ਤੂੰ ਵੀ ਕੋਸੇਂਗਾ ਖ਼ੁਦ ਨੂੰ ਬੀਤਿਆ ਵਕਤ ਯਾਦ ਕਰਕੇ
ਤੂੰ ਵੀ ਰੋਏਂਗਾ ਮਿਲਣ ਲਈ ਫ਼ਰਿਆਦ ਕਰਕੇ
ਦਸਤੂਰ ਬਹੁਤ ਵਧੀਆ ਯਾਰਾ ਇਸ ਕੁਦਰਤ ਦੇ
ਅਕਸਰ ਖੁਸ ਨਹੀਂ ਰਹਿ ਸਕਦਾ ਕੋਈ ਕਿਸੇ ਨੂੰ ਬਰਬਾਦ ਕਰਕੇ
Raman Buttar439
ਤੂੰ ਵੀ ਕੋਸੇਂਗਾ ਖ਼ੁਦ ਨੂੰ ਬੀਤਿਆ ਵਕਤ ਯਾਦ ਕਰਕੇ
ਤੂੰ ਵੀ ਰੋਏਂਗਾ ਮਿਲਣ ਲਈ ਫ਼ਰਿਆਦ ਕਰਕੇ
ਦਸਤੂਰ ਬਹੁਤ ਵਧੀਆ ਯਾਰਾ ਇਸ ਕੁਦਰਤ ਦੇ
ਅਕਸਰ ਖੁਸ ਨਹੀਂ ਰਹਿ ਸਕਦਾ ਕੋਈ ਕਿਸੇ ਨੂੰ ਬਰਬਾਦ ਕਰਕੇ
Raman Buttar439
ਰੂਹਾਂ ਤੋਂ ਸ਼ੁਰੂ ਕਰੀ ਸੀ,
ਇਸ਼ਕ ਦੀ ਬਾਤ ਉਸਨੇ।
ਫਿਰ ਪਤਾ ਨਹੀਂ ਕਿਉਂ?
ਜਦ ਮੈਂ ਹੋਟਲ ਰੂਮ,
ਜਾਣ ਤੋਂ ਇਨਕਾਰਿਆ, ਉਹ ਰੁੱਸ ਕਿਉਂ ਗਿਆ?
ਹਰਸਿਮ
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ
ਤੂੰ। ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ
ਕਦੇ ਤਾਂ ਸਾਡਾ ਹੋ ਕੇ ਸਾਡੇ ਕੋਲ ਆ
ਕਿਉ ਨਾਲ ਤੇਰੇ ਸਦਾ ਮਜਬੂਰੀਆਂ ਹੀ ਆਇਆ
ਆਸ਼ਾ ਪਾਸਾ ਛੱਡ ਕਦੇ ਸਾਨੂੰ ਗੋਰ ਨਾਲ ਤਾਂ ਵੇਖ
ਤੇਰੇ ਨੈਣਾਂ ਨੂੰ ਪੜਨ ਲਈ ਮੇਰੀਆਂ ਅੱਖਾ ਤਿਹਾਈਆਂ
ਫ਼ੋਨ ਵੀ ਨਾ ਛੱਡੇ ਪਤਾ ਨਹੀਂ ਕੀ ਲੱਭੀ ਜਾਵੇ
ਕੋਲ ਬੈਠੇ ਯਾਰ ਦੀਆ ਕਿਉ ਤੂੰ ਕਦਰਾਂ ਗਵਾਈਆ
ਰਿਹਾਨ ਤੇਰੇ ਖ਼ਾਬਾਂ ਨੇ ਤੈਨੂੰ ਲਫ਼ਜ਼ ਕਿੱਥੇ ਦੇਣੇ
ਜਦੋਂ ਤੂੰ ਤਾਂ ਕਿਸੇ ਮਹਿਰਮ ਦੀਆ ਨੀਂਦਾਂ ਉਡਾਈਆਂ
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ
ਤੂੰ ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ
Pargat Rihan
ਬੜਾ ਔਖਾ ਹੁੰਦਾ ਉਸ ਇਨਸਾਨ ਨੂੰ ਭੁੱਲਣਾ,
ਜਿਨ੍ਹੇ ਬਹੁਤ ਸਾਰੀਆਂ ਯਾਦਾਂ ਦਿੱਤੀਆਂ ਹੋਣ।