ਕਦੇ ਵੀ ਉਹ ਦਿਨ ਨਾ ਆਵੇ ਕਿ ਗਰੂਰ ਹੋ ਜਾਵੇ
ਬਸ ਇੰਨੇ ਨੀਵੇ ਬਣਕੇ ਰਹੀਏ ਵਾਹਿਗੁਰੂ
ਕਿ ਹਰ ਦਿਲ ਦੁਆ ਦੇਣ ਲਈ ਮਜਬੁਰ ਹੋ ਜਾਵੇ
Punjabi Shayari
ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ
ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ
ਉਸਨੇ ਇਤਨਾ ਬੀ ਨਾ ਸੋਚਾ ਕਿ ਨਾ-ਬੀਨਾ ਹੂੰ ਮੈਂ,
ਤੀਰ ਮੇਰੇ ਹਾਥ ਮੇਂ ਥਾ ਤੋ ਮੁਝਕੋ ਅਰਜੁਨ ਕਹਿ ਦੀਆ।
-ਰਾਹਤ ਇੰਦੌਰੀ-
ਚਾਹ ਦੀ ਹਰ ਪਿਆਲੀ ਨਾਲ
ਤੇਰਾ ਜ਼ਿਕਰ ਜੁੜਿਆ ਹੈ
ਚਾਹ ਮੈਂ ਛੱਡ ਨਹੀਂ ਸਕਦਾ
ਤੈਨੂੰ ਮੈਂ ਭੁੱਲ ਨਹੀਂ ਸਕਦਾ
ਕੋਸਿਸ ਕਰੋ ਕਿ ਜਿੰਦਗੀ ਦਾ ਹਰ ਪਲ
ਵਧੀਆ ਗੁਜਰੇ ਕਿਉਂਕਿ
ਜਿੰਦਗੀ ਨਹੀਂ ਰਹਿੰਦੀ
ਪਰ ਕੁਝ ਚੰਗੀਆਂ ਯਾਦਾਂ ਜਰੂਰ ਰਹਿ ਜਾਦੀਆ
ਲੱਭਣਾ ਹੈ ਤਾਂ ਪਰਵਾਹ ਕਰਨ ਵਾਲਿਆਂ ਨੂੰ ਲੱਭੋ,
ਮਤਲਬੀ ਲੋਕ ਤਾਂ ਤੁਹਾਨੂੰ ਆਪੇ ਹੀ ਲਾਭ ਲੈਣਗੇ
ਆਓ ਸੁਰਤ ਸਹੇਲੀਓ ਟੱਪੋ ਕੱਟੜ ਤਾਰ,
ਨਾਨਕ ਬਾਣੀ ਆਖਦੀ ਸਭ ਇੱਕੋ ਸੰਸਾਰ।
-ਰਾਣਾ ਰਣਬੀਰ
ਸੌਖੇ ਨਹੀਂਓ ਬਦਲੇ ਹਾਲਾਤ ਜਾਂਦੇ
ਪੈਂਦਾ ਹੱਡ ਭੰਨਵੀਆਂ ਮਿਹਨਤਾਂ ਦਾ ਜਨੂਨ ਰੱਖਣਾ l
ਜਿਵੇਂ ਧਰਤੀ ਵੱਲ ਹਰੇਕ ਵਸਤੂ ਖਿੱਚੀ ਆਉਂਦੀ ਹੈ
ਉਸੇ ਤਰ੍ਹਾਂ ਮੈਂ ਤੇਰੇ ਵੱਲ।
ਹਰਸਿਮ
ਕਿਸੇ ਮੈਨੂੰ ਸੋਹਣਾ ਆਖਿਆ,
ਅਖੇ ਸਿਮਰ! ਤੂੰ ਸੋਹਣਾ ਲੱਗਦੈ।
ਮੈਂ ਸੋਹਣਾ ਨਹੀਂ ਹੋ ਸਕਦਾ,
ਮੇਰੇ ਤਾਂ ਧੱਬੇ ਬਹੁਤ ਲੱਗੇ ਨੇ।
ਤੁਸੀਂ ਕਿਵੇਂ ਆਖ ਦਿੱਤਾ?
