਚ

by Manpreet Singh August 4, 2018

ਭੈਣਰੂਪਾਂ ਨੂੰ ਕਈ ਦਿਨਾਂ ਤੋਂ ਬੁਖਾਰ ਹੈ। ਉਸਦਾ ਬੁਖਾਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਪਿੰਡ ਦੇ ਡਾਕਟਰ ਤੋਂ ਦਵਾਈ ਖਾਂਦੀ ਪਰ ਅਰਾਮ ਨਹੀਂ ਆ ਰਿਹਾ । ਰੂਪਾਂ ਦੀ ਮਾਂ ਵੀ ਚਿੰਤਾ ਤੁਰ ਹੋ ਗਈ ਹੈ। ਹਾਏ ! ਹਾਏ! ! ਮੇਰੀ ਧੀ ਨੂੰ ਪਤਾ ਨਹੀਂ ਕੀ ਹੋ ਗਿਆ ਹੈ । ਇਸਦਾ ਬੁਖਾਰ ਹੀ ਨਹੀਂ ਉਤਰ ਰਿਹਾ ।ਕਿੰਨੀ ਕਮਜ਼ੋਰ ਹੋ ਗਈ ਹੈ ਰੂਪਾਂ।

ਮਾਂ—— ਮਾਂ ਮੈ ਰੂਪਾਂ ਨੂੰ ਸ਼ਹਿਰ ਡਾਕਟਰ ਕੋਲ ਦਿਖਾ ਆਉਦਾ ਹਾਂ। ਮੇਰਾ ਦੋਸਤ ਵੀ ਬਹੁਤ ਬਿਮਾਰ ਸੀ। ਸ਼ਹਿਰ ਤੋਂ ਦਵਾਈ ਲਿਆ ਕੇ ਦੋ -ਚਾਰ ਦਿਨਾਂ ਵਿਚ. ਠੀਕ ਹੋ ਗਿਆ । ਰੂਪਾਂ ਦੇ ਭਰਾ ਵਿੱਕੀ ਨੇ ਕਿਹਾ। ਵਿੱਕੀ ਰੂਪਾਂ ਨੂੰ ਮੋਟਰ-ਸਾਇਕਲ ਤੇ ਬਿਠਾ ਕੇ ਸ਼ਹਿਰ ਵੱਲ ਚੱਲ ਪਿਆ”

ਵੀਰੇ! ਵੀਰੇ! ਮੋਟਰ ਸਾਇਕਲ ਹੋਲੀ ਚਲਾ, ਮੇਰੇ ਤੋਂ ਬੈਠਿਆ ਨਹੀਂ ਜਾ ਰਿਹਾ । ਮੈਂ ਕਿਤੇ ਡਿੱਗ ਹੀ ਨਾ ਜਾਵਾ। ” ਧੀਮੀ ਆਵਾਜ਼ ਵਿਚ ਬੋਲਦਿਆਂ ਰੂਪਾਂ ਨੇ ਕਿਹਾ ਰੂਪਾਂ ਮੇਰੇ ਨਾਲ ਲੱਗ ਕੇ ਬੈਠ ਜਾ।
ਮੋਟਰ ਸਾਇਕਲ ਸ਼ਹਿਰ ਵਿਚ ਪਹੁੰਚਦਿਆਂ ਕਈ ਕਾਲਜੀਏਟ ਉਹਨਾਂ ਤੇ ਹੱਸਣ ਲੱਗੇ। ਇੱਕ ਲੜਕੇ ਨੇ ਉੱਚੀ ਅਵਾਜ਼ ਵਿਚ ਕਿਹਾ ” ਤੇਰੀ ਮਹਿਬੂਬ ਤਾਂ ਬੜੀ ਸੋਹਣੀ ਹੈ ਪਰ ਆਸ਼ਕੀ ਸੜਕਾਂ ਤੇ———-।

ਉਹ ਕੁਝ ਹੋਰ ਬੋਲਦਾ। ਵਿੱਕੀ ਨੇ ਮੋਟਰਸਾਈਕਲ ਰੋਕ ਕੇ ਕਿਹਾ ” ਇਹ ਮੇਰੀ ਭੈਣ ਹੈ। ਉਹ ਲੜਕਾ ਸਿਰ ਨੀਵਾ ਕਰਕੇ ਆਗਾਹ ਨੂੰ ਤੁਰ ਗਿਆ।

