• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Health

ਪੇਟ ਦੀਆਂ ਅੰਤੜੀਆਂ ਸਾਫ਼ ਕਰੋ

by admin May 6, 2021

…..ਅੱਜ ਸਵੇਰੇ ਯੋਗ ਅਭਿਆਸ ਨਾਲ਼ ਸੰਬੋਧਿਤ … ਪੋਸਟ ਪਾਉਣ ਤੋਂ ਬਾਅਦ ਖ਼ਿਆਲ ਆਇਆ … ਕਿ ਯੋਗ ਤੇ ਪ੍ਰਾਣਾਯਾਮ ਵੀ ਤਾਂ ਹੀ ਕਰ ਸਕੋਗੇ … ਜੇ ਪੇਟ ਸਿਹਤਮੰਦ ਹੋਵੇਗਾ … ਮੈਦਾ ਤੇ ਜੰਕ ਫ਼ੂਡ ਪੀਜ਼ੇ, ਪਾਸਟੇ, ਬਰਗਰ, ਨੂਡਲਾਂ ਆਦਿ ਖਾ-ਖਾ ਕੇ … ਤੁਹਾਡੇ ਪੇਟ ਦੇ ਵਿਕਾਰ ਏਨੇ ਵਧੇ ਹੋਏ ਹਨ … ਮੋਟਾਪਾ ਵਧਿਆ ਹੋਇਆ ਹੈ …  ਪਹਿਲਾਂ ਉਹਨਾਂ ਦਾ ਇਲਾਜ ਬਹੁਤ ਜ਼ਰੂਰੀ ਹੈ।ਤੁਹਾਡੀਆਂ ਪੇਟ ਦੀ ਸਾਰੀਆਂ ਨਾੜੀਆਂ … ਅੰਤੜੀਆਂ ਬਲੌਕਡ ਨੇ … ਪ੍ਰਾਣਾਯਾਮ ਤੇ ਯੋਗ ਕੀ ਕਰੇਗਾ? ਸਿਨਥੈਟਿਕ ਦਵਾਈਆਂ … ਲੈਗਜ਼ੇਟਿਵ ਖਾਂਦੇ ਫਿਰਦੇ ਹੋ … ਕੋਲਨ ਕਲੀਨ ਕਰਾਉਂਦੇ ਫਿਰਦੇ ਹੋ।ਪਹਿਲਾਂ ਦੋ ਕੁ ਮਹੀਨੇ … ਪੂਰੀ ਨਿਸ਼ਠਾ ਨਾਲ਼ … ਆਹ ਹੇਠ ਲਿਖੇ ਉਪਚਾਰ ਕਰਕੇ … ਪੇਟ ਦੀਆਂ ਅੰਤੜੀਆਂ ਸਾਫ਼ ਕਰੋ … ਬੇਲੋੜਾ ਤੇ ਜੰਕ ਫ਼ੂਡ ਖਾ-ਖਾ ਕੇ ਬਹੁਤ ਨੁਕਸਾਨ ਕਰ ਚੁੱਕੇ ਹੋ … ਹੁਣ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ।…..:sunflower:ਤਾਜ਼ਾ ਤੇ ਸੁੱਕੇ ਫਲ਼ :sunflower:ਨਾਸ਼ਪਾਤੀਆਂ … (ਜੋ ਕਿਸਮ ਵੀ ਉਪਲਬਧ ਹੋਵੇ) …ਤਾਜ਼ਾ ਆਲੂ ਬੁਖ਼ਾਰਾ …. ਸੁੱਕੇ ਪਲੱਮਜ਼ …ਪਰੂਨਜ਼ … ਇਹ ਸਾਰੇ ਕਬਜ਼ ਦੂਰ ਕਰਕੇ … ਪੇਟ ਸਾਫ਼ ਕਰਦੇ ਹਨ …. ਮੈਂ ਪਿਛਲੇ ਵੀਹ-ਬਾਈ ਸਾਲਾਂ ਤੋਂ … ਇਹਨਾਂ ਦਾ ਲਗਾਤਾਰ ਸੇਵਨ ਕਰਦੀ ਹਾਂ … ਇਕ ਸਮੇਂ ਭੋਜਨ ਕਰਦੀ ਹਾਂ … ਜੰਕ ਕਦੇ ਨਹੀਂ ਖਾਧਾ … ਪੇਟ ਸਦਾ ਸਾਫ਼ ਰਹਿੰਦਾ ਹੈ।ਅੱਖਾਂ, ਦੰਦ, ਸਰੀਰਕ ਦਰਦ … ਸਭ ਦੀ ਜੜ੍ਹ … ਪੇਟ ਦੇ ਵਿਕਾਰ ਹਨ।ਮੁੱਕਦੀ ਗੱਲ … ਜੀਹਨੇ ਭੋਜਨ ਸਹੀ ਕਰ ਲਿਆ … ਸੌਣ ਜਾਗਣ ਦਾ ਅਨੁਸ਼ਾਸਨ ਬਣਾਅ ਲਿਆ … ਉਹਨੇ ਅੱਧੇ ਤੋਂ ਵੱਧ ਵਿਕਾਰਾਂ ‘ਤੇ ਜਿੱਤ ਪ੍ਰਾਪਤ ਕਰ ਲਈ।….ਹਰਬਲ ਚਾਹ :relaxed:
….
:sunflower:ਸਮੱਗਰੀ::sunflower:

1 – ਸੌਂਫ਼
2 – ਲੈਮਨ ਗਰਾਸ
(ਦੋਵੇਂ ਇਕ ਟੇਬਲ ਸਪੂਨ)
3-  ਦਾਲ਼ਚੀਨੀ ਸਟਿੱਕ ( ਦੋ ਕੁ ਇੰਚ )
4 – ਦੋ ਕੁ ਛੋਟੀਆਂ ਇਲਾਇਚੀਆਂ – ਕੁੱਟ ਕੇ
5 – ਅਦਰਕ – ਕੱਦੂਕਸ ਕਰਕੇ
6 – ਨਿੰਬੂ ਦਾ ਰਸ

