ਹਰ ਇਕ ਸਾਇਆ ਸਿਰ ‘ਤੇ ਪੱਥਰ ਬਣ ਬੈਠਾ,
ਕਰੀਏ ਕੀ ਇਤਬਾਰ ਭਲਾਂ ਹੁਣ ਛਾਵਾਂ ਦਾ।
Punjabi Shayari
ਮੁੱਲਾਂ,ਵਾਇਜ਼,ਹਾਜੀ,ਕਾਜੀ ਲਾਲਚ ਦੇ ਹਨ ਪੁਤਲੇ ਸਾਰੇ
ਛੱਡ ਬਾਬਾ, ਦੇ ਮਤ ਨਸੀਹਤ ਗਲ ਇਕ ਦਸ ਮੁਹੱਬਤ ਬਾਰੇਮੈਹਦੀ ਮਦਨੀ
ਆਮ ਬੰਦਾ ਚੁਣ ਕੇ ਖ਼ੁਦ ਸਰਕਾਰ ਨੂੰ,
ਬਾਅਦ ਵਿੱਚ ਕਿਉਂ ਬੇਸਹਾਰਾ ਹੋ ਗਿਆ।ਅਮਰਜੀਤ ਕੌਰ ਅਮਰ
ਜ਼ਖ਼ਮੀ ਜ਼ਖ਼ਮੀ ਸਾਡੀ ਪੁੰਨਿਆ ਤੇਰੀ ਪੁੰਨਿਆ ਚਾਨਣ ਮਾਣੇਂ
ਪਿਆਰਾਂ ਦੇ ਪਲ ਇਕ ਦੋ ਹੁੰਦੇ ਗ਼ਮ ਵਿਚ ਪੈਂਦੇ ਸਾਲ ਲੰਘਾਣੇਮ. ਸ. ਮਾਨੂੰਪੁਰੀ
ਵਾਫ਼ਰ ਨਹੀਂ ਮੈਂ ਕੁਝ ਵੀ ਮੰਗਦਾ ਮੈਨੂੰ ਮੇਰਾ ਹੱਕ ਮਿਲੇ।
ਭੰਗ ਭੁਜਦੀ ਤਾਂ ਭੰਗ ਮਿਲੇ ਤੇ ਟੱਕ ਦੇ ਵਿੱਚੋਂ ਟੱਕ ਮਿਲੇ।ਗੁਰਦੇਵ ਸਿੰਘ ਘਣਗਸ (ਅਮਰੀਕਾ)
ਮਹਿਕੀ ਮਹਿਕੀ ਪੌਣ ਦੀ ਫ਼ਿਜ਼ਾਵਾਂ ਝੂਮਦੀਆਂ
ਇਹ ਕੀਹਦੇ ਆਉਣੇ ਅਜ ਕਨਸੋਅ ਆਈਗੁਰਬਖਸ਼ ਬਾਹਲਵੀ
ਹਜ਼ਾਰਾਂ ਰਿਸ਼ਤਿਆਂ ਦੀ ਭੀੜ ਵਿੱਚ ਹੈਰਾਨ ਹਾਂ ਮੈਂ ਤਾਂ,
ਹਰਿਕ ਰਿਸ਼ਤਾ ਹੁਣੇ ਦੋ ਟੁੱਕ ਮੈਥੋਂ ਫੈਸਲਾ ਮੰਗੇ।ਸੁਰਜੀਤ ਸਖੀ
ਝਨਾਂ ਦੇ ਕੰਢੇ ‘ਤੇ ਖੜ੍ਹ ਕੇ ਮੈਂ ਲਹਿਰਾਂ ਹੀ ਰਿਹਾ ਗਿਣਦਾ
ਨਾ ਸੋਹਣੀ ਵਾਂਗ ਕਰ ਸਕਿਆ ਨਾ ਡੁਬ ਸਕਿਆ ਨਾ ਤਰ ਸਕਿਆਪ੍ਰੋ. ਬਲਬੀਰ ਸਿੰਘ ਦਿਲ
ਤੇਰਾ ਘਰ ‘ਕੈਲਾਸ਼’ ਦੇ ਉੱਤੇ ਮੇਰੀ ਕਿਸ਼ਤੀ ਸਾਗਰ ਵਿੱਚ,
ਪਰ ਕੈਲਾਸ਼ ਤੋਂ ਸਾਗਰ ਤੀਕਣ ਇੱਕ ਗੰਗਾ ਤਾਂ ਵਹਿੰਦੀ ਹੈ।ਸਿਰੀ ਰਾਮ ਅਰਸ਼
ਨਾ ਲਿਜਾਉ ਇਸ਼ਕ ਦੇ ਬਿਮਾਰ ਨੂੰ ਉਸ ਦੀ ਗਲੀ
ਉਹਦਿਆਂ ਨੈਣਾਂ ਦੇ ਵਿਚ ਹੁਣ ਕੋਈ ਮੈ-ਖ਼ਾਨਾ ਨਹੀਂਬਲਦੇਵ ਪਰਵਾਨਾ
ਜਦੋਂ ਦਿਲ ਦੇ ਵੀਰਾਨੇ ਵਿਚ ਤੁਸਾਂ ਦੀ ਯਾਦ ਆਉਂਦੀ ਹੈ।
ਨਿਪੱਤਰੇ ਬਿਰਖ਼ ਦੀ ਟਾਹਣੀ ਤੇ ਬੁਲਬੁਲ ਗੀਤ ਗਾਉਂਦੀ ਹੈ।ਅਨੂ ਬਾਲਾ
ਸਹਿਜੇ ਸਹਿਜੇ ਸਾਰਿਆਂ ਹੀ ਫੁੱਲਾਂ ਦੇ ਰੰਗ ਖੁਰ ਗਏ
ਤਿਤਲੀਆਂ ਦੇ ਸ਼ਹਿਰ ਨੂੰ ਕਿਸ ਨੇ ਲਗਾਈ ਹੈ ਨਜ਼ਰਕਥਨ ਗੁਰਦਾਸਪੁਰੀ