ਲਾੜੇ ਭੈਣਾਂ ਬਾਗ ‘ਚ ਬੜਗੀ
ਤੋੜ ਲਿਆਈ ਡੰਡੀ
ਤੇਰੇ ਕੰਡਾ ਲੱਗੂਗਾ
ਨਾ ਤੋੜੀ ਮੁਸ਼ਟੰਡੀ
Sithniyan
ਲਾੜਿਆ ਕੈ ਦਿਨ ਹੋ ਗੇ ਨਾਏਹਿ ਨੂੰ ਧੋਏ ਨੂੰ
ਤੈਨੂੰ ਪਿੰਡੇ ਪਾਣੀ ਲਾਏ ਨੂੰ (ਪਾਏ ਨੂੰ)
ਭੈਣੇ ਮੈਂ ਪੋਸਤੀ ਨੀ ਮੈਂ ਨੇਸਤੀ ਨੀ
ਨ੍ਹਾਉਣ ਦੀ ਹਿੰਮਤ ਨਾ ਆਏ ਨੀ
ਹੋਰ ਤਾਂ ਜਾਨੀ ਘੋੜੇ ਲਿਆਏ
ਕੁੜਮ ਲਿਆਇਆ ਟੱਟੂ
ਨੀ ਮੰਨੋ ਦੇ ਜਾਣਾ
ਬਿਹੜੇ ਦੀ ਜੜ ਪੱਟੂ ਨੀ ਮੰਨੋ
ਭਲਾ ਜੀ ਪੋਡਰ ਦੇ, ਪੋਡਰ ਦੇ ਦੋ ਡੱਬੇ
ਲਾੜੇ ਭੈਣਾਂ ਨੂੰ ਖਸਮ ਕਰਾਈਏ
ਸਾਰੇ ਪਿੰਡ ਦੇ ਗੱਭੇ ਭਲਾ ਜੀ.
ਜਨੇਤੀਆਂ ਜੋਰੋ ਬੜੀ ਸਮਝਾਈ ਬਿੱਲੇ ਨਾਲ ਦੋਸਤੀ ਨਾ ਲਾਈਂ
ਬਿੱਲਾ ਤੇਰਾ ਧਗੜਾ ਲਾਊ ਰਗੜਾ ਖਾਊ ਦੁੱਧ ਮਲਾਈ
ਨਾ ਦੇਹ ਝਿੜਕਾਂ ਰੱਖੂ ਬਿੜਕਾਂ ਬਿੱਲਾ ਬਾਪ ਦਾ ਜਮਾਈ
ਉਹਨੇ ਬੱਦਣੀ ਨੇ ਛੜਿਆਂ ਸੱਦਣੀ ਨੇ ਵਗ੍ਹਾਮੀਂ ਡਾਂਗ ਚਲਾਈ
ਬਿੱਲਾ ਹੋ ਗਿਆ ਲੰਗਾ ਪੈ ਗਿਆ ਪੰਗਾ ਠਾਣੇ ਪਰਚੀ ਵੇ ਪਾਈ
“ਬੇ ਸੁਣਦਿਆਂ ਕੰਨ ਕਰੀਂ”
“ਬੇ ਲਾੜਿਆ ਧਿਆਨ ਧਰੀਂ ”
“ ਬੇ ਮੁਰਖਾਂ ਲੜ ਬੰਨ੍ਹੀਂ”
“ ਬੇਅਕਲਾ ਸਮਝ ਕਰੀਂ”
ਪਰਮੋ ਬੀਬੀ ਚੁੱਕ ਲਿਆ ਸੜਕ ਤੋਂ ਛਾਪੇ
ਨੀ ਆ ਜਾ ਧੀਏ ਸਰਦਲ ਤੇ
ਬਾਹਰ ਖੜ੍ਹੇ ਨੀ ਸੁਭਾਗਣੇ ਤੇਰੇ ਮਾਪੇ ਨੀ
ਮਾਮੀਏ ਬੇਅਕਲੇ ਨੀ ਤੇਰੇ ਪੱਲੇ ਨਾ ਪੈਣੀ
ਗਿਆਨੀ ਨੂੰ ਤਾਂ ਸਮਝ ਲਈਏ ਨੀ
ਰਸਤੇ ਪਾ ਲਈਏ ਨੀ
ਤੈਨੂੰ ਮੂਰਖ ਨੂੰ ਕੀ ਸੁਣਨੀ ਕੀ ਕੈਹਣੀ (ਕਹਿਣੀ)
ਪੱਗ ਵੀ ਲਿਆਇਆ ਜੀਜਾ ਮਾਂਗਮੀ
ਬੇ ਕੋਈ ਜੁੱਤੀ ਵੀ ਲਿਆਇਆ ਬੇ ਚੁਰਾ
ਮਾਂ ਭੈਣ ਨੂੰ ਬੇਚ ਕੇ ਵੇ ਤੈਂ ਠਾਠ ਤਾਂ ਲਈ
ਬੇ ਜੀਜਾ ਕੰਨ ਕਰੀਂ…..ਬੇ ਬਣਾ
ਅਸੀਂ ਤਾਂ ਭੈਣੋਂ ਝਿਲਮਿਲ ਝਿਲਮਿਲ
ਦਾਦਕੀਆਂ ਬਦਰੰਗ ਫਿੱਕੇ ਰੰਗ
ਇਹਨਾਂ ਨਾਲ ਕੀ ਮਿੱਕਣਾ
ਏਹ ਤਾਂ ਸਿਰੇ ਦੀਆਂ ਨੰਗ ਮਨੰਗ
ਇਹਨਾਂ ਨਾਲ ਕੀ ਬੋਲਣਾ
ਇਹਨਾਂ ਨੰਗੀਆਂ ਨੂੰ ਭੋਰਾ ਨਾ ਸੰਗ
ਦਿਲ ਮੰਗਦਾ-ਦਿਲ ਮੰਗਦਾ
ਦਹੀ ਖਰੋਟ ਕੁੜੇ
ਮਾਮਾ ਤਾਂ ਸੁੱਕ ਕੇ ਲੱਕੜੀ ਹੋਇਆ
ਮਾਮੀ ਹੋ ਗਈ ਤੋਪ ਕੁੜੇ
ਅੰਦਰੋਂ ਨਿਕਲ ਕਰਤਾਰੋ ਨੀ
ਵੀਰੇ ਤੇਰੜੇ ਆਏ
ਭਾਬੀਆਂ ਟੀਰਮ ਟੀਰੀਆਂ
ਵੀਰੇ ਸੈਂਸੀਆਂ ਦੇ ਜਾਏ
ਅੰਦਰੋਂ ਨਿਕਲ ਵਿਆਂਦੜ੍ਹੇ ਨੀ
ਆਏ ਤੇਰੜੇ ਮਾਮੇ
ਝੱਗਿਆਂ ਦੇ ਖੀਸੇ ਬਾਹਰ ਨੂੰ
ਨੀ ਪੁੱਠੇ ਪਾਏ ਪਜਾਮੇ