…..:sunflower:ਵਿਧੀ::sunflower:ਨਿੰਬੂ ਨੂੰ ਛੱਡ ਕੇ … ਸਾਰੀ ਸਮੱਗਰੀ … ਢਾਈ ਕੁ ਕੱਪ ਪਾਣੀ ‘ਚ ਪਾ ਕੇ … ਢੱਕਣ ਨਾਲ਼ ਢਕ ਕੇ … ਮੀਡੀਅਮ ਤੋਂ ਥੋੜ੍ਹੀ ਅੱਗ ‘ਤੇ ਪੰਦਰਾਂ ਮਿੰਟ ਰਿੰਨ੍ਹੋ …ਚਾਹ ਤਿਆਰ ਹੈ … ਛਾਣਨੀ ਨਾਲ਼ ਪੁਣ ਕੇ … ਜਿੰਨੀ ਪੀਣੀ ਹੈ … ਓਨੀ ‘ਚ ਨਿੰਬੂ ਰਸ ਮਿਲ਼ਾਅ ਕੇ ਸੇਵਨ ਕਰੋ … ਤਿਆਰ ਚਾਹ … ਦਿਨ ‘ਚ ਦੋ ਵਾਰ ਵੰਡ ਕੇ ਪੀਓ ਜੀ।ਐਨਰਜੀ ਡਰਿੰਕਸ … ਸੋਢੇ … ਸੌਫ਼ਟ ਡਰਿੰਕਸ … ਤੇਜ਼ ਚਾਹ-ਕੌਫ਼ੀ ਤਿਆਗ ਦਿਉ ਜੀ।
….:sunflower:ਕਬਜ਼ ਨਿਵਾਰਕ ਪਾਊਡਰ:sunflower::sunflower:ਸਮੱਗਰੀ:sunflower:
1 – ਸੌਂਫ਼
2- ਹਰੜਾਂ
3 – ਅਲ਼ਸੀ
4 – ਈਸਬਗੋਲਸਾਰੀ ਸਮੱਗਰੀ 100- 100 ਗ੍ਰਾਮ … ਇੱਕੋ ਅਨੁਪਾਤ ‘ਚ ਲੈ ਲਉ … ਸੌਂਫ਼ … ਹਰੜਾਂ … ਅਲ਼ਸੀ … ਤਿੰਨੇ ਅਲੱਗ-ਅਲੱਗ ਹਲਕੀ ਅੱਗ ‘ਤੇ ਭਿੰਨ ਲਉ … ਗਰਾਈਂਡਰ ‘ਚ ਪੀਸ ਕੇ … ਈਸਬਗੋਲ ਪਾਊਡਰ ਮਿਲ਼ਾਅ ਲਉ … ਹਰੜਾਂ ਦਾ ਪਾਊਡਰ ਵੀ ਵਰਤ ਸਕਦੇ ਹੋ … ਸਵੇਰੇ ਨਾਸ਼ਤੇ ਤੋਂ ਘੰਟਾ ਕੁ ਘੰਟਾ ਪਹਿਲਾਂ … ਕੋਸੇ ਤੋਂ ਗਰਮ ਪਾਣੀ ‘ਚ ਦੋ ਟੇਬਲ ਸਪੂਨ ਮਿਲ਼ਾਅ ਕੇ ਪੀਓ … ਦੋ ਗਲਾਸ ਪਾਣੀ ਜ਼ਰੂਰ ਪੀਓ … ਕੁਝ ਦਿਨਾਂ ‘ਚ ਪੇਟ ਸਹੀ ਹੋ ਜਾਵੇਗਾ।….ਦੋਸਤੋ! ਹੁਣ ਦਾ ਸਮਾਂ ਪਰਿਵਰਤਨ ਮੰਗਦਾ ਹੈ … ਜੋ ਭੋਜਨ ਨਹੀਂ ਸੁਧਾਰੇਗਾ … ਆਦਤਾਂ ਨਹੀਂ ਬਦਲੇਗਾ … ਉਹ ਮਹਾਮਾਰੀਆਂ ਦੀ ਲਪੇਟ ‘ਚ ਸੌਖਾ ਆ ਜਾਵੇਗਾ … ਯਾਦ ਰੱਖਣਾ … ਕਰੋਨਾ ਕਿਤੇ ਨਹੀਂ ਜਾਣ ਵਾਲ਼ਾ … ਸਾਨੂੰ ਹੀ ਪਰਿਵਰਤਨ ਕਰਨੇ ਪੈਣੇ ਹਨ।ਮੈਂ ਪੋਸਟਾਂ ਰਾਹੀਂ ਉਤਸ਼ਾਹਿਤ ਕਰ ਸਕਦੀ ਹਾਂ … ਹਲੂਣਾ ਦੇ ਸਕਦੀ ਹਾਂ  … ਪ੍ਰੇਰਿਤ ਕਰ ਸਕਦੀ ਹਾਂ … ਇਹਨਾਂ ਨੂੰ ਅੱਗੇ ਸਾਂਝੀਆਂ ਕਰਕੇ … ਤੁਸੀਂ ਵੀ ਮਾਨਵਤਾ ਦੀ ਸੇਵਾ ਕਰ ਸਕਦੇ ਹੋ।ਤੁਹਾਡੀ ਸਭ ਦੀ ਸਿਹਤਯਾਬੀ ਲਈ ਦਿਲੀ ਦੁਆਵਾਂ :bouquet:ਪਿਆਰ ਸਤਿਕਾਰ ਜੀ

ਤਨਦੀਪ ਤਮੰਨਾ

ਸਿਹਤ ਨਾਲ ਸੰਬੰਧਤ ਹੋਰ ਲੇਖ ਇਥੇ ਪੜ੍ਹੋ

ਦਹੀਂ ਅਤੇ ਸ਼ਹਿਦ ਦੇ ਸਾਡੀ ਸਿਹਤ ਲਈ ਫਾਇਦੇ

by admin May 2, 2021
ਪੋਸ਼ਕ ਤੱਤਾਂ ਨਾਲ ਭਰਪੂਰ ਦਹੀਂ ਖਾਣਾ ਸਭ ਨੂੰ ਚੰਗਾ ਲੱਗਦਾ ਹੈ। ਇਸ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗ ਬਹੁਤ ਖ਼ੁਸ਼ ਹੋ ਕੇ ਖਾਂਦੇ ਹਨ। ਪੁਰਾਣੇ ਬਜ਼ੁਰਗਾਂ ਵੱਲੋਂ ਕਿਹਾ ਜਾਂਦਾ ਹੈ ਕਿ ਘਰੋਂ ਬਾਹਰ ਕੋਈ ਚੰਗਾ ਕੰਮ ਕਰਨ ਲਈ ਜਾਓ ਤਾਂ ਦਹੀਂ ਖਾ ਕੇ ਜਾਣਾ ਚਾਹੀਦਾ ਹੈ। ਇਸ ਨਾਲ ਸਫ਼ਲਤਾ ਮਿਲਦੀ ਹੈ। ਕੈਲਸ਼ੀਅਮ ਨਾਲ ਭਰਪੂਰ ਦਹੀਂ ਦੀ ਵਰਤੋ ਸਾਡੇ ਸਰੀਰ ਦੇ ਲਈ ਬਹੁਤ ਫ਼ਾਇਦੇਮੰਦ ਹੈ। ਸਿਹਤ ਦੇ ਲਈ ਦੁੱਧ ਦੇ ਨਾਲੋਂ ਦਹੀਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਦਹੀ ‘ਚ ਪ੍ਰੋਟੀਨ ਕੈਲਸ਼ੀਅਮ ਅਤੇ ਆਇਰਨ ਵਰਗੇ ਤੱਤ ਹੁੰਦੇ ਹਨ। ਗਰਮੀ ਦੇ ਮੌਸਮ ‘ਚ ਦਹੀਂ ਖਾਣਾ ਦਾ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦਹੀਂ ‘ਚ ਕੁਝ ਚੀਜ਼ਾਂ ਮਿਲਾ ਕੇ ਖਾਣ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਤੁਹਾਡੇ ਸਰੀਰ ਨੂੰ ਕਾਫ਼ੀ ਲਾਭ ਹੋਵੇਗਾ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ…
ਦਹੀਂ ‘ਚ ਮਿਲਾਓ ਕਾਲੀ ਮਿਰਚ
ਜੇ ਤੁਸੀਂ ਵਧਦੇ ਭਾਰ ਕਰਕੇ ਪਰੇਸ਼ਾਨ ਹੋ ਅਤੇ ਤੁਹਾਡੇ ਕੋਲ ਭਾਰ ਘਟਾਉਣ ਦਾ ਜ਼ਿਆਦਾ ਸਮਾਂ ਨਹੀਂ ਹੈ ਤਾਂ ਤੁਸੀਂ ਦਹੀਂ ‘ਚ ਕਾਲੀ ਮਿਰਚ ਮਿਲਾ ਕੇ ਖਾਓ ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਜਾਵੇਗਾ।
ਸ਼ਹਿਦ
ਦਹੀਂ ‘ਚ ਸ਼ਹਿਦ ਮਿਲਾ ਕੇ ਖਾਣ ਨਾਲ ਕਾਫ਼ੀ ਲਾਭ ਹੁੰਦਾ ਹੈ। ਇਸ ਨੂੰ ਦਹੀਂ ‘ਚ ਮਿਲਾ ਕੇ ਖਾਣ ਨਾਲ ਦਸ ਗੁਣਾ ਜ਼ਿਆਦਾ ਲਾਭ ਹੁੰਦਾ ਹੈ। ਦਹੀਂ ‘ਚ ਸ਼ਹਿਦ ਮਿਲਾ ਕੇ ਖਾਣ ਨਾਲ ਅਲਸਰ ਦੀ ਸਮੱਸਿਆ ਹੌਲੀ-ਹੌਲੀ ਖਤਮ ਹੋ ਜਾਂਦੀ ਹੈ।
ਦਹੀਂ ‘ਚ ਸੁੱਕੇ ਮੇਵੇ ਪਾ ਕੇ ਖਾਓ
ਕਮਜ਼ੋਰ ਹੱਡੀਆਂ, ਸਰੀਰ ‘ਚ ਦਰਦ, ਭਾਰ ਘੱਟ ਕਰਨ ਵਰਗੀਆਂ ਸਮੱਸਿਆ ਵਾਲੇ ਲੋਕਾਂ ਲਈ ਦਹੀਂ ਦੇ ਨਾਲ ਡਰਾਈ ਫਰੂਟ ਮਿਲਾ ਕੇ ਖਾਣਾ ਕਾਫ਼ੀ ਲਾਹੇਵੰਦ ਹੁੰਦਾ
ਦਹੀਂ ‘ਚ ਮਿਲਾਓ ਅਜਵੈਣ
ਗਰਮੀਆਂ ਦੇ ਮੌਸਮ ‘ਚ ਦਹੀਂ ‘ਚ ਅਜਵੈਣ ਮਿਲਾ ਕੇ ਖਾਣ ਨਾਲ ਢਿੱਡ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨਾਲ ਹੀ ਤੁਹਾਨੂੰ ਬਵਾਸੀਰ ਵਰਗੀਆਂ ਸਮੱਸਿਆ ਤੋਂ ਵੀ
ਛੁਟਕਾਰਾ ਦਿਵਾਉਂਦਾ ਹੈ।
ਦਹੀਂ ‘ਚ ਭੁੰਨ੍ਹਿਆ ਹੋਇਆ ਜੀਰਾ ਮਿਲਾਓ
ਗਰਮੀਆਂ ‘ਚ ਅਕਸਰ ਲੋਕ ਮਸਾਲੇਦਾਰ ਖਾਣਾ ਪਚਾ ਨਹੀਂ ਪਾਉਂਦੇ ਅਤੇ ਇਸ ਨਾਲ ਅਪਚ ਦੀ ਸਮੱਸਿਆ ਹੋ ਜਾਂਦੀ ਹਨ ਜਿਸ ਕਾਰਨ ਢਿੱਡ ‘ਚ ਦਰਦ ਹੋਣ ਲੱਗਦਾ ਹੈ। ਜੇ ਤੁਸੀਂ ਆਪਣੇ ਢਿੱਡ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਦਹੀ ‘ਚ ਦੋ ਚਮਚੇ ਭੁੰਨ੍ਹਿਆ ਹੋਇਆ ਜੀਰਾ ਮਿਲਾ ਕੇ ਖਾਓ।