ਕਿ ਮੈਂ ਸੋਹਣਾ ਹਾਂ।
ਕੇਰਾਂ ਦੁਨੀਆ ਤੋਂ,
ਮੇਰੇ ਬਾਰੇ ਜਾਣ ਤਾਂ ਲੈਂਦੇ।
ਕੀ ਪਤਾ ਤੁਹਾਨੂੰ ਵੀ,
ਸਰੀਰ ‘ਤੇ ਲੱਗੇ ਧੱਬੇ ਦਿਖ ਜਾਂਦੇ।
ਹਰਸਿਮ
ਅਸੀਂ ਦੋਨੋਂ ਦੋ ਵੱਖ ਸਰੀਰ ਹਾਂ,
ਦੁਨੀਆ ਲਈ ਸਾਡੀ ਪਹਿਚਾਣ ਵੀ ਵੱਖੋ-ਵੱਖਰੀ ਹੈ,
ਉਹ ਲੜਕੀ ਹੈ ਅਤੇ ਮੈਂ ਲੜਕਾ ਹਾਂ,
ਪਰ ਜੇ ਆਸ਼ਿਕ ਦੀ ਨਿਗ੍ਹਾ ਨਾਲ ਦੇਖੀਏ ਤਾਂ ਅਸੀਂ ਇੱਕ ਹਾਂ,
ਸਾਡਾ ਦਿਲ ਵੀ ਇੱਕ-ਦੂਜੇ ਲਈ ਹੀ ਧੜਕਦਾ ਹੈ,
ਸਾਡਾ ਰਿਸ਼ਤਾ ਆਮ ਨਹੀਂ ਹੈ,
ਇਹ ਬਾਗ ਦੇ ਉਸ ਗੁਲਾਬ ਦੇ ਬੂਟੇ ਜਿਹਾ ਹੈ,
ਜਿਸਦੀ ਦਿੱਖ ਅਤੇ ਖੁਸ਼ਬੂ ਸਾਰੇ ਬਾਗ ਨੂੰ ਆਪਣੀ ਔਰ
ਆਕਰਸ਼ਿਤ ਕਰਦੀ ਹੈ,
ਬਗੀਚੇ ਵਿੱਚ ਟਹਿਲਣ ਵਾਲੇ ਲੋਕ ਵੀ ਉਸ ਬੂਟੇ ਦੇ ਹੀ
ਆਸ਼ਿਕ ਹੋ ਜਾਂਦੇ ਹਨ,
ਇਹ ਇਸ਼ਕ ਦਾ ਪਾਕ ਰਿਸ਼ਤਾ ਹੈ,
ਜੋ ਖੁਦਾ ਨੇ ਸਾਨੂੰ ਦੋਨਾਂ ਨੂੰ ਤੋਹਫੇ ਵਜੋਂ ਬਖਸ਼ਿਆ ਹੈ,
ਅਸੀਂ ਵੀ ਜਿਸਮਾਨੀ ਨਹੀਂ,
ਸਗੋਂ ਰੂਹਾਨੀ ਰਿਸ਼ਤਾ ਰੱਖ ਇਸ਼ਕ ਦੀ ਲਾਜ ਰੱਖੀ ਹੈ,
ਉਹ ਮੇਰੇ ਲਈ ਓਨੀ ਹੀ ਜ਼ਰੂਰੀ ਹੈ,
ਜਿੰਨਾਂ ਇੱਕ ਪਿਆਸੇ ਲਈ ਪਾਣੀ ਹੁੰਦਾ ਹੈ,
ਉਸਦੀ ਆਵਾਜ਼ ਮੇਰੇ ਫੱਟਾਂ ‘ਤੇ ਮਰਹਮ ਦਾ ਕੰਮ ਕਰਦੀ ਹੈ,
ਮੈਂ ਉਸ ਦਾ ਹੀ ਨਹੀਂ ਉਸਦੇ ਸੁਭਾਅ ਦਾ ਵੀ ਆਸ਼ਿਕ ਹਾਂ,
ਉਹ ਮੈਨੂੰ ਮੇਰਾ ਪੰਜਾਬ ਲੱਗਦੀ ਹੈ,
ਉਸ ਅੰਦਰ ਪੰਜਾਬੀਅਤ ਪਾਣੀ ਵਾਂਗ ਵਗਦੀ ਹੈ,
ਉਹ ਸਾਰੀ ਕਾਇਨਾਤ ਦੀ ਰਾਣੀ ਹੈ,
ਉਸ ਅੰਦਰ ਸਾਰੀ ਕੁਦਰਤ ਸਮਾਈ ਹੋਈ ਹੈ,
ਉਹ ਗੁਰਬਾਣੀ ਦੇ ਇਸ਼ਕ ਨਾਲ ਭਿੱਜੀ ਹੋਈ ਹੈ,
ਉਸ ਅੰਦਰ ਖੁਦਾ ਦਾ ਵਾਸ ਹੈ,
ਉਹ ਗਰਮੀਆਂ ਵਿੱਚ ਠੰਡਕ ਪਹੁੰਚਾਉਣ ਵਾਲੀ ਬਰਫ ਜਿਹੀ ਹੈ,
ਅਤੇ ਸਰਦੀਆਂ ਵਿੱਚ ਅੰਗੀਠੀ ਦੀ ਅੱਗ ਜਿਹੀ ਹੈ,