ਅਸਲੀਅਤ

by Manpreet Singh August 1, 2018

“ਤੂੰ ਕਿਵੇਂ ਹੈ ਸੁਨੇਹਾ? ਤੂੰ ਬੜੇ ਦਿਨਾਂ ਬਾਅਦ ਮਿਲੀ ਹੈ। “ਪਿੰਕੀ ਨੇ ਸੁਨੇਹਾ ਨੂੰ ਕਿਹਾ। ਪਿੰਕੀ ਤੇ ਸੁਨੇਹਾ ਦੋਨੋ ਬਚਪਨ ਦੀਆਂ ਸਹੇਲੀਆਂ ਹਨ। ਪੇਕੇ ਦੋਵਾਂ ਦਾ ਮੇਲ ਹੁੰਦਾ ਹੈ । ਪਿੰਕੀ ਨੇ ਸੁਨੇਹਾ ਨੂੰ ਕਿਹਾ “ਬਹੁਤ ਪਤਲੀ ਹੋ ਗਈ ਹੈ ਯਾਰ ਮੈਨੂੰ ਵੀ ਪਤਲੇ ਹੋਣ ਦਾ ਰਾਜ ਦੱਸ। “ਹਸਦੇ ਹੋਏ ਪਿੰਕੀ ਕਹਿੰਦੀ ਹੈ। “ਬੱਸ ਪੁੱਛ ਨਾ ” ਸੁਨੇਹਾ ਪਿੰਕੀ ਨੂੰ ਟਾਲਦੀ ਹੈ।” ਦੱਸ, ਜਲਦੀ ਨਾਲ ਪਿੰਕੀ ਦੇ ਜਿਆਦਾ ਜੋਰ ਦੇਣ ਤੇ ਸੁਨੇਹਾ ਦੱਸਦੀ ਹੈ।
ਤੈਨੂੰ ਪਤਾ ਹੈ ਮੈਨੂੰ ਬਚਪਨ ਤੋਂ ਹੀ ਟੀਕਾ ਲਗਵਾਉਣ ਤੇ ਅਪਰੇਸ਼ਨ ਕਰਵਾਉਣ ਤੋਂ ਬਹੁਤ ਡਰ ਲੱਗਦਾ ਸੀ । ਮੇਰੇ ਪਿੱਤੇ ਵਿੱਚ ਪਥਰੀ ਹੈ। ਮੈਂ ਸੋਚਿਆ ਰੇਖਾਵਾਂ ਦੇਖਣ ਵਾਲੇ ਪੰਡਤ ਨੂੰ ਹੀ ਪੁੱਛ ਦੇਖਾ। ਸ਼ਾਇਦ ਅਪਰੇਸ਼ਨ ਨਾ ਕਰਵਾਉਣ ਪਵੇ।
ਮੈਂ ਪੰਡਤ ਨੂੰ ਪੁਛਿਆ ਉਸਨੇ ਕਿਹਾ “ਇਹ ਵੀ ਕੋਈ ਵੱਡੀ ਗੱਲ ਹੈ। ਪਾਠ ਪੂਜਾ ਕਰਕੇ ਉਪਾਅ ਹੋ ਜਾਵੇਗਾ।”
ਪਾਠ ਪੂਜਾ ਦੇ ਕਿੰਨੇ ਰੁਪਏ ਲੱਗਣਗੇ”ਮੈ ਪੁਛਿਆ ਤੁਸੀਂ ਚਿੰਤਾ ਨਾ ਕਰੋ ਜਿਆਦਾ ਨਹੀਂ ਲੱਗਣਗੇ। ਤਾਂ ਵੀ ਦਸੋ ਤੁਸੀਂ । “ਮੈਂ ਫਿਰ ਪੁਛਿਆ ‘ਤਿੰਨ ਹਜ਼ਾਰ ”
ਮੈਂ ਉਸਨੂੰ ਪਾਠ ਪੂਜਾ ਲਈ ਪੈਸੇ ਦੇ ਦਿੱਤੇ । ਪੰਡਤ ਨੇ ਕਿਹਾ ” “ਹੁਣ ਤੁਸੀ ਠੀਕ ਹੋ ਜਾਵੋਗੇ ।”
ਕੁਝ ਦਿਨਾਂ ਬਾਦ ਮੈਂ ਆਪਣੇ ਸਹੁਰੇ ਚਲੀ ਗਈ ।ਸਵੇਰ ਦਾ ਸਮਾਂ ਸੀ।ਮੈਨੂੰ ਬਹੁਤ ਜੋਰ ਦੀ ਦਰਦ ਹੋਣ ਲੱਗਾ। ਜੋ ਬਹੁਤ ਅਸਹਿ ਸੀ। ਮੈਂ ਚੀਕ ਰਹੀ ਸੀ। ਮੇਰੇ ਪਤੀ ਮੈਨੂੰ ਹਸਪਤਾਲ ਲੈ ਗਏ ।
ਡਾਕਟਰ ਨੇ ਕਿਹਾ “ਅਪਰੇਸ਼ਨ ਤੋਂ ਬਿਨਾਂ ਠੀਕ ਨਹੀਂ ਹੋ ਸਕਦੇ । ਅਪਰੇਸ਼ਨ ਜਰੂਰੀ ਹੈ।” ਸੁਨੇਹਾ ਮੁਸਕਰਾਣ ਲੱਗੀ। ਉਸਦੀ ਮੁਸਕਰਾਹਟ ਬੜੀ ਦਰਦਭਰੀ ਸੀ। ਮੇਰਾ ਅਪਰੇਸ਼ਨ ਹੋ ਗਿਆ। ਸੁਨੇਹਾ ਨੇ ਕਿਹਾ ਮੈਂ ਤੈਨੂੰ ਬਾਦ ਵਿੱਚ ਆ ਕੇ ਮਿਲਦੀ ਹਾਂ। ਪਹਿਲਾਂ ਉਸ ਪੰਡਤ ਦੀ ਖਬਰ ਲੈਂ ਆਵਾ।

  • 1
  • 2
  • 3

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close