ਟਾਇਫਾਈਡ ਬੁਖਾਰ ਦੇ ਲੱਛਣ ਤੇ ਇਸਦਾ ਇਲਾਜ

by admin April 28, 2021
ਟਾਈਫਾਈਡ ਦਾ ਰੋਗ ਅਜਕਲ ਆਮ ਹੈ। ਇਹ ਇਕ ਖ਼ਤਰਨਾਕ ਰੋਗ ਹੈ। ਇਸ ਦੇ ਕਈ ਕਾਰਣ ਹੋ ਸਕਦੇ ਹਨ। ਬਰਸਾਤ ਦਾ ਮੌਸਮ ”ਚ ਇਸ ਰੋਗ ਦੇ ਫੈਲਣ ਦਾ ਖਤਰਾ ਵੱਧ ਜਾਂਦਾ ਹੈ।
1. ਇਹ ਗੰਦੇ ਪਾਣੀ ਨਾਲ ਫੈਲਦਾ ਹੈ।
2. ਇਹ ਗੰਦੇ ਪਾਣੀ ਦੇ ਨਾਲ ਨਹਾਉਣ, ਬਰਤਨ ਧੋਣ ਜਾਂ ਖਾਣ ਪੀਣ ਵਾਲੀਆਂ ਵਸਤੂਆਂ ਸਾਫ ਕਰਨ ਨਾਲ ਹੋ ਸਕਦਾ ਹੈ।
3. ਇਹ ਬੈਕਟੀਰੀਆ ਪਾਣੀ ”ਚ ਕਈ ਹਫਤੇ ਤੱਕ ਜਿਉਂਦਾ ਰਹਿ ਸਕਦਾ ਹੈ।
4. ਲਗਭਗ 3% ਜਾਂ 5% ਤੱਕ ਬੁਖਾਰ ਨਾਲ ਪੀੜਤ ਵਿਅਕਤੀ ਵੀ ਇਸ ਰੋਗ ਨੂੰ ਫੈਲਾ ਸਕਦਾ ਹੈ।
5. ਟਾਈਫਾਈਡ ਰੋਗੀ ਦਾ ਜੂਠਾ ਖਾਣ ਨਾਲ ਵੀ ਇਹ ਰੋਗ ਹੋ ਸਕਦਾ ਹੈ।
6. ਰੋਗੀ ਦਾ ਖੂਨ ਚੜਾਉਣ ਕਰਕੇ ਵੀ ਇਹ ਰੋਗ ਫੈਲ ਸਕਦਾ ਹੈ।
ਬੁਖਾਰ ਦੇ ਲੱਛਣ :
1. ਬੁਖਾਰ ਤੇਜ਼ੀ ਨਾਲ ਵੱਧਦਾ ਹੈ।
2. ਬਦਨ ਦਰਦ
3. ਕਮਜ਼ੋਰੀ
4. ਸਿਰ ਦਰਦ, ਪੇਟ ਦਰਦ
5. ਭੁੱਖ ਘੱਟ ਲਗਣਾ
6. ਦਸਤ ਜਾਂ ਕਬਜ਼ ਦੀ ਸ਼ਿਕਾਇਤ
7. ਲੀਵਰ ਕਮਜ਼ੋਰ
ਟਾਈਫਾਈਡ ਦੀ ਪੁਸ਼ਟੀ ਹੋਣ ”ਤੇ :
1. ਅਰਾਮ ਕਰੋ।
2. ਸਰੀਰ ”ਚ ਪਾਣੀ ਦੀ ਕਮੀ ਨਾ ਹੋਣ ਦਿਓ। ਪਾਣੀ ਉਬਾਲ ਕੇ ਪੀਓ। ਡਬਲਿਯੂ. ਐਚ.ਓ ਪਾਣੀ ”ਚ ਘੋਲ ਕੇ ਪੀਓ।
3. ਲਸਣ ”ਚ ਬਹੁਤ ਸਾਰੇ ਗੁਣ ਹੁੰਦੇ ਹਨ ਇਹ ਲੀਵਰ ਨੂੰ ਸਾਫ਼ ਕਰਦਾ ਹੈ। ਇਹ ਸਰੀਰ ਨੂੰ ਨਿਰੋਗ ਬਣਾਉਣ ”ਚ ਮਦਦ ਕਰਦਾ ਹੈ। ਰੋਜ਼ ਖਾਲੀ ਪੇਟ ਲਸਣ ਦੇ 3-4 ਦਾਣੇ ਖਾਓ।
4. ਛੋਟਾ ਪੀਸ ਅਦਰਕ ਦੇ ਟੁਕੜੇ ਅਤੇ ਪੁਦੀਨੇ ਦੇ ਕੁਝ ਪੱਤੇ ਪੀਸ ਲਓ। ਇਕ ਕੱਪ ਪਾਣੀ ”ਚ ਇਸ ਪੇਸਟ ਨੂੰ ਮਿਲਾਓ। ਦਿਨ ”ਚ ਦੋ ਵਾਰ ਸਵੇਰੇ ਸ਼ਾਮ ਇਸ ਘੋਲ ਨੂੰ ਪੀਓ। ਬੁਖ਼ਾਰ ਘੱਟ ਹੋਵੇਗਾ।
5. ਸੇਬ ਦਾ ਰਸ ਅਤੇ ਅਦਰਕ ਦੇ ਰਸ ਨੂੰ ਮਿਲਾ ਕੇ ਪੀਓ। ਰੋਜ਼ ਦੋ ਵਾਰ ਇਸ ਦਾ ਉਪਯੋਗ ਕਰੋ।
6. ਤੁਲਸੀ ਦਾ ਪੱਤੇ ”ਚ ਥੋੜਾ ਕੇਸਰ, 4-5 ਕਾਲੀ ਮਿਰਚ ਦੇ ਦਾਣੇ ਦਾ ਪੇਸਟ ਬਣਾਓ। ਇਸ ਪੇਸਟ ਨੂੰ ਪਾਣੀ ”ਚ ਮਿਲਾ ਕੇ ਪੀਓ। ਦਿਨ ”ਚ ਦੋ ਵਾਰ ਜਰੂਰ ਪੀਓ।
7. ਗਰਮ ਪਾਣੀ ”ਚ ਤਿੰਨ-ਚਾਰ ਚਮਚ ਸ਼ਹਿਦ ਮਿਲਾ ਕੇ ਪੀਣਾ ਲੀਵਰ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਸਮੇਂ ਲੀਵਰ ਵੀ ਕਮਜ਼ੋਰ ਹੋ ਜਾਂਦਾ ਹੈ। ਰੋਜ਼ ਖਾਲੀ ਪੇਟ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
8. ਰੋਜ਼ 4-5 ਗਾਜਰ ਸਾਬਤ ਖਾਓ ਜਾਂ ਉਸ ਦਾ ਰਸ ਨਿਕਾਲ ਕੇ ਪੀਓ।