ਉਹ ਕੋਈ ਆਮ ‘ਤੇ ਨਹੀਂ ਹੋ ਸਕਦੀ,
ਉਹ ਬਹੁਤ ਖਾਸ ਹੈ,
ਇਸੇ ਕਾਰਨ ਮੇਰੇ ਰੋਮ-ਰੋਮ ਵਿੱਚ ਉਸਦਾ ਵਾਸ ਹੈ,
ਉਹ ਮੈਨੂੰ ਆਉਣ ਵਾਲਾ ਹਰ ਸਵਾਸ ਹੈ,
ਉਸਦੇ ਨਾਲ ਮੇਰਾ ਰਿਸ਼ਤਾ ਕੋਈ ਆਮ ਨਹੀਂ,
ਸਗੋਂ ਉਹ ਤਾਂ ਮੇਰੇ ਲਈ ਸਾਰੇ ਸੰਸਾਰ ਤੋਂ ਵੀ ਖਾਸ ਹੈ।
ਹਰਸਿਮ
ਮੈਂ ਵੀ ਇੱਕ ਤਰ੍ਹਾਂ ਦਾ ਬਲਾਤਕਾਰੀ ਹਾਂ।
ਮੈਂ ਕਈ ਸਾਲ,
ਕਈ ਸਾਲ,
ਕਈ ਸੌ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਹਾਂ।
ਰੱਬ ਦਾ ਵਾਸਤਾ,
ਤੁਸੀਂ ਨਾ ਬਲਾਤਕਾਰੀ ਬਣਨਾ।
ਮੈਂ ਵੀ ਔਰਤਾਂ ਦੇ ਕੱਪੜੇ,
ਓਹਲੇ ਹੋਏ ਅੰਗਾਂ ਨੂੰ,
ਆਪਣੇ ਮਨ ਦੀਆਂ ਅੱਖਾਂ ਨਾਲ ਨਿਹਾਰਦਾ ਰਿਹਾ ਹਾਂ।
ਅਤੇ ਮਨ ਅੰਦਰ ਭੱਦੇ,
ਖਿਆਲਾਤਾਂ ਨੂੰ ਜਨਮ ਦਿੰਦਾ ਰਿਹਾ ਹਾਂ।
ਪਰ! ਮੇਰੀ ਸਜ਼ਾ ਕੀ ਹੈ?
ਮੈਂ ਤਾਂ ਆਜ਼ਾਦ ਘੁੰਮ ਰਿਹਾ ਹਾਂ,
ਅਤੇ ਮੇਰੇ ਵਰਗੇ ਲੱਖਾਂ ਹੀ ਬਲਾਤਕਾਰੀ,
ਤੁਹਾਨੂੰ ਰੋਜ਼ ਮਿਲਦੇ ਹਨ।
ਉਨ੍ਹਾਂ ਦੀ ਕਦੇ ਪਹਿਚਾਣ ਨਹੀਂ ਹੋਣੀ,
ਉਹ ਝੂਠੇ ਸੱਚ ਦਾ ਨਕਾਬ ਪਹਿਨ ਕੇ,
ਸਾਰੇ ਪਾਸੇ ਘੁੰਮਦੇ ਹਨ।
ਪਰ! ਮੈਂ ਹੁਣ ਉਹ ਨਹੀਂ ਰਿਹਾ,
ਹੌਲੀ-ਹੌਲੀ ਬਦਲ ਰਿਹਾ ਹਾਂ,
ਜਦੋਂ ਦਾ ਆਸ਼ਿਕ ਹੋਇਆ ਹਾਂ।
ਉਦੋਂ ਦਾ ਭਗਤੀ ਵੱਲ ਨੂੰ ਹੋ ਗਿਆ ਹਾਂ।
ਮੈਂ ਆਪਣੇ ਖਿਆਲਾਂ ਨੂੰ,
ਆਪਣੇ ਬਲਾਤਕਾਰੀ ਆਦਮ ਨੂੰ,
ਬੜਾ ਔਖਾ ਮਾਰਿਆ ਹੈ।
ਕਈ ਸਾਲ ਲੱਗ ਗਏ,
ਪਰ! ਇਹ ਹੁਣ ਜਾ ਕੇ ਮੁੱਕਿਆ ਹੈ।
ਤੁਸੀਂ ਵੀ ਆਸ਼ਿਕ ਬਣ ਕੇ ਵੇਖੋ,
ਕੇਰਾਂ ਮੁਹੱਬਤ ਨੂੰ ਅਪਣਾ ਕੇ ਵੇਖੋ।
ਫਿਰ ਤੁਸੀਂ ਵੀ,
ਮੇਰੇ ਜਿਹੇ ਆਸ਼ਿਕ ਕਹਾਓਗੇ,
ਆਜ਼ਾਦ ਅਤੇ ਖੁੱਲੇ ਵਿਚਾਰਾਂ ਵਾਲੇ,
ਪਰ! ਨਾਲ-ਨਾਲ ਪਾਗਲ ਵੀ ਕਹਾਓਗੇ।
ਕੀ ਤੁਹਾਨੂੰ ਮਨਜ਼ੂਰ ਹੈ?
ਹਰਸਿਮ