ਨਾਰੀਅਲ ਪਾਣੀ ਦੇ ਹੈਰਾਨੀਜਨਕ ਫ਼ਾਇਦੇ

by admin April 23, 2021
ਸਿਰ ਦਰਦ ਤੋਂ ਰਾਹਤ
ਨਾਰੀਅਲ ਦਾ ਪਾਣੀ ਸਿਰ ਦਰਦ ਅਤੇ ਮਾਈਗਰੇਨ ਦੇ ਦਰਦ ਨੂੰ ਦੂਰ ਕਰਨ ਲਈ ਵੀ ਸਭ ਤੋਂ ਵਧੀਆ ਹੈ। ਇਸ ਵਿਚ ਮੌਜੂਦ ਮੈਗਨੇਸ਼ੀਅਮ ਦਰਦ ਤੋਂ ਰਾਹਤ ਪਾਉਣ ਦਾ ਕੰਮ ਕਰਦਾ ਹੈ ।
ਸ਼ੂਗਰ ਦੇ ਪੱਧਰ ਨੂੰ ਘਟਾਉਂਦਾ
ਖੋਜ ਅਨੁਸਾਰ ਨਾਰਿਅਲ ਪਾਣੀ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਘਟਾਉਂਦਾ ਹੈ। ਦਰਅਸਲ ਸ਼ੂਗਰ ਰੋਗ ਇਨਸੁਲਿਨ ਦੀ ਘਾਟ ਕਾਰਨ ਸਮੱਸਿਆ ਹੈ। ਨਾਰਿਅਲ ਪਾਣੀ ਇਨਸੁਲਿਨ ਨੂੰ ਵਧਾਉਂਦਾ ਹੈ।
ਗੁਰਦੇ ਦੀ ਪੱਥਰੀ
ਗੁਰਦੇ ਨੂੰ ਤੰਦਰੁਸਤ ਰੱਖਣ ਲਈ ਨਾਰਿਅਲ ਪਾਣੀ ਦਾ ਸੇਵਨ ਕਰਨਾ ਚੰਗਾ ਹੁੰਦਾ ਹੈ। ਇਹ ਪਿਸ਼ਾਬ ਦੇ ਟ੍ਰੈਕ ਨੂੰ ਸਾਫ ਰੱਖਣ ਵਿਚ ਮਦਦਗਾਰ ਹੈ ਅਤੇ ਗੁਰਦੇ ਵਿਚ ਪੱਥਰ ਵੀ ਨਹੀਂ ਵਧਣ ਦਿੰਦਾ।
ਨਾਰੀਅਲ ਪਾਣੀ ਪੀਣ ਦਾ ਸਹੀ ਸਮਾਂ
ਨਾਰੀਅਲ ਪਾਣੀ ਨੂੰ ਦਿਨ ਦੇ ਕਿਸੇ ਵੀ ਸਮੇਂ ਪਿਆ ਜਾ ਸਕਦਾ ਹੈ ਪਰ ਸਭ ਤੋਂ ਉੱਤਮ ਸਮਾਂ ਸਵੇਰ ਦਾ ਹੁੰਦਾ ਹੈ। ਇਸ ਲਈ ਰੋਜ਼ਾਨਾਂ ਖਾਲੀ ਢਿੱਡ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਬਹੁਤ ਸਾਰੇ ਲਾਭ ਮਿਲਦੇ ਨੇ। ਇਹ ਨਾ ਸਿਰਫ਼ ਤੁਹਾਡਾ ਭਾਰ ਕਾਬੂ ਕਰਦਾ ਹੈ ਸਗੋਂ ਸਰੀਰ ਨੂੰ ਊਰਜਾ ਵੀ ਦਿੰਦਾ ਹੈ।
ਮੋਟਾਪਾ ਘੱਟ ਹੁੰਦਾ ਹੈ
ਜਿਹੜੇ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਨਾਰੀਅਲ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਲਈ ਭਾਰ ਘੱਟ ਕਰਨ ਲਈ ਨਾਰੀਅਲ ਪਾਣੀ ਦਾ ਸੇਵਨ ਕਰਨਾ ਰੋਜ਼ਾਨਾ ਕਰਨਾ ਚਾਹੀਦਾ ਹੈ। ਇਹ ਮੋਟਾਪਾ ਘਟਾਉਣ ਵਿਚ ਬਹੁਤ ਮਦਦ ਕਰਦਾ ਹੈ ।
ਗੁਰਦੇ ਦੀ ਪੱਥਰੀ ਤੋਂ ਰਾਹਤ
ਜੇਕਰ ਤੁਹਾਨੂੰ ਕਿਡਨੀ ਸਟੋਨ ਜਾਂ ਗੁਰਦੇ ’ਚ ਪੱਥਰੀ ਦੀ ਸਮੱਸਿਆ ਹੈ, ਤਾਂ ਤੁਸੀਂ ਇਸ ਨੂੰ ਨਾਰੀਅਲ ਪਾਣੀ ਨਾਲ ਦੂਰ ਕਰ ਸਕਦੇ ਹੋ। ਹਫ਼ਤੇ ਵਿਚ 2-4 ਵਾਰ ਨਾਰੀਅਲ ਦੇ ਪਾਣੀ ਦਾ ਸੇਵਨ ਕਰੋ। ਇਸ ਨਾਲ ਗੁਰਦੇ ਦੀ ਪੱਥਰੀ ਨੂੰ ਦੂਰ ਕਰਨ ਵਿਚ ਸਹਾਇਤਾ ਮਿਲੇਗੀ ।
ਕੋਲੈਸਟ੍ਰੋਲ ਕਾਬੂ ’ਚ ਰਹਿੰਦਾ
ਨਾਰੀਅਲ ਪਾਣੀ ਪੀਣ ਦੇ ਨਾਲ ਕੋਲੈਸਟ੍ਰੋਲ ਕਾਬੂ ’ਚ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਾਓ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਨੂੰ ਵੀ ਕਾਬੂ ਕਰਦਾ ਹੈ।
ਚਮੜੀ ਨੂੰ ਚਮਕਦਾਰ ਤੇ ਨਰਮ ਬਣਾਉਂਦੇ
ਨਾਰੀਅਲ ਪਾਣੀ ਘੱਟ ਕੈਲੋਰੀ ਵਾਲਾ ਪੀਣ ਵਾਲਾ ਪਾਣੀ ਹੈ। ਇਸ ਵਿਚ ਐਂਟੀ ਆਕਸੀਡੈਂਟਸ, ਅਮੀਨੋ ਐਸਿਡ, ਐਨਜ਼ਾਈਮ, ਬੀ ਕੰਪਲੈਕਸ ਵਿਟਾਮਿਨ ਅਤੇ ਵਿਟਾਮਿਨ ਸੀ ਆਦਿ ਹੁੰਦੇ ਹਨ, ਜੋ ਚਮੜੀ ਨੂੰ ਚਮਕਦਾਰ ਅਤੇ ਨਰਮ ਬਣਾਉਂਦੇ ਹਨ।

ਸੌਂਫ ਸਿਹਤ ਲਈ ਵਰਦਾਨ

by admin April 21, 2021

ਆਯੁਰਵੇਦ ਵਿਚ ਸੌਂਫ਼ ਬਹੁਤ ਹੀ ਗੁਣਕਾਰੀ ਦਸੀ ਗਈ ਹੈ। ਇਹ ਸਰਦੀਆਂ ਵਿਚ ਬੀਜੀ ਜਾਂਦੀ ਹੈ। ਇਸ ਦੇ ਬੂਟਿਆਂ ਦੀ ਉਚਾਈ ਤਿੰਨ ਤੋਂ ਚਾਰ ਫੁਟ ਦੇ ਦਰਮਿਆਨ ਹੁੰਦੀ ਹੈ। ਇਸ ਦੀ ਤਾਸੀਰ ਗਰਮ ਖ਼ੁਸ਼ਕ ਹੁੰਦੀ ਹੈ। ਇਹ ਮਿਹਦੇ ਅਤੇ ਅੰਤੜੀਆਂ ਦੇ ਰੋਗ ਦੂਰ ਕਰਨ ਵਾਸਤੇ ਉੱਤਮ ਮੰਨੀ ਗਈ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ। ਬਲਗਮ ਦੂਰ ਕਰਦੀ ਹੈ ਅਤੇ ਪਿਸ਼ਾਬ ਖੁਲ੍ਹ ਕੇ ਆਉਂਦਾ ਹੈ।

ਇਹ ਦ੍ਰਵਕ ਹੈ, ਇਸ ਲਈ ਕਬਜ਼ ਵਿਚ ਵੀ ਗੁਣਕਾਰੀ ਹੈ। ਇਸ ਦੀ ਵਰਤੋਂ ਅਨੇਕਾਂ ਦਵਾਈਆਂ ਵਿਚ ਹੁੰਦੀ ਹੈ। ਸਬਜ਼ੀਆਂ ਅਤੇ ਅਚਾਰਾਂ ਵਿਚ ਇਸ ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਪੇਟ ਦੀਆਂ ਬਿਮਾਰੀਆਂ ਵਾਸਤੇ ਰਾਮਬਾਣ ਸਿਧ ਹੁੰਦੀ ਹੈ। ਇਸ ਦਾ ਨਿਰੰਤਰ ਇਸਤੇਮਾਲ ਕਰਨ ਨਾਲ ਪੇਚਸ਼ ਅਤੇ ਸੰਗ੍ਰਿਹਣੀ ਦੇ ਰੋਗੀਆਂ ਨੂੰ ਬਹੁਤ ਲਾਭ ਹੁੰਦਾ ਹੈ। ਇਸ ਦਾ ਰਸ ਖਾਂਸੀ ਰੋਕਣ ਵਿਚ ਸਹਾਇਤਾ ਕਰਦਾ ਹੈ।

ਆਯੁਰਵੇਦ ਵਿਚ ਇਸ ਦੇ ਮਹੱਤਵ ਨੂੰ ਸਵੀਕਾਰਦੇ ਹੋਏ ਇਸ ਨੂੰ ਤ੍ਰਿਦੋਸ਼ ਨਾਸ਼ਕ (ਵਾਤ, ਪਿੱਤ ਅਤੇ ਕਫ਼ ਨਾਸ਼ਕ) ਬੁੱਧੀ ਵਧਾਉਣ ਵਾਲੀ, ਪਾਚਕ ਆਦਿ ਅਨੇਕਾਂ ਗੁਣਾਂ ਦੇ ਰੂਪ ਵਿਚ ਮਾਨਤਾ ਦਿਤੀ ਗਈ ਹੈ। ਕਬਜ਼ ਦੂਰ ਕਰਨ ਵਾਸਤੇ ਸੌਂਫ਼ ਪੀਹ ਕੇ ਰੱਖ ਲਵੋ। ਇਸ ਦਾ ਇਕ ਚਮਚ ਗੁਲਕੰਦ ਵਿਚ ਮਿਲਾ ਕੇ ਸਵੇਰੇ-ਸ਼ਾਮ ਖਾਣਾ-ਖਾਣ ਤੋਂ ਮਗਰੋਂ ਲੈਣ ਨਾਲ ਕਬਜ਼ ਦੂਰ ਹੋ ਜਾਂਦੀ ਹੈ।

ਨਜ਼ਲਾ-ਜ਼ੁਕਾਮ ਹੋਣ ‘ਤੇ ਇਕ ਕੱਪ ਚਾਹ ਜਾਂ ਪਾਣੀ ਵਿਚ ਇਕ ਚਮਚਾ ਸੌਂਫ਼ ਉਬਾਲ ਕੇ ਰਾਤੀ ਨੂੰ ਸੌਣ ਤੋਂ ਪਹਿਲਾਂ ਪੀ ਲਵੋ। ਨਜ਼ਲੇ-ਜ਼ੁਕਾਮ ਨੂੰ ਦੋ-ਤਿੰਨ ਦਿਨਾਂ ਵਿਚ ਅਰਾਮ ਆ ਜਾਵੇਗਾ। ਜੇਕਰ ਕਿਸੇ ਦੀ ਪਾਚਨ ਕਿਰਿਆ ਖ਼ਰਾਬ ਹੋਵੇ ਤਾਂ ਉਸ ਦੇ ਮੂੰਹ ਵਿਚੋਂ ਬਦਬੂ ਆਉਣ ਲਗਦੀ ਹੈ। ਇਸ ਦਾ ਅੱਧਾ ਚਮਚ ਦਿਨ ਵਿਚ ਤਿੰਨ-ਚਾਰ ਵਾਰ ਚਬਾਉਣ ਨਾਲ ਮੂੰਹ ਦੀ ਬਦਬੂ ਹਟ ਜਾਂਦੀ ਹੈ ਅਤੇ ਪਾਚਨ ਕਿਰਿਆ ਵੀ ਠੀਕ ਹੋ ਜਾਂਦੀ ਹੈ।

ਗਲੇ ਦੀ ਖ਼ਰਾਬੀ ਅਤੇ ਖੱਟੇ ਡਕਾਰ ਆਉਂਦੇ ਹੋਣ ਤਾਂ ਇਕ ਚਮਚ ਸੌਂਫ਼ ਇਕ ਕੱਪ ਪਾਣੀ ਵਿਚ ਉਬਾਲ ਕੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਪੀਣ ਨਾਲ ਇਕ-ਦੋ ਦਿਨਾਂ ਵਿਚ ਅਰਾਮ ਆ ਜਾਂਦਾ ਹੈ। ਇਹ ਦਿਮਾਗ਼ੀ ਕਮਜ਼ੋਰੀ ਅਤੇ ਸਰੀਰਕ ਕਮਜ਼ੋਰੀ ਦੂਰ ਕਰਦੀ ਹੈ। ਜੇਕਰ ਕਿਸੇ ਨੂੰ ਕਮਜ਼ੋਰੀ ਕਾਰਨ ਚੱਕਰ ਆਉਂਦੇ ਹੋਣ ਤਾਂ ਸੌਂਫ਼ ਕਿਸੇ ਵੀ ਤਰ੍ਹਾਂ ਖਾਧੀ ਲਾਭਕਾਰੀ ਹੈ।

ਇਸ ਦੀ ਨਿਰੰਤਰ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇਕਰ ਪੇਟ ਵਿਚ ਦਰਦ ਹੋ ਜਾਵੇ ਤਾਂ ਇਕ-ਡੇਢ ਚਮਚ ਸੌਂਫ਼ ਤਵੇ ‘ਤੇ ਭੁੰਨ ਲਵੋ ਅਤੇ ਚਬਾ ਕੇ ਖਾਵੋ, ਮਿੰਟਾਂ ਵਿਚ ਦਰਦ ਠੀਕ ਹੋ ਜਾਵੇਗਾ। ਸੰਗ੍ਰਿਹਣੀ ਦੇ ਰੋਗੀ ਭੁੰਨੀ ਹੋਈ ਸੌਂਫ਼ ਖਾਣਾ ਖਾਣ ਤੋਂ ਬਾਅਦ ਰੋਜ਼ਾਨਾ ਚਬਾ-ਚਬਾ ਕੇ ਖਾਣ ਤਾਂ ਬਹੁਤ ਫ਼ਾਇਦਾ ਹੁੰਦਾ ਹੈ। ਇਸ ਦਾ ਇਸਤੇਮਾਲ ਹਰ ਆਮ ਆਦਮੀ ਨੂੰ ਵੀ ਕਰਨਾ ਚਾਹੀਦਾ ਹੈ। ਇਸ ਨਾਲ ਅਨੇਕਾਂ ਪੇਟ ਦੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਗੰਨੇ ਦਾ ਰਸ ਹੈ ਐਨਾ ਗੁਣਕਾਰੀ

by admin April 16, 2021
  1. ਗੰਨੇ ਦਾ ਰਸ ਪੀਣ ਨਾਲ ਸਰੀਰ ਦੀ ਪਾਚਣ ਸ਼ਕਤੀ ਠੀਕ ਹੁੰਦੀ ਹੈ ਜੋ ਖਾਣੇ ਨੂੰ ਆਸਾਨੀ ਨਾਲ ਪਚਾਉਣ ‘ਚ ਮਦਦ ਕਰਦੀ ਹੈ। ਇਸ ਦੇ ਇਸਤੇਮਾਲ ਨਾਲ ਸਰੀਰ ਦਾ ਮੇਟਾਬੋਲੀਕ ਰੇਟ ਵਧਦਾ ਹੈ ਜੋ ਮੋਟਾਪਾ ਘੱਟ ਕਰਨ ‘ਚ ਮਦਦ ਕਰਦਾ ਹੈ।
  2. ਗੰਨੇ ਦੇ ਰਸ ‘ਚ ਕੈਲਸ਼ੀਅਮ, ਕਰੋਮੀਅਮ, ਕਾਪਰ, ਮੈਗਨੀਸ਼ੀਅਮ, ਮੈਗਜ਼ੀਨ, ਫਾਸਫੋਰਸ ਪੋਟਾਸ਼ੀਅਮ ਅਤੇ ਜ਼ਿੰਕ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ-ਏ, ਬੀ-1, ਬੀ-2 , ਬੀ-3, ਬੀ-5 ਅਤੇ ਬੀ-6 ਦੇ ਨਾਲ ਹੀ ਇਹ ਐਂਟੀ-ਆਕਸੀਡੈਂਟ, ਪ੍ਰੋਟੀਨ ਅਤੇ ਭੋਜਨ ਨੂੰ ਆਸਾਨੀ ਨਾਲ ਪਚਾਉਣ ਵਾਲੇ ਫਾਈਬਰ ਨਾਲ ਭਰਪੂਰ ਹੁੰਦਾ ਹੈ।
  3. ਗਰਮੀਆਂ ‘ਚ ਗੰਨੇ ਦਾ ਰਸ ਇਸ ਲਈ ਵੀ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਸ ਨੂੰ ਪੀਣ ਨਾਲ ਤੁਰੰਤ ਊਰਜਾ ਮਿਲਦੀ ਹੈ। ਗੰਨੇ ਦਾ ਰਸ ਗੁਲੂਕੋਸ ਦਾ ਬਹੁਤ ਵਧੀਆ ਸਰੋਤ ਹੁੰਦਾ ਹੈ, ਜਿਸ ਨਾਲ ਇਹ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਨਾਲ ਹੀ ਐਨਰਜੀ ਬੂਸਟਰ ਦਾ ਵੀ ਕੰਮ ਕਰਦਾ ਹੈ। ਇਸ ਲਈ ਡੱਬਾਬੰਦ ਜੂਸ ਪੀਣ ਤੋਂ ਬਿਹਤਰ ਹੈ ਕਿ ਰੋਜ਼ਾਨਾ ਇੱਕ ਗਿਲਾਸ ਗੰਨੇ ਦਾ ਤਾਜ਼ਾ ਰਸ ਪੀਤਾ ਜਾਏ।
  4. ਗੰਨੇ ਦੇ ਰਸ ‘ਚ ਮੌਜੂਦ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਜ਼ੀਨ ਇੱਕ ਐਲਕਾਈਨ ਦੇ ਰੂਪ ‘ਚ ਕੰਮ ਕਰਦਾ ਹੈ, ਜਿਸ ਨਾਲ ਕੈਂਸਰ ਦੀ ਬੀਮਾਰੀ ਹੋਣ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ। ਖੋਜ ‘ਚ ਵੀ ਇਹ ਗੱਲ ਮੰਨੀ ਗਈ ਹੈ ਕਿ ਗੰਨੇ ਦਾ ਰਸ ਪੀਣ ਨਾਲ ਸਰੀਰ ‘ਚ ਕੈਂਸਰ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ ਅਤੇ ਔਰਤਾਂ ‘ਚ ਸਭ ਤੋਂ ਵਧੇਰੇ ਹੋਣ ਵਾਲੇ ਬ੍ਰੈਸਟ ਅਤੇ ਮਰਦਾਂ ਦੇ ਪ੍ਰੋਸਟੇਟ ਕੈਂਸਰ ਦੀ ਸੰਭਾਵਨਾ ਘੱਟ ਜਾਂਦੀ ਹੈ।
  5. ਹਾਲਾਂਕਿ ਇਸ ਦਾ ਸੁਆਦ ਬਹੁਤ ਹੀ ਮਿੱਠਾ ਹੁੰਦਾ ਹੈ, ਇਸ ਦੇ ਬਾਵਜੂਦ ਇਹ ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਦੀ ਮਿਠਾਸ ਦਾ ਕਾਰਨ ਨੈਚੂਰਲ ਸ਼ੂਗਰ ਹੈ, ਜੋ ਗਲਾਈਸੈਮਿਕ ਇੰਡੈੱਕਸ ਦੇ ਨਾਲ ਹੀ ਬਲੱਡ ‘ਚ ਗੁਲੂਕੋਸ ਦੀ ਮਾਤਰਾ ਨੂੰ ਵੀ ਕੰਟਰੋਲ ਕਰਦਾ ਹੈ। ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ ਨੂੰ ਗੰਨੇ ਦੇ ਰਸ ਦਾ ਸੇਵਨ ਕਰਨਾ ਚਾਹੀਦਾ।
  6. ਗੰਨੇ ਦਾ ਰਸ ਸਰੀਰ ‘ਚ ਪ੍ਰੋਟੀਨ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ, ਜੋ ਕਿ ਗੁਰਦਿਆਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਗਰਮੀਆਂ ‘ਚ ਔਰਤਾਂ ਨੂੰ ਹੋਣ ਵਾਲੇ ਯੂਰੀਨਰੀ ਟਰੈਕਟ ਇਨਫੈਕਸ਼ਨ ਅਤੇ ਜਲਨ ਵਰਗੀ ਸਮੱਸਿਆ ਨੂੰ ਗੰਨੇ ਦਾ ਰਸ ਪੀ ਕੇ ਦੂਰ ਕੀਤਾ ਜਾ ਸਕਦਾ ਹੈ। ਹੋਰ ਤਾਂ ਹੋਰ ਖਾਣ-ਪੀਣ ਦਾ ਸਭ ਤੋਂ ਵਧੇਰੇ ਅਸਰ ਗੁਰਦਿਆਂ ‘ਤੇ ਪੈਂਦਾ ਹੈ, ਜਿਸ ਨਾਲ ਕਈ ਕਿਸਮ ਦੀਆਂ ਬੀਮਾਰੀਆਂ ਹੁੰਦੀਆਂ ਹਨ। ਇਨ੍ਹਾਂ ਸਭ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਗੰਨੇ ਦਾ ਰਸ ਬਹੁਤ ਹੀ ਲਾਭਦਾਇਕ ਹੁੰਦਾ ਹੈ।
  7. ਸਿਹਤਮੰਦ ਸਕਿਨ ਲਈ ਅਲਫਾ ਹਾਈਡ੍ਰੋਕਸੀ ਐਸਿਡ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਹ ਕਿੱਲ-ਮੁਹਾਸਿਆਂ ਨੂੰ ਦੂਰ ਕਰਨ ਦੇ ਨਾਲ ਹੀ  ਸਕਿਨ ਨੂੰ ਹਾਈਡ੍ਰੇਟ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਮੇਂ ਤੋਂ ਪਹਿਲਾਂ ਦਿਸਣ ਵਾਲਾ ਬੁਢਾਪਾ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਰਸ ਨੂੰ ਚਿਹਰੇ ‘ਤੇ ਲਗਾਉਣ ਨਾਲ ਚਮੜੀ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਨੂੰ ਮਾਸਕ ਅਤੇ ਸਕ੍ਰਬ ਦੇ ਤੌਰ ‘ਤੇ ਵੀ ਵਰਤਿਆ ਜਾ ਸਕਦਾ ਹੈ।
  8. ਇਸ ਦੇ ਰਸ ‘ਚ ਮੌਜੂਦ ਪੋਟਾਸ਼ੀਅਮ ਦੀ ਮਾਤਰਾ ਪਾਚਨ ਸ਼ਕਤੀ ਨੂੰ ਸਹੀ ਰੱਖਣ ‘ਚ ਸਹਾਇਕ ਹੈ। ਪੇਟ ਨੂੰ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਤੋਂ ਬਚਾਉਣ ਦੇ ਨਾਲ ਹੀ ਉਸ ਨੂੰ ਕੈਂਸਰ, ਗੈਸ, ਬਦਹਜ਼ਮੀ, ਪੇਟ ਦੀ ਜਲਨ ਅਤੇ ਮਰੋੜ ਆਦਿ ਤੋਂ ਵੀ ਦੂਰ ਰੱਖਦਾ ਹੈ।
  9. ਕੈਲਸ਼ੀਅਮ ਦੀ ਕਮੀ ਨਾਲ ਸਿਰਫ਼ ਹੱਡੀਆਂ ਹੀ ਕਮਜ਼ੋਰ ਨਹੀਂ ਹੁੰਦੀਆਂ, ਸਗੋਂ ਹੱਥਾਂ-ਪੈਰਾਂ ਦੇ ਨਹੁੰ ਵੀ ਛੇਤੀ ਟੁੱਟ ਜਾਂਦੇ ਹਨ। ਇਸ ਨਾਲ ਪੈਰਾਂ ਦੀ ਖ਼ੂਬਸੂਰਤੀ ਖ਼ਰਾਬ ਹੋਣ ਲੱਗਦੀ ਹੈ।  ਇਸ ਤੋਂ ਛੁਟਕਾਰੇ ਲਈ ਕੁੱਝ ਦਿਨ ਗੰਨੇ ਦਾ ਰਸ ਪੀਓ ਅਤੇ ਫ਼ਰਕ ਦੇਖੋ।
  10. ਸਾਹਾਂ ਦੀ ਦੁਰਗੰਧ ਜਾਂ ਮਸੂੜ੍ਹਿਆਂ ਦਾ ਦਰਦ ਜਾਂ ਫਿਰ ਦੰਦਾਂ ਸੰਬੰਧੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਠੀਕ ਕਰਨ ਲਈ ਗੰਨੇ ਦਾ ਰਸ ਬਹੁਤ ਹੀ ਕਾਰਗਰ ਹੈ। ਦੰਦਾਂ ਦੀ ਤੰਦਰੁਸਤੀ ਦੇ ਨਾਲ ਹੀ ਉਸ ਦੀ ਚਮਕ ਕਾਇਮ ਰੱਖਣ ਲਈ ਵੀ ਗੰਨੇ ਦਾ ਰਸ ਪੀਣਾ ਬਹੁਤ ਹੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।
  11. ਗੰਨੇ ਦਾ ਰਸ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਨਾਲ ਲੜ ਕੇ ਸਰੀਰ ਦੀ ਪ੍ਰਤਿਰੋਧ ਪ੍ਰਣਾਲੀ ਨੂੰ ਸਹੀ ਰੱਖਦਾ ਹੈ। ਲੀਵਰ ਨੂੰ ਇਨਫੈਕਸ਼ਨ ਤੋਂ ਬਚਾਉਣ ਦੇ ਨਾਲ ਹੀ ਬਿਲਰੂਬਿਨ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ। ਪੀਲੀਏ ਦੇ ਮਰੀਜ਼ ਨੂੰ ਡਾਕਟਰ ਗੰਨੇ ਦਾ ਰਸ ਪੀਣ ਦੀ ਸਲਾਹ ਦਿੰਦੇ ਹਨ।

ਰੋਜ਼ਾਨਾ ਸ਼ਹਿਦ ਖਾਣ ਨਾਲ ਹੋਣ ਵਾਲੇ ਲਾਭ

by admin April 12, 2021
benefits of taking honey

ਰੋਜ਼ਾਨਾ ਸ਼ਹਿਦ ਦਾ ਸੇਵਨ ਕਰਨ ਨਾਲ ਸਾਡੇ ਸ਼ਰੀਰ ਤੇ ਬਹੁਤ ਹੀ ਚਮਤਕਾਰੀ ਫਾਇਦੇ ਹੁੰਦੇ ਹਨ | ਇਹ ਨਾ ਸਿਰਫ ਸਾਨੂੰ ਸੇਹਤਮੰਦ ਰੱਖਦਾ ਹੈ ਬਲਕਿ ਸਾਡੇ ਸ਼ਰੀਰ ਦੀਆਂ ਅਨੇਕਾਂ ਬਿਮਾਰੀਆਂ ਵੀ ਠੀਕ ਕਰਦਾ ਹੈ | ਅੱਜ ਅਸੀਂ ਤੁਹਾਨੂੰ ਇਸਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ । ਰਾਤ ਨੂੰ ਸੌਂਦੇ ਸਮੇਂ ਸਿਰਫ਼ ਇੱਕ ਚਮਚ ਸ਼ਹਿਦ ਲੈਣ ਨਾਲ ਕਬਜ਼ , ਨੀਂਦ ਨਾ ਆਉਣਾ ਅਤੇ ਖਰਾਟੇ ਆਉਣ ਦੀ ਸਮੱਸਿਆ ਨੈਚੁਰਲ ਤਰੀਕੇ ਨਾਲ ਦੂਰ ਕੀਤੀ ਜਾ ਸਕਦੀ ਹੈ ।

ਕਬਜ਼ 

ਜਿਨ੍ਹਾਂ ਲੋਕਾਂ ਦਾ ਸਵੇਰ ਸਮੇਂ ਪੇਟ ਸਾਫ਼ ਨਹੀਂ ਹੁੰਦਾ ਅਤੇ ਕਬਜ਼ ਦੀ ਸਮੱਸਿਆ ਰਹਿੰਦੀ ਹੈ । ਉਨ੍ਹਾਂ ਨੂੰ ਰਾਤ ਸੌਂਦੇ ਸਮੇਂ ਇੱਕ ਚੱਮਚ ਸ਼ਹਿਦ ਜ਼ਰੂਰ ਲੈਣਾ ਚਾਹੀਦਾ ਹੈ । ਇਸ ਤਰ੍ਹਾਂ ਰੋਜ਼ਾਨਾ ਸ਼ਹਿਦ ਲੈਣ ਨਾਲ ਸਵੇਰ ਸਮੇਂ ਪੇਟ ਚੰਗੀ ਤਰ੍ਹਾਂ ਸਾਫ਼ ਹੋਵੇਗਾ ਅਤੇ ਕਬਜ਼ ਦੀ ਸਮੱਸਿਆ ਤੋਂ ਆਰਾਮ ਮਿਲੇਗਾ।

ਨੀਂਦ ਨਹੀਂ ਆਉਂਦੀ

ਜੇਕਰ ਤੁਹਾਨੂੰ ਰਾਤ ਨੀਂਦ ਨਹੀਂ ਆਉਂਦੀ ਤਾਂ ਸ਼ਹਿਦ ਤੁਹਾਡੇ ਲਈ ਬਹੁਤ ਜਿਆਦਾ ਫ਼ਾਇਦੇਮੰਦ ਹੈ । ਇਸ ਲਈ ਰਾਤ ਨੂੰ ਸੌਂਦੇ ਸਮੇਂ ਸਿਰਫ਼ ਇਕ ਚਮਚ ਸ਼ਹਿਦ ਲੈ ਕੇ ਸੌਂ ਜਾਓ , ਤੁਹਾਨੂੰ ਨੀਂਦ ਵਧੀਆ ਆਵੇਗੀ ।

ਮਾਈਗ੍ਰੇਨ ਦੀ ਸਮੱਸਿਆ

ਜਿਨ੍ਹਾਂ ਲੋਕਾਂ ਨੂੰ ਅੱਧੇ ਸਿਰ ਵਿਚ ਦਰਦ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲੋਕਾਂ ਨੂੰ ਨੱਕ ਵਿੱਚ ਇੱਕ ਬੂੰਦ ਸ਼ਹਿਦ ਪਾਉਣਾ ਚਾਹੀਦਾ ਹੈ । ਇਸ ਦੇ ਨਾਲ ਨਾਲ ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਇੱਕ ਚੱਮਚ ਸ਼ਹਿਦ ਦੇਣਾ ਚਾਹੀਦਾ ਹੈ।

ਪੇਟ ਦਰਦ 

ਪੇਟ ਦਰਦ ਦੀ ਸਮੱਸਿਆ ਹੋਣ ਤੇ ਇੱਕ ਚਮਚ ਸ਼ਹਿਦ ਇਕ ਗਿਲਾਸ ਗਰਮ ਪਾਣੀ ਵਿੱਚ ਮਿਲਾ ਕੇ ਪੀ ਲਓ , ਪੇਟ ਦਰਦ ਤੋਂ ਆਰਾਮ ਮਿਲਦਾ ਹੈ ।

ਸਿਰਦਰਦ

ਸਿਰਦਰਦ ਦੀ ਸਮੱਸਿਆ ਹੋਣ ਤੇ ਸਿਰ ਤੇ ਸ਼ਹਿਦ ਦਾ ਲੇਪ ਲਗਾਓ ਸਿਰ ਦਰਦ ਠੀਕ ਹੋ ਜਾਵੇਗਾ । ਇਸ ਦੇ ਲਈ ਅੱਧਾ ਚਮਚ ਸ਼ਹਿਦ ਅਤੇ ਇਕ ਚਮਚ ਦੇਸੀ ਘਿਓ ਮਿਲਾ ਕੇ ਸਿਰ ਤੇ ਲਗਾਉਣਾ ਚਾਹੀਦਾ ਹੈ ।

ਬਲੱਡ ਪ੍ਰੈਸ਼ਰ ਦੀ ਸਮੱਸਿਆ 

ਇਕ ਚਮਚ ਸ਼ਹਿਦ ਵਿੱਚ ਨਿੰਬੂ ਦਾ ਰਸ ਮਿਲਾ ਕੇ ਸਵੇਰੇ ਸ਼ਾਮ ਦਿਨ ਵਿੱਚ ਦੋ ਵਾਰ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਫਾਇਦਾ ਹੁੰਦਾ ਹੈ ।

ਖਰਾਟੇ

ਖਰਾਟਿਆਂ ਦੀ ਸਮੱਸਿਆ ਤੋਂ ਬਹੁਤ ਸਾਰੇ ਲੋਕ ਪ੍ਰੇਸ਼ਾਨ ਹਨ । ਇਹ ਸਮੱਸਿਆ ਸਾਡੀ ਸਾਹ ਦੀ ਨਲੀ ਅਤੇ ਨੱਕ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਦੇ ਕਾਰਨ ਆਉਂਦੇ ਹਨ । ਖਰਾਟੇ ਲੈਣ ਵਾਲੇ ਇਨਸਾਨ ਨੂੰ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਇਸ ਲਈ ਰੋਜ਼ਾਨਾ ਰਾਤ ਨੂੰ ਇੱਕ ਚਮਚ ਸ਼ਹਿਦ ਲੈਣ ਨਾਲ ਗਲੇ ਦੀਆਂ ਨਸਾਂ ਨੂੰ ਆਰਾਮ ਮਿਲਦਾ ਹੈ ਅਤੇ ਖਰਾਟਿਆਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

ਚੰਗੀ ਸਿਹਤ ਲਈ ਹੈ ਇਹ ਨਸੀਹਤਨਾਮਾ

by admin April 10, 2021
ਜੇ ਤੁਸੀਂ 40 ਤੋਂ ਟੱਪ ਗਏ ਓਂ ਤਾਂ ਤੁਹਾਡੀ ਚੰਗੀ ਸਿਹਤ ਲਈ ਹੈ ਇਹ ਨਸੀਹਤਨਾਮਾ:–
ਵਾਰ-ਵਾਰ ਪਰਖਣਯੋਗ ਦੋ ਚੀਜ਼ਾਂ:-
(1) ਬਲੱਡ ਪ੍ਰੈਸ਼ਰ,
(2) ਬਲੱਡ ਸ਼ੂਗਰ,
ਤੁਹਾਡੀ ਖੁਰਾਕ ਵਿਚੋਂ ਘਟਾਉਣ ਲਈ ਤਿੰਨ ਚੀਜ਼ਾਂ:
(1) ਲੂਣ
(2) ਖੰਡ
(3) ਥਿੰਦਿਆਈ
ਤੁਹਾਡੀ ਖੁਰਾਕ ‘ਚ ਵਧਾਉਣ ਲਈ ਚਾਰ ਚੀਜ਼ਾਂ:-
(1) ਗਿਰੀਆਂ / ਸਬਜ਼ੀਆਂ
(2) ਫਲ਼ੀਆਂ
(3) ਫਲ਼
(4) ਅਖਰੋਟ / ਪ੍ਰੋਟੀਨ
ਚਾਰ ਚੀਜ਼ਾਂ ਜੋ ਤੁਹਾਡੇ ਕੋਲ਼ ਹੋਣੀਆਂ ਚਾਹੀਦੀਆਂ ਹਨ, ਭਾਵੇਂ ਤੁਸੀਂ ਕਿੰਨੇ ਵੀ ਕਮਜ਼ੋਰ ਜਾਂ ਕਿੰਨੇ ਵੀ ਮਜ਼ਬੂਤ ​​ਹੋ:
(1) ਦੋਸਤ ਜੋ ਸੱਚਮੁੱਚ ਤੁਹਾਨੂੰ ਪਿਆਰ ਕਰਦੇ ਹਨ
(2) ਤੁਹਾਡੀ ਸੇਵਾ ਕਰਨ ਵਾਲ਼ਾ ਪਰਿਵਾਰ
(3) ਅਗਾਂਹਵਧੂ ਸੋਚ
(4) ਨਿੱਘਾ ਘਰ
ਸਿਹਤਮੰਦ ਰਹਿਣ ਲਈ ਤੁਹਾਨੂੰ ਪੰਜ ਗੱਲਾਂ ਧਿਆਨ ਵਿਚ ਰੱਖਣ ਦੀ ਜ਼ਰੂਰਤ ਹੈ:
(1) ਭੁੱਖ ਰੱਖਕੇ ਖਾਣਾ,
(2) ਮੁਸਕਰਾਹਟ / ਹਾਸਾ,
(3) ਕਸਰਤ,
(4) ਸਮਾਜ ਸੇਵਾ ਦੇ ਕੰਮ।
ਹਮੇਸ਼ਾ ਕਾਬੂ ਵਿਚ ਰੱਖੋ
(1) ਭਾਰ
(2) ਜ਼ੁਬਾਨ
ਉਹ ਛੇ ਕੰਮ ਜੋ ਤੁਹਾਨੂੰ ਨਹੀਂ ਕਰਨੇ ਚਾਹੀਦੇ:-
(1) ਰੋਟੀ ਖਾਣ ਲਈ ਭੁੱਖ ਲੱਗਣ ਦੀ ਉਡੀਕ ਨਾ ਕਰੋ।
(2) ਪਾਣੀ ਪੀਣ ਲਈ ਪਿਆਸ ਲੱਗਣ ਦੀ ਉਡੀਕ ਨਾ ਕਰੋ।
(3) ਸੌਣ ਲਈ ਨੀਂਦਰ ਆਉਣ ਦੀ ਉਡੀਕ ਨਾ ਕਰੋ।
(4) ਆਰਾਮ ਕਰਨ ਲਈ ਥਕੇਵੇਂ ਦੀ ਉਡੀਕ ਨਾ ਕਰੋ।
ਆਪਣੀ ਮੈਡੀਕਲ ਜਾਂਚ ਕਰਵਾਉਣ ਲਈ ਕਿਸੇ ਬਿਮਾਰੀ ਦੀ ਉਡੀਕ ਨਾ ਕਰੋ। ਸਮੇਂ ਸਿਰ ਮੈਡੀਕਲ ਜਾਂਚ ਕਰਵਾਉਂਦੇ ਰਹੋ ਨਹੀਂ ਤਾਂ ਤੁਹਾਨੂੰ ਬਾਅਦ ਵਿਚ ਪਛਤਾਉਣਾ ਪਵੇਗਾ।
ਤੰਦਰੁਸਤ ਰਹੋ ਖੁਸ਼ ਰਹੋ

ਅੰਗੂਰ ਨਾਲ ਸਰੀਰ ਨੂੰ ਹੋਣ ਵਾਲੇ ਫਾਇਦੇ

by admin April 9, 2021

ਅੰਗੂਰ ਇਕ ਕੁਦਰਤੀ ਫਲ ਹੈ। ਇਹ ਖਾਣ ‘ਚ ਕਾਫੀ ਮਿੱਠਾ ਅਤੇ ਸੁਆਦ ਹੁੰਦਾ ਹੈ। ਅੰਗੂਰ ‘ਚ ਕਈ ਕਿਸਮਾਂ ਪਾਈਆ ਜਾਂਦੀਆਂ ਹਨ। ਜਿਵੇਂ, ਕਾਲੇ ਅੰਗੂਰ, ਛੋਟੇ ਅੰਗੂਰ, ਆਦਿ। ਇਸ ‘ਚ ਵਿਟਾਮਿਨ-ਸੀ, ਈ, ਫਾਈਬਰ ਅਤੇ ਕੈਲੋਰੀ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ ਜੋ ਦਿਲ ਦੇ ਦੌਰੇ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਨਾਲ ਲੜ੍ਹਣ ‘ਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਅੰਗੂਰ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ…
1. ਸ਼ੂਗਰ
ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਡੇ ਲਈ ਅੰਗੂਰ ਖਾਣੇ ਬਹੁਤ ਫਾਇਦੇਮੰਦ ਹੈ। ਅੰਗੂਰ ਸਰੀਰ ‘ਚ ਸ਼ੂਗਰ ਦੀ ਮਾਤਰਾ ਘੱਟ ਕਰਦਾ ਹੈ।
2. ਦਿਲ ਦਾ ਦੌਰਾ
ਦਿਲ ਦੇ ਦੌਰੇ ਤੋਂ ਬਚਣ ਲਈ ਅੰਗੂਰ ਦਾ ਜੂਸ ਸਭ ਤੋਂ ਵਧੀਆ ਹੈ।
3. ਖੂਨ ਦੀ ਕਮੀ
ਕਾਲੇ ਅੰਗੂਰ ਸਰੀਰ ‘ਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ। ਰੋਜ਼ਾਨਾਂ ਦਿਨ ‘ਚ ਅੰਗੂਰ ਦੇ ਜੂਸ ‘ਚ 2 ਚੱਮਚ ਸ਼ਹਿਦ ਮਿਲਾਕੇ ਪੀਓ।
4. ਦਾਗ ਧੱਬੇ ਅਤੇ ਝੁਰੜੀਆਂ ਦੂਰ
ਜੇਕਰ ਤੁਸੀਂ ਆਪਣੇ ਚਿਹਰੇ ਦੀਆਂ ਝੁਰੜੀਆਂ ਅਤੇ ਦਾਗ ਧੱਬਿਆਂ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾਂ ਕਾਲੇ ਅੰਗੂਰ ਜ਼ਰੂਰ ਖਾਓ।
5. ਚਮਕਦਾਰ ਚਮੜੀ
ਅੰਗੂਰ ਖਾਣ ਨਾਲ ਚਮੜੀ ਚਮਕਦਾਰ ਅਤੇ ਖੂਬਸੂਰਤ ਹੁੰਦੀ ਹੈ ਕਿਉਂਕਿ ਇਸ ‘ਚ ਵਿਟਾਮਿਨ-ਸੀ ਚਮੜੀ ਦੇ ਸੈੱਲਾਂ ‘ਚ ਜਾਨ ਭਰ ਦਿੰਦੇ ਹਨ ਜਿਸ ਨਾਲ ਚਮੜੀ ਚਮਕਦਾਰ ਲੱਗਦੀ ਹੈ।